ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਨ ਅਭਿਨੇਤਾ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ


ਸ਼੍ਰੀ ਰਾਜ ਕਪੂਰ ਕੇਵਲ ਇੱਕ ਫਿਲਮ ਨਿਰਮਾਤਾ ਹੀ ਨਹੀਂ ਸਨ ਬਲਕਿ ਇੱਕ ਸੱਭਿਆਚਾਰਕ ਰਾਜਦੂਤ (cultural ambassador) ਸਨ, ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਲਮੀ ਮੰਚ ‘ਤੇ ਪਹੁੰਚਾਇਆ: ਪ੍ਰਧਾਨ ਮੰਤਰੀ

Posted On: 14 DEC 2024 11:10AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਅਭਿਨੇਤਾ ਸ਼੍ਰੀ ਰਾਜ ਕਪੂਰ ਨੂੰ ਉਨ੍ਹਾਂ ਦੀ 100ਵੀਂ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ (ਪ੍ਰਧਾਨ ਮੰਤਰੀ ਨੇ) ਉਨ੍ਹਾਂ ਨੂੰ ਇੱਕ ਦੂਰਦਰਸ਼ੀ ਫਿਲਮ ਨਿਰਮਾਤਾ, ਅਭਿਨੇਤਾ ਅਤੇ ਸਦਾਬਹਾਰ ਸ਼ੋਅਮੈਨ ਦੱਸਿਆ। ਸ਼੍ਰੀ ਰਾਜ ਕਪੂਰ ਨੂੰ ਸਿਰਫ ਇੱਕ ਫਿਲਮ ਨਿਰਮਾਤਾ ਹੀ ਨਹੀਂ ਬਲਕਿ ਇੱਕ ਸੱਭਿਆਚਾਰਕ ਰਾਜਦੂਤ ਜਿਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਆਲਮੀ ਮੰਚ ‘ਤੇ ਪਹੁੰਚਾਇਆ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਦੀਆਂ ਪੀੜ੍ਹੀਆਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੀਆਂ ਹਨ। 

ਐਕਸ ’ਤੇ ਇੱਕ ਥ੍ਰੈੱਡ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

 “ਅੱਜ, ਅਸੀਂ ਮਹਾਨ ਅਭਿਨੇਤਾ ਰਾਜ ਕਪੂਰ ਦੀ 100ਵੀਂ ਜਯੰਤੀ ਮਨਾ ਰਹੇ ਹਾਂ। ਉਹ ਇੱਕ ਦੂਰਦਰਸ਼ੀ ਫਿਲਮ ਨਿਰਮਾਤਾ, ਅਭਿਨੇਤਾ ਅਤੇ ਸਦਾਬਹਾਰ ਸ਼ੋਅਮੈਨ ਸਨ! ਉਨ੍ਹਾਂ ਦੀ ਪ੍ਰਤਿਭਾ ਨੇ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ, ਭਾਰਤੀ ਅਤੇ ਆਲਮੀ ਸਿਨੇਮਾ  ‘ਤੇ ਇੱਕ ਅਮਿਟ ਛਾਪ ਛੱਡੀ।”

 “ਸ਼੍ਰੀ ਰਾਜ ਕਪੂਰ ਦਾ ਸਿਨੇਮਾ ਦੇ ਪ੍ਰਤੀ ਜਨੂੰਨ ਘੱਟ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਉਨ੍ਹਾਂ ਨੇ ਇੱਕ ਮੋਹਰੀ ਕਹਾਣੀਕਾਰ ਵਜੋਂ ਉੱਭਰਨ ਦੇ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੀਆਂ ਫਿਲਮਾਂ ਕਲਾਤਮਕਤਾ, ਭਾਵਨਾ ਅਤੇ ਇੱਥੋਂ ਤੱਕ ਕਿ ਸਮਾਜਿਕ ਸਥਿਤੀਆਂ ਦਾ ਮਿਸ਼ਰਣ ਸਨ। ਉਹ ਆਮ ਨਾਗਰਿਕਾਂ ਦੀਆਂ ਅਕਾਂਖਿਆਵਾਂ ਅਤੇ ਸੰਘਰਸ਼ਾਂ ਨੂੰ ਦਰਸਾਉਂਦੀਆਂ ਸਨ। ”

 “ਰਾਜ ਕਪੂਰ ਦੀਆਂ ਫਿਲਮਾਂ ਦੇ ਸ਼ਾਨਦਾਰ ਪਾਤਰ ਅਤੇ ਅਭੁੱਲਣਯੋਗ ਸੁਰ ਦੁਨੀਆ ਭਰ ਦੇ ਦਰਸ਼ਕਾਂ ਨੂੰ ਪਸੰਦ ਆਉਂਦੇ ਹਨ। ਲੋਕ ਉਨ੍ਹਾਂ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹਨ ਕਿ ਕਿਵੇਂ ਉਹ ਅਸਾਨੀ ਅਤੇ ਉਤਕ੍ਰਿਸ਼ਟਤਾ ਨਾਲ ਵਿਭਿੰਨ ਵਿਸ਼ਿਆਂ ਨੂੰ ਦਰਸਾਉਂਦੇ ਹਨ। ਉਨ੍ਹਾਂ ਦੀਆਂ ਫਿਲਮਾਂ ਦਾ ਸੰਗੀਤ ਵੀ ਬਹੁਤ ਪ੍ਰਸਿੱਧ ਹੈ।''

 “ਸ਼੍ਰੀ ਰਾਜ ਕਪੂਰ ਨਾ ਸਿਰਫ ਇੱਕ ਫਿਲਮ ਨਿਰਮਾਤਾ ਸਨ ਬਲਕਿ ਇੱਕ ਸੱਭਿਆਚਾਰਕ ਰਾਜਦੂਤ ਵੀ ਸਨ। ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ। ਫਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਦੀਆਂ ਕਈ ਪੀੜ੍ਹੀਆਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੀਆਂ ਹਨ। ਮੈਂ ਇੱਕ ਵਾਰ ਫਿਰ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ ਅਤੇ ਰਚਨਾਤਮਕ ਦੁਨੀਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਾ ਹਾਂ।”

************

ਐੱਮਜੇਪੀਐੱਸ/ਐੱਸਆਰ


(Release ID: 2084462) Visitor Counter : 16