ਇਸਪਾਤ ਮੰਤਰਾਲਾ
azadi ka amrit mahotsav

ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਕੱਲ੍ਹ “ਗ੍ਰੀਨ ਸਟੀਲ ਟੈਕਸੋਨੌਮੀ” ਨੂੰ ਰਿਲੀਜ਼ ਕਰਨਗੇ


ਭਾਰਤ ਇਸ ਦਿਸ਼ਾ ਵਿੱਚ ਪਹਿਲ ਕਰਨ ਵਾਲਾ ਪਹਿਲਾ ਦੇਸ਼

Posted On: 11 DEC 2024 3:45PM by PIB Chandigarh

ਗ੍ਰੀਨ ਸਟੀਲ ਟੈਕਸੋਨੌਮੀ ਭਾਰਤ ਦੇ ਸਟੀਲ ਉਦਯੋਗ ਨੂੰ ਵਧੇਰੇ ਟਿਕਾਊ, ਘੱਟ ਕਾਰਬਨ ਨਿਕਾਸੀ ਵੱਲ ਬਦਲਾਅ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ

ਕੇਂਦਰੀ ਸਟੀਲ ਅਤੇ ਭਾਰੀ ਉਦਯੋਗ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ ਕੱਲ੍ਹ (12 ਦਸੰਬਰ 2024 ਨੂੰ) ਨਵੀਂ ਦਿੱਲੀ ਵਿੱਚ ਵਿਗਿਆਨ ਭਵਨ ਦੇ ਹਾਲ ਨੰਬਰ 5 ਵਿੱਚ ਆਯੋਜਿਤ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਭਾਰਤ ਲਈ ਗ੍ਰੀਨ ਸਟੀਲ ਟੈਕਸੋਨੌਮੀ ਰਿਲੀਜ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਸਟੀਲ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ ਦੇ ਨਾਲ-ਨਾਲ ਸਟੀਲ ਮੰਤਰਾਲੇ ਦੇ ਅਧਿਕਾਰੀ, ਹੋਰ ਸਬੰਧਿਤ ਮੰਤਰਾਲਿਆਂ, ਕੇਂਦਰੀ ਜਨਤਕ ਉਪਕ੍ਰਮ, ਸਟੀਲ ਉਦਯੋਗ ਦੇ ਦਿੱਗਜ, ਥਿੰਕ ਟੈਂਕ, ਅਕਾਦਮਿਕ ਅਤੇ ਭਾਰਤ ਵਿੱਚ ਵਿਦੇਸ਼ੀ ਮਿਸ਼ਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।

ਦੇਸ਼ ਦੇ 2070 ਤੱਕ ਨੈੱਟ-ਜ਼ੀਰੋ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਟੀਲ ਉਦਯੋਗ ਨੇ ਸਟੀਲ ਉਦਯੋਗ ਤੋਂ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ ਕਈ ਮਹੱਤਵਪੂਰਨ ਪਹਿਲਾਂ ਕੀਤੀਆਂ ਹਨ। ਇਸ ਦੇ ਬਾਅਦ, ਹਿਤਧਾਰਕਾਂ ਦੇ ਨਾਲ ਵਿਆਪਕ ਸਲਾਹ-ਮਸ਼ਵਰੇ ਦੇ ਬਾਅਦ ਗ੍ਰੀਨ ਸਟੀਲ ਟੈਕਸੋਨੌਮੀ ਵਿਕਸਿਤ ਕੀਤਾ ਗਿਆ ਹੈ।

ਗ੍ਰੀਨ ਸਟੀਲ ਟੈਕਸੋਨੌਮੀ ਭਾਰਤ ਦੇ ਸਟੀਲ ਉਦਯੋਗ ਨੂੰ ਵਧੇਰੇ ਟਿਕਾਊ, ਘੱਟ ਕਾਰਬਨ ਨਿਕਾਸੀ ਵਾਲੇ ਖੇਤਰ ਵਿੱਚ ਬਦਲਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਵਿੱਚ ਸਟੀਲ ਉਤਪਾਦਨ ਵਿੱਚ ਗ੍ਰੀਨ ਟੈਕਨੋਲੋਜੀਆਂ ਨੂੰ ਅਪਣਾਉਣ ਨੂੰ ਹੁਲਾਰਾ ਦੇਣ ਲਈ ਇੱਕ ਸਪੱਸ਼ਟ ਫਾਰਮੈਟ ਨਿਰਧਾਰਿਤ ਕੀਤਾ ਗਿਆ ਹੈ। ਇਹ ਖੇਤਰ ਨੂੰ ਕਾਰਬਨ ਮੁਕਤ ਕਰਨ ਅਤੇ ਹਰਿਤ ਵਿਸ਼ੇਸ਼ਤਾਵਾਂ ਵਾਲੇ ਉਤਪਾਦਾਂ ਦੀ ਮੰਗ ਪੈਦਾ ਕਰਨ ਲਈ ਇੱਕ ਸੁਸੰਗਤ ਨੀਤੀ ਵਿਕਸਿਤ ਕਰਨ ਨੂੰ ਲੈ ਕੇ ਇੱਕ ਸ਼ਰਤ ਹੈ। ਗਲੋਬਲ ਪੱਧਰ ‘ਤੇ, ਹੁਣ ਤੱਕ ਗ੍ਰੀਨ ਸਟੀਲ ਦੀ ਕੋਈ ਆਮ ਤੌਰ ‘ਤੇ ਸਵੀਕ੍ਰਿਤ ਪਰਿਭਾਸ਼ਾ ਨਹੀਂ ਹੈ, ਹਾਲਾਂਕਿ ਕਈ ਸੰਗਠਨ ਅਤੇ ਵਿਭਿੰਨ ਦੇਸ਼ ਇਸ ‘ਤੇ ਕੰਮ ਕਰ ਰਹੇ ਹਨ। ਭਾਰਤ ਇਸ ਦਿਸ਼ਾ ਵਿੱਚ ਪਹਿਲ ਕਰਨ ਵਾਲਾ ਪਹਿਲਾ ਦੇਸ਼ ਹੈ।

ਭਾਰਤ ਦੇ ਅੰਦਰ, ਇੱਕ ਨਿਆਂ ਸੰਗਤ ਅਤੇ ਨਿਰਪੱਖ ਪਰਿਭਾਸ਼ਾ ਵਿਕਸਿਤ ਕਰਨ ਨਾਲ ਵਿਭਿੰਨ ਉਤਪਾਦਨ ਰੂਟਾਂ ਵਿੱਚ ਪਹਿਲਾਂ ਤੋਂ ਹੀ ਵਾਧੇ ਵੱਲ ਅਗ੍ਰਸਰ ਡੀਕਾਰਬੋਨਾਈਜ਼ੇਸ਼ਨ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਨਿਗਰਾਨੀ, ਰਿਪੋਰਟਿੰਗ ਅਤੇ ਵੈਰੀਫਿਕੇਸ਼ਨ (ਐੱਮਆਰਵੀ), ਗ੍ਰੀਨ ਸਟੀਲ ਸਰਟੀਫਿਕੇਟ ਅਤੇ ਰਜਿਸਟ੍ਰੀ ਨਾਲ ਲੈਸ ਈਕੋ-ਸਿਸਟਮ ਦਾ ਨਿਰਮਾਣ ਕਰਨਾ ਇਸ ਖੇਤਰ ਦੇ ਕਿਫਾਇਤੀ ਡੀਕਾਰਬੋਨਾਈਜੇਸ਼ਨ ਨੂੰ ਸੁਨਿਸ਼ਚਿਤ ਕਰਨ ਲਈ ਮਹੱਤਵਪੂਰਨ ਹੋਵੇਗਾ।

ਬਜ਼ਾਰ ਦੇ ਵਿਕਾਸ ਲਈ ਇਹ ਗ੍ਰੀਨ ਸਟੀਲ ਟੈਕਸੋਨੌਮੀ ਇੱਕ ਬੁਨਿਆਦੀ ਉਪਕਰਣ ਦੇ ਰੂਪ ਵਿੱਚ ਵੀ ਕੰਮ ਕਰੇਗਾ, ਗ੍ਰੀਨ ਟੈਕਨੋਲੋਜੀਆਂ ਵਿੱਚ ਨਿਵੇਸ਼ ਨੂੰ ਹੁਲਾਰਾ ਮਿਲੇਗਾ, ਗ੍ਰੀਨ ਇਨੋਵੇਸ਼ਨ ਦੇ ਇੱਕ ਮਜ਼ਬੂਤ ਈਕੋ-ਸਿਸਟਮ ਦਾ ਮਾਰਗ ਪੱਧਰਾ ਕਰੇਗਾ ਅਤੇ ਇਸ ਪ੍ਰਕਾਰ ਗਲੋਬਲ ਇੰਡਸਟ੍ਰੀਅਲ ਡੀਕਾਰਬੋਨਾਈਜ਼ੇਸ਼ਨ ਲੈਂਡਸਕੇਪ ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਏਗਾ।

****

ਐੱਮਜੀ/ਕੇਐੱਸਆਰ


(Release ID: 2084032) Visitor Counter : 11