ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਈ ਰਜਿਸਟ੍ਰੇਸ਼ਨ 25 ਲੱਖ ਤੱਕ ਪਹੁੰਚਿਆ
70 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ 22,000 ਤੋਂ ਵੱਧ ਸੀਨੀਅਰ ਨਾਗਰਿਕਾਂ ਨੂੰ 40 ਕਰੋੜ ਤੋਂ ਵੱਧ ਦਾ ਇਲਾਜ ਲਾਭ ਪ੍ਰਦਾਨ ਕੀਤਾ ਗਿਆ
Posted On:
09 DEC 2024 2:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 29 ਅਕਤੂਬਰ, 2024 ਨੂੰ ਆਯੁਸ਼ਮਾਨ ਵਯ ਵੰਦਨਾ ਕਾਰਜ ਯੋਜਨਾ ਸ਼ੁਰੂ ਕਰਨ ਦੇ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਵਿਸਤ੍ਰਿਤ ਯੋਜਨਾ ਦੇ ਲਈ 25 ਲੱਖ ਯੋਗ ਵਿਅਕਤੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਜੋ ਆਪਣੇ ਆਪ ਵਿੱਚ ਇੱਕ ਵਿਸ਼ਿਸ਼ਟ ਉਪਲਬਧੀ ਹੈ।
ਆਯੁਸ਼ਮਾਨ ਵਯ ਵੰਦਨਾ ਕਾਰਡ ਦੀ ਸ਼ੁਰੂਆਤ ਦੇ ਬਾਅਦ ਤੋਂ ਯੋਗ ਵਿਅਕਤੀਆਂ ਨੇ 40 ਕਰੋੜ ਤੋਂ ਵੱਧ ਦੇ ਇਲਾਜ ਦਾ ਲਾਭ ਉਠਾਇਆ ਹੈ, ਜਿਸ ਨਾਲ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ 22000 ਤੋਂ ਅਧਿਕ ਸੀਨੀਅਰ ਨਾਗਰਿਕਾਂ ਨੂੰ ਲਾਭ ਮਿਲਿਆ ਹੈ। ਸੀਨੀਅਰ ਨਾਗਰਿਕਾਂ ਨੇ ਕੋਰੋਨਰੀ ਐਂਜੀਓਪਲਾਸਟੀ, ਹਿਪ ਫ੍ਰੈਕਚਰ/ਰਿਪਲੇਸਮੈਂਟ, ਪਿੱਤਾ ਕੱਢਣਾ, ਮੋਤੀਆਬਿੰਦ ਸਰਜਰੀ, ਪ੍ਰੋਸਟੇਟ ਰਿਸੈਕਸ਼ਨ, ਸਟ੍ਰੋਕ, ਹੇਮੋਡਾਇਲਿਸਿਸ, ਐਂਟਰਿਕ ਫੀਵਰ ਅਤੇ ਹੋਰ ਜਵਰ ਸਬੰਧੀ ਬਿਮਾਰੀਆਂ ਦੇ ਲਈ ਇਲਾਜ ਕਰਵਾਇਆ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਅਕਤੂਬਰ, 2024 ਨੂੰ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਸ਼ਾਮਲ ਕਰਨ ਦੇ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਵਿਸਤਾਰ ਦਾ ਐਲਾਨ ਕੀਤਾ। ਇਸ ਵਿਸਤਾਰ ਦੇ ਤਹਿਤ, 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ “ਆਯੁਸ਼ਮਾਨ ਵਯ ਵੰਦਨਾ ਕਾਰਡ” ਮਿਲ ਰਿਹਾ ਹੈ, ਜੋ ਉਨ੍ਹਾਂ ਨੂੰ ਸਿਹਤ ਸੇਵਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
ਆਯੁਸ਼ਮਾਨ ਵਯ ਵੰਦਨਾ ਕਾਰਡ 70 ਵਰ੍ਹੇ ਅਤੇ ਉਸ ਤੇਂ ਅਧਿਕ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਦੇ ਬਾਵਜੂਦ 5 ਲੱਖ ਰੁਪਏ ਦਾ ਮੁਫਤ ਸਿਹਤ ਕਵਰ ਪ੍ਰਦਾਨ ਕਰਦਾ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਪਹਿਲਾਂ ਤੋਂ ਹੀ ਕਵਰ ਕੀਤੇ ਗਏ ਪਰਿਵਾਰਾਂ ਨਾਲ ਸਬੰਧਿਤ 70 ਵਰ੍ਹੇ ਅਤੇ ਉਸ ਤੋਂ ਅਧਿਕ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਆਪਣੇ ਲਈ ਪ੍ਰਤੀ ਵਰ੍ਹੇ 5 ਲੱਖ ਰੁਪਏ ਤੱਕ ਦਾ ਵਾਧੂ ਟੌਪ-ਅਪ ਕਵਰ ਮਿਲਦਾ ਹੈ।
ਸੀਨੀਅਰ ਨਾਗਰਿਕ ਜੋ ਪਹਿਲਾਂ ਤੋਂ ਹੀ ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ), ਐਕਸ-ਸਰਵਿਸਮੈਨ ਕੰਟਰੀਬਿਊਟਰ ਹੈਲਥ ਸਕੀਮ (ਈਸੀਐੱਚਐੱਸ) ਅਤੇ ਆਯੁਸ਼ਮਾਨ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਸਹਿਤ ਵਿਭਿੰਨ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਰਹੇ ਹਨ, ਉਨ੍ਹਾਂ ਨੂੰ ਆਪਣੀ ਮੌਜੂਦਾ ਯੋਜਨਾ ਦਰਮਿਆਨ ਚੋਣ ਕਰਨੀ ਹੋਵੇਗੀ ਜਾਂ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰਗੋਯ ਯੋਜਨਾ ਦਾ ਵਿਕਲਪ ਚੁਣ ਸਕਦੇ ਹਨ। ਇਸ ਦੇ ਇਲਾਵਾ, ਨਿਜੀ ਸਿਹਤ ਬੀਮਾ ਕਵਰੇਜ ਵਾਲੇ ਵਿਅਕਤੀ ਜਾਂ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਮੈਂਬਰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨਾਲ ਲਾਭ ਉਠਾਉਣ ਦੇ ਯੋਗ ਹਨ।
ਇਹ ਕਾਰਡ ਲਗਭਗ 2000 ਮੈਡੀਕਲ ਪ੍ਰਕਿਰਿਆਵਾਂ ਦੇ ਲਈ ਇਲਾਜ ਪ੍ਰਦਾਨ ਕਰਦੀ ਹੈ ਅਤੇ ਪਹਿਲੇ ਦਿਨ ਤੋਂ ਹੀ ਸਾਰੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਨੂੰ ਕਵਰ ਕਰਦਾ ਹੈ।
70 ਵਰ੍ਹੇ ਜਾਂ ਉਸ ਤੋਂ ਅਧਿਕ ਉਮਰ ਦੇ ਸੀਨੀਅਰ ਨਾਗਰਿਕ ਜੋ ਆਯੁਸ਼ਮਾਨ ਵਯ ਵੰਦਨਾ ਕਾਰਡ ਦੇ ਲਈ ਯੋਗ ਹਨ, ਉਹ ਕਈ ਚੈਨਲਾਂ ਦੇ ਮਾਧਿਅਮ ਨਾਲ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਹ ਰਜਿਸਟ੍ਰੇਸ਼ਨ ਦੇ ਲਈ ਨੇੜਲੇ ਸੂਚੀਬੱਧ ਹਸਪਤਾਲ ਜਾ ਸਕਦੇ ਹਨ। ਸੈਲਫ-ਰਜਿਸਟ੍ਰੇਸ਼ਨ ਦੇ ਲਈ ਯੋਗ ਨਾਗਰਿਕ ਆਯੁਸ਼ਮਾਨ ਐਪ (ਗੂਗਲ ਪਲੇਅ ਸਟੋਰ ਤੋਂ) ਡਾਉਨਲੋਡ ਕਰ ਸਕਦੇ ਹਨ ਜਾਂ www.beneficiary.nha.gov.in ‘ਤੇ ਜਾ ਸਕਦੇ ਹਨ। ਨਾਗਰਿਕ ਆਯੁਸ਼ਮਾਨ ਵਯ ਵੰਦਨਾ ਕਾਰਡ ਬਾਰੇ ਅਧਿਕ ਜਾਣਕਾਰੀ ਦੇ ਲਈ ਟੋਲ-ਫ੍ਰੀ ਨੰਬਰ 14555 ‘ਤੇ ਕਾਲ ਕਰ ਸਕਦੇ ਹਨ ਜਾਂ 1800110770 ‘ਤੇ ਮਿਸਡ ਕਾਲ ਦੇ ਸਕਦੇ ਹਨ।
****
ਐੱਮਵੀ
(Release ID: 2082577)
Visitor Counter : 10