ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜਸਥਾਨ ਦੇ ਜੋਧਪੁਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ 11 ਫੁੱਟ ਉੱਚੀ ਪ੍ਰਤਿਮਾ ਦਾ ਉਦਘਾਟਨ ਕੀਤਾ
ਸਰਦਾਰ ਸਾਹੇਬ ਦੀ ਪ੍ਰਤਿਮਾ ਆਉਣ ਵਾਲੀਆਂ ਪੀੜ੍ਹੀਆਂ ਲਈ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸਿਧਾਂਤਾਂ ਅਤੇ ਆਦਰਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕਰੇਗੀ
ਸਰਦਾਰ ਸਾਹੇਬ ਦੇ ਜੀਵਨ ਕਾਲ ਦੌਰਾਨ, ਧਾਰਾ 370 ਨੂੰ ਖਤਮ ਕਰਨਾ, ਯੂਨੀਫੌਰਮ ਸਿਵਿਲ ਕੋਡ, ਵਿਸ਼ਾਲ ਰਾਮ ਮੰਦਰ ਦੀ ਉਸਾਰੀ, ਤਿੰਨ ਤਲਾਕ ਨੂੰ ਖਤਮ ਕਰਨ ਵਰਗੇ ਕਈ ਮਹੱਤਵਪੂਰਨ ਕੰਮ ਅਧੂਰੇ ਰਹਿ ਗਏ ਸਨ, ਜੋ ਪੀਐਮ ਮੋਦੀ ਦੀ ਅਗਵਾਈ ਵਿੱਚ 10 ਵਰ੍ਹਿਆਂ ਵਿੱਚ ਪੂਰੇ ਹੋ ਗਏ ਹਨ
ਕਈ ਦਹਾਕਿਆਂ ਤੋਂ ਇਕ ਹੀ ਪਰਿਵਾਰ ਦੀ ਭਗਤੀ ਵਿਚ ਡੁੱਬੀ ਪਾਰਟੀ ਨੇ ਕਦੇ ਸਰਦਾਰ ਪਟੇਲ ਦਾ ਸਮਾਰਕ ਵੀ ਨਹੀਂ ਬਣਾਇਆ
ਇੱਕ ਪਰਿਵਾਰ ਅਤੇ ਪਾਰਟੀ ਦਾ ਦਬਦਬਾ ਕਾਇਮ ਰੱਖਣ ਲਈ ਸਰਦਾਰ ਸਾਹੇਬ ਦੇ ਯੋਗਦਾਨ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸੱਚ ਹਮੇਸ਼ਾ ਸੂਰਜ ਵਾਂਗ ਸਹੀ ਸਮੇਂ 'ਤੇ ਸਾਹਮਣੇ ਆਉਂਦਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਵੜੀਆ ਵਿਖੇ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ, ਸਟੈਚੂ ਆਫ਼ ਯੂਨਿਟੀ ਦਾ ਨਿਰਮਾਣ ਕਰਕੇ ਸਰਦਾਰ ਸਾਹੇਬ ਨੂੰ ਸਨਮਾਨਿਤ ਕੀਤਾ
ਜੇਕਰ ਸਰਦਾਰ ਸਾਹੇਬ ਨਾ ਹੁੰਦੇ ਤਾਂ 556 ਤੋਂ ਵੱਧ ਰਿਆਸਤਾਂ ਕਦੇ ਵੀ ਇਕਜੁੱਟ ਨਾ ਹੁੰਦੀਆਂ ਅਤੇ ਭਾਰਤ ਦਾ ਜੋ ਨਕਸ਼ਾ ਅੱਜ ਅਸੀਂ ਦੇਖਦੇ ਹਾਂ, ਉਹ ਕਦੇ ਵੀ ਨਹੀਂ ਹੋਣਾ ਸੀ
ਸਰਦਾਰ ਸਾਹੇਬ ਯੂਨਿਟੀ ਦੇ ਹੱਕ ਵਿੱਚ ਸਨ
Posted On:
08 DEC 2024 6:31PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ 11 ਫੁੱਟ ਉੱਚੀ ਪ੍ਰਤਿਮਾ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਹੋਰ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਇਤਿਹਾਸ ਦਾ ਇੱਕ ਅਜਿਹਾ ਪੰਨਾ ਹਨ ਜਿਸ ਨਾਲ ਇਤਿਹਾਸ ਅਤੇ ਰਾਸ਼ਟਰ ਦੋਵੇਂ ਹੀ ਇਨਸਾਫ਼ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਵਰਗੇ ਮਹਾਨ ਵਿਅਕਤੀ ਦੇ ਗੁਣਾਂ, ਬਲੀਦਾਨ, ਸਖ਼ਤ ਮਿਹਨਤ ਅਤੇ ਦੂਰਅੰਦੇਸ਼ੀ ਦਾ ਅੱਜ ਦੇਸ਼ ਨੂੰ ਲਾਭ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਪਹਿਲਾਂ ਬਣਦੀ ਮਾਨਤਾ ਅਤੇ ਉਚਿਤ ਸਨਮਾਨ ਨਹੀਂ ਮਿਲਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਦਹਾਕਿਆਂ ਤੋਂ ਇਕ ਪਰਿਵਾਰ ਦੀ ਭਗਤੀ ਨਾਲ ਜੁੜੀ ਪਾਰਟੀ ਨੇ ਕਦੇ ਸਰਦਾਰ ਪਟੇਲ ਦੀ ਸਮਾਰਕ ਵੀ ਨਹੀਂ ਬਣਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵੜੀਆ ਵਿਖੇ ਵਿਸ਼ਵ ਦੀ ਸਭ ਤੋਂ ਉੱਚੀ ਸਟੈਚੂ ਆਫ਼ ਯੂਨਿਟੀ ਦਾ ਨਿਰਮਾਣ ਕਰਕੇ ਸਰਦਾਰ ਪਟੇਲ ਨੂੰ ਸਨਮਾਨਿਤ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਭਾਰਤ ਸਰਦਾਰ ਪਟੇਲ ਦੇ ਗੁਣਾਂ ਅਤੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਸਰਦਾਰ ਪਟੇਲ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਕਦੇ ਵੀ ਪ੍ਰਸਿੱਧੀ ਜਾਂ ਮਾਨਤਾ ਦੀ ਪਰਵਾਹ ਨਹੀਂ ਕੀਤੀ ਅਤੇ ਦੇਸ਼ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਤੋਂ ਮੁਕਤ ਕੀਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਸਰਦਾਰ ਪਟੇਲ ਦੀ ਹੋਂਦ ਨਾ ਹੁੰਦੀ ਤਾਂ 556 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਨਹੀਂ ਕੀਤਾ ਗਿਆ ਹੁੰਦਾ ਅਤੇ ਭਾਰਤ ਦਾ ਨਕਸ਼ਾ ਜਿਸ ਤਰ੍ਹਾਂ ਅੱਜ ਅਸੀਂ ਦੇਖ ਰਹੇ ਹਾਂ, ਉਹ ਮੌਜੂਦ ਨਾ ਹੁੰਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਰਦਾਰ ਪਟੇਲ ਦਾ ਯੋਗਦਾਨ ਸੀ ਜਿਸ ਨੇ ਭਾਰਤ ਨੂੰ ਭਾਰਤੀ ਸੰਘ ਦੇ ਰੂਪ ਵਿੱਚ ਇਕਜੁੱਟ ਹੋਣ ਦੀ ਆਗਿਆ ਦਿੱਤੀ। ਸ਼੍ਰੀ ਸ਼ਾਹ ਨੇ ਦੱਸਿਆ ਕਿ ਸਰਦਾਰ ਪਟੇਲ ਨੇ ਗੁਜਰਾਤ ਅਤੇ ਰਾਜਸਥਾਨ ਦੀਆਂ ਕਈ ਰਿਆਸਤਾਂ ਨੂੰ ਵੱਖ-ਵੱਖ ਸਾਜ਼ਿਸ਼ਾਂ ਤੋਂ ਮੁਕਤ ਕਰਵਾ ਕੇ ਅਤੇ ਉਨ੍ਹਾਂ ਨੂੰ ਭਾਰਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਦੀ 11 ਫੁੱਟ ਉੱਚੀ ਪ੍ਰਤਿਮਾ , ਜਿਸ ਦਾ ਵਜ਼ਨ 1,100 ਕਿਲੋਗ੍ਰਾਮ ਹੈ, ਨੂੰ ਕਈ ਧਾਤੂਆਂ ਨਾਲ ਬਣਾਇਆ ਗਿਆ ਹੈ ਅਤੇ ਇਸ ਨੂੰ 8 ਫੁੱਟ ਉੱਚੇ ਸਥਾਨ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਤਿਮਾ ਦੀ ਉਚਾਈ 11 ਫੁੱਟ ਹੈ ਪਰ ਇਸ ਦੀ ਮਹਿਕ ਯੁਗਾਂ ਤੱਕ ਫੈਲਦੀ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸਰਦਾਰ ਪਟੇਲ ਹੀ ਸਨ ਜਿਨ੍ਹਾਂ ਨੇ ਜੋਧਪੁਰ ਦੇ ਮਹਾਰਾਜਾ ਨੂੰ ਜੋਧਪੁਰ ਦੀ ਰਿਆਸਤ ਨੂੰ ਭਾਰਤ ਵਿੱਚ ਮਿਲਾਉਣ ਲਈ ਪ੍ਰੇਰਿਆ ਸੀ। ਗ੍ਰਹਿ ਮੰਤਰੀ ਨੇ ਇਹ ਵੀ ਨੋਟ ਕੀਤਾ ਕਿ ਸਰਦਾਰ ਪਟੇਲ ਨੇ ਜੋਧਪੁਰ ਏਅਰਬੇਸ ਨੂੰ ਇੱਕ ਰਣਨੀਤਕ ਏਅਰਬੇਸ ਵਿੱਚ ਬਦਲ ਕੇ ਭਾਰਤ ਦੀ ਸੁਰੱਖਿਆ ਵਿੱਚ ਯੋਗਦਾਨ ਪਾਇਆ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਵਿੰਸਟਨ ਚਰਚਿਲ ਨੇ ਭਵਿੱਖਬਾਣੀ ਕੀਤੀ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਭਾਰਤ ਟੁੱਟ ਜਾਵੇਗਾ, ਪਰ ਸਰਦਾਰ ਪਟੇਲ ਦੀ ਬਦੌਲਤ ਅੱਜ ਭਾਰਤ ਦੁਨੀਆ ਦੇ ਸਾਹਮਣੇ ਮਜ਼ਬੂਤੀ ਅਤੇ ਮਾਣ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 'ਤੇ ਕਈ ਸਾਲਾਂ ਤੱਕ ਰਾਜ ਕਰਨ ਵਾਲਾ ਉਹੀ ਬ੍ਰਿਟੇਨ ਹੁਣ ਭਾਰਤ ਨੇ ਪਛਾੜ ਦਿੱਤਾ ਹੈ ਅਤੇ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਗਿਆ ਹੈ। ਸ਼੍ਰੀ ਸ਼ਾਹ ਨੇ ਇਸ ਸਫਲਤਾ ਦਾ ਕ੍ਰੈਡਿਟ ਸਰਦਾਰ ਪਟੇਲ ਦੇ ਸੰਕਲਪ ਨੂੰ ਦਿੱਤਾ ਅਤੇ ਕਿਹਾ ਕਿ ਸਰਦਾਰ ਪਟੇਲ ਨੇ ਭਾਰਤ ਨੂੰ ਮਜ਼ਬੂਤ, ਏਕੀਕ੍ਰਿਤ ਅਤੇ ਅਖੰਡ ਬਣਾ ਕੇ ਚਰਚਿਲ ਦੇ ਬਿਆਨ ਨੂੰ ਗਲਤ ਸਾਬਤ ਕੀਤਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਦੇ ਛੋਟੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ। ਉਨ੍ਹਾਂ ਕਿਹਾ ਕਿ ਧਾਰਾ 370, ਧਾਰਾ 35ਏ ਨੂੰ ਖਤਮ ਕਰਨਾ, ਯੂਨੀਫੌਰਮ ਸਿਵਿਲ ਕੋਡ, ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਿਰ ਦਾ ਨਿਰਮਾਣ, ਤੀਹਰੇ ਤਲਾਕ ਨੂੰ ਖਤਮ ਕਰਨਾ ਅਤੇ ਦੇਸ਼ ਦੀ ਫੌਜ ਅਤੇ ਸਰਹੱਦ ਦੀ ਸੁਰੱਖਿਆ ਸਮੇਤ ਹੋਰ ਕੰਮ ਜੋ ਪਟੇਲ ਦੇ ਕਾਰਜਕਾਲ ਦੌਰਾਨ ਅਧੂਰੇ ਰਹਿ ਗਏ ਸਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 10 ਸਾਲਾਂ ਦੇ ਅੰਦਰ-ਅੰਦਰ ਸਭ ਕੁਝ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਧਾਰਾ 370 ਮੌਜੂਦ ਨਹੀਂ ਹੈ ਅਤੇ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਉੱਤਰਾਖੰਡ ਵਿੱਚ ਯੂਨੀਫੌਰਮ ਸਿਵਿਲ ਕੋਡ ਲਾਗੂ ਕਰਨਾ ਸ਼ੁਰੂ ਹੋ ਗਿਆ ਹੈ ਅਤੇ ਤਿੰਨ ਤਲਾਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸ਼੍ਰੀ ਸ਼ਾਹ ਨੇ ਉਜਾਗਰ ਕੀਤਾ ਕਿ ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਿਰ ਬਣਾਉਣ ਦਾ ਸੁਪਨਾ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਸਾਕਾਰ ਹੋਇਆ ਸੀ। ਉਨ੍ਹਾਂ ਨੇ ਨੋਟ ਕੀਤਾ ਕਿ ਪਹਿਲਾਂ, ਅੱਤਵਾਦੀ ਹਮਲੇ ਹੁੰਦੇ ਸਨ, ਅਤੇ ਨਿਰਦੋਸ਼ ਨਾਗਰਿਕ ਮਾਰੇ ਜਾਂਦੇ ਸਨ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਹਥਿਆਰਬੰਦ ਬਲਾਂ ਦਾ ਪੁਨਰਗਠਨ ਕੀਤਾ ਅਤੇ ਇੱਕ ਮਜ਼ਬੂਤ ਰੱਖਿਆ ਨੀਤੀ ਸਥਾਪਤ ਕੀਤੀ। ਉਨ੍ਹਾਂ ਨੇ ਯਾਦ ਕੀਤਾ ਕਿ ਉੜੀ ਅਤੇ ਪੁਲਵਾਮਾ ਹਮਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 10 ਦਿਨਾਂ ਦੇ ਅੰਦਰ ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਦੇ ਅੰਦਰ ਅੱਤਵਾਦੀਆਂ ਦਾ ਖਾਤਮਾ ਕਰਕੇ ਜਵਾਬ ਦਿੱਤਾ ਸੀ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਦੇ ਸਾਰੇ ਅਧੂਰੇ ਸੰਕਲਪ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਪੂਰੇ ਕੀਤੇ ਗਏ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਅਜਿਹੀ ਮਹਾਨ ਸ਼ਖਸੀਅਤ ਨੂੰ ਇੱਕ ਪਰਿਵਾਰ ਦਾ ਦਬਦਬਾ ਬਣਾਏ ਰੱਥਣ ਅਤੇ ਆਪਣੇ ਅੰਦਰੂਨੀ ਮਤਭੇਦਾਂ ਦੇ ਕਾਰਨ ਨਜ਼ਰਅੰਦਾਜ਼ ਕੀਤਾ ਗਿਆ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਇਹ ਸਹੀ ਸਮੇਂ 'ਤੇ ਸੂਰਜ ਵਾਂਗ ਚਮਕੇਗੀ। ਉਨ੍ਹਾਂ ਅੱਗੇ ਕਿਹਾ ਕਿ ਸਰਦਾਰ ਪਟੇਲ ਨੂੰ ਹੁਣ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਉਨ੍ਹਾਂ ਨੂੰ ਸਮਰਪਿਤ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਰਦਾਰ ਪਟੇਲ ਦੀ 150ਵੀਂ ਜਯੰਤੀ ਨੂੰ ਦੋ ਸਾਲਾਂ ਤੱਕ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਉਨ੍ਹਾਂ ਕਿਹਾ ਕਿ ਇੱਕ ਮਹਾਨ ਭਾਰਤ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਦੀ 11 ਫੁੱਟ ਉੱਚੀ ਅਤੇ 1,100 ਕਿਲੋਗ੍ਰਾਮ ਦੀ ਪ੍ਰਤਿਮਾ ਅੱਜ ਸਥਾਪਿਤ ਕੀਤੀ ਗਈ ਹੈ ਜੋ ਨਿਸ਼ਚਿਤ ਤੌਰ 'ਤੇ ਨੌਜਵਾਨ ਪੀੜ੍ਹੀ ਨੂੰ ਸਰਦਾਰ ਪਟੇਲ ਦੇ ਸਿਧਾਂਤਾਂ ਦੀ ਯਾਦ ਦਿਵਾਏਗੀ ਅਤੇ ਪ੍ਰੇਰਿਤ ਕਰੇਗੀ।
*****
ਆਰਕੇ/ਵੀਵੀ/ਪੀਆਰ/ਪੀਐੱਸ
(Release ID: 2082312)
Visitor Counter : 15