ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਵਿੱਚ ਕਾਰਯਕਰ ਸੁਵਰਣ ਮਹੋਤਸਵ ਨੂੰ ਸੰਬੋਧਨ ਕੀਤਾ


ਸਾਡੀ ਸੰਸਕ੍ਰਿਤੀ ਵਿੱਚ ਸੇਵਾ ਨੂੰ ਸਭ ਤੋਂ ਵੱਡਾ ਧਰਮ ਮੰਨਿਆ ਗਿਆ ਹੈ, ਸੇਵਾ ਨੂੰ ਭਗਤੀ, ਆਸਥਾ ਅਤੇ ਪੂਜਾ ਤੋਂ ਵੀ ਉੱਚਾ ਸਥਾਨ ਦਿੱਤਾ ਗਿਆ ਹੈ: ਪ੍ਰਧਾਨ ਮੰਤਰੀ

ਸੰਸਥਾਗਤ ਸੇਵਾ ਵਿੱਚ ਸਮਾਜ ਅਤੇ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੀ ਸਮਰੱਥਾ ਹੈ: ਪ੍ਰਧਾਨ ਮੰਤਰੀ

ਭਾਰਤ ਨੇ ਪੂਰੇ ਵਿਸ਼ਵ ਨੂੰ ਮਿਸ਼ਨ ਲਾਈਫ ਦਾ ਜੋ ਵਿਜ਼ਨ ਦਿੱਤਾ ਹੈ, ਉਸ ਦੀ ਪ੍ਰਮਾਣਿਕਤਾ, ਉਸ ਦਾ ਪ੍ਰਭਾਅ ਅਸੀਂ ਹੀ ਸਿੱਧ ਕਰਨਾ ਹੈ, ‘ਏਕ ਪੇੜ ਮਾਂ ਕੇ ਨਾਮ’ ਅਭਿਯਾਨ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ: ਪ੍ਰਧਾਨ ਮੰਤਰੀ

ਕੁਝ ਹੀ ਸਪਤਾਹ ਵਿੱਚ ਜਨਵਰੀ ਵਿੱਚ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਦਾ ਆਯੋਜਨ ਕੀਤਾ ਜਾਵੇਗਾ, ਇਸ ਵਿੱਚ ਸਾਡੇ ਯੁਵਾ ਆਪਣੇ ਯੋਗਦਾਨ ਦੀ ਰੂਪਰੇਖਾ ਤਿਆਰ ਕਰਦੇ ਹੋਏ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਆਪਣੇ ਵਿਚਾਰ ਪੇਸ਼ ਕਰਨਗੇ: ਪ੍ਰਧਾਨ ਮੰਤਰੀ

Posted On: 07 DEC 2024 7:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿਗ ਦੇ ਮਾਧਿਅਮ ਨਾਲ ਅਹਿਮਦਾਬਾਦ ਵਿੱਚ ਕਾਰਯਕਰ ਸੁਵਰਣ ਮਹੋਤਸਵ ਨੂੰ ਸੰਬੋਧਨ ਕੀਤਾ। ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ, ਪੂਜਯ ਸੰਤਾਂ, ਸਤਸੰਗੀ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ਅਤੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ। ਸ਼੍ਰੀ ਮੋਦੀ ਨੇ ਕਾਰਯਕਰ ਸੁਵਰਣ ਮਹੋਤਸਵ ਦੇ ਅਵਸਰ ‘ਤੇ ਭਗਵਾਨ ਸਵਾਮੀ ਨਾਰਾਇਣ ਦੇ ਚਰਣਾਂ ਵਿੱਚ ਨਮਨ ਕੀਤਾ ਅਤੇ ਕਿਹਾ ਕਿ ਅੱਜ ਪ੍ਰਮੁੱਖ ਸਵਾਮੀ ਮਹਾਰਾਜ ਦੀ 103ਵੀਂ ਜਯੰਤੀ ਵੀ ਹੈ।

ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀ ਨਾਰਾਇਣ ਦੀਆਂ ਸਿੱਖਿਆਵਾਂ, ਪ੍ਰਮੁੱਖ ਸਵਾਮੀ ਮਹਾਰਾਜ ਦੇ ਸੰਕਲਪ ਅੱਜ ਪਰਮ ਪੂਜਯ ਗੁਰੂ ਹਰਿ ਮਹੰਤ ਸਵਾਮੀ ਮਹਾਰਾਜ ਦੀ ਕੜੀ ਮਿਹਨਤ ਅਤੇ ਸਮਰਪਣ ਨਾਲ ਫਲ-ਫੁੱਲ ਰਹੇ ਹਨ। ਸ਼੍ਰੀ ਮੋਦੀ ਲਗਭਗ ਇੱਕ ਲੱਖ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਅਤੇ ਬੱਚਿਆਂ ਦੁਆਰਾ ਪੇਸ਼ ਸੱਭਿਆਚਾਰਕ ਪ੍ਰੋਗਰਾਮਾਂ ਸਹਿਤ ਇੰਨੇ ਵਿਸ਼ਾਲ ਆਯੋਜਨ ਨੂੰ ਦੇਖ ਕੇ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਇਹ ਪ੍ਰੋਗਰਾਮ ਸਥਲ ‘ਤੇ ਸ਼ਰੀਰਕ ਰੂਪ ਨਾਲ ਉਪਸਥਿਤ ਨਹੀਂ ਹੈ, ਲੇਕਿਨ ਉਹ ਇਸ ਪ੍ਰੋਗਰਾਮ ਦੀ ਊਰਜਾ ਨੂੰ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਇਸ ਭਵਯ ਦਿਵਸ ਸਮਾਰੋਹ ਦੇ ਲਈ ਪਰਮ ਪੂਜਯ ਹਰਿ ਮਹੰਤ ਸਵਾਮੀ ਮਹਾਰਾਜ ਅਤੇ ਸਾਰੇ ਸੰਤਾਂ ਨੂੰ ਵਧਾਈ ਦਿੱਤੀ।

ਕਾਰਯਕਰ ਸੁਵਰਣ ਮਹੋਤਸਵ ਨੂੰ 50 ਵਰ੍ਹਿਆਂ ਦੀ ਸੇਵਾ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ 50 ਵਰ੍ਹੇ ਪਹਿਲਾਂ ਵਲੰਟੀਅਰਾਂ ਦੇ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਨੂੰ ਸੇਵਾ ਕਾਰਜਾਂ ਨਾਲ ਜੋੜਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਇਸ ਨੂੰ ਉਨ੍ਹਾਂ ਨੇ ਇੱਕ ਅਨੂਠੀ ਪਹਿਲ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਬੀਏਪੀਐੱਸ ਦੇ ਲੱਖਾਂ ਵਰਕਰ ਪੂਰੀ ਨਿਸ਼ਠਾ ਅਤੇ ਸਮਰਪਣ ਦੇ ਨਾਲ ਸੇਵਾ ਵਿੱਚ ਲਗੇ ਹੋਏ ਹਨ। ਸ਼੍ਰੀ ਮੋਦੀ ਨੇ ਇਸ ਨੂੰ ਸੰਗਠਨ ਦੇ ਲਈ ਇੱਕ ਵੱਡੀ ਉਪਲਬਧੀ ਦੱਸਦੇ ਹੋਏ ਬੀਏਪੀਐੱਸ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਕਿਹਾ, “ਕਾਰਯਕਰ ਸੁਵਰਣ ਮਹੋਤਸਵ ਭਗਵਾਨ ਸਵਾਮੀ ਨਾਰਾਇਣ ਦੀਆਂ ਮਾਨਵਤਾਵਾਦੀ ਸਿੱਖਿਆਵਾਂ ਦਾ ਉਤਸਵ ਹੈ।” ਉਨ੍ਹਾਂ ਨੇ ਕਿਹਾ ਕਿ ਇਹ ਸੇਵਾ ਦੇ ਉਨ੍ਹਾਂ ਦਹਾਕਿਆਂ ਦਾ ਗੌਰਵ ਹੈ, ਜਿਸ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ। ਬੀਏਪੀਐੱਸ ਦੇ ਸੇਵਾ ਅਭਿਯਾਨਾਂ ਨੂੰ ਨੇੜਿਓ ਦੇਖਣ ਦੇ ਆਪਣੇ ਸੁਭਾਗ ‘ਤੇ ਖੁਸ਼ੀ ਵਿਅਕਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਵਾਰ ਉਨ੍ਹਾਂ ਦੇ ਨਾਲ ਜੁੜਣ ਦਾ ਅਵਸਰ ਮਿਲਿਆ ਹੈ, ਜਿਵੇਂ ਭੁਜ ਵਿੱਚ ਭੂਚਾਲ ਨਾਲ ਹੋਈ ਤਬਾਹੀ ਦੇ ਬਾਅਦ, ਨਾਰਾਇਣ ਨਗਰ ਪਿੰਡ ਦੇ ਮੁੜਨਿਰਮਾਣ ਦੇ ਦੌਰਾਨ, ਕੇਰਲ ਵਿੱਚ ਹੜ੍ਹ, ਉੱਤਰਾਖੰਡ ਵਿੱਚ ਲੈਂਡਸਲਾਈਡ ਦੀ ਪੀੜਾ ਅਤੇ ਇੱਥੇ ਤੱਕ ਕਿ ਆਲਮੀ ਮਹਾਮਾਰੀ ਕੋਰੋਨਾ ਦੇ ਹਾਲੀਆ ਆਪਦਾ ਦੇ ਦੌਰਾਨ ਵੀ। ਇੱਕ ਪਰਿਵਾਰ ਦੀ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਣ ਅਤੇ ਕਰੂਣਾ ਦੇ ਨਾਲ ਸਾਰਿਆਂ ਦੀ ਸੇਵਾ ਕਰਨ ਦੇ ਲਈ ਕਾਰਯਕਰਾਂ ਦੀ ਸਰਾਹਨਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸਭ ਨੇ ਦੇਖਿਆ ਹੈ ਕਿ ਕਿਵੇਂ ਕੋਵਿਡ ਕਾਲ ਦੌਰਾਨ ਬੀਏਪੀਐੱਸ ਮੰਦਿਰਾਂ ਨੂੰ ਸੇਵਾ ਕੇਂਦਰਾਂ ਵਿੱਚ ਬਦਲ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਯੂਕ੍ਰੇਨ ਵਿੱਚ ਯੁੱਧ ਵਿੱਚ ਦੁਸ਼ਮਣੀ ਵਧਣ ‘ਤੇ ਕਿਵੇਂ ਬੀਏਪੀਐੱਸ ਵਰਕਰਾਂ ਨੇ ਸਰਕਾਰ ਅਤੇ ਯੂਕ੍ਰੇਨ ਤੋਂ ਪੋਲੈਂਡ ਲਿਆਂਦੇ ਗਏ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਨੇ ਰਾਤੋਂ-ਰਾਤ ਪੂਰੇ ਯੂਰੋਪ ਤੋਂ ਹਜ਼ਾਰਾਂ ਬੀਏਪੀਐੱਸ ਵਰਕਰਾਂ ਨੂੰ ਇਕੱਠੇ ਲਿਆਉਣ ਅਤੇ ਵੱਡੀ ਸੰਖਿਆ ਵਿੱਚ ਪੋਲੈਂਡ ਪਹੁੰਚਣ ਵਾਲੇ ਭਾਰਤੀਆਂ ਦੀ ਮਦਦ ਕਰਨ ਦੇ ਲਈ ਉਨ੍ਹਾਂ ਸਰਾਹਨਾ ਕੀਤੀ। ਬੀਏਪੀਐੱਸ ਦੇ ਸੰਗਠਨ ਦੀ ਇਸ ਸ਼ਕਤੀ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਆਲਮੀ ਪੱਧਰ ‘ਤੇ ਮਾਨਵਤਾ ਦੇ ਹਿਤ ਵਿੱਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਕਾਰਯਕਰ ਸੁਵਰਣ ਮਹੋਤਸਵ ਦੇ ਅਵਸਰ ‘ਤੇ ਸਾਰੇ ਬੀਏਪੀਐੱਸ ਵਰਕਰਾਂ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬੀਏਪੀਐੱਸ ਵਰਕਰ ਦੁਨੀਆ ਭਰ ਵਿੱਚ ਆਪਣੀ ਅਣਥੱਕ ਸੇਵਾ ਦੇ ਮਾਧਿਅਮ ਨਾਲ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸੇਵਾ ਨਾਲ ਕਰੋੜਾਂ ਲੋਕਾਂ ਦੀਆਂ ਆਤਮਾਵਾਂ ਨੂੰ ਛੂਹ ਰਹੇ ਹਨ ਅਤੇ ਸਮਾਜ ਦੇ ਹਰ ਵਿਅਕਤੀ ਨੂੰ ਸਸ਼ਕਤ ਬਣਾ ਰਹੇ ਹਨ, ਚਾਹੇ ਉਹ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਹੋਣ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਪ੍ਰੇਰਣਾਸਰੋਤ ਹਨ ਅਤੇ ਪੂਜਾ ਅਤੇ ਸਨਮਾਨ ਦੇ ਪਾਤਰ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਬੀਏਪੀਐੱਸ ਦੇ ਕਾਰਜ ਨਾਲ ਵਿਸ਼ਵ ਵਿੱਚ ਭਾਰਤ ਦੀ ਸਮਰੱਥਾ ਅਤੇ ਪ੍ਰਭਾਅ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ 28 ਦੇਸ਼ਾਂ ਵਿੱਚ ਭਗਵਾਨ ਸਵਾਮੀ ਨਾਰਾਇਣ ਦੇ 1800 ਮੰਦਿਰ ਹਨ ਅਤੇ ਵਿਸ਼ਵ ਭਰ ਵਿੱਚ 21 ਹਜ਼ਾਰ ਤੋਂ ਅਧਿਕ ਅਧਿਆਤਮਿਕ ਕੇਂਦਰ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਕੇਂਦਰਾਂ ਵਿੱਚ ਸੇਵਾ ਦੇ ਅਨੇਕ ਪ੍ਰੋਜੈਕਟ ਚਲਾ ਰਹੇ ਹਨ ਅਤੇ ਇਹ ਦੁਨੀਆ ਦੇ ਸਾਹਮਣੇ ਭਾਰਤ ਦੀ ਅਧਿਆਤਮਿਕ ਵਿਰਾਸਤ ਅਤੇ ਪਹਿਚਾਣ ਦਾ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਬੀਏਪੀਐੱਸ ਮੰਦਿਰ ਭਾਰਤ ਦੀ ਸੱਭਿਆਚਾਰਕ ਝਲਕ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੰਦਿਰ ਵਿਸ਼ਵ ਦੀ ਸਭ ਤੋਂ ਪ੍ਰਾਚੀਨ ਜੀਵੰਤ ਸੱਭਿਆਚਾਰ ਦੇ ਕੇਂਦਰ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਅਬੂ ਧਾਬੀ ਵਿੱਚ ਭਗਵਾਨ ਸਵਾਮੀ ਨਾਰਾਇਣ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਹਿੱਸਾ ਲੈਣ ਦਾ ਸੁਭਾਗ ਉਨ੍ਹਾਂ ਨੂੰ ਮਿਲਿਆ ਸੀ ਅਤੇ ਇਸ ਦੀ ਚਰਚਾ ਵਿਸ਼ਵ ਭਰ ਵਿੱਚ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਪੂਰੇ ਵਿਸ਼ਵ ਨੇ ਭਾਰਤ ਦੀ ਅਧਿਆਤਮਿਕ ਵਿਰਾਸਤ ਅਤੇ ਸੱਭਿਆਚਾਰ ਵਿਵਿਧਤਾ ਨੂੰ ਦੇਖਿਆ। ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੇ ਯਤਨਾਂ ਨਾਲ ਹੀ ਵਿਸ਼ਵ ਨੂੰ ਭਾਰਤ ਦੇ ਸੱਭਿਆਚਾਰਕ ਗੌਰਵ ਅਤੇ ਮਨੁੱਖੀ ਉਦਾਰਤਾ ਬਾਰੇ ਪਤਾ ਚਲਿਆ ਅਤੇ ਉਨ੍ਹਾਂ ਨੇ ਬੀਏਪੀਐੱਸ ਦੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੇ ਯਤਨਾਂ ਦੇ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਗਵਾਨ ਸਵਾਮੀ ਨਾਰਾਇਣ ਦੀ ਤਪੱਸਿਆ ਦਾ ਹੀ ਪਰਿਣਾਮ ਹੈ, ਜਿਸ ਨਾਲ ਵਰਕਰਾਂ ਦੇ ਸੰਕਲਪਾਂ ਨੂੰ ਅਸਾਨੀ ਨਾਲ ਪੂਰਾ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸਵਾਮੀ ਨਾਰਾਇਣ ਨੇ ਹਰ ਜੀਵ, ਹਰ ਪੀੜਤ ਵਿਅਕਤੀ ਦੀ ਚਿੰਤਾ ਕੀਤੀ ਅਤੇ ਆਪਣੇ ਜੀਵਨ ਦਾ ਹਰ ਪਲ ਮਾਨਵ ਕਲਿਆਣ ਦੇ ਲਈ ਸਮਰਪਿਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਗਵਾਨ ਸਵਾਮੀ ਨਾਰਾਇਣ ਦੁਆਰਾ ਸਥਾਪਿਤ ਕਦਰਾਂ-ਕੀਮਤਾਂ ਨੂੰ ਬੀਏਪੀਐੱਸ ਦੁਨੀਆ ਭਰ ਵਿੱਚ ਫੈਲਾ ਰਿਹਾ ਹੈ। ਸ਼੍ਰੀ ਮੋਦੀ ਨੇ ਬੀਏਪੀਐੱਸ ਦੇ ਕਾਰਜਾਂ ਨੂੰ ਵਿਅਕਤ ਕਰਨ ਦੇ ਲਈ ਇੱਕ ਕਵਿਤਾ ਦੀਆਂ ਕੁਝ ਪੰਕਤੀਆਂ ਦੁਹਰਾਈਆਂ।

ਸ਼੍ਰੀ ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਬਚਪਨ ਤੋਂ ਹੀ ਬੀਏਪੀਐੱਸ ਅਤੇ ਭਗਵਾਨ ਸਵਾਮੀ ਨਾਰਾਇਣ ਨਾਲ ਜੁੜੇ ਰਹੇ। ਉਨ੍ਹਾਂ ਨੇ ਕਿਹਾ ਕਿ ਪ੍ਰਮੁੱਖ ਸਵਾਮੀ ਮਹਾਰਾਜ ਤੋਂ ਉਨ੍ਹਾਂ ਨੂੰ ਜੋ ਪਿਆਰ ਅਤੇ ਸਨੇਹ ਮਿਲਿਆ, ਉਹ ਉਨ੍ਹਾਂ ਦੇ ਜੀਵਨ ਦੀ ਪੂੰਜੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਮੁੱਖ ਸਵਾਮੀ ਜੀ ਦੇ ਨਾਲ ਕਈ ਵਿਅਕਤੀਗਤ ਘਟਨਾਵਾਂ ਹੋਈਆਂ, ਜੋ ਉਨ੍ਹਾਂ ਦੇ ਜੀਵਨ ਦਾ ਅਭਿੰਨ ਅੰਗ ਬਣ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਮੁੱਖ ਸਵਾਮੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੀ ਉਨ੍ਹਾਂ ਦੀ ਯਾਤਰਾ ਵਿੱਚ ਹਰ ਪਲ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।

ਸ਼੍ਰੀ ਮੋਦੀ ਨੇ ਇਸ ਇਤਿਹਾਸਿਕ ਅਵਸਰ ਨੂੰ ਯਾਦ ਕੀਤਾ, ਜਦੋਂ ਨਰਮਦਾ ਦਾ ਪਾਣੀ ਸਾਬਰਮਤੀ ਵਿੱਚ ਆਇਆ ਸੀ, ਪਰਮ ਪੂਜਯ ਪ੍ਰਮੁੱਖ ਸਵਾਮੀ ਜੀ ਖੁਦ ਹੇਠਾਂ ਆਏ ਸੀ। ਉਨ੍ਹਾਂ ਨੇ ਸਵਾਮੀ ਜੀ ਦੇ ਮਾਰਗਦਰਸ਼ਨ ਵਿੱਚ ਸਵਾਮੀਨਾਰਾਇਣ ਮਹਾਮੰਤਰ ਮਹੋਤਸਵ ਅਤੇ ਸਵਾਮੀ ਨਾਰਾਇਣ ਮੰਤਰ ਲੇਖਨ ਮਹੋਤਸਵ ਦੇ ਆਯੋਜਨ ਦੇ ਅਭੁੱਲ ਪਲਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵਾਮੀ ਜੀ ਦਾ ਉਨ੍ਹਾਂ ਦੇ ਪ੍ਰਤੀ ਅਧਿਆਤਮਿਕ ਸਨੇਹ ਉਨ੍ਹਾਂ ਨੂੰ ਇੱਕ ਬੇਟੇ ਦੀ ਤਰ੍ਹਾਂ ਸਨੇਹਪੂਰਣ ਅਨੁਭਵ ਦਿੰਦਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਜਨ ਕਲਿਆਣ ਦੇ ਕਾਰਜਾਂ ਵਿੱਚ ਉਨ੍ਹਾਂ ਪ੍ਰਮੁੱਖ ਸਵਾਮੀ ਮਹਾਰਾਜ ਦਾ ਹਮੇਸਾ ਅਸ਼ੀਰਵਾਦ ਮਿਲਦਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸੰਸਕ੍ਰਿਤ ਦੀ ਪੰਕਤੀ ‘ਸੇਵਾ ਪਰਮ ਧਰਮ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੇਵਲ ਸ਼ਬਦ ਨਹੀਂ ਹੈ, ਬਲਕਿ ਸਾਡੇ ਜੀਵਨ ਕਦਰਾਂ-ਕੀਮਤਾਂ ਹਨ ਅਤੇ ਸੇਵਾ ਨੂੰ ਭਗਤੀ, ਆਸਥਾ ਅਤੇ ਪੂਜਾ ਤੋਂ ਵੀ ਉੱਪਰ ਰੱਖਿਆ ਗਿਆ ਹੈ। ਜਨ ਸੇਵਾ ਨੂੰ ਲੋਕਾਂ ਦੀ ਸੇਵਾ ਦੇ ਬਰਾਬਰ ਦੱਸਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸੇਵਾ ਉਹ ਹੈ, ਜਿਸ ਵਿੱਚ ਸੁਆਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਇਹ ਵਿਅਕਤੀ ਦੀ ਅਧਿਆਤਮਿਕ ਯਾਤਰਾ ਨੂੰ ਦਿਸ਼ਾ ਦਿੰਦੀ ਹੈ ਅਤੇ ਸਮੇਂ ਦੇ ਨਾਲ ਉਸ ਨੂੰ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਸੇਵਾ, ਇੱਕ ਸੰਸਥਾ ਦੇ ਰੂਪ ਵਿੱਚ ਲੱਖਾਂ ਲੱਖਾਂ ਵਰਕਰਾਂ ਦੇ ਨਾਲ ਸੰਗਠਿਤ ਰੂਪ ਵਿੱਚ ਕੀਤੀ ਗਈ, ਤਾਂ ਹੈਰਾਨੀਜਨਕ ਪਰਿਣਾਮ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੰਸਥਾਗਤ ਸੇਵਾ ਵਿੱਚ ਵੱਡੀਆਂ ਸਮੱਸਿਆਵਾਂ ਨੂੰ ਸਮਾਧਾਨ ਕਰਨ ਅਤੇ ਸਮਾਜ ਅਤੇ ਦੇਸ਼ ਦੀਆਂ ਕਈ ਬੁਰਾਈਆਂ ਨੂੰ ਖਤਮ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੱਖਾਂ ਵਰਕਰ ਇੱਕ ਸਧਾਰਣ ਉਦੇਸ਼ ਨਾਲ ਜੁੜਦੇ ਹਨ, ਤਾਂ ਇਹ ਦੇਸ਼ ਅਤੇ ਸਮਾਜ ਦੀ ਇੱਕ ਵੱਡੀ ਤਾਕਤ ਬਣ ਜਾਂਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਵਿਕਸਿਤ ਭਾਰਤ ਦੇ ਲਕਸ਼ ਦੇ ਨਾਲ ਅੱਗੇ ਵਧ ਰਿਹਾ ਹੈ, ਤਾਂ ਸੁਭਾਵਿਕ ਤੌਰ ‘ਤੇ ਲੋਕ ਇਕਜੁੱਟ ਹੋ ਰਹੇ ਹਨ ਅਤੇ ਹਰ ਖੇਤਰ ਵਿੱਚ ਕੁਝ ਵੱਡਾ ਕਰਨ ਦੀ ਭਾਵਨਾ ਦਿਖਾਈ ਦੇ ਰਹੀ ਹੈ। ਸਵੱਛ ਭਾਰਤ ਮਿਸ਼ਨ, ਕੁਦਰਤੀ ਖੇਤੀ, ਵਾਤਾਵਰਣ ਦੇ ਪ੍ਰਤੀ ਜਾਗਰੂਕਤਾ, ਬੇਟੀਆਂ ਦੀਆਂ ਸਿੱਖਿਆ, ਆਦਿਵਾਸੀ ਭਲਾਈ ਦੇ ਮੁੱਦੇ ਦਾ ਉਦਾਹਰਣ ਦਿੰਦੇ ਹੋਏ ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਦੇਸ਼ ਦੇ ਲੋਕ ਅੱਗੇ ਆ ਰਹੇ ਹਨ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਕਾਰਯਕਰਤਾਵਾਂ ਨੂੰ ਸੰਕਲਪ ਲੈਣ ਅਤੇ ਸਮਰਪਣ ਦੇ ਨਾਲ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵਿਵਿਧਤਾ ਵਿੱਚ ਏਕਤਾ ਦੀ ਭਾਵਨਾ, ਨੌਜਵਾਨਾਂ ਦੀ ਰੱਖਿਆ ਦੇ ਲਈ ਨਸ਼ੀਲੀ ਦਵਾਈਆਂ ਦੇ ਦੁਰਉਪਯੋਗ ਦੇ ਖਿਲਾਫ ਲੜਾਈ, ਨਦੀਆਂ ਨੂੰ ਮੁੜ-ਸੁਰਜੀਤ ਕਰਨ ਜਾਂ ਪ੍ਰਿਥਵੀ ਦੇ ਭਵਿੱਖ ਨੂੰ ਬਚਾਉਣ ਦੇ ਲਈ ਟਿਕਾਊ ਜੀਵਨ ਸ਼ੈਲੀ ਜਿਹੇ ਵਿਕਲਪਾਂ ‘ਤੇ ਕੰਮ ਕਰਨ ਦੀ ਤਾਕੀਦ ਕੀਤੀ। ਸ਼੍ਰੀ ਮੋਦੀ ਨੇ ਕਾਰਯਕਰਤਾਵਾਂ ਨੂੰ ਮਿਸ਼ਨ ਲਾਈਫ ਦੇ ਉਸ ਵਿਜ਼ਨ ਦੀ ਪ੍ਰਮਾਣਿਕਤਾ ਅਤੇ ਪ੍ਰਭਾਅ ਨੂੰ ਸਾਬਿਤ ਕਰਨ ਦੀ ਤਾਕੀਦ ਕੀਤੀ, ਜੋ ਭਾਰਤ ਨੇ ਪੂਰੀ ਦੁਨੀਆ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਏਕ ਪੇੜ ਮਾਂ ਕੇ ਨਾਮ, ਫਿਟ ਇੰਡੀਆ, ਵੋਕਲ ਫਾਰ ਲੋਕਲ, ਮਿਲਟਸ ਜਿਹੇ ਅਭਿਯਾਨਾਂ ਨੂੰ ਵੀ ਸਰਗਰਮ ਤੌਰ ‘ਤੇ ਹੁਲਾਰਾ ਦੇ ਸਕਦੇ ਹਨ, ਜੋ ਭਾਰਤ ਦੇ ਵਿਕਾਸ ਨੂੰ ਗਤੀ ਦਿੰਦੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਜਨਵਰੀ 2025 ਵਿੱਚ ਆਯੋਜਿਤ ਹੋਣ ਵਾਲੇ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਦੌਰਾਨ ਭਾਰਤ ਦੇ ਯੁਵਾ ਆਪਣੇ ਵਿਚਾਰ ਦੇਣਗੇ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਆਪਣੇ ਯੋਗਦਾਨ ਦੀ ਰੂਪ-ਰੇਖਾ ਤਿਆਰ ਕਰਨਗੇ। ਉਨ੍ਹਾਂ ਸਾਰੇ ਯੁਵਾ ਕਾਰਯਕਰਾਂ ਨੂੰ ਇਸ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ।

ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਪੂਜਯ ਪ੍ਰਮੁੱਖ ਸਵਾਮੀ ਮਹਾਰਾਜ ਨੇ ਭਾਰਤ ਦੀ ਪਰਿਵਾਰਿਕ ਸੰਸਕ੍ਰਿਤੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਨੇ ‘ਘਰ ਸਭਾ’ ਦੇ ਮਾਧਿਅਮ ਨਾਲ ਸਮਾਜ ਵਿੱਚ ਸੰਯੁਕਤ ਪਰਿਵਾਰ ਦੀ ਅਵਧਾਰਣਾ ਨੂੰ ਮਜ਼ਬੂਤ ਕੀਤਾ। ਸ਼੍ਰੀ ਮੋਦੀ ਨੇ ਕਾਰਯਕਰਾਂ ਨੂੰ ਇਨ੍ਹਾਂ ਅਭਿਯਾਨਾਂ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ 2047 ਤੱਕ ਵਿਕਾਸ ਦੇ ਲਕਸ਼ ਦੇ ਵੱਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਦੇ ਲਈ ਦੇਸ਼ ਦੀ ਯਾਤਰਾ ਭਾਰਤ ਦੇ ਲਈ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਕਿ ਹਰੇਕ ਬੀਏਪੀਐੱਸ ਵਰਕਰ ਦੇ ਲਈ। ਭਾਸ਼ਣ ਦਾ ਸਮਾਪਨ ਕਰਦੇ ਹੋਏ ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਗਵਾਨ ਸਵਾਮੀ ਨਾਰਾਇਣ ਦੇ ਅਸ਼ੀਰਵਾਦ ਨਾਲ ਬੀਏਪੀਐੱਸ ਵਰਕਰਾਂ ਦਾ ਇਹ ਸੇਵਾ ਅਭਿਯਾਨ ਇਸੇ ਨਿਰਵਿਘਨ ਗਤੀ ਨਾਲ ਅੱਗੇ ਵਧਦਾ ਰਹੇਗਾ।

***

ਐੱਮਜੇਪੀਐੱਸ/ਐੱਸਆਰ


(Release ID: 2082169) Visitor Counter : 17