ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ 1,000 ਕਰੋੜ ਰੁਪਏ ਦੀ ਕੀਮਤ ਦੇ ਗ੍ਰੀਨ ਬੌਂਡਸ ਜਾਰੀ ਕਰੇਗਾ
ਗ੍ਰੀਨ ਬੌਂਡਸ ਦੇ ਫੰਡ ਨਾਲ ਸੋਲਰ ਲਾਈਟਿੰਗ, ਰੇਨ ਵਾਟਰ ਹਾਰਵੈਸਟਿੰਗ ਅਤੇ ਵਾਤਾਵਰਣ ਅਨੁਕੂਲ ਪਹਿਲਕਦਮੀਆਂ ਨੂੰ ਵਿੱਤ ਪੋਸ਼ਿਤ ਕੀਤਾ ਜਾਵੇਗਾ
Posted On:
05 DEC 2024 4:57PM by PIB Chandigarh
ਵਾਤਾਵਰਣ ਸਥਿਰਤਾ ਅਤੇ ਗ੍ਰੀਨ ਹਾਈਵੇਅਜ਼ ਦੇ ਵਿਕਾਸ ਦੀ ਪ੍ਰਤੀਬੱਧਤਾ ਨੂੰ ਦਹੁਰਾਉਂਦੇ ਹੋਏ, ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ ਇੰਡੀਆ ਦੀ ਪੂਰਨ ਮਾਲਕੀ ਵਾਲੇ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ‘ਡੀਐੱਮਈ ਡਿਵੈਲਪਮੈਂਟ ਲਿਮਿਟਿਡ’ (ਡੀਐੱਮਈਡੀਅੱਲ) ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਪ੍ਰੋਜੈਕਟ ’ਤੇ ਵਾਤਾਵਰਣ ਅਨੁਕੂਲ ਉਪਾਵਾਂ ਦੇ ਲਾਗੂਕਰਨ ਲਈ ਫੰਡ ਇਕੱਠੇ ਕਰਨ ਲਈ ਗ੍ਰੀਨ ਬੌਂਡਸ ਜਾਰੀ ਕਰੇਗਾ। ਕਲੋਜ਼ ਬਿਡਿੰਗ ਸਿਸਟਮ ਦੇ ਤਹਿਤ 500 ਕਰੋੜ ਰੁਪਏ ਦੇ ਬੇਸ ਇਸ਼ੂ ਸਾਈਜ਼ ਨਾਲ ਇਹ ਇਸ਼ੂ ਕੁੱਲ 1,000 ਕਰੋੜ ਰੁਪਏ ਤੱਕ ਹੋਵੇਗਾ। 500 ਕਰੋੜ ਰੁਪਏ ਤੱਕ ਦੇ ਓਵਰਸਬਸਕ੍ਰਿਪਸ਼ਨ ਨੂੰ ਕਾਇਮ ਰੱਖਣ ਲਈ ਗ੍ਰੀਨ-ਸ਼ੂ ਵਿਕਲਪ ਹੋਵੇਗਾ। ਸੜਕ ਅਤੇ ਰਾਜਮਾਰਗ ਖੇਤਰ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਗ੍ਰੀਨ ਬੌਂਡ ਇਸ਼ੂ ਦਸੰਬਰ 2024 ਦੇ ਦੂਸਰੇ ਹਫ਼ਤੇ ਵਿੱਚ ਲਾਂਚ ਹੋਣ ਦੀ ਉਮੀਦ ਹੈ ਅਤੇ ਇਸ ਨੂੰ ਭਾਰਤ ਸਰਕਾਰ ਦੇ ਸੌਵਰੇਨ ਗ੍ਰੀਨ ਬੌਂਡ ਫਰੇਮਵਰਕ, ਇੰਟਰਨੈਸ਼ਨਲ ਪ੍ਰੋਟੋਕੋਲ ਅਤੇ ਸੇਬੀ ਦਿਸ਼ਾਨਿਰਦੇਸ਼ਾਂ ਦੇ ਸਖਤ ਅਨੁਪਾਲਨ ਨਾਲ ਪੂਰਾ ਕੀਤਾ ਜਾਵੇਗਾ।
‘ਗ੍ਰੀਨ ਬੌਂਡ’ ਤੋਂ ਪ੍ਰਾਪਤ ਫੰਡ ਦੀ ਵਰਤੋਂ ਸੜਕਾਂ ‘ਤੇ ਪਲਾਂਟੇਸ਼ਨ, ਮੱਧਯ ਪਲਾਂਟੇਸ਼ਨ, ਪਸ਼ੂਆਂ ਲਈ ਅੰਡਰਪਾਸ ਦਾ ਨਿਰਮਾਣ, ਕੁਦਰਤੀ ਬਰਸਾਤੀ ਜਲ ਦੀ ਨਿਕਾਸੀ, ਅਖੁੱਟ ਊਰਜਾ (ਸੋਲਰ) ’ਤੇ ਅਧਾਰਿਤ ਸਟ੍ਰੀਟ ਲਾਈਟ, ਵੇਸਟ ਰੀਸਾਈਕਲਿੰਗ ਅਤੇ ਰੀਯੂਜ਼ ਅਤੇ ਬਰਸਾਤੀ ਪਾਣੀ ਦੀ ਸੰਭਾਲ਼ ਜਿਹੀਆਂ ਗਤੀਵਿਧੀਆਂ ’ਤੇ ਖਰਚ ਲਈ ਕੀਤਾ ਜਾਵੇਗਾ।
ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਇਸ ਵਿਸ਼ੇ ਵਿੱਚ ਕਿਹਾ, “ਇਹ ਪਹਿਲ ਗ੍ਰੀਨ ਨੈਸ਼ਨਲ ਹਾਈਵੇਅ ਬਣਾਉਣ ਦੇ ਸਾਡੇ ਦ੍ਰਿਸ਼ਟੀਕੋਣ ਦਾ ਇੱਕ ਹਿੱਸਾ ਹੈ ਅਤੇ ਵਾਤਾਵਰਣ ਸਥਿਰਤਾ ਦੇ ਪ੍ਰਤੀ ਐੱਨਐੱਚਏਆਈ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੀ ਹੈ। ਗ੍ਰੀਨ ਬੌਂਡ ਵਿਸ਼ੇਸ਼ ਤੌਰ ’ਤੇ ਸੜਕ ਅਤੇ ਰਾਜਮਾਰਗ ਖੇਤਰ ਵਿੱਚ ਵਾਤਾਵਰਣ ਦੇ ਅਨੁਕੂਲ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ ਅਤੇ ਊਰਜਾ ਦੀ ਖਪਤ ਨੂੰ ਘੱਟ ਕਰਕੇ ਅਤੇ ਵਾਤਾਵਰਣ ’ਤੇ ਵਾਹਨਾਂ ਦੀ ਨਿਕਾਸੀ ਦੇ ਪ੍ਰਭਾਵ ਨੂੰ ਘੱਟ ਕਰਕੇ ਦੀਰਘਕਾਲੀ ਲਾਗਤ ਬੱਚਤ ਦੀ ਸੁਵਿਧਾ ਪ੍ਰਦਾਨ ਕਰਨਗੇ।”
ਇਹ ਇਸ਼ੂ ਉਧਾਰ ਦੀ ਕੁੱਲ ਲਾਗਤ ਦੇ ਸੰਦਰਭ ਵਿੱਚ ਡੀਐੱਮਈਡੀਐੱਲ ਦੇ ਵਿੱਤੀ ਪ੍ਰਦਰਸ਼ਨ ਨੂੰ ਵਧਾਉਣ ਵਿੱਚ ਮਦਦ ਕਰੇਗਾ ਅਤੇ ‘ਵਾਤਾਵਰਣ, ਸਮਾਜਿਕ ਅਤੇ ਸ਼ਾਸਨ’ ਕੇਂਦ੍ਰਿਤ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਕੇ ਨਿਵੇਸ਼ਕ ਅਧਾਰ ਵਿੱਚ ਵਿਭਿੰਨਤਾ ਲਿਆਏਗਾ। ਡੀਐੱਮਈਡੀਐੱਲ ਨੇ ਕੇਅਰ ਐੱਜ਼ ਐਨਾਲਿਟਿਕਸ ਨੂੰ ਥਰਡ-ਪਾਰਟੀ ਸਮੀਖਿਅਕ (ਟੀਪੀਆਰ) ਵਜੋਂ ਨਿਯੁਕਤ ਕੀਤਾ ਹੈ, ਜਿਨ੍ਹਾਂ ਨੇ ਡੀਐੱਮਈਡੀਐੱਲ ਦੀਆਂ ਹਰਿਤ ਗਤੀਵਿਧੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਪ੍ਰਮਾਣਿਤ ਕੀਤਾ ਹੈ।
ਅਗਸਤ 2020 ਵਿੱਚ ਸ਼ਾਮਲ ਕੀਤੇ ਗਏ, ‘ਡੀਐੱਮਈ ਡਿਵੈਲਪਮੈਂਟ ਲਿਮਿਟਿਡ’ ਦਿੱਲੀ-ਮੁੰਬਈ ਗ੍ਰੀਨਫੀਲਡ ਐਕਸਪ੍ਰੈੱਸਵੇਅ ਦੇ ਵਿੱਤਪੋਸ਼ਣ, ਨਿਰਮਾਣ ਅਤੇ ਸੰਚਾਲਨ ਲਈ ਐੱਨਐੱਚਏਆਈ ਦੀ ਪੂਰਨ ਮਾਲਕੀ ਵਾਲਾ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ਹੈ ਅਤੇ ਇਸ ਨੂੰ ਕ੍ਰਿਸਿਲ, ਕੇਅਰ ਇੰਡੀਆ ਰੇਟਿੰਗ ਨਾਲ ਏਏਏ ਰੇਟਿੰਗ ਮਿਲੀ ਹੈ। ਡੀਐੱਮਈਡੀਐੱਲ ਦਾ ਲਕਸ਼ ਲੋਨ ਅਤੇ ਬੌਂਡ ਰਾਹੀਂ ਬੈਂਕਾਂ ਅਤੇ ਵਿੱਤੀ ਬਜ਼ਾਰ ਤੋਂ ਲਗਭਗ 48,000 ਕਰੋੜ ਰੁਪਏ ਇਕੱਠੇ ਕਰਨਾ ਹੈ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਪ੍ਰੋਜੈਕਟ ਦੇ ਲਾਗੂਕਰਨ ਲਈ ਹੁਣ ਤੱਕ 42,000 ਕਰੋੜ ਰੁਪਏ ਸਫ਼ਲਤਾਪੂਰਵਕ ਜੁਟਾਏ ਹਨ।
*****
ਡੀਐੱਸ/ਏਕੇ
(Release ID: 2081909)
Visitor Counter : 17