ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਗੋਪਬੰਧੂ ਆਯੁਰਵੇਦ ਮਹਾਵਿਦਿਆਲਿਆ, ਪੁਰੀ ਦੇ 75ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ
Posted On:
04 DEC 2024 7:19PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਦਸੰਬਰ, 2024) ਓਡੀਸ਼ਾ ਦੇ ਪੁਰੀ ਵਿੱਚ ਗੋਪਬੰਧੂ ਆਯੁਰਵੇਦ ਮਹਾਵਿਦਿਆਲਿਆ ਦੇ 75ਵੇਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਿਰਕਤ ਕੀਤੀ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ, ਮੌਜੂਦਾ ਸਮਾਂ ਵਿਗਿਆਨ ਅਤੇ ਟੈਕਨੋਲੋਜੀ ਦਾ ਸਮਾਂ ਹੈ। ਆਰਟੀਫੀਸ਼ੀਅਲ ਇੰਟੈਲੀਜੈਸ, ਮਸ਼ੀਨ ਲਰਨਿੰਗ, ਕੁਆਂਟਮ ਕੰਪਿਊਟਿੰਗ ਅਤੇ 3-ਡੀ ਪ੍ਰਿਟਿੰਗ ਜਿਹੀਆਂ ਟੈਕਨੋਲੋਜੀਆਂ ਅਧਿਐਨ ਅਤੇ ਵਿਕਾਸ ਦੋਹਾਂ ਵਿੱਚ ਮਦਦ ਕਰ ਰਹੀਆਂ ਹਨ। ਸਾਨੂੰ ਵਰਤਮਾਨ ਦੀਆਂ ਜ਼ਰੂਰਤਾਂ ਨੂੰ ਪਹਿਚਾਣ ਕੇ ਭਵਿੱਖ ਦਾ ਫਾਰਮੈਟ ਤਿਆਰ ਕਰਨਾ ਹੋਵੇਗਾ। ਲੇਕਿਨ, ਆਪਣੇ ਅਤੀਤ ਨੂੰ ਜਾਣੇ ਬਿਨਾਂ ਅਸੀਂ ਨਾ ਤਾਂ ਵਰਤਮਾਨ ਨੂੰ ਸਮਝ ਸਕਦੇ ਹਾਂ ਅਤੇ ਨਾ ਹੀ ਭਵਿੱਖ ਦੀ ਰਣਨੀਤੀ ਤੈਅ ਕਰ ਸਕਦੇ ਹਾਂ। ਸਾਨੂੰ ਆਪਣੇ ਗੌਰਵਸ਼ਾਲੀ ਅਤੀਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਭਾਰਤ ਵਿੱਚ ਫਿਜ਼ੀਕਲ, ਰਸਾਇਣ ਵਿਗਿਆਨ, ਖਗੋਲ ਵਿਗਿਆਨ, ਜੋਤਿਸ਼, ਮੈਡੀਕਲ, ਗਣਿਤ ਅਤੇ ਆਰਕੀਟੈਕਚਰ ਦੇ ਖੇਤਰ ਵਿੱਚ ਸਮ੍ਰਿੱਧ ਪਰੰਪਰਾਵਾਂ ਹਨ। ਆਰੀਆਭੱਟ, ਬ੍ਰਹਮਗੁਪਤ, ਵਰਾਹਮਿਹਿਰ ਅਤੇ ਭਾਸਕਰਚਾਰੀਆ ਜਿਹੇ ਵਿਗਿਆਨਿਕਾਂ ਨੇ ਵਿਗਿਆਨ ਦੇ ਖੇਤਰ ਨੂੰ ਸਮ੍ਰਿੱਧ ਕੀਤਾ ਹੈ। ਇਸੇ ਪ੍ਰਕਾਰ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਚਰਕ ਅਤੇ ਸੁਸ਼ਰੁਤ ਦਾ ਯੋਗਦਾਨ ਜ਼ਿਕਰਯੋਗ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪਰੰਪਰਾਗਤ ਇੰਡੀਅਨ ਮੈਡੀਕਲ ਸਿਸਟਮਸ, ਰੋਕਥਾਮ ਅਤ ਇਲਾਜ ਨੂੰ ਸਮਾਨ ਮਹੱਤਵ ਦਿੰਦੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਗੋਪਬੰਧੂ ਆਯੁਰਵੇਦ ਮਹਾਵਿਦਿਆਲਿਆ ਦੇ ਵਿਦਿਆਰਥੀ ਡਾਕਟਰ ਦੇ ਰੂਪ ਵਿੱਚ ਸੇਵਾ ਦੇਣ ਦੇ ਨਾਲ-ਨਾਲ ਆਯੁਰਵੇਦ ਦੇ ਤਮਾਮ ਅਣਛੂਹੇ ਪਹਿਲੂਆਂ ‘ਤੇ ਵੀ ਖੋਜ ਕਰਨਗੇ। ਉਨ੍ਹਾਂ ਨੇ ਕਿਹਾ ਖੋਜ ਨਾਲ ਇਸ ਪ੍ਰਾਚੀਨ ਮੈਡੀਕਲ ਸਿਸਟਮ ਦੀ ਪ੍ਰਮਾਣਿਕਤਾ ਸਥਾਪਿਤ ਹੋਵੇਗੀ ਅਤੇ ਦੁਨੀਆ ਭਰ ਵਿੱਚ ਇਸ ਦੀ ਮਾਨਤਾ ਵਧੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਕਬਾਇਲੀ ਲੋਕ ਪ੍ਰਾਚੀਨ ਕਾਲ ਤੋਂ ਜੜੀ-ਬੂਟੀਆਂ ਅਤੇ ਉਨ੍ਹਾਂ ਦੇ ਔਸ਼ਧੀ ਲਾਭਾਂ ਬਾਰੇ ਜਾਣਦੇ ਹਨ। ਲੇਕਿਨ, ਇਹ ਪਰੰਪਰਾਗਤ ਗਿਆਨ ਹੁਣ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਕਾਲਜ ਦੇ ਵਿਦਿਆਰਥੀ, ਇਲਾਜ ਦੀ ਇਸ ਪ੍ਰਣਾਲੀ ਦੇ ਵਿਗਿਆਨਿਕ ਅਧਾਰ ਦਾ ਪਤਾ ਲਗਾਉਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਉਹ ਉਸ ਪਰੰਪਰਾਗਤ ਵਿਵਸਥਾ ਨੂੰ ਅਲੋਪ ਹੋਣ ਤੋਂ ਬਚਾ ਪਾਉਣਗੇ।
**********
ਐੱਮਜੇਪੀਐੱਸ/ਐੱਸਆਰ
(Release ID: 2081770)
ਵਿਜ਼ੀਟਰ ਕਾਊਂਟਰ : 51