ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸੰਸਦ ਸਵਾਲ: ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਯ ਯੋਜਨਾ (ਪੀਐੱਮ-ਏਜੇਏਵਾਈ)

Posted On: 04 DEC 2024 2:44PM by PIB Chandigarh

ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਯ ਯੋਜਨਾ (ਪੀਐੱਮ-ਏਜੇਏਵਾਈ) ਇੱਕ ਕੇਂਦਰ ਪ੍ਰਯੋਜਿਤ ਯੋਜਨਾ ਹੈ ਜਿਸ ਨੂੰ 2021-22 ਤੋਂ ਲਾਗੂ ਕੀਤਾ ਜਾ ਰਿਹਾ ਹੈ। ਮੋਟੇ ਤੌਰ ‘ਤੇ, ਇਸ ਯੋਜਨਾ ਦੇ ਤਿੰਨ ਕੰਪੋਨੈਂਟ ਹਨ: (i) ‘ਆਦਰਸ਼ ਗ੍ਰਾਮ’, (ii) ਅਨੁਸੂਚਿਤ ਜਾਤੀ (ਅਜਾ) ਭਾਈਚਾਰਿਆਂ ਦੀ ਸਮਾਜਿਕ-ਆਰਥਿਕ ਬਿਹਤਰੀ ਲਈ ਜ਼ਿਲ੍ਹਾ/ਰਾਜ ਪੱਧਰੀ ਪ੍ਰੋਜੈਕਟਾਂ ਲਈ ਗ੍ਰਾਂਟ ਸਹਾਇਤਾ’ ਅਤੇ (iii) 'ਹੋਸਟਲ' ਦੀ ਸੁਵਿਧਾ

 ਯੋਜਨਾ ਦੇ ਉਦੇਸ਼ ਅਤੇ ਭੂਮਿਕਾ ਇਸ ਪ੍ਰਕਾਰ ਪ੍ਰਕਾਰ ਹਨ:

  • ਅਨੁਸੂਚਿਤ ਜਾਤੀ ਬਹੁਤ ਪਿੰਡਾਂ ਵਿੱਚ ਉਚਿਤ ਬੁਨਿਆਦੀ ਢਾਂਚੇ ਅਤੇ ਲੋੜੀਂਦੀਆਂ ਸੇਵਾਵਾਂ ਸੁਨਿਸ਼ਚਿਤ ਕਰਕੇ ਸਮਾਜਿਕ-ਆਰਥਿਕ ਵਿਕਾਸ ਸੰਕੇਤਕਾਂ ਵਿੱਚ ਸੁਧਾਰ ਕਰਨਾ।
  • ਕੌਸ਼ਲ ਵਿਕਾਸ, ਆਮਦਨ ਸਿਰਜਣ ਯੋਜਨਾਵਾਂ ਅਤੇ ਹੋਰ ਪਹਿਲਾਂ ਰਾਹੀਂ ਵਾਧੂ ਰੋਜ਼ਗਾਰ ਦੇ ਅਵਸਰ ਪੈਦਾ ਕਰਕੇ ਅਨੁਸੂਚਿਤ ਜਾਤੀ ਭਾਈਚਾਰਿਆਂ ਦੀ ਗ਼ਰੀਬੀ ਨੂੰ ਘੱਟ ਕਰਨਾ।
  • ਸਾਖਰਤਾ ਨੂੰ ਵਧਾਉਣਾ ਅਤੇ ਗੁਣਵਤਾਪੂਰਨ ਸੰਸਾਧਨਾਂ ਵਿੱਚ ਉਚਿਤ ਰਿਹਾਇਸ਼ੀ ਸੁਵਿਧਾਵਾਂ ਉਪਲਬਧ ਕਰਵਾ ਕੇ ਸਕੂਲਾਂ ਅਤੇ ਉੱਚ ਵਿਦਿਅਕ ਸੰਸਥਾਵਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਦਾਖਲੇ ਨੂੰ ਪ੍ਰੋਤਸਾਹਿਤ ਕਰਨਾ, ਨਾਲ ਹੀ ਜਿੱਥੇ ਜ਼ਰੂਰੀ ਹੋਵੇ, ਵਿਸ਼ੇਸ਼ ਤੌਰ ‘ਤੇ ਆਕਾਂਖੀ ਜ਼ਿਲ੍ਹਿਆਂ/ਅਨੁਸੂਚਿਤ ਜਾਤੀ ਬਹੁਲ ਬਲਾਕਾਂ ਅਤੇ ਭਾਰਤ ਵਿੱਚ ਹੋਰ ਰਿਹਾਇਸ਼ੀ ਸਕੂਲ ਉਪਲਬਧ ਕਰਵਾਉਣਾ।

ਸਾਲ 2021-22 ਤੋਂ ਹੁਣ ਤੱਕ 5185 ਲਾਭਾਰਥੀਆਂ ਲਈ ਕੁੱਲ 46 ਹੋਸਟਲਸ ਮਨਜ਼ੂਰ ਕੀਤੇ ਗਏ ਹਨ ਅਤੇ ਪੀਐੱਮ-ਏਜੇਏਵਾਈ ਯੋਜਨਾ ਦੇ ਹੋਸਟਲ ਕੰਪੋਨੈਂਟ ਦੇ ਤਹਿਤ 126.30 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਇਹ ਜਾਣਕਾਰੀ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

*****

 

ਵੀਐੱਮ


(Release ID: 2081765)
Read this release in: English , Urdu , Hindi , Tamil , Telugu