ਗ੍ਰਹਿ ਮੰਤਰਾਲਾ
ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਮੌਬ ਲਿੰਚਿੰਗ ਅਤੇ ਸਨੈਚਿੰਗ ਨਾਲ ਸਬੰਧਿਤ ਪ੍ਰਾਵਧਾਨ
प्रविष्टि तिथि:
04 DEC 2024 4:45PM by PIB Chandigarh
ਮੌਬ ਲਿੰਚਿੰਗ ਅਤੇ ਸਨੈਚਿੰਗ ਜਿਹੇ ਨਵੇਂ ਅਪਰਾਧਾਂ ਨੂੰ ਪਹਿਲੀ ਵਾਰ ਭਾਰਤੀਯ ਨਿਆਂ ਸੰਹਿਤਾ (ਬੀਐੱਨਐੱਸ), 2023 ਦੀ ਧਾਰਾ 103 (2) ਅਤੇ ਧਾਰਾ 304 ਦੇ ਤਹਿਤ ਸਜ਼ਾਯੋਗ ਬਣਾਇਆ ਗਿਆ ਹੈ। ਬੀਐੱਨਐੱਸ ਦੀ ਧਾਰਾ 103(2) ਵਿੱਚ ਪ੍ਰਾਵਧਾਨ ਹੈ ਕਿ ਜਦੋਂ ਪੰਜ ਜਾਂ ਉਸ ਤੋਂ ਅਧਿਕ ਵਿਅਕਤੀਆਂ ਦਾ ਸਮੂਹ ਮਿਲ ਕੇ ਨਸਲ, ਜਾਤੀ ਜਾਂ ਸਮੁਦਾਇ, ਲਿੰਗ, ਜਨਮ ਸਥਾਨ, ਭਾਸ਼ਾ, ਨਿੱਜੀ ਵਿਸ਼ਵਾਸ ਜਾਂ ਕਿਸੇ ਹੋਰ ਸਮਾਨ ਅਧਾਰ ‘ਤੇ ਕਿਸੇ ਦੀ ਹੱਤਿਆ ਕਰਦਾ ਹੈ, ਤਾਂ ਅਜਿਹੇ ਸਮੂਹ ਦੇ ਹਰੇਕ ਮੈਂਬਰ ਨੂੰ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਜੁਰਮਾਨਾ ਵੀ ਦੇਣਾ ਹੋਵੇਗਾ।
ਬੀਐੱਨਐੱਸ ਦੀ ਧਾਰਾ 304 ਵਿੱਚ ਪ੍ਰਾਵਧਾਨ ਹੈ ਕਿ ਇਸ ਤਰ੍ਹਾਂ ਦੀ ਚੋਰੀ ਸਨੈਚਿੰਗ ਕਹਾਉਂਦੀ ਹੈ, ਜਦੋਂ ਅਪਰਾਧੀ ਚੋਰੀ ਕਰਨ ਲਈ ਅਚਾਨਕ ਜਾਂ ਤੇਜ਼ੀ ਨਾਲ ਜਾਂ ਜ਼ਬਰਦਸਤੀ ਨਾਲ ਕਿਸੇ ਵਿਅਕਤੀ ਜਾਂ ਉਸ ਦੇ ਕਬਜ਼ੇ ਵਿੱਚ ਕੋਈ ਚੱਲ ਜਾਇਦਾਦ ਜ਼ਬਤ ਕਰ ਲੈਂਦਾ ਹੈ ਜਾਂ ਹਾਸਲ ਕਰ ਲੈਂਦਾ ਹੈ ਜਾਂ ਝਪਟ ਲੈਂਦਾ ਹੈ ਜਾਂ ਖੋਹ ਲੈਂਦਾ ਹੈ। ਧਾਰਾ ਵਿੱਚ ਇਹ ਵੀ ਪ੍ਰਾਵਧਾਨ ਹੈ ਕਿ ਜੋ ਕੋਈ ਵੀ ਵਿਅਕਤੀ ਸਨੈਚਿੰਗ ਕਰੇਗਾ, ਉਸ ਨੂੰ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਜੁਰਮਾਨਾ ਵੀ ਦੇਣਾ ਹੋਵੇਗਾ।
ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਬੰਦੀ ਸੰਜੈ ਕੁਮਾਰ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
*****
ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ/1046
(रिलीज़ आईडी: 2081463)
आगंतुक पटल : 91