ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਈਥੇਨੌਲ ਮਿਸ਼ਰਿਤ ਫਿਊਲ ਅਡੋਪਸ਼ਨ ਰੇਟ

Posted On: 02 DEC 2024 4:07PM by PIB Chandigarh

ਸਰਕਾਰ ਈਥੇਨੌਲ ਮਿਸ਼ਰਿਤ ਪੈਟਰੋਲ (ਈਬੀਪੀ) ਪ੍ਰੋਗਰਾਮ ਦੇ ਤਹਿਤ ਪੈਟਰੋਲ ਵਿੱਚ ਈਥੇਨੌਲ ਦੇ ਮਿਸ਼ਰਣ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਪ੍ਰੋਗਰਾਮ ਦੇ ਤਹਿਤ ਜਨਤਕ ਖੇਤਰ ਦੀਆਂ ਆਇਲ ਮਾਰਕੀਟਿੰਗ  ਕੰਪਨੀਆਂ (ਓਐੱਮਸੀ) ਪੈਟਰੋਲ ਵਿੱਚ ਈਥੇਨੌਲ ਮਿਲਾ ਕੇ ਵੇਚਦੀਆਂ ਹਨ। ਈਥੇਨੌਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਦੇ ਤਹਿਤ, ਪੈਟਰੋਲ ਦੇ ਨਾਲ ਈਥੇਨੌਲ ਦਾ ਮਿਸ਼ਰਣ ਈਥੇਨੌਲ ਸਪਲਾਈ ਵਰ੍ਹੇ (ਈਐੱਸਵਾਈ) 2018-19 ਵਿੱਚ 188.6 ਕਰੋੜ ਲੀਟਰ ਤੋਂ ਵੱਧ ਕੇ ਈਥੇਨੌਲ ਸਪਲਾਈ ਵਰ੍ਹੇ 2023-24 ਵਿੱਚ 700 ਕਰੋੜ ਲੀਟਰ ਤੋਂ ਜ਼ਿਆਦਾ ਹੋ ਗਿਆ। ਮਿਸ਼ਰਣ ਈਥੇਨੌਲ ਸਪਲਾਈ ਵਰ੍ਹੇ 2018-19 ਵਿੱਚ 5 ਫ਼ੀਸਦੀ ਤੋਂ ਵਧ ਕੇ ਮਿਸ਼ਰਣ ਈਥੇਨੌਲ ਸਪਲਾਈ ਵਰ੍ਹੇ 2023-24 ਵਿੱਚ ਲਗਭਗ 14.6 ਫ਼ੀਸਦੀ ਹੋਈ। 

ਵਰ੍ਹੇ 2019 ਤੋਂ ਈਥੇਨੌਲ ਮਿਸ਼ਰਿਤ ਪੈਟਰੋਲ ਵੇਚਣ ਵਾਲੇ ਰਿਟੇਲ ਆਊਟਲੇਟਸ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ। ਵਰ੍ਹੇ 2019 ਵਿੱਚ ਜਨਤਕ ਖੇਤਰ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਦੇ 43168 ਰਿਟੇਲ ਆਊਟਲੇਟਸ ਤੋਂ ਈਥੇਨੌਲ ਮਿਸ਼ਰਿਤ ਪੈਟਰੋਲ ਵੇਚਿਆ ਗਿਆ ਸੀ, ਜੋ ਸਾਲ 2024 ਵਿੱਚ ਵਧ ਕੇ ਦੇਸ਼ ਭਰ ਦੇ ਸਾਰੇ ਰਿਟੇਲ ਆਊਟਲੇਟਸ ਤੱਕ ਪਹੁੰਚ ਗਿਆ। 

 

ਈਥੇਨੌਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਦੇ ਤਹਿਤ, ਈਥੇਨੌਲ ਸਪਲਾਈ ਵਰ੍ਹੇ 2018-19 ਤੋਂ ਈਥੇਨੌਲ ਸਪਲਾਈ ਵਰ੍ਹੇ 2023-24 ਤੱਕ ਅਨੁਮਾਨਿਤ ਵਿਦੇਸ਼ੀ ਮੁਦਰਾ ਬਚਤ ਹੇਠ ਲਿਖੇ ਅਨੁਸਾਰ ਹੈ:

 

ਈਥੇਨੌਲ ਸਪਲਾਈ ਵਰ੍ਹੇ

ਅਨੁਮਾਨਿਤ ਬਚੀ ਹੋਈ ਵਿਦੇਸ਼ੀ ਮੁਦਰਾ 

2018-19

5500

2019-20

3500

2020-21

10100

2021-22

22500

2022-23

24300

2023-24 (30.09.2024 ਤੱਕ)

28400

 

ਸਰੋਤ: ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀਪੀਏਸੀ)

ਪੈਟਰੋਲ ਵਿੱਚ ਈਥੇਨੌਲ ਦੇ ਮਿਸ਼ਰਣ ਨੂੰ ਉਤਸ਼ਾਹਿਤ ਕਰਨ ਦੇ ਲਈ, ਸਰਕਾਰ ਨੇ ਕਈ ਉਪਾਅ ਕੀਤੇ ਹਨ ਜਿਸ ਨਾਲ ਈਥੇਨੌਲ ਦੇ ਉਤਪਾਦਨ ਦੇ ਲਈ ਫ਼ੀਡਸਟਾਕ ਦਾ ਵਿਸਤਾਰ, ਈਥੇਨੌਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਦੇ ਤਹਿਤ ਗੰਨਾ ਅਧਾਰਿਤ ਈਥੇਨੌਲ ਦੀ ਖਰੀਦ ਦੇ ਲਈ ਪ੍ਰਸ਼ਾਸਿਤ ਕੀਮਤ ਵਿਧੀ, ਗੁੜ ਦੇ ਨਾਲ- ਨਾਲ ਅਨਾਜ ਤੋਂ ਈਥੇਨੌਲ ਉਤਪਾਦਨ ਦੇ ਲਈ ਈਥੇਨੌਲ ਵਿਆਜ ਸਬਵੈਂਸ਼ਨ ਯੋਜਨਾਵਾਂ (ਈਆਈਏਐੱਸਐੱਸ) ਅਤੇ ਅਨਾਜ ਅਧਾਰਿਤ ਸਮਰਪਿਤ ਈਥੇਨੌਲ ਪਲਾਂਟ (ਡੀਈਪੀ) ਆਦਿ ਦੇ ਨਾਲ ਜਨਤਕ ਖੇਤਰ ਦੀਆਂ ਆਇਲ ਮਾਰਕੀਟਿੰਗ ਕੰਪਨੀਆਂ ਦੁਆਰਾ ਲੰਬੀ ਮਿਆਦ ਦੇ ਲੈਣ-ਦੇਣ ਦੇ ਸਮਝੌਤੇ (ਐੱਲਟੀਓਏ) ਸ਼ਾਮਲ ਹਨ। ਪਿਛਲੇ ਤਿੰਨ ਵਰ੍ਹਿਆਂ ਦੌਰਾਨ, 30.09.2024 ਤੱਕ, ਈਥੇਨੌਲ ਮਿਸ਼ਰਿਤ ਪੈਟਰੋਲ ਪ੍ਰੋਗਰਾਮ ਨੇ ਕਿਸਾਨਾਂ ਨੂੰ ਲਗਭਗ 57552 ਕਰੋੜ ਰੁਪਏ ਦਾ ਤੁਰੰਤ ਭੁਗਤਾਨ, 75,000 ਕਰੋੜ ਰੁਪਏ ਤੋਂ ਵਧੇਰੇ ਵਿਦੇਸ਼ੀ ਮੁਦਰਾ ਦੀ ਅਨੁਮਾਨਿਤ ਬੱਚਤ, ਲਗਭਗ 110 ਲੱਖ ਮੀਟ੍ਰਿਕ ਟਨ ਕੱਚਾ ਤੇਲ ਬਦਲਣ ਅਤੇ ਲਗਭਗ 332 ਲੱਖ ਮੀਟ੍ਰਿਕ ਟਨ ਸ਼ੁੱਧ ਕਾਰਬਨ ਦੀ ਕਮੀ ਲਿਆਉਣ ਵਿੱਚ ਮਦਦ ਕਰੇਗਾ। 

ਇਹ ਜਾਣਕਾਰੀ ਪੈਟਰੋਲੀਅਮ ਅਤੇ ਨੇਚੂਰਲ ਗੈਸ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****************

ਮੋਨਿਕਾ


(Release ID: 2081458) Visitor Counter : 12


Read this release in: English , Urdu , Hindi , Tamil