ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਾਰਤ ਸਰਕਾਰ ਵਿੱਚ ਲੰਬਿਤ ਜਨਤਕ ਸ਼ਿਕਾਇਤਾਂ ਦੀ ਸੰਖਿਆ 31 ਅਕਤੂਬਰ 2024 ਤੱਕ 54,339 ਦੇ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ: ਡਾ. ਜਿਤੇਂਦਰ ਸਿੰਘ


ਭਾਰਤ ਸਰਕਾਰ ਵਿੱਚ ਲੰਬਿਤ ਜਨਤਕ ਸ਼ਿਕਾਇਤਾਂ ਦੀ ਸੰਖਿਆ 31 ਅਕਤੂਬਰ 2024 ਤੱਕ 54,339 ਦੇ ਆਪਣੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ: ਡਾ. ਜਿਤੇਂਦਰ ਸਿੰਘ

Posted On: 04 DEC 2024 5:35PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਅਮਲਾ, ਜਨਤਕ ਸ਼ਿਕਾਇਤਾਂ  ਅਤੇ ਪੈਨਸ਼ਨ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਅੱਜ ਲੋਕ ਸਭਾ ਵਿੱਚ ਸ਼ਿਕਾਇਤਾਂ ਦੇ ਨਿਪਟਾਰੇ ਨਾਲ  ਸਬੰਧਿਤ ਵਿਭਿੰਨ ਸਵਾਲਾਂ ਦੇ ਜਵਾਬ ਦਿੱਤੇ। ਇਹ ਸਵਾਲ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਲੈ ਕੇ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਤੱਕ, ਵਿਆਪਕ ਪ੍ਰਕਿਰਤੀ ਦੇ ਸਨ।

ਸੀਪੀਗ੍ਰਾਮਸ (ਸੀਪੀਜੀਆਰਏਐੱਮਐੱਸ) ਦੀ ਵਰਤੋਂ ਕਰਨ ਵਾਲੇ ਨਾਗਰਿਕਾਂ ਦੀ ਪਹੁੰਚ: ਸਰਕਾਰ ਨੇ ਦੂਰ-ਦੁਰਾਡੇ ਅਤੇ ਗ੍ਰਾਮੀਣ ਖੇਤਰਾਂ ਦੇ ਨਾਗਰਿਕਾਂ ਦੀ ਪਹੁੰਚ ਨੂੰ ਵਧਾਉਣ ਦੇ ਲਈ ਕਈ ਉਪਾਅ ਕੀਤੇ ਹਨ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਦੇ 795 ਜ਼ਿਲ੍ਹਿਆਂ ਤੋਂ ਔਸਤ 70,000 ਮਾਸਿਕ ਨਾਗਰਿਕ ਰਜਿਸਟ੍ਰੇਸ਼ਨਾਂ ਦੇ ਨਾਲ 28 ਲੱਖ ਤੋਂ ਵਧ ਨਾਗਰਿਕ ਸੀਪੀਗ੍ਰਾਮ ਪੋਰਟਲ ’ਤੇ ਰਜਿਸਟਰਡ ਹੋਏ ਹਨ। ਸਰਕਾਰ ਨੇ 5.6 ਲੱਖ ਪਿੰਡਾਂ ਵਿੱਚ ਸੀਐੱਸਸੀ ਦੇ ਗ੍ਰਾਮ ਪੱਧਰ ਦੇ ਉੱਦਮੀਆਂ (ਵੀਐੱਲਈ) ਦੇ ਨੈੱਟਵਰਕ ਦਾ ਲਾਭ ਉਠਾਉਣ ਦੇ ਲਈ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਦੇ ਨਾਲ ਭਾਗਾਦਾਰੀ ਕੀਤੀ ਹੈ।

2023 ਅਤੇ 2024 ਵਿੱਚ ਕੌਮਨ ਸਰਵਿਸ ਸੈਂਟਰ ਰਾਹੀਂ 4.68 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਸਰਕਾਰ ਨੇ ਸੀਪੀਜੀਆਰਏਐੱਮਐੱਸ ਬਾਰੇ ਜਾਗਰੂਕਤਾ ਅਤੇ ਉਪਯੋਗਤਾ ਨੂੰ ਵਧਾਉਣ ਲਈ ਸੀਪੀਜੀਆਰਏਐੱਮਐੱਸ ਦੇ 10 ਪੜ੍ਹਾਵਾਂ ਵਾਲੇ ਸੁਧਾਰ ਨੂੰ ਅਪਣਾਇਆ ਹੈ। ਇਨ੍ਹਾਂ ਸੁਧਾਰਾਂ ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ’ਤੇ ਖੇਤਰੀ ਭਾਸ਼ਾ ਦੀ ਸਹੂਲਤ, ਫੀਡਬੈਕ ਕਾਲ ਸੈਂਟਰ ਰਾਹੀਂ ਨਾਗਰਿਕਾਂ ਦੀ ਸ਼ਮੂਲੀਅਤ, ਨਾਗਰਿਕ ਰਜਿਸਟ੍ਰੇਸ਼ਨ ਵਿੱਚ ਸਰਲੀਕਰਣ, ਸੀਐੱਸਸੀ ਦੇ ਨਾਲ ਸਹਿਯੋਗ ਅਤੇ ਸੀਪੀਜੀਆਰਏਐੱਮਐੱਸ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਸ਼ਾਮਲ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਵਰਗੀਆਂ ਗ੍ਰਾਮੀਣ/ ਕਿਸਾਨ ਕੇਂਦ੍ਰਿਤ ਯੋਜਨਾਵਾਂ ਵੱਲ ਧਿਆਨ ਕੇਂਦ੍ਰਿਤ ਕਰਦੇ ਹੋਏ ਵੀਐੱਲਈ  ਲਈ ਕਈ ਜਾਗਰੂਕਤਾ ਪ੍ਰੋਗਰਾਮ ਵੀ ਆਯੋਜਿਤ ਕੀਤੇ ਹਨ। ਗ੍ਰਾਮੀਣ ਆਬਾਦੀ ਵਿੱਚ ਸੀਪੀਜੀਆਰਏਐੱਮਐੱਸ ਬਾਰੇ ਜਾਗਰੂਕਤਾ ਅਤੇ ਇਸ ਦੀ ਪਹੁੰਚ ਵਧਾਉਣ ਦੇ ਲਈ ਹਰ ਮਹੀਨੇ ਦੀ 20 ਤਾਰੀਖ ਨੂੰ ਸੀਐੱਸਸੀ-ਸੀਪੀਜੀਆਰਏਐੱਮਐੱਸ ਦਿਵਸ ਵਜੋਂ ਮਨਾਇਆ ਜਾਂਦਾ ਹੈ।

 

ਸ਼ਿਕਾਇਤਾਂ ਦਾ ਨਿਪਟਾਰਾ ਅਤੇ ਸੀਪੀਈਐੱਨਜੀਆਰਏਐੱਮਐੱਸ: ਕੇਂਦਰੀ ਪੈਨਸ਼ਨ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਈਐੱਨਜੀਆਰਏਐੱਮਐੱਸ) ਨੇ ਬੈਕਲੌਗ ਨੂੰ ਘੱਟ ਕਰ ਦਿੱਤਾ ਹੈ ਅਤੇ ਅੱਜ ਦੀ ਤਾਰੀਖ ਵਿੱਚ ਕੋਈ ਵੀ ਮਾਮਲਾ 2 ਵਰ੍ਹਿਆਂ ਤੋਂ ਵੱਧ ਸਮੇਂ ਤੋਂ ਲੰਬਿਤ ਨਹੀਂ ਹੈ। ਪਿਛਲੇ ਦੋ ਵਰ੍ਹਿਆਂ (01.11.2022 ਤੋਂ 31.10.2024 ਤੱਕ) ਦੇ ਦੌਰਾਨ 1,68,964 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਪਰਿਵਾਰਕ ਪੈਨਸ਼ਨਰਾਂ ਅਤੇ ਬਹੁਤ ਸੀਨੀਅਰ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ, ਪਰਿਵਾਰਕ ਪੈਨਸ਼ਨ ਅਤੇ ਵਾਧੂ ਪੈਨਸ਼ਨ ਸ਼ੁਰੂ ਹੋਣ ਵਿੱਚ ਦੇਰੀ ਸਮੇਤ ਅਜਿਹੀਆਂ ਸ਼ਿਕਾਇਤਾਂ ਦਾ ਵਿਸ਼ੇਸ਼ ਵਰਗੀਕਰਣ ਕੀਤਾ ਗਿਆ ਹੈ, ਤਾਕਿ ਬਿਹਤਰ ਨਿਗਰਾਨੀ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਨਿਯਮਿਤ ਰੀਮਾਈਂਡਰ ਜਾਰੀ ਕੀਤੇ ਜਾਂਦੇ ਹਨ ਅਤੇ ਅਜਿਹੇ ਮਾਮਲਿਆਂ ਲਈ ਮਾਸਿਕ ਅੰਤਰ-ਮੰਤਰਾਲਾ ਸਮੀਖਿਆ ਬੈਠਕਾਂ (ਆਈਐੱਮਆਰਐੱਮ) ਆਯੋਜਿਤ ਕੀਤੀਆਂ ਜਾਂਦੀਆਂ ਹਨ। ਨਾਲ ਹੀ, 100 ਦਿਨਾਂ ਦੀ ਕਾਰਜ ਯੋਜਨਾ ਦੇ ਤਹਿਤ, ਪਰਿਵਾਰਕ ਪੈਨਸ਼ਨ ਸ਼ਿਕਾਇਤਾਂ ਦੇ ਨਿਪਟਾਰੇ ਲਈ ਜੁਲਾਈ, 2024 ਵਿੱਚ ਇੱਕ ਮਹੀਨੇ ਦਾ ਵਿਸ਼ੇਸ਼ ਅਭਿਆਨ ਸ਼ੁਰੂ ਕੀਤਾ ਗਿਆ, ਜਿਸ ਵਿੱਚ 94% ਨਿਪਟਾਰਾ ਹਾਸਲ ਕੀਤਾ ਗਿਆ ਸੀ।

ਪੈਨਸ਼ਨ ਸ਼ਿਕਾਇਤਾਂ ਦਾ ਨਿਪਟਾਰਾ ਇੱਕ ਨਿਰੰਤਰ ਪ੍ਰਕਿਰਿਆ ਹੈ। ਨੀਤੀ ਦੇ ਅਨੁਸਾਰ, ਸਾਰੀਆਂ ਪੈਨਸ਼ਨ ਸ਼ਿਕਾਇਤਾਂ ਦਾ ਨਿਪਟਾਰਾ ਮੌਜੂਦਾ ਨਿਯਮਾਂ ਅਨੁਸਾਰ ਸਬੰਧਿਤ ਮੰਤਰਾਲਿਆਂ/ ਵਿਭਾਗਾਂ ਦੁਆਰਾ ਵਿਕੇਂਦਰੀਕ੍ਰਿਤ ਅਤੇ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ ਅਤੇ ਜੇਕਰ ਸਮਾਂ ਸੀਮਾ ਦੇ ਅੰਦਰ ਅੰਤਿਮ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ, ਤਾਂ ਦੇਰੀ ਦੇ ਕਾਰਨ ਨਾਲ  ਇੱਕ ਅੰਤਰਿਮ ਜਵਾਬ ਦਿੱਤਾ ਜਾਣਾ ਚਾਹੀਦਾ ਹੈ।

ਵਿਭਾਗ ਨੇ ਸਮੇਂ-ਸਮੇਂ ’ਤੇ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਸ਼ਿਕਾਇਤਾਂ ਦੇ ਅੰਤਿਮ ਅਤੇ ਨਿਰਣਾਇਕ ਨਿਪਟਾਰੇ ਨੂੰ 30 ਦਿਨਾਂ ਦੀ ਬਜਾਏ 21 ਦਿਨਾਂ ਦੇ ਅੰਦਰ-ਅੰਦਰ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਨਿਵਾਰਣ ਦੀ ਗੁਣਵੱਤਾ ਦੀ ਨਿਗਰਾਨੀ ਫੀਡਬੈਕ ਸੈਂਟਰ ਦੇ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ ਅਤੇ ‘ਖ਼ਰਾਬ’ ਸ਼੍ਰੇਣੀ ਦੇ ਮਾਮਲਿਆਂ ਵਿੱਚ ਅਪੀਲ ਦਾਇਰ ਕੀਤੀ ਜਾਂਦੀ ਹੈ। ਇਨ੍ਹਾਂ ਪਹਿਲਾਂ ਨਾਲ ਨਿਵਾਰਣ ਵਿੱਚ ਲੱਗਣ ਵਾਲੇ ਸਮੇਂ ਅਤੇ ਨਿਵਾਰਣ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੀ ਹੈ।

ਸ਼ਿਕਾਇਤਾਂ ਨੂੰ ਆਪਣੇ ਆਪ ਅੱਗੇ ਭੇਜਣ ਅਤੇ ਆਟੋ ਲੈਟਰ ਸੰਚਾਲਨ ਨੂੰ ਕਵਰ ਕਰਨ ਵਾਲੀ ਤਕਨੀਕੀ ਪ੍ਰਗਤੀ ਅਜਿਹੀ ਪਹਿਲ ਹੈ, ਜੋ ਨਿਵਾਰਣ ਵਿੱਚ ਲੱਗਣ ਵਾਲੇ ਸਮੇਂ ਨੂੰ ਹੋਰ ਘੱਟ ਕਰ ਦੇਵੇਗੀ ਅਤੇ ਨਿਵਾਰਣ ਦੀ ਗੁਣਵੱਤਾ ਨੂੰ ਵਧਾ ਦੇਵੇਗੀ।

ਪਿਛਲੇ ਪੰਜ ਵਰ੍ਹਿਆਂ ਦੌਰਾਨ ਸੀਪੀਜੀਆਰਏਐੱਮਐੱਸ ਪੋਰਟਲ www.pgportal.gov.in ’ਤੇ ਪ੍ਰਾਪਤ ਹੋਈਆਂ ਅਤੇ ਹੱਲ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਕੁੱਲ ਸੰਖਿਆ ਅਨੁਬੰਧ 1 ਵਿੱਚ ਨੱਥੀ ਹੈ। ਇਸ ਮਿਆਦ ਦੌਰਾਨ ਪੀਜੀ ਪੋਰਟਲ ’ਤੇ ਪ੍ਰਾਪਤ ਹੋਈਆਂ ਰਾਜ-ਵਾਰ ਸ਼ਿਕਾਇਤਾਂ ਦੇ ਵੇਰਵੇ ਅਨੁਬੰਧ II ਨਾਲ ਨੱਥੀ ਕੀਤੇ ਗਏ ਹਨ। 2020-2024 ਤੱਕ ਕੁੱਲ 1,12,30,957 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਜਨਵਰੀ-ਅਕਤੂਬਰ, 2024 ਤੱਕ ਸੀਪੀਜੀਆਰਏਐੱਮਐੱਸ ਪੋਰਟਲ ’ਤੇ ਹੁਣ ਤੱਕ ਦੀਆਂ ਸਭ ਤੋਂ ਵੱਧ 23,24,323 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਸਰਕਾਰ ਨੇ ਸ਼ਿਕਾਇਤ ਨਿਵਾਰਣ ਨੂੰ ਸਮੇਂ ਸਿਰ, ਸਾਰਥਕ ਅਤੇ ਅਸਾਨ ਬਣਾਉਣ ਲਈ ਸੀਪੀਜੀਆਰਏਐੱਮਐੱਸ ਦੇ 10 ਪੜਾਅ ਸੁਧਾਰਾਂ ਨੂੰ ਅਪਣਾਇਆ ਹੈ ਅਤੇ ਸੀਪੀਜੀਆਰਏਐੱਮਐੱਸ ਪੋਰਟਲ ’ਤੇ 103,183 ਸ਼ਿਕਾਇਤ ਅਧਿਕਾਰੀਆਂ ਦਾ ਜ਼ਿਕਰ ਕੀਤਾ ਹੈ। ਇਸ ਨਾਲ 31 ਅਕਤੂਬਰ 2024 ਤੱਕ ਭਾਰਤ ਸਰਕਾਰ ਵਿੱਚ ਲੰਬਿਤ ਜਨਤਕ ਸ਼ਿਕਾਇਤਾਂ  ਨੂੰ 54,339 ਦੇ ਸਭ ਤੋਂ ਹੇਠਲੇ ਪੱਧਰ ’ਤੇ ਲਿਆਉਣ ਵਿੱਚ ਮਦਦ ਮਿਲੀ।

ਨਿਪਟਾਰੇ ਦੀ ਔਸਤ ਸਮਾਂ ਸੀਮਾ 2019 ਵਿੱਚ 28 ਦਿਨਾਂ ਤੋਂ ਘਟ ਕੇ 2024 ਵਿੱਚ 13 ਦਿਨ ਰਹਿ ਗਈ ਹੈ। ਸਰਕਾਰ ਨੇ 23 ਅਗਸਤ 2024 ਨੂੰ ਜਨਤਕ ਸ਼ਿਕਾਇਤਾਂ  ਦੇ ਪ੍ਰਭਾਵਸ਼ਾਲੀ ਨਿਪਟਾਰੇ ਦੇ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਵਿਭਿੰਨ ਲੋਕ ਸ਼ਿਕਾਇਤ ਮੰਚਾਂ ਨੂੰ ਏਕੀਕ੍ਰਿਤ ਕਰਨਾ, ਮੰਤਰਾਲਿਆਂ/ ਵਿਭਾਗਾਂ ਵਿੱਚ ਸਮਰਪਿਤ ਸ਼ਿਕਾਇਤ ਸੈੱਲਾਂ ਦਾ ਗਠਨ ਕਰਨਾ, ਅਨੁਭਵੀ ਅਤੇ ਸਮਰੱਥ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕਰਨਾ, ਸ਼ਿਕਾਇਤਾਂ ਦੇ ਮੂਲ ਕਾਰਨਾਂ ਦਾ ਵਿਸ਼ਲੇਸ਼ਣ ਅਤੇ ਫੀਡਬੈਕ ’ਤੇ ਕਾਰਵਾਈ ਕਰਨ ’ਤੇ ਜ਼ੋਰ ਦੇਣਾ, ਅਪੀਲੀ ਅਧਿਕਾਰੀਆਂ ਦੀ ਨਿਯੁਕਤੀ ਕਰਕੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨਾ, ਸ਼ਿਕਾਇਤ ਦੇ ਨਿਪਟਾਰੇ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਅਤੇ ਨਿਪਟਾਰਾ ਸਮੇਂ ਦੀ ਉਪਰਲੀ ਸੀਮਾ ਨੂੰ 30 ਦਿਨਾਂ ਤੋਂ ਘਟਾ ਕੇ 21 ਦਿਨ ਕਰਨਾ ਇਸ ਵਿੱਚ ਸ਼ਾਮਲ ਹੈ।

 

ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਲਈ 2 ਅਕਤੂਬਰ ਤੋਂ 31 ਅਕਤੂਬਰ ਤੱਕ ਸਰਕਾਰ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਦੇ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਵੀ ਹੈ। ਵਿਸ਼ੇਸ਼ ਅਭਿਆਨ 2024 ਦੇ ਦੌਰਾਨ ਲਗਭਗ 5.55 ਲੱਖ ਜਨਤਕ ਸ਼ਿਕਾਇਤਾਂ  ਅਤੇ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਵਿਭਿੰਨ ਮੰਤਰਾਲਿਆਂ/ਵਿਭਾਗਾਂ ਵਿੱਚ ਖਾਲੀ ਅਸਾਮੀਆਂ ਦਾ ਹੋਣਾ ਅਤੇ ਉਨ੍ਹਾਂ ਦਾ ਭਰਿਆ ਜਾਣਾ ਇੱਕ ਟਿਕਾਊ ਪ੍ਰਕਿਰਿਆ ਹੈ। ਖਾਲੀ ਅਸਾਮੀਆਂ ਦੇ ਵੇਰਵੇ ਸਬੰਧਿਤ ਮੰਤਰਾਲਿਆਂ/ਵਿਭਾਗਾਂ/ਰਾਜ ਸਰਕਾਰਾਂ ਦੁਆਰਾ ਰੱਖੇ ਜਾਂਦੇ ਹਨ। ਕੇਂਦਰ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ ਨੂੰ ਸਮੇਂ-ਸਮੇਂ ’ਤੇ ਖਾਲੀ ਅਸਾਮੀਆਂ ਨੂੰ ਸਮਾਂਬੱਧ ਤਰੀਕੇ ਨਾਲ ਭਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। 22 ਅਕਤੂਬਰ, 2022 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਰੋਜ਼ਗਾਰ ਮੇਲਿਆਂ ਵਿੱਚ ਕੇਂਦਰ ਸਰਕਾਰ ਦੀਆਂ ਖਾਲੀ ਅਸਾਮੀਆਂ ਨੂੰ ਮਿਸ਼ਨ ਮੋਡ ਵਿੱਚ ਭਰਿਆ ਗਿਆ ਹੈ। ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 40-45 ਸ਼ਹਿਰਾਂ ਵਿੱਚ ਕੇਂਦਰੀ ਪੱਧਰ ’ਤੇ 13 ਰੋਜ਼ਗਾਰ ਮੇਲੇ ਆਯੋਜਿਤ ਕੀਤੇ ਗਏ ਹਨ।

ਅਨੁਬੰਧ -1

ਸਾਲ

ਅੱਗੇ ਲਿਆਂਦਾ ਗਿਆ

ਮਿਆਦ ਦੇ ਦੌਰਾਨ ਪ੍ਰਾਪਤੀ

ਕੁੱਲ ਪ੍ਰਾਪਤੀ

ਸਾਲ ਵਿੱਚ ਕੁੱਲ ਨਿਪਟਾਰਾ

2020

1071603

2271270

3342873

2319569

2021

1023304

2000590

3023894

2135923

2022

887971

1918238

2806209

2143468

2023

662741

1953057

2615798

2307674

2024 (1 ਜਨਵਰੀ 31 ਅਕਤੂਬਰ, 2024)

 

308124

 

2298208

 

2606332

 

2324323

ਕੁੱਲ

 

10441363

14395106

11230957

 

ਅਨੁਬੰਧ II

 

 

ਰਾਜ

ਅੱਗੇ ਲਿਆਂਦਾ ਗਿਆ

ਮਿਆਦ ਦੇ ਦੌਰਾਨ ਪ੍ਰਾਪਤੀ

ਕੁੱਲ ਪ੍ਰਾਪਤੀ

ਕੁੱਲ ਨਿਪਟਾਰਾ*

ਅੰਡੇਮਾਨ ਅਤੇ ਨਿਕੋਬਾਰ ਸਰਕਾਰ

85

5510

5595

5565

ਆਂਧਰ ਪ੍ਰਦੇਸ਼ ਸਰਕਾਰ

29985

36944

66929

63322

ਅਰੁਣਾਚਲ ਪ੍ਰਦੇਸ਼ ਸਰਕਾਰ

548

2354

2902

2686

ਅਸਾਮ ਸਰਕਾਰ

28072

124513

152585

146742

ਬਿਹਾਰ ਸਰਕਾਰ

60836

161395

222231

214078

ਛੱਤੀਸਗੜ੍ਹ ਸਰਕਾਰ

5492

43343

48835

46860

ਗੋਆ ਸਰਕਾਰ

1712

7333

9045

8195

ਗੁਜਰਾਤ ਸਰਕਾਰ

9024

259661

268685

261927

ਹਰਿਆਣਾ ਸਰਕਾਰ

45802

152271

198073

186511

ਹਿਮਾਚਲ ਪ੍ਰਦੇਸ਼ ਸਰਕਾਰ

19520

20254

39774

34174

ਜੰਮੂ ਕਸ਼ਮੀਰ ਸਰਕਾਰ

14759

34251

49010

42806

ਝਾਰਖੰਡ ਸਰਕਾਰ

28379

86485

114864

105266

ਕਰਨਾਟਕ ਸਰਕਾਰ

42179

94391

136570

127779

ਕੇਰਲ ਸਰਕਾਰ

27008

47563

74571

69465

ਮੱਧ ਪ੍ਰਦੇਸ਼ ਸਰਕਾਰ

99601

177726

277327

272846

ਮਹਾਰਾਸ਼ਟਰ ਸਰਕਾਰ

119868

207274

327142

306027

ਮਣੀਪੁਰ ਸਰਕਾਰ

1662

6441

8103

5930

ਮੇਘਾਲਿਆ ਸਰਕਾਰ

1545

2777

4322

3812

ਮਿਜ਼ੋਰਮ ਸਰਕਾਰ

515

1642

2157

1486

ਨਾਗਾਲੈਂਡ ਸਰਕਾਰ

280

2018

2298

1045

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ

14514

143509

158023

152370

ਓਡੀਸ਼ਾ ਸਰਕਾਰ

29692

65340

95032

76966

ਪੁਡੂਚੇਰੀ ਸਰਕਾਰ

628

8243

8871

8778

ਪੰਜਾਬ ਸਰਕਾਰ

16701

100015

116716

113604

ਰਾਜਸਥਾਨ ਸਰਕਾਰ

108046

144061

252107

249814

ਸਿੱਕਮ ਸਰਕਾਰ

766

1240

2006

1984

ਤਮਿਲ ਨਾਡੂ ਸਰਕਾਰ

23673

107019

130692

123236

ਤੇਲੰਗਾਨਾ ਸਰਕਾਰ

5781

37340

43121

42837

ਤ੍ਰਿਪੁਰਾ ਸਰਕਾਰ

551

7416

7967

7702

ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ

320

19887

20207

19988

ਦਾਦਰ ਨਗਰ ਹਵੇਲੀ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ

 

52

 

1763

 

1815

 

1696

ਦਮਨ ਅਤੇ ਦੀਵ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ

 

37

 

1848

 

1885

 

1670

ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ

 

6

 

1036

 

1042

 

980

ਲਕਸ਼ਦ੍ਵੀਪ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ

 

2

 

1053

 

1055

 

1030

ਉੱਤਰ ਪ੍ਰਦੇਸ਼ ਸਰਕਾਰ

115976

1126776

1242752

1230604

ਉੱਤਰਾਖੰਡ ਸਰਕਾਰ

41131

68729

109860

106962

ਪੱਛਮ ਬੰਗਾਲ ਸਰਕਾਰ

46969

74043

121012

83392

ਕੁੱਲ

941717

3383464

4325181

4130135

 

* ਇਸ ਮਿਆਦ ਦੌਰਾਨ ਨਿਪਟਾਈਆਂ ਗਈਆਂ ਬਾਕੀ 71,00,822 ਸ਼ਿਕਾਇਤਾਂ ਭਾਰਤ ਸਰਕਾਰ ਨਾਲ ਸਬੰਧਿਤ ਹਨ।

***********

ਐੱਨਕੇਆਰ/ ਕੇਐੱਸ


(Release ID: 2081089) Visitor Counter : 11


Read this release in: English , Urdu , Marathi , Hindi