ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਬਲਿਊਏਐੱਮ ! ਦਿੱਲੀ ਨੇ ਮੰਗਾ, ਐਨੀਮੇ ਅਤੇ ਵੈਬਟੂਨ ਪ੍ਰਤਿਭਾ 'ਤੇ ਚਾਨਣਾ ਪਾਇਆ, ਭਾਗੀਦਾਰਾਂ ਨੇ ਵਾਈਬ੍ਰੈਂਟ ਕੋਸਪਲੇਅ ਅਤੇ ਵੌਇਸ ਅਦਾਕਾਰੀ ਪ੍ਰਦਰਸ਼ਨ ਕੀਤੇ
ਮੰਗਾ ਅਤੇ ਐਨੀਮੇ ਲਈ ਆਪਣੇ ਜਨੂੰਨ ਨੂੰ ਵਧਾਉਣ ਦਾ ਇੱਕ ਮੌਕਾ: ਡਬਲਿਊਏਐੱਮ !ਅਤੇ ਇੱਕ ਵੱਡੀ ਜਿੱਤ ! ਨਾਲ ਜੁੜੋ
Posted On:
01 DEC 2024 3:02PM by PIB Chandigarh
30 ਨਵੰਬਰ, 2024 ਨੂੰ ਦਿੱਲੀ ਵਿਖੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਮੀਡੀਆ ਮੀਡੀਆ ਅਤੇ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐੱਮਈਏਆਈ) , ਅਤੇ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ (ਐਮਈਏਆਈ) ਨੇ ਸਫ਼ਲਤਾਪੂਰਵਕ' ਇਲੈਕਟ੍ਰੀਫਾਇੰਗ ਡਬਲਿਊਏਐੱਮ! ਵੇਵਸ ਐਨੀਮੇ ਅਤੇ ਮੰਗਾ ਦੇ ਮੁਕਾਬਲੇ) ਦੀ ਮੇਜ਼ਬਾਨੀ ਕੀਤੀ।
ਗੁਵਾਹਾਟੀ, ਕੋਲਕਾਤਾ, ਭੁਵਨੇਸ਼ਵਰ ਅਤੇ ਵਾਰਾਣਸੀ, ਡਬਲਿਊਏਐੱਮ! ਵਿੱਚ ਇਸ ਦੀ ਸਫ਼ਲਤਾ ਦੀ ਉਸਾਰੀ ਤੋਂ ਬਾਅਦ ਦਿੱਲੀ ਵਿਖੇ ਮੰਗਾ (ਜਾਪਾਨੀ ਸ਼ੈਲੀ ਦੇ ਕੌਮਿਕਸ), ਵੈਬਟੂਨ (ਡਿਜੀਟਲ ਕੌਮਿਕਸ) ਅਤੇ ਐਨੀਮੇ (ਜਾਪਾਨੀ ਸ਼ੈਲੀ ਵਿਚ ਐਨੀਮੇਸ਼ਨ) ਸਮੇਤ 199 ਸ਼੍ਰੇਣੀਆਂ ਵਿੱਚ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ 28 ਜੀਵੰਤ ਕੋਸਪਲੇਅ ਅਤੇ ਵੌਇਸ ਐਕਟਿੰਗ ਭਾਗੀਦਾਰਾਂ ਦੀ ਮੇਜ਼ਬਾਨੀ ਕੀਤੀ ਗਈ, ਜਿਸ ਨਾਲ ਪਿਆਰੇ ਐਨੀਮੇ ਅਤੇ ਗੇਮਿੰਗ ਪਾਤਰ ਜ਼ਿੰਦਗੀ ਵਿੱਚ ਆਏ।
ਇਸ ਪ੍ਰੋਗਰਾਮ ਵਿੱਚ ਵੀਅਤਨਾਮੀ ਅਭਿਨੇਤਰੀ, ਨਿਰਦੇਸ਼ਕ ਅਤੇ ਨਿਰਮਾਤਾ ਮਾਈ ਥੂ ਹੁਯੈਨ (Mai Thu Huyen), ਅਮਰੀਕੀ-ਵੀਅਤਨਾਮੀ ਨਿਰਮਾਤਾ ਅਤੇ ਅਭਿਨੇਤਰੀ ਜੈਕਲੀਨ ਥਾਓ ਨਾਗੁਏਨ, ਸ਼੍ਰੀ ਸੁਸ਼ੀਲ ਕੁਮਾਰ ਭਸੀਨ, ਮੀਡੀਆ ਅਤੇ ਮਨੋਰੰਜਨ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਅਤੇ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ਼ ਇੰਡੀਆ ਦੇ ਉਪ ਪ੍ਰਧਾਨ ਸ਼੍ਰੀ ਕਮਲ ਪਾਹੁਜਾ ਸ਼ਾਮਲ ਹੋਏ।
ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ, ਮਾਈ ਥੂ ਹੁਯੈਨ (Mai Thu Huyen)ਨੇ ਭਾਰਤ ਦੀ ਉੱਭਰ ਰਹੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਉਤਸ਼ਾਹ ਨਾਲ ਆਪਣੀ ਆਉਣ ਵਾਲੀ ਥੀਏਟ੍ਰਿਕਲ ਰਿਲੀਜ਼, A Fragile Flower ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਫਿਲਮ ਨੂੰ ਇੱਕ ਸ਼ਕਤੀਸ਼ਾਲੀ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤਾ, ਇੱਕ ਗੰਭੀਰ ਭਾਵਨਾਤਮਕ ਬਿਰਤਾਂਤ ਦੇ ਨਾਲ ਸ਼ਾਨਦਾਰ ਦ੍ਰਿਸ਼ ਨੂੰ ਜੋੜਿਆ।
ਕੋਸਪਲੇਅ ਪ੍ਰਤੀਯੋਗਿਤਾ ਮੁਕਾਬਲੇ ਅਤੇ ਵੌਇਸ ਐਕਟਿੰਗ
ਇਸ ਦਿਨ ਦਾ ਮੁੱਖ ਆਕਰਸ਼ਣ ਅਨੁਮਾਨਿਤ ਕੋਸਪਲੇਅ ਪ੍ਰਤੀਯੋਗਿਤਾ ਸੀ, ਜਿੱਥੇ ਪ੍ਰਤੀਭਾਗੀ ਨੇ ਆਪਣੇ ਪਸੰਦ ਦੇ ਐਨੀਮੇ ਅਤੇ ਗੇਮਿੰਗ ਪਾਤਰਾਂ ਨੂੰ ਸਿਰਜਣਾਤਮਕ ਦੰਗ ਨਾਲ ਦਰਸਾਉਂਦੇ ਹਨ। ਵੌਇਸ ਐਕਟਿੰਗ ਮੁਕਾਬਲੇ ਵਿੱਚ 14 ਹੁਨਰਮੰਦ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ, ਇਸ ਤੋਂ ਇਲਾਵਾ ਕਾਰਗੁਜਾਰੀ ਕਲਾਵਾਂ ਵਿੱਚ ਭਾਰਤ ਦੀ ਵਧਦੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਗਿਆ।
ਉਤਸ਼ਾਹ ਨੂੰ ਹੋਰ ਵਧਾਉਂਦਿਆਂ ਇਸ ਪ੍ਰੋਗਰਾਮ ਵਿੱਚ ਤਿੰਨਾਂ ਦਾ ਹੀ ਇੱਕ ਨਿਵੇਕਲਾ ਜੋਸ਼ ਦਿਖਾਇਆ ਗਿਆ, ਇਸ ਵੇਲੇ ਭਾਰਤ ਦਾ ਪਹਿਲਾ ਐਨੀਮੇ ਵੈਭਵ ਸਟੂਡਿਓ ਵੱਲੋਂ ਬਣਾਇਆ ਜਾ ਰਿਹਾ ਹੈ, ਜੋ ਦਰਸ਼ਕਾਂ ਵਿੱਚ ਉਤਸੁਕਤਾ ਅਤੇ ਪ੍ਰੇਰਣਾ ਨੂੰ ਜਗਾਉਂਦਾ ਹੈ।
ਅੰਤ ਵਿੱਚ ਸ਼ਾਨਦਾਰ ਇਨਾਮ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਜੇਤੂਆਂ ਨੂੰ ਸ਼੍ਰੀ ਅਨੁਭਵ ਸਿੰਘ, ਓਐੱਸਡੀ (ਬੀਸੀ) ਬੀਸੀ- ਪਹਿਲਾ, ਦੂਜਾ, ਤੀਜਾ ਅਤੇ ਐੱਨਐੱਮਸੀ ਪੀਏ ਦੇ ਇੰਚਾਰਜ ਅਤੇ ਇਲੈਕਟ੍ਰੋਨਿਕਸ ਅਤੇ ਕੰਪਿਊਟਰ ਸਾਫਟਵੇਅਰ ਐਕਸਪੋਰਟ ਪ੍ਰਮੋਸ਼ਨ ਕੌਂਸਲ ਆਫ਼ ਇੰਡੀਆ ਦੇ ਐਗਜੀਕਿਊਟਿਵ ਡਾਇਰੈਕਟਰ ਡਾ. ਸ਼੍ਰੀ ਗੁਰਮੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਨਕਦ ਇਨਾਮ, ਵਾਕੋਮ ਵੱਲੋਂ ਪੈਨ ਟੇਬਲੈਟਸ, ਫੈਬਰ-ਕੈਸਲ ਵੱਲੋਂ ਗੂਡੀ ਹੈਂਪਰਸ ਅਤੇ TRIO ਦੇ ਆਫੀਸ਼ਿਅਲ ਮਾਰਚੈਂਟਡਾਇਸ ਨੇ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਇਆ।
ਡਬਲਿਓਏਐੱਮ! ਇੱਕ ਮੁਕਾਬਲੇ ਤੋਂ ਜ਼ਿਆਦਾ – ਭਾਰਤੀਆਂ ਦਰਮਿਆਨ ਇੱਕ ਪ੍ਰੇਰਣਾ ਤੇ ਕਾਮਯਾਬੀ ਦੀ ਮੁਹਿੰਮ ਨੂੰ ਚਲਾਉਣਾ ਹੈ। ਪ੍ਰਤਿਭਾ ਨੂੰ ਵਿਕਸਿਤ ਕਰਕੇ ਅਤੇ ਬੌਧਿਕ ਸੰਪਤੀ ਸਿਰਜਣਾ ਨੂੰ ਉਤਸ਼ਾਹਿਤ ਕਰਕੇ, ਸਾਡਾ ਉਦੇਸ਼ ਭਾਰਤ ਨੂੰ ਮੰਗਾ, ਐਨੀਮੇ ਅਤੇ ਵੈਬਟੂਨਾਂ ਲਈ ਇੱਕ ਵਿਸ਼ਵ ਹੱਬ ਵਜੋਂ ਸਥਾਪਿਤ ਕਰਨਾ ਹੈ। ਦਿੱਲੀ ਵਿੱਚ ਪ੍ਰਦਰਸ਼ਿਤ ਜਨੂੰਨ ਅਤੇ ਨਵੀਨਤਾ ਭਾਰਤ ਦੀ ਸ੍ਰਿਸ਼ਟੀਕਰਤਾ ਅਰਥਵਿਵਸਥਾ ਦੇ ਉੱਜਵਲ ਭਵਿੱਖ ਦਾ ਪ੍ਰਮਾਣ ਹਨ।
ਡਬਲਿਓਏਐੱਮ! ਦੇ ਵਿਜੇਤਾ ਦਿੱਲੀ
ਕੈਟੇਗਿਰੀ
|
ਸਥਾਨ
|
ਜੇਤੂ
|
ਜੇਤੂ ਰਾਸ਼ੀ
|
ਕੋਸਪਲੇਅ
|
ਜੇਤੂ
|
ਵਿਸ਼
|
5000
|
ਦੂਜਾ ਸਥਾਨ
|
ਧਰੁਵ ਤੁਲੀ
|
3000
|
ਵੌਇਸ ਐਕਟਿੰਗ
|
ਜੇਤੂ
|
ਰੇਸ਼ਮ ਤਲਵਾਰ
|
5000
|
ਦੂਜਾ ਸਥਾਨ
|
ਦੀਪਕ ਸੈਣੀ
|
3000
|
ਤੀਜਾ ਸਥਾਨ
|
ਯਜਿਨ ਵਾਡੇਗਾ
|
2000
|
ਮੰਗਾ
|
ਵਿਦਿਆਰਥੀ ਸ਼੍ਰੇਣੀ
|
ਹਰਸ਼ਿਕਾ
|
ਪੇਸ਼ੇਵਰ ਸ਼੍ਰੇਣੀ
|
ਰੋਹਨ ਦਾਸ
|
ਵੈਬਟੂਨ
|
ਵਿਦਿਆਰਥੀ ਸ਼੍ਰੇਣੀ
|
ਨਿਸ਼ਾਂਤ ਦੇਸਵਾਲ
|
ਵਿਸ਼ੇਸ਼ ਜ਼ਿਕਰ ਰੇਸ਼ਮ ਤਲਵਾਰ- ਜੋ ਕਿ ਦ੍ਰਿਸ਼ਟੀਹੀਣ ਹੁੰਦੇ ਹੋਏ ਭਾਰਤ ਦੇ ਪਹਿਲੇ ਵੌਇਸ ਐਕਟਰ ਹਨ।
ਡਬਲਿਊਏਐੱਮ! ਬਾਰੇ
ਇਹ ਵੇਵਸ (ਵਰਲਡ ਆਡੀਓ ਵਿਜ਼ੂਅਲ ਐੱਟਰਟੇਨਮੈਂਟ ਸਮਿਟ– https://wavesindia.org) ਦਾ ਹਿੱਸਾ ਹੈ wam! ਭਾਰਤੀ ਐਨੀਮੇਸ਼ਨ, ਗੇਮਿੰਗ ਅਤੇ ਮੰਗਾ ਸੈਕਟਰਾਂ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਵਿੱਚ ਸਭ ਤੋਂ ਅੱਗੇ ਹਨ। ਹਰ ਸ਼ਹਿਰ ਵਿੱਚ, ਇਹ ਸਿਰਜਣਹਾਰਾਂ ਦੀ ਇੱਕ ਨਵੀਂ ਲਹਿਰ ਨੂੰ ਪ੍ਰੇਰਿਤ ਕਰਦਾ ਹੈ, ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਉਤਸ਼ਾਹਿਤ ਕਰਦਾ ਹੈ।
*****
ਧਰਮੇਂਦਰ ਤਿਵਾਰੀ/ ਸ਼ਿਤਿਜ ਸਿੰਘਾ
(Release ID: 2080467)
Visitor Counter : 19