ਸੈਰ ਸਪਾਟਾ ਮੰਤਰਾਲਾ
ਐੱਸਡੀਐੱਸ ਦੇ ਅਧੀਨ ਕਬਾਇਲੀ ਹੋਮ ਸਟੇਅ ਨੂੰ ਲਾਗੂ ਕਰਨਾ
Posted On:
02 DEC 2024 5:32PM by PIB Chandigarh
ਸਰਕਾਰ ਨੇ ਹਾਲ ਹੀ ਵਿੱਚ ਟੂਰਿਜ਼ਮ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਅਧੀਨ ‘ਪ੍ਰਧਾਨਮੰਤਰੀ ਜਨਜਾਤੀਯ ਉੱਨਤ ਗ੍ਰਾਮ ਅਭਿਯਾਨ’ ਦੇ ਹਿੱਸੇ ਦੇ ਰੂਪ ਵਿੱਚ ਕਬਾਇਲੀ ਹੋਮ ਸਟੇਅ ਵਿਕਸਿਤ ਕਰਨ ਦੀ ਪਹਿਲ ਨੂੰ ਮਨਜ਼ੂਰੀ ਦਿੱਤੀ ਹੈ। ਉਚਿਤ ਵਿਵਸਥਾ ਵਿੱਚ ₹5 ਲੱਖ ਪ੍ਰਤੀ ਯੁਨਿਟ (ਨਵੇਂ ਨਿਰਮਾਨ ਦੇ ਲਈ), ₹ 3 ਲੱਖ ਤੱਕ (ਨਵੀਂਨੀਕਰਣ) ਅਤੇ ਗ੍ਰਾਮੀਣ ਭਾਈਚਾਰੇ ਦੀ ਜ਼ਰੂਰਤ ਦੇ ਲਈ ₹5 ਲੱਖ ਦੇ ਸਮਰਥਨ ਦੇ ਨਾਲ 1000 ਹੋਮ-ਸਟੇਅ ਦਾ ਵਿਕਾਸ ਸ਼ਾਮਲ ਹੈ। ਪਹਿਲ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਯੋਜਨਾਵਾਂ ਨੂੰ ਅਮਲ ਵਿੱਚ ਲੈ ਕੇ ਆਉਣਾ ਭਾਰਤ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਮੌਜ਼ੂਦਾ ਦਿਸ਼ਾ ਨਿਰਦੇਸ਼ਾਂ, ਨਿਯਮਾਂ ਅਤੇ ਰੈਗੂਲੇਸ਼ਨਸ ਦੇ ਅਨੁਸਾਰ ਕੀਤਾ ਜਾਂਦਾ ਹੈ, ਜਿਸ ਵਿੱਚ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਨਾਲ ਸਲਾਹ-ਮਸ਼ਵਰਾ ਵੀ ਸ਼ਾਮਲ ਹੈ।
ਇਹ ਜਾਣਕਾਰੀ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਬੀਵਾਈ/ਐੱਸਕੇਟੀ
(Release ID: 2080453)
Visitor Counter : 13