ਸੈਰ ਸਪਾਟਾ ਮੰਤਰਾਲਾ
ਪਰਯਟਨ ਮਿੱਤਰ ਅਤੇ ਪਰਯਟਨ ਦੀਦੀ
Posted On:
02 DEC 2024 5:31PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਪਰਯਟਨ ਮਿੱਤਰ/ਪਰਯਟਨ ਦੀਦੀ ਦੇ ਨਾਮ ਨਾਲ ਇੱਕ ਰਾਸ਼ਟਰੀ ਜ਼ਿੰਮੇਵਾਰ ਟੂਰਿਜ਼ਮ ਪਹਿਲ ਸ਼ੁਰੂ ਕੀਤੀ ਸੀ। ਇਹ ਪਹਿਲ ਪੂਰੇ ਭਾਰਤ ਦੇ 6 ਟੂਰਿਸਟ ਥਾਵਾਂ- ਓਰਛਾ (ਮੱਧ ਪ੍ਰਦੇਸ਼), ਗਾਂਦੀਕੋਟਾ (ਆਂਧਰ ਪ੍ਰਦੇਸ਼), ਬੋਧਗਯਾ (ਬਿਹਾਰ), ਆਈਜ਼ੌਲ (ਮਿਜ਼ੋਰਮ), ਜੋਧਪੁਰ (ਰਾਜਸਥਾਨ) ਅਤੇ ਸ਼੍ਰੀ ਵਿਜੈ ਪੁਰਮ (ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ) ਵਿੱਚ ਸ਼ੁਰੂ ਕੀਤੀ ਗਈ ਸੀ।
ਇਸ ਪਹਿਲ ਦੇ ਰਾਹੀ, ਟੂਰਿਜ਼ਮ ਮੰਤਰਾਲੇ ਦਾ ਟੀਚਾ ਮੰਜ਼ਿਲਾਂ ਵਿੱਚ ਟੂਰਿਸਟਾਂ ਦੇ ਲਈ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ‘ਟੂਰਿਸਟ ਅਨੁਕੂਲ’ ਲੋਕਾਂ ਨਾਲ ਮਿਲਵਾਇਆ ਜਾ ਸਕੇ ਜੋ ਉਸ ਮੰਜ਼ਿਲ ‘ਤੇ ਮਾਣ ਕਰਨ ਵਾਲੇ ਰਾਜਦੂਤ ਅਤੇ ਕਹਾਣੀਕਾਰ ਹਨ। ਇਹ ਉਨ੍ਹਾਂ ਸਾਰੇ ਲੋਕਾਂ ਨੂੰ ਟੂਰਿਜ਼ਮ ਸੰਬਧੀ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰਦਾਨ ਕਰਕੇ ਕੀਤਾ ਜਾ ਰਿਹਾ ਹੈ ਜੋ ਕਿਸੀ ਮੰਜ਼ਿਲ ‘ਤੇ ਟੂਰਿਸਟਾਂ ਦੇ ਨਾਲ ਗੱਲਬਾਤ ਕਰਦੇ ਹਨ ਅਤੇ ਜੁੜਦੇ ਹਨ।
'ਅਤਿਥੀ ਦੇਵੋ ਭਵ’ ਤੋਂ ਪ੍ਰੇਰਿਤ ਹੋਣ ਵਾਲਿਆਂ ਵਿੱਚ ਕੈਬ ਡਰਾਈਵਰ, ਆਟੋ ਚਾਲਕ, ਰੇਲਵੇ ਸਟੇਸ਼ਨ, ਏਅਰਪੋਰਟ, ਬੱਸ ਸਟੇਸ਼ਨ ਸਟਾਫ, ਹੋਟਲ ਸਟਾਫ, ਰੈਸਟੋਰੈਂਟ ਵਰਕਰਸ, ਹੋਮਸਟੇ ਮਾਲਕ, ਟੂਰ ਗਾਈਡ, ਪੁਲਿਸ ਕਰਮਚਾਰੀ, ਸੜਕ ਵਿਕਰੇਤਾ, ਦੁਕਾਨਦਾਰ, ਵਿਦਿਆਰਥੀ ਅਤੇ ਹੋਰ ਲੋਕ ਸ਼ਾਮਲ ਸਨ, ਜਿਨ੍ਹਾਂ ਨੂੰ ਟੂਰਿਜ਼ਮ ਦੇ ਮਹਤੱਵ, ਆਮ ਸਾਫ਼ ਸਫ਼ਾਈ, ਸੁਰੱਖਿਆ, ਸਥਿਰਤਾ ਅਤੇ ਟੂਰਿਸਟਾਂ ਨੂੰ ਪਰਾਹੁਣਚਾਰੀ ਅਤੇ ਦੇਖਭਾਲ ਦੇ ਉੱਚੇ ਮਿਆਰ ਪ੍ਰਦਾਨ ਕਰਨ ਦੇ ਮਹੱਤਵ ਬਾਰੇ ਟ੍ਰੇਨਿੰਗ ਅਤੇ ਜਾਗਰੂਕਤਾ ਪ੍ਰਦਾਨ ਕੀਤੀ ਗਈ।
ਇਸ ਵਰ੍ਹੇ 15 ਅਗਸਤ ਨੂੰ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਬਾਅਦ ਤੋਂ, ਇਸ ਪਹਿਲ ਦੇ ਤਹਿਤ 3500 ਤੋਂ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਗਈ ਹੈ।
ਵਿਸ਼ਵ ਟੂਰਿਜ਼ਮ ਦਿਵਸ 2024 ‘ਤੇ, ਟੂਰਿਜ਼ਮ ਮੰਤਰਾਲੇ ਨੇ ਦੇਸ਼ ਦੇ 50 ਟੂਰਿਸਟ ਥਾਵਾਂ ‘ਤੇ ਪਰਯਟਨ ਮਿੱਤਰ ਅਤੇ ਪਰਯਟਨ ਦੀਦੀ ਦਾ ਵਿਸਤਾਰ ਕੀਤਾ।
ਇਹ ਜਾਣਕਾਰੀ ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰਕ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਲੋਕ ਸਭਾ ਵਿੱਚ ਇੱਕ ਲਿੱਖਤ ਜਵਾਬ ਵਿੱਚ ਦਿੱਤੀ।
***
ਬੀਵਾਈ/ਐੱਸਕੇਟੀ
(Release ID: 2080452)