ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 3 ਤੋਂ 7 ਦਸੰਬਰ ਤੱਕ ਓਡੀਸ਼ਾ ਦਾ ਦੌਰਾ ਕਰਨਗੇ

Posted On: 02 DEC 2024 7:18PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 3 ਤੋਂ 7 ਦਸੰਬਰ, 2024 ਤੱਕ ਓਡੀਸ਼ਾ ਦਾ ਦੌਰਾ ਕਰਨਗੇ।

3 ਦਸੰਬਰ ਨੂੰ ਰਾਸ਼ਟਰਪਤੀ ਪੰਡਿਤ ਰਘੂਨਾਥ ਮੁਰਮੂ ਦੀ ਨਵੀਂ ਪ੍ਰਤਿਮਾ ਦਾ ਉਦਘਾਟਨ ਕਰਨਗੇ ਅਤੇ ਭੁਵਨੇਸ਼ਵਰ ਵਿੱਚ ਆਦਿਮ ਓਵਾਰ ਜਰਪਾ ਜਾਹੇਰ ਦਾ ਦੌਰਾ ਕਰਨਗੇ।

4 ਦਸੰਬਰ ਨੂੰ ਰਾਸ਼ਟਰਪਤੀ ਪੁਰੀ ਵਿੱਚ ਸ਼੍ਰੀ ਜਗਨਨਾਥ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ ਕਰਨਗੇ। ਉਹ ਪੁਰੀ ਦੇ ਗੋਪਬੰਧੂ ਆਯੁਰਵੇਦ ਮਹਾਵਿਦਿਆਲਿਆ ਦੀ 75ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ਵੀ ਸ਼ਾਮਲ ਹੋਣਗੇ। ਉਸੇ ਦਿਨ ਉਹ ਪੁਰੀ ਦੇ ਬਲੂ ਫਲੈਕ ਬੀਚ ‘ਤੇ ਜਲ ਸੈਨਾ ਦਿਵਸ ਸਮਾਰੋਹ ਅਤੇ ਸੰਚਾਲਨ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।

5 ਦਸੰਬਰ ਨੂੰ ਰਾਸ਼ਟਰਪਤੀ ਓਡੀਸ਼ਾ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨੋਲੋਜੀ, ਭੁਵਨੇਸ਼ਵਰ ਦੀ 40ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਸੇ ਦਿਨ ਉਹ ਭੁਵਨੇਸ਼ਵਰ ਵਿੱਚ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਵੀ ਉਦਘਾਟਨ ਕਰਨਗੇ।

6 ਦਸੰਬਰ ਨੂੰ ਰਾਸ਼ਟਰਪਤੀ ਉਪਰਬੇਡਾ ਵਿੱਚ ਵਿਦਿਆਰਥੀਆਂ ਅਤੇ ਗ੍ਰਾਮੀਣਾਂ ਨਾਲ ਗੱਲਬਾਤ ਕਰਨਗੇ। ਉਸੇ ਦਿਨ ਉਹ ਰਾਏਰੰਗਪੁਰ ਵਿੱਚ ਮਹਿਲਾ ਮਹਾਵਿਦਿਆਲਿਆ, ਰਾਏਰੰਗਪੁਰ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨਾਲ ਵੀ ਗੱਲਬਾਤ ਕਰਨਗੇ।

7 ਦਸੰਬਰ ਨੂੰ ਰਾਸ਼ਟਰਪਤੀ ਬੰਗੀਰੀਪੋਸੀ-ਗੋਰੁਮਾਹਿਸਾਨੀ, ਬੁਰਾਮਾਰਾ-ਚਾਕੁਲੀਆ ਤੇ ਬਾਦਾਮਪਹਾੜ-ਕੇਂਦੁਝਾਰਗੜ੍ਹ ਰੇਲ ਲਾਈਨ, ਟ੍ਰਾਈਬਲ ਰਿਸਰਚ ਅਤੇ ਡਿਵੈਲਪਮੈਂਟ ਸੈਂਟਰ, ਰਾਇਰੰਗਪੁਰ, ਦੰਡਬੋਸ ਹਵਾਈ ਅੱਡਾ, ਰਾਇਰੰਗਪੁਰ ਅਤੇ ਸਬ-ਡਿਵੀਜ਼ਨਲ ਹਸਪਤਾਲ, ਰਾਇਰੰਗਪੁਰ ਸਮੇਤ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ/ਉਦਘਾਟਨ ਕਰਨਗੇ।

 

*********

ਐੱਮਜੇਪੀਐੱਸ/ਐੱਸਆਰ


(Release ID: 2080109) Visitor Counter : 20