ਸੈਰ ਸਪਾਟਾ ਮੰਤਰਾਲਾ
ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਪ੍ਰੀਕਵਲ ਈਵੈਂਟਸ
ਵਿਜਯਵਾੜਾ ਵਿੱਚ ਸ਼ਾਨਦਾਰ ਸੰਗੀਤ ਸਮਾਰੋਹ ਦੀ ਪ੍ਰਸਤਾਵਨਾ
Posted On:
30 NOV 2024 3:16PM by PIB Chandigarh
ਬਹੁਤ ਉਡੀਕਿਆ ਜਾਣ ਵਾਲਾ ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਫੈਸਟੀਵਲ 2024 ਦੇ ਅਗਰਦੂਤ ਦੇ ਰੂਪ ਵਿੱਚ, ਟੂਰਿਜ਼ਮ ਮੰਤਰਾਲਾ, ਸੱਭਿਆਚਾਰ ਮੰਤਰਾਲਾ, ਟੈਕਸਟਾਈਲ ਮੰਤਰਾਲਾ ਅਤੇ ਆਂਧਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ, 1 ਦਸੰਬਰ 2024 ਨੂੰ ਪ੍ਰੀਕਵਲ ਪ੍ਰੋਗਰਾਮਾਂ ਦੀ ਇੱਕ ਲੜੀ ਦਾ ਐਲਾਨ ਕਰ ਰਿਹਾ ਹੈ। ਸੱਭਿਆਚਾਰਕ ਤੌਰ ’ਤੇ ਸਮ੍ਰਿੱਧ ਇਹ ਸੰਗੀਤ ਪ੍ਰੋਗਰਾਮ ਆਂਧਰ ਪ੍ਰਦੇਸ਼ ਵਿੱਚ ਅਧਿਆਤਮਿਕ ਰੂਪ ਨਾਲ ਮਹੱਤਵਪੂਰਨ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ, ਜੋ ਸੰਗੀਤ, ਵਿਰਾਸਤ ਅਤੇ ਭਗਤੀ ਨੂੰ ਇੱਕ ਨਾਲ ਲੈ ਕੇ ਦਰਸ਼ਕਾਂ ਲਈ ਅਭੁਲੱਣਯੋਗ ਅਨੁਭਵ ਪ੍ਰਦਾਨ ਕਰਨਗੇ।
“ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਤੇਲੁਗੁ ਸੱਭਿਆਚਾਰ ਦੀ ਸਮ੍ਰਿੱਧ ਵਿਰਾਸਤ ਅਤੇ ਸ਼ਾਸਤਰੀ ਪਰੰਪਰਾਵਾਂ ਵਿੱਚ ਤੇਲੁਗੁ ਭਾਸ਼ਾ ਦੇ ਵਰਨਣਯੋਗ ਯੋਗਦਾਨ ਦਾ ਜਸ਼ਨ ਮਨਾਉਂਦਾ ਹੈ, ਜਿਸ ਵਿੱਚ ਰਚਨਾਵਾਂ ਦਾ ਇੱਕ ਕਮਾਲ ਦਾ ਸੰਗ੍ਰਿਹ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਸ ਉਤਸਵ ਦਾ ਉਦੇਸ਼ ਯੁਵਾ ਪੀੜ੍ਹੀ ਲਈ ਇਨ੍ਹਾਂ ਗੌਰਵਮਈ ਪਰੰਪਰਾਵਾਂ ਨੂੰ ਪੁਨਰ-ਸੁਰਜੀਤ ਕਰਨਾ ਹੈ, ਨਾਲ ਹੀ ਜੀਆਈ –ਟੈਗ ਕੀਤੇ ਗਏ ਹੈਂਡੀਕ੍ਰਾਫਟ ਅਤੇ ਹੈਂਡਲੂਮਸ ਉਤਪਾਦਾਂ ਨੂੰ ਹੁਲਾਰਾ ਦੇਣਾ ਹੈ।
ਇਸ ਵਰ੍ਹੇ ਦਾ ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਆਪਣੇ ਦੂਸਰੇ ਐਡੀਸ਼ਨ ਵਿੱਚ ਮੈਸੂਰ ਸੰਗੀਤ ਸੁਗੰਧ ਦੀ ਸਫ਼ਲਤਾ ਨੂੰ ਫਾਲੋ ਕਰ ਰਿਹਾ ਹੈ, ਕਿਉਂਕਿ ਟੂਰਿਜ਼ਮ ਮੰਤਰਾਲਾ ਭਾਰਤ ਦੀ ਸੱਭਿਆਚਾਰਕ ਵਿਰਾਸਤ ਵਿੱਚ ਸ਼ਾਮਲ ਸੰਗੀਤ ਟੂਰਿਜ਼ਮ ਦੇ ਲਈ ਇੱਕ ਫਾਰਮੈੱਟ ਦੀ ਅਗਵਾਈ ਕਰ ਰਿਹਾ ਹੈ।
ਪ੍ਰਕੀਵਲ ਈਵੈਂਟਸ ਕੁਝ ਬਿਹਤਰੀਨ ਸ਼ਾਸਤਰੀ ਸੰਗੀਤਕਾਰਾਂ ਦੀ ਕਲਾਤਮਕਤਾ ਨੂੰ ਦੇਖਣ ਦਾ ਇੱਕ ਸ਼ਾਨਦਾਰ ਅਵਸਰ ਪ੍ਰਦਾਨ ਕਰਦੇ ਹਨ, ਜਿਨ੍ਹਾਂ ਦੇ ਪ੍ਰਦਰਸ਼ਨ ਭਾਰਤੀ ਸੰਗੀਤ ਦੀਆਂ ਗਹਿਰੀਆਂ ਪਰੰਪਰਾਵਾਂ ਨੂੰ ਗੂੰਜਾਉਣਗੇ। ਹਰੇਕ ਸੰਗੀਤ ਪ੍ਰੋਗਰਾਮ ਨੂੰ ਆਪਣੇ ਸਥਾਨ ਦੀ ਅਨੋਖੀ ਸੱਭਿਆਚਾਰਕ ਪਹਿਚਾਣ ਦਾ ਜਸ਼ਨ ਮਨਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਦਰਸ਼ਕਾਂ ਨੂੰ ਆਂਧਰ ਪ੍ਰਦੇਸ਼ ਦੇ ਪ੍ਰਤਿਸ਼ਠਿਤ ਮੰਦਿਰਾਂ ਅਤੇ ਵਿਰਾਸਤ ਸਥਾਨਾਂ ਦੇ ਅਧਿਆਤਮਿਕ ਮਾਹੌਲ ਵਿੱਚ ਡੁਬੋ ਦਿੰਦਾ ਹੈ।
Schedule of Prequel Events
Srikakulam
Venue: Srisuryanaraya Swamy vari Devasthanam, Arasavalli, Srikakulam
Time: 5:30 PM to 6:30 PM
Artist: Manda Sudha Rani
Rajamahendravaram (Rajamundhry)
Venue: Sri Venkateshwara Anam Kalakendram, Seshayya Metta, Rajamahendravaram
Time: 5:30 PM to 6:30 PM
Artist: Thulasi Viswanath
Mangalagiri
Venue: Sri Lakshmi Narasimha Swamy Temple, Main RD, Mangalagiri, Guntur (Dist), AP
Time: 5:30 PM to 6:30 PM
Theme: Krithis on Narasimha Swamy
Artists: M. Narayana Sarma and M. Yamuna Raman
Ahobilam
Venue: Sri Lakshmi Narasimha Swamy Temple, Ahobilam - 518545, Nandyal (Dist)
Time: 5:30 PM to 6:30 PM
Artist: Deepika Varadarajan
Tirupati
Venue: Sri Padmavathi Mahila Vishwa Vidyalayam, Women's University, Tirupati
Time: 5:30 PM to 6:30 PM
Artist: Balakrishna Prasad Garu
ਪ੍ਰਕੀਵਲ ਈਵੈਂਟਸ ਦੀ ਸਮਾਂ-ਸਾਰਣੀ
ਸ਼੍ਰੀਕਾਕੁਲਮ
ਸਥਾਨ: ਸ਼੍ਰੀਸੂਰਯਨਾਰਾਇਣ ਸਵਾਮੀ ਵੈਰੀ ਦੇਵਸਥਾਨਮ, ਅਰਸਾਵੱਲੀ, ਸ਼੍ਰੀਕਾਕੁਲਮ
ਸਮਾਂ: ਸ਼ਾਮ 5:30 ਤੋਂ 6:30 ਵਜੇ ਤੱਕ
ਕਲਾਕਾਰ: ਮੰਦਾ ਸੁਧਾ ਰਾਣੀ
ਰਾਜਮਹੇਂਦ੍ਰਵਰਮ (ਰਾਜਮੁੰਦਰੀ)
ਸਥਾਨ: ਸ਼੍ਰੀ ਵੈਂਕਟੇਸ਼ਵਰ ਅਨਾਮ ਕਲਾਕੇਂਦ੍ਰਮ, ਸ਼ੇਸ਼ੱਯਾ ਮੈੱਟਾ, ਰਾਜਮਹੇਂਦ੍ਰਵਰਮ
ਸਮਾਂ: ਸ਼ਾਮ 5:30 ਤੋਂ 6:30 ਵਜੇ ਤੱਕ
ਕਲਾਕਾਰ: ਤੁਲਸੀ ਵਿਸ਼ਵਨਾਥ
ਮੰਗਲਗਿਰੀ
ਸਥਾਨ: ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਿਰ, ਮੇਨ ਰੋਡ, ਮੰਗਲਗਿਰੀ, ਗੁੰਟੂਰ (ਜ਼ਿਲ੍ਹਾ), ਏਪੀ
ਸਮਾਂ: ਸ਼ਾਮ 5:30 ਤੋਂ 6:30 ਵਜੇ ਤੱਕ
ਵਿਸ਼ਾ: ਨਰਸਿਮਹਾ ਸਵਾਮੀ 'ਤੇ ਕ੍ਰਿਤੀਆਂ
ਕਲਾਕਾਰ: ਐੱਮ. ਨਾਰਾਇਣ ਸ਼ਰਮਾ ਅਤੇ ਐੱਮ. ਯਮੁਨਾ ਰਮਨ
ਅਹੋਬਿਲਮ
ਸਥਾਨ: ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਿਰ, ਅਹੋਬਿਲਮ - 518545, ਨੰਦਯਾਲ (ਜ਼ਿਲ੍ਹਾ)
ਸਮਾਂ: ਸ਼ਾਮ 5:30 ਤੋਂ 6:30 ਵਜੇ ਤੱਕ
ਕਲਾਕਾਰ: ਦੀਪਿਕਾ ਵਰਦਰਾਜਨ
ਤਿਰੂਪਤੀ
ਸਥਾਨ: ਸ਼੍ਰੀ ਪਦਮਾਵਤੀ ਮਹਿਲਾ ਵਿਸ਼ਵ ਵਿਦਿਆਲਿਆ, ਵੂਮੈਨ ਯੂਨੀਵਰਸਿਟੀ, ਤਿਰੂਪਤੀ
ਸਮਾਂ: ਸ਼ਾਮ 5:30 ਤੋਂ 6:30 ਵਜੇ ਤੱਕ
ਕਲਾਕਾਰ : ਬਾਲਕ੍ਰਿਸ਼ਣ ਪ੍ਰਸਾਦ ਘਾਰੂ
ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਫੈਸਟੀਵਲ ਬਾਰੇ
ਤਿਉਹਾਰਾਂ ਰਾਹੀਂ ਮੂਰਤ ਅਤੇ ਅਮੂਰਤ ਵਿਰਾਸਤ ਅਤੇ ਘੱਟ ਪ੍ਰਸਿੱਧ ਟੂਰਿਜ਼ਮ ਆਕਰਸ਼ਣਾਂ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਯਤਨ ਕੀਤੇ ਗਏ ਹਨ। ਇਸ ਦਿਸ਼ਾ ਵਿੱਚ ਇੱਕ ਯਤਨ ਦੇ ਰੂਪ ਵਿੱਚ, ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ ਦੇ ਸੰਗੀਤ ਫੈਸਟੀਵਲ ਦਾ ਉਦੇਸ਼ ਸ਼ਾਸਤਰੀ ਸੰਗੀਤ ਦੀ ਸਮ੍ਰਿੱਧ ਵਿਰਾਸਤ ਦਾ ਜਸ਼ਨ ਮਨਾਉਣਾ ਅਤੇ ਹਰਿਕਥਾ ਅਤੇ ਨਾਮਸੰਕੀਰਤਨ ਪਰੰਪਰਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਨਾ ਹੈ।
ਕ੍ਰਿਸ਼ਣਾਵੇਣੀ ਸੰਗੀਤ ਨੀਰਾਜਨਮ 2024 ਸੰਗੀਤ ਫੈਸਟੀਵਲ 6 ਤੋਂ 8 ਦਸੰਬਰ 2024 ਤੱਕ ਚਲਣ ਵਾਲਾ ਤਿੰਨ ਦਿਨਾਂ ਪ੍ਰੋਗਰਾਮ ਹੈ, ਜਿਸ ਵਿੱਚ ਕਰਨਾਟਕ ਸੰਗੀਤ ਵਿੱਚ ਆਂਧਰ ਪ੍ਰਦੇਸ਼ ਦੇ ਯੋਗਦਾਨ ਅਤੇ ਰਾਜ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਮਨਾਇਆ ਜਾਵੇਗਾ। ਮਹੋਤਸਵ ਦੇ ਇਸ ਦੂਸਰੇ ਐਡੀਸ਼ਨ ਦਾ ਉਦੇਸ਼ ਖੇਤਰ ਦੀ ਪਰੰਪਰਾਗਤ ਕਲਾ, ਸ਼ਿਲਪ ਅਤੇ ਵਸਤਰਾਂ ਨੂੰ ਹੋਰ ਹੁਲਾਰਾ ਦੇਣਾ ਹੈ, ਨਾਲ ਹੀ ਆਂਧਰ ਪ੍ਰਦੇਸ਼ ਨੂੰ ਇੱਕ ਪ੍ਰਮੁਖ ਕਲਚਰਲ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ।
ਤੁੱਮਲਪੱਲੀ ਕਲਾਕਸ਼ੇਤਰਮ ਆਡੀਟੋਰੀਅਮ ਵਿੱਚ ਉਦਘਾਟਨ ਦੇ ਇਲਾਵਾ, ਦੁਰਗਾ ਘਾਟ ਅਤੇ ਕਨਕ ਦੁਰਗਾ ਮੰਦਿਰ ਵਿੱਚ ਵੀ ਪ੍ਰਦਰਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜੋ ਵਿਜਯਵਾੜਾ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਜੀਵੰਤਤਾ ਨੂੰ ਉਜਾਗਰ ਕਰਨਗੇ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਕਲਾਕਾਰਾਂ ਦੁਆਰਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਨੂੰ ਸੱਭਿਆਚਾਰ ਮੰਤਰਾਲੇ ਅਤੇ ਆਂਧਰ ਪ੍ਰਦੇਸ਼ ਟੂਰਿਸਟ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।
ਸ਼ਾਸਤਰੀ ਸੰਗੀਤ ਪਰੰਪਰਾਵਾਂ ਦੇ ਪ੍ਰਦਰਸ਼ਨ ਦੇ ਇਲਾਵਾ, ਇਸ ਮਹੋਤਸਵ ਵਿੱਚ ਖੇਤਰੀ ਵਿਅੰਜਨਾਂ, ਸਥਾਨਕ ਹੈਂਡੀਕਰਾਫਟਸ ਅਤੇ ਹੈਂਡਲੂਮਸ ਉਤਪਾਦਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਤੇ ਵਿਕਰੀ ਵੀ ਹੋਵੇਗੀ। ਇਹ ਮਹੋਤਸਵ ਅਧਿਆਤਮਿਕ, ਵਿਰਾਸਤ ਅਤੇ ਈਕੋ-ਟੂਰਿਜ਼ਮ ਸਥਾਨਾਂ ਸਮੇਤ ਖੇਤਰ ਦੇ ਲੁਕੇ ਹੋਏ ਰਤਨਾਂ ਨੂੰ ਹੁਲਾਰਾ ਦੇਣ ਦਾ ਵੀ ਪ੍ਰਯਾਸ ਕਰਦਾ ਹੈ।
ਟੂਰਿਜ਼ਮ ਮੰਤਰਾਲਾ ਇਸ ਸੰਗੀਤ ਪਾਰਖੀ ਲੋਕਾਂ ਅਤੇ ਵਿਜ਼ੀਟਰਾਂ ਨੂੰ ਪ੍ਰੀਕਵਲ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਸੰਗੀਤ ਅਤੇ ਭਗਤੀ ਦੇ ਦਰਮਿਆਨ ਸਾਖਿਆਤ ਸਬੰਧ ਦਾ ਜਸ਼ਨ ਮਨਾਉਣ ਦੇ ਲਈ ਸੱਦਾ ਦਿੰਦਾ ਹੈ, ਜਿਸ ਨਾਲ ਵਿਜਯਵਾੜਾ ਵਿੱਚ ਜੀਵੰਤ ਸੱਭਿਆਚਾਰਕ ਅਤੇ ਟੂਰਿਜ਼ਮ ਮਹੋਤਸਵ ਦਾ ਮਾਰਗ ਦਰਸ਼ਨ ਹੋ ਸਕੇ।
***************
ਬੀਨਾ ਯਾਦਵ
(Release ID: 2079627)
Visitor Counter : 24