ਵਿੱਤ ਮੰਤਰਾਲਾ
ਕੇਂਦਰੀ ਵਿੱਤ ਅਤੇ ਕਾਪੋਰੇਟ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਬਿਹਾਰ ਦੇ ਮਧੁਬਨੀ ਵਿੱਚ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ
ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਸਮੇਤ ਸਾਂਸਦਾਂ ਅਤੇ ਵਿਧਾਇਕਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ
ਪ੍ਰੋਗਰਾਮ ਵਿੱਚ ਸ਼੍ਰੀਮਤੀ ਸੀਤਾਰਮਣ ਨੇ 50,294 ਲਾਭਾਰਥੀਆਂ ਨੂੰ 1,121 ਕਰੋੜ ਰੁਪਏ ਦੇ ਲੋਨ ਵੰਡੇ
ਵਿਭਿੰਨ ਗ੍ਰਾਮੀਣ ਸੜਕ ਪ੍ਰੋਜੈਕਟਾਂ ਲਈ ਨਾਬਾਰਡ ਅਤੇ ਸਿਡਬੀ ਨੇ ਲੜੀਵਾਰ: 155.84 ਕਰੋੜ ਰੁਪਏ ਅਤੇ 75.52 ਲੱਖ ਰੁਪਏ ਤੋਂ ਅਧਿਕ ਦੀ ਮਨਜ਼ੂਰੀ ਦਾ ਐਲਾਨ ਕੀਤਾ
ਕੇਂਦਰੀ ਵਿੱਤ ਮੰਤਰੀ ਨੇ ਸੀਨੀਅਰ ਨਾਗਰਿਕਾਂ ਨੂੰ ਮੈਥਿਲੀ ਅਤੇ ਸੰਸਕ੍ਰਿਤ ਵਿੱਚ ਸੰਵਿਧਾਨ ਦੀਆਂ ਪੰਜ-ਪੰਜ ਕਾਪੀਆਂ ਵੰਡੀਆਂ
Posted On:
30 NOV 2024 2:28PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਬਿਹਾਰ ਦੇ ਮਧੁਬਨੀ ਵਿੱਚ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਬਿਹਾਰ ਦੇ ਉਪ ਮੁੱਖ ਮੰਤਰੀ ਸ਼੍ਰੀ ਸਮਰਾਟ ਚੌਧਰੀ ਵੀ ਇਸ ਵਿੱਚ ਮੌਜੂਦ ਸਨ।
ਪ੍ਰੋਗਰਾਮ ਵਿੱਚ ਸਾਂਸਦ ਸਰਵਸ਼੍ਰੀ ਰਾਮਪ੍ਰੀਤ ਮੰਡਲ, ਸੰਜੈ ਕੁਮਾਰ ਝਾ, ਡਾ. ਅਸ਼ੋਕ ਕੁਮਾਰ ਯਾਦਵ ਅਤੇ ਵਿਧਾਇਕ ਸਰਵਸ਼੍ਰੀ ਵਿਨੋਦ ਨਾਰਾਇਣ ਝਾ, ਸੁਧਾਂਸ਼ੁ ਸ਼ੇਖਰ ਤੇ ਘਨਸ਼ਿਆਮ ਠਾਕੁਰ ਵੀ ਮੌਜੂਦ ਸਨ।
ਵਿੱਤ ਸੇਵਾ ਵਿਭਾਗ (ਡੀਐੱਫਐੱਸ) ਦੇ ਸਕੱਤਰ ਸ਼੍ਰੀ ਐੱਮ. ਨਾਗਰਾਜੂ, ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ – ਨਾਬਾਰਡ ਦੇ ਚੇਅਰਮੈਨ ਸ਼੍ਰੀ ਕੇਵੀ ਸ਼ੈਜੀ (K.V. Shaiji), ਸੈਂਟਰਲ ਬੈਂਕ ਆਫ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਐੱਮ ਵੀ ਰਾਓ, ਭਾਰਤੀ ਲਘੂ ਉਦਯੋਗ ਵਿਕਾਸ ਬੈਂਕ – ਸਿਡਬੀ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨੋਜ ਮਿੱਤਲ, ਵਿੱਤੀ ਸੇਵਾ ਵਿਭਾਗ ਦੇ ਐਡੀਸ਼ਨਲ ਸੱਕਤਰ ਸ਼੍ਰੀ ਐੱਮਪੀ ਤੰਗਿਰਾਲਾ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰਿੰਦਰ ਰਾਣਾ ਨੇ ਵੀ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਸ਼੍ਰੀ ਸਮਰਾਟ ਚੌਧਰੀ ਨੇ ਕ੍ਰੈਡਿਟ ਆਊਟਰੀਚ ਪ੍ਰੋਗਰਾਮ ਲਈ ਮਧੁਬਨੀ ਆਉਣ ਲਈ ਕੇਂਦਰੀ ਵਿੱਤ ਮੰਤਰੀ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਮਾਗਰਦਰਸ਼ਨ ਵਿੱਚ ਖੇਤਰ ਦੇ ਆਰਥਿਕ ਵਿਕਾਸ ਲਈ ਕੇਂਦਰੀ ਵਿੱਤ ਮੰਤਰੀ ਦੀ ਦੇਖ-ਰੇਖ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਵਿਸ਼ੇਸ਼ ਉਲੇਖ ਕੀਤਾ। ਸ਼੍ਰੀਮਤੀ ਸੀਤਾਰਮਣ ਨੇ ਇਸ ਮੌਕੇ ‘ਤੇ ਵਿਭਿੰਨ ਬੈਂਕਾਂ ਦੁਆਰਾ 50,294 ਲਾਭਾਰਥੀਆਂ ਨੂੰ 1,121 ਕਰੋੜ ਰੁਪਏ ਦੇ ਲੋਨ ਦਿੱਤੇ ਗਏ। ਕ੍ਰੈਡਿਟ ਆਊਟਰੀਚ ਪ੍ਰੋਗਰਾਮ ਦੇ ਦੌਰਾਨ 70 ਸਾਲ ਅਤੇ ਅਧਿਕ ਉਮਰ ਦੇ ਕੁਝ ਸੀਨੀਅਰ ਨਾਗਰਿਕਾਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਕਾਰਡ ਵੀ ਪ੍ਰਦਾਨ ਕੀਤੇ ਗਏ।
ਨਾਬਾਰਡ ਅਤੇ ਸਿਡਬੀ ਨੇ ਵਿਭਿੰਨ ਗ੍ਰਾਮੀਣ ਸੜਕ ਪ੍ਰੋਜੈਕਟਾਂ ਦੇ ਲਈ ਲੜੀਵਾਰ : 155.84 ਕਰੋੜ ਰੁਪਏ ਅਤੇ 75.52 ਲੱਖ ਰੁਪਏ ਤੋਂ ਅਧਿਕ ਦੀ ਮਨਜ਼ੂਰੀ ਦਾ ਐਲਾਨ ਕੀਤਾ।
ਸ਼੍ਰੀਮਤੀ ਸੀਤਾਰਮਣ ਨੇ ਵਿਸ਼ੇਸ਼ ਵਿਅਕਤੀਆਂ ਨਾਲ ਲਗਭਗ 25 ਸਟਾਲਾਂ ਦਾ ਦੌਰਾ ਕੀਤਾ ਜਿੱਥੇ ਬੈਂਕਾਂ ਅਤੇ ਨਾਬਾਰਡ ਦੁਆਰਾ ਵਿੱਤਪੋਸ਼ਿਤ ਉਦਮੀਆਂ ਦੇ ਵਿਭਿੰਨ ਸਥਾਨਕ ਉਤਪਾਦ ਅਤੇ ਹੈਂਡੀਕ੍ਰਾਫਟਸ ਪ੍ਰਦਰਸ਼ਿਤ ਕੀਤੇ ਗਏ ਸੀ।
ਕੇਂਦਰੀ ਵਿੱਤ ਮੰਤਰੀ ਨੇ ਮਾਣਯੋਗ ਨਾਗਰਿਕਾਂ ਨੂੰ ਮੈਥਿਲੀ ਅਤੇ ਸੰਸਕ੍ਰਿਤ ਵਿੱਚ ਸੰਵਿਧਾਨ ਦੀਆਂ ਪੰਜ-ਪੰਜ ਕਾਪੀਆਂ ਵੀ ਭੇਟ ਕੀਤੀਆਂ।
ਇਸ ਮੌਕੇ ‘ਤੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ (ਸੀਐੱਸਆਰ) ਦੀਆਂ ਵਿਭਿੰਨ ਗਤੀਵਿਧੀਆਂ ਦਾ ਐਲਾਨ ਕੀਤਾ ਗਿਆ। ਬੈਕਾਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਦਾਰੀ ਦੇ ਤਹਿਤ ਸਕੂਲਾਂ ਖਾਸ ਤੌਰ ‘ਤੇ ਬਾਲਿਕਾ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਬਿਹਤਰ ਬਣਾਉਣ ਦੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ। ਕੇਂਦਰੀ ਵਿੱਤ ਮੰਤਰੀ ਨੇ ਇੱਕ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਈ।
ਭਾਰਤੀ ਸਟੇਟ ਬੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ (ਡੀਐੱਮਡੀ) ਸ਼੍ਰੀ ਐੱਮ, ਨਾਗਰਾਜੂ ਨੇ ਜ਼ਿਲ੍ਹੇ ਵਿੱਚ ਵਿੱਤੀ ਸਮਾਵੇਸ਼ਨ ਪਹਿਲ ਦੇ ਤਹਿਤ ਬੈਂਕਾਂ ਦੁਆਰਾ ਕੀਤੇ ਗਏ ਯਤਨਾਂ ਤੋਂ ਵਿੱਤ ਮੰਤਰੀ ਨੂੰ ਜਾਣੂ ਕਰਵਾਇਆ।
****
ਐੱਨਬੀ/ਕੇਐੱਮਐੱਨ
(Release ID: 2079622)
Visitor Counter : 24