ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਰਾਸ਼ਟਰੀ ਸੁਸ਼ਾਸਨ ਵੈਬੀਨਾਰ ਲੜੀ 2024-25 ਦਾ 25ਵਾਂ ਵੈਬੀਨਾਰ 29 ਨਵੰਬਰ 2024 ਨੂੰ ਸਰਵਉੱਤਮ ਕਾਰਜ ਪ੍ਰਣਾਲੀਆਂ ਦੇ ਪ੍ਰਸਾਰ ਅਤੇ ਉਨ੍ਹਾਂ ਦੇ ਅਨੁਕਰਣ ਲਈ ਆਯੋਜਿਤ ਕੀਤਾ ਗਿਆ


ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਕਾਰਜਕਾਰੀ ਡਾਇਰੈਕਟਰ ਡਾ. ਕ੍ਰਿਸ਼ਣਾਮੂਰਤੀ ਸੁਬਰਾਮਣੀਅਨ ਨੇ ਰਾਸ਼ਟਰੀ ਦਰਸ਼ਕਾਂ ਦੇ ਸਾਹਮਣੇ “ਭਾਰਤ@100 - ਪ੍ਰਸ਼ਾਸਨਿਕ ਸੁਧਾਰ’ ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ

Posted On: 30 NOV 2024 12:48PM by PIB Chandigarh

ਪ੍ਰਧਾਨ ਮੰਤਰੀ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੂੰ ਜ਼ਿਲ੍ਹਾ ਕਲੈਕਟਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਵਰਚੁਅਲੀ ਸੰਮੇਲਨ/ਵੈਬੀਨਾਰ ਵਿੱਚ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੇ ਸਾਬਕਾ ਪੁਰਸਕਾਰ ਜੇਤੂਆਂ ਨੂੰ ਆਪਣੇ ਅਨੁਭਵ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇ ਤਾਕਿ ਉਨ੍ਹਾਂ ਦਾ ਅਧਿਕ ਪ੍ਰਸਾਰ ਹੋਵੇ ਅਤੇ ਉਨ੍ਹਾਂ ਦਾ ਅਨੁਕਰਣ ਕੀਤਾ ਜਾ ਸਕੇ।

Final.jpg

ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਦੇ ਅਨੁਪਾਲਨ ਵਿੱਚ, ਡੀਏਆਰਪੀਜੀ ਨੇ ਅਪ੍ਰੈਲ, 2022 ਤੋਂ 25 ਰਾਸ਼ਟਰੀ ਸੁਸ਼ਾਸਨ ਵੈਬੀਨਾਰ ਆਯੋਜਿਤ ਕੀਤੇ ਹਨ ਜਿਸ ਵਿੱਚ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ  ਲਈ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਦੇ ਤਹਿਤ ਪੁਰਸਕਾਰ ਜੇਤੂ ਨਾਮਜ਼ਦਗੀ ਦੇ ਪ੍ਰਸਾਰ ਅਤੇ ਅਨੁਕਰਣ ਨੂੰ ਪ੍ਰੋਤਸਾਹਿਤ ਕਰਨ ਲਈ ਹਰ ਮਹੀਨੇ ਇੱਕ ਵੈਬੀਨਾਰ ਆਯੋਜਿਤ ਕੀਤਾ ਜਾਂਦਾ ਹੈ। ਹਰੇਕ ਵੈਬੀਨਾਰ ਵਿੱਚ ਸਬੰਧਿਤ ਵਿਭਾਗਾਂ, ਰਾਜ ਸਰਕਾਰਾਂ, ਜ਼ਿਲ੍ਹਾਂ ਕਲੈਕਰਟਾਂ, ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਨਾਂ ਅਤੇ ਕੇਂਦਰੀ ਟ੍ਰੇਨਿੰਗ ਸੰਸਥਾਨਾਂ ਦੇ ਲਗਭਗ 1000 ਅਧਿਕਾਰੀ ਸ਼ਾਮਲ ਹੁੰਦੇ ਹਨ।

ਇਹ ਵੈਬੀਨਾਰ ਨਾ ਕੇਵਲ ਪਹਿਲ ਦੇ ਸੰਸਥਾਗਤਕਰਣ/ਸਥਿਰਤਾ ਦੀ ਵਰਤਮਾਨ ਸਥਿਤੀ ਪੇਸ਼ ਕਰਦੇ ਹਨ, ਬਲਕਿ ਇਸ ਦੇ ਅਨੁਕਰਣ/ਵਿਸਤਾਰ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੰਦੇ ਹਨ।

25ਵਾਂ ਵੈਬੀਨਾਰ 29 ਨਵੰਬਰ 2024 ਨੂੰ ਆਯੋਜਿਤ ਕੀਤਾ ਗਿਆ। ਇਸ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੇ ਕਾਰਜਕਾਰੀ ਡਾਇਰੈਕਟਰ ਡਾ. ਕ੍ਰਿਸ਼ਣਾਮੂਰਤੀ ਸੁਬਰਾਮਣੀਅਮ ਨੇ “ਭਾਰਤ@100 - ਪ੍ਰਸ਼ਾਸਨਿਕ ਸੁਧਾਰ” ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ।

ਵੈਬੀਨਾਰ ਦੀ ਪ੍ਰਧਾਨਗੀ ਐੱਨਸੀਜੀਜੀ ਦੇ ਡਾਇਰੈਕਟਰ ਜਨਰਲ ਸ਼੍ਰੀ ਸੁਰੇਂਦਰ ਕੁਮਾਰ ਬਾਗੜੇ ਅਤੇ ਡੀਏਆਰਪੀਜੀ ਦੇ ਐਡੀਸ਼ਨਲ ਸਕੱਤਰ ਸ਼੍ਰੀ ਪੁਨੀਤ ਯਾਦਵ ਦੇ ਸੰਯੁਕਤ ਤੌਰ ‘ਤੇ ਕੀਤੀ ਅਤੇ ਇਸ ਵਿੱਚ ਵਿਭਾਗ ਦੇ ਸੰਯੁਕਤ ਸਕੱਤਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵੈਬੀਨਾਰ ਵਿੱਚ ਭਾਰਤ ਭਰ ਦੇ 824 ਸਥਾਨਾਂ ਤੋਂ ਰਾਜਾਂ/ਕੇਂਦਰਾਂ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ, ਜ਼ਿਲ੍ਹਾਂ ਕਲੈਕਟਰਾਂ, ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ, ਕੇਂਦਰੀ ਅਤੇ ਰਾਜ ਪ੍ਰਸ਼ਾਸਨਿਕ ਟ੍ਰੇਨਿੰਗ ਸੰਸਥਾਨਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।

 

************ 

ਐੱਨਕੇਆਰ/ਕੇਐੱਸ


(Release ID: 2079621) Visitor Counter : 19


Read this release in: English , Urdu , Hindi , Tamil