ਇਸਪਾਤ ਮੰਤਰਾਲਾ
ਸੇਲ ਅਤੇ ਜੌਨ ਕੌਕਰਿਲ ਇੰਡੀਆ ਨੇ ਇਨੋਵੇਸ਼ਨ ਅਤੇ ਗ੍ਰੀਨ ਸਟੀਲ ਟੈਕਨੋਲੋਜੀਆਂ ਨੂੰ ਹੁਲਾਰਾ ਦੇਣ ਲਈ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ
Posted On:
29 NOV 2024 11:23AM by PIB Chandigarh
ਸਟੀਲ ਅਥਾਰਟੀ ਆਵ੍ ਇੰਡੀਆ ਲਿਮਟਿਡ (ਸੇਲ), ਜੋ ਇੱਕ ਮਹਾਰਤਨ ਅਤੇ ਭਾਰਤ ਦੀ ਸਭ ਤੋਂ ਵੱਡੀ ਜਨਤਕ ਖੇਤਰ ਦੀ ਸਟੀਲ ਉਤਪਾਦਕ ਕੰਪਨੀ ਹੈ, ਨੇ ਜੌਨ ਕੋਕਰਿਲ ਇੰਡੀਆ ਲਿਮਟਿਡ (ਜੇਸੀਆਈਐੱਲ) ਨਾਲ ਮੁੰਬਈ ਵਿੱਚ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ। ਇਹ ਸਹਿਮਤੀ ਪੱਤਰ ਗਲੋਬਲ ਜੌਨ ਕੋਕਰਿਲ ਸਮੂਹ ਦੀ ਭਾਰਤੀ ਸ਼ਾਖਾ ਹੈ। ਇਸ ਸਹਿਮਤੀ ਪੱਤਰ ਦਾ ਉਦੇਸ਼ ਅਤਿ-ਆਧੁਨਿਕ ਟੈਕਨੋਲੋਜੀਆਂ, ਵਿਆਪਕ ਉਦਯੋਗ ਮੁਹਾਰਤ ਅਤੇ ਨਵੀਨਤਾ ਅਤੇ ਸਥਿਰਤਾ ਲਈ ਸਾਂਝੇ ਨਜ਼ਰੀਏ ਸਮੇਤ ਦੋਵਾਂ ਕੰਪਨੀਆਂ ਦੀਆਂ ਸੰਯੁਕਤ ਸ਼ਕਤੀਆਂ ਦਾ ਲਾਭ ਉਠਾਉਣਾ ਹੈ। ਸੇਲ ਦੇ ਨਿਦੇਸ਼ਕ (ਵਿੱਤ) ਸ਼੍ਰੀ ਅਨਿਲ ਕੁਮਾਰ ਤੁਲਸਿਆਨੀ ਅਤੇ ਜੌਨ ਕੋਕਰਿਲ ਇੰਡੀਆ ਲਿਮਟਿਡ ਦੇ ਮੈਟਲਜ਼ ਡਿਵੀਜ਼ਨ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਮਾਈਕਲ ਕੋਟਾਸ ਨੇ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ।
ਇਸ ਸਹਿਯੋਗ ਦੇ ਫੋਕਸ ਖੇਤਰ ਕੋਲਡ ਰੇਲਿੰਗ ਅਤੇ ਕਾਰਬਨ ਸਟੀਲ, ਗ੍ਰੀਨ ਸਟੀਲ ਅਤੇ ਸਿਲੀਕੌਨ ਸਟੀਲ (ਖਾਸ ਤੌਰ ’ਤੇ ਸੀਆਰਜੀਓ - ਕੋਲਡ ਰੋਲਡ ਗ੍ਰੇਨ ਓਰੀਐਂਟਿਡ ਅਤੇ ਸੀਆਰਐੱਨਓ - ਕੋਲਡ ਰੋਲਡ ਨੌਨ-ਓਰੀਐਂਟਿਡ ਸਟੀਲਜ਼) ਦੀ ਪ੍ਰੋਸੈਸਿੰਗ ’ਤੇ ਹੋਣਗੇ। ਇਸ ਤੋਂ ਇਲਾਵਾ, ਸਾਂਝੇਦਾਰੀ ਦਾ ਉਦੇਸ਼ ਲੋਹੇ ਅਤੇ ਸਟੀਲ ਨਿਰਮਾਣ ਪ੍ਰਕਿਰਿਆਵਾਂ ਵਿੱਚ ਗ੍ਰੀਨ ਟੈਕਨੋਲੋਜੀਆਂ ਦਾ ਏਕੀਕਰਣ ਕਰਨਾ ਅਤੇ ਉੱਨਤ ਸਟੀਲ ਨਿਰਮਾਣ ਤਕਨੀਕਾਂ ਨੂੰ ਸ਼ਾਮਲ ਕਰਕੇ ਕੁਸ਼ਲਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣਾ ਹੈ।
ਸੇਲ ਉੱਨਤ, ਸਥਾਈ ਤਕਨੀਕਾਂ ਨੂੰ ਅਪਣਾ ਕੇ ਰਵਾਇਤੀ ਲੋਹੇ ਅਤੇ ਸਟੀਲ ਨਿਰਮਾਣ ਅਭਿਆਸਾਂ ਨੂੰ ਬਦਲਣ ਦੇ ਲਈ ਪ੍ਰਤੀਬੱਧ ਹੈ। ਕਾਰਬਨ ਨਿਕਾਸੀ ਨੂੰ ਘੱਟ ਕਰਨ ਅਤੇ ਸੰਸਾਧਨ ਕੁਸ਼ਲਤਾ ਵਿੱਚ ਸੁਧਾਰ ਕਰਨ ਵੱਲ ਧਿਆਨ ਕੇਂਦ੍ਰਿਤ ਕਰਦੇ ਹੋਏ, ਸੇਲ ਆਪਣੀਆਂ ਸੰਚਾਲਨ ਪ੍ਰਕਿਰਿਆਵਾਂ ਨੂੰ ਇੱਕ ਗਤੀਸ਼ੀਲ ਬਜ਼ਾਰ ਦੀਆਂ ਬਦਲਦੀਆਂ ਮੰਗਾਂ ਦੇ ਅਨੁਕੂਲ ਬਣਾ ਰਿਹਾ ਹੈ। ਇਹ ਯਤਨ ਇੱਕ ਹਰੇ ਭਰੇ ਅਤੇ ਵਧੇਰੇ ਸਥਾਈ ਭਵਿੱਖ ਵਿੱਚ ਯੋਗਦਾਨ ਪਾਉਣ ਦੇ ਉਦੇਸ਼ ਨਾਲ਼ ਕੀਤਾ ਜਾ ਰਿਹਾ ਹੈ।
****
ਐੱਮਜੀ/ ਕੇਐੱਸਆਰ
(Release ID: 2079457)
Visitor Counter : 22