ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਯਾਤਰੀਆਂ ਲਈ ਗੁਣਵੱਤਾਪੂਰਨ ਅਤੇ ਸਵੱਛ ਭੋਜਨ ਉਪਲਬਧ ਕਰਨ ਲਈ ਕਈ ਉਪਾਅ ਕੀਤੇ
प्रविष्टि तिथि:
27 NOV 2024 7:38PM by PIB Chandigarh
ਭਾਰਤੀ ਰੇਲਵੇ (ਆਈਆਰ) ਯਾਤਰੀਆਂ ਨੂੰ ਚੰਗੀ ਗੁਣਵੱਤਾ ਅਤੇ ਸਵੱਛ ਭੋਜਨ ਉਪਲਬਧ ਕਰਵਾਉਣ ਲਈ ਲਗਾਤਾਰ ਪ੍ਰਯਾਸ ਕਰ ਰਹੀ ਹੈ। ਇਸ ਸਬੰਧ ਵਿੱਚ ਹੇਠ ਲਿਖੇ ਕਦਮ ਚੁੱਕੇ ਗਏ ਹਨ:
-
ਮਨੋਨੀਤ ਬੇਸ ਕਿਚਨ ਤੋਂ ਭੋਜਨ ਦੀ ਸਪਲਾਈ ਦਾ ਪ੍ਰਾਵਧਾਨ।
-
ਚਿੰਨ੍ਹਿਤ ਸਥਾਨਾਂ ‘ਤੇ ਆਧੁਨਿਕ ਬੇਸ ਕਿਚਨ ਦੀ ਸਥਾਪਨਾ।
-
ਭੋਜਨ ਪਦਾਰਥਾਂ ਦੀ ਬਿਹਤਰ ਨਿਗਰਾਨੀ ਲਈ ਬੇਸ ਕਿਚਨ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ।
-
ਭੋਜਨ ਤਿਆਰ ਕਰਨ ਲਈ ਲੋਕਪ੍ਰਿਯ ਅਤੇ ਬ੍ਰਾਂਡਿਡ ਸਮਗੱਰੀ ਜਿਵੇਂ ਖਾਣਾ ਪਕਾਉਣ ਦਾ ਤੇਲ, ਆਟਾ, ਚੌਲ, ਦਾਲਾਂ, ਮਸਾਲਾ ਆਈਟਮ, ਪਨੀਰ, ਦੁੱਧ ਉਤਪਾਦ ਆਦਿ ਦੀ ਚੋਣ ਅਤੇ ਉਪਯੋਗ।
-
ਫੂਡ ਸੇਫਟੀ ਅਤੇ ਸਵੱਛਤਾ ਨਿਗਰਾਨੀ ਲਈ ਬੇਸ ਕਿਚਨ ਵਿੱਚ ਫੂਡ ਸੇਫਟੀ ਸੁਪਰਵਾਈਜ਼ਰਸ ਦੀ ਤੈਨਾਤੀ।
-
ਟ੍ਰੇਨਾਂ ਵਿੱਚ ਆਈਆਰਸੀਟੀਸੀ ਸੁਪਰਵਾਈਜ਼ਰਸ ਦੀ ਤੈਨਾਤੀ।
-
ਫੂਡ ਪੈਕੇਟਾਂ ‘ਤੇ ਕਿਊਆਰ ਕੋਡ ਦੀ ਸ਼ੁਰੂਆਤ, ਜਿਸ ਨਾਲ ਰਸੋਈ ਘਰ ਦਾ ਨਾਮ, ਪੈਕੇਜਿੰਗ ਦੀ ਮਿਤੀ ਆਦਿ ਜਿਹੇ ਵੇਰਵੇ ਪ੍ਰਦਰਸ਼ਿਤ ਹੋ ਸਕਣ।
-
ਬੇਸ ਕਿਚਨ ਅਤੇ ਪੈਂਟਰੀ ਕਾਰਾਂ ਵਿੱਚ ਨਿਯਮਿਤ ਤੌਰ ‘ਤੇ ਚੰਗੀ ਸਫ਼ਾਈ ਅਤੇ ਸਮੇਂ-ਸਮੇਂ ‘ਤੇ ਪੈਸਟ ਕੰਟਰੋਲ (ਹਰੇਕ 15 ਦਿਨਾਂ ਬਾਅਦ)
-
ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਸੁਨਿਸ਼ਚਿਤ ਕਰਨ ਲਈ, ਹਰੇਕ ਕੇਟਰਿੰਗ ਯੂਨਿਟੀ ਦੇ ਮਨੋਨੀਤ ਫੂਡ ਸੇਫਟੀ ਅਧਿਕਾਰੀਆਂ ਤੋਂ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਪ੍ਰਮਾਣਨ ਲਾਜ਼ਮੀ ਕੀਤਾ ਗਿਆ ਹੈ।
-
ਟ੍ਰੇਨਾਂ ਵਿੱਚ ਫੂਡ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਲਈ ਨਿਰੀਖਣ ਅਤੇ ਨਿਗਰਾਨੀ ਵਿਧੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਨਿਯਮਿਤ ਤੌਰ ‘ਤੇ ਭੋਜਨ ਦਾ ਨਮੂਨਾ ਲਿਆ ਜਾਂਦਾ ਹੈ।
-
ਪੈਂਟਰੀ ਅਤੇ ਬੇਸ ਕਿਚਨ ਵਿੱਚ ਸਵੱਛਤਾ ਅਤੇ ਭੋਜਨ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਥਰਡ ਪਾਰਟੀ ਆਡਿਟ ਆਯੋਜਿਤ ਕੀਤੇ ਜਾਂਦੇ ਹਨ। ਗ੍ਰਾਹਕ ਸੰਤੁਸ਼ਟੀ ਸਰਵੇਖਣ ਵੀ ਆਯੋਜਿਤ ਕੀਤਾ ਜਾਂਦਾ ਹੈ।
-
ਫੂਡ ਸੇਫਟੀ ਅਧਿਕਾਰੀਆਂ ਸਮੇਤ ਰੇਲਵੇ/ਆਈਆਰਸੀਟੀਸੀ ਅਧਿਕਾਰੀਆਂ ਦੁਆਰਾ ਨਿਯਮਿਤ ਅਤੇ ਨਿਰੀਖਣ।
-
ਵਿਭਿੰਨ ਯਾਤਰੀ ਸਮੂਹਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਸਾਰ ਜਿਵੇਂ ਖੇਤਰੀ ਪਕਵਾਨਾਂ/ਪਸੰਦ ਦੇ ਪਕਵਾਨਾਂ, ਮੌਸਮੀ ਪਕਵਾਨਾਂ, ਡਾਇਬਟੀਜ਼ ਫੂਡ, ਬੇਬੀ ਫੂਡ, ਮੋਟੇ ਅਨਾਜ ਸਮੇਤ ਸਿਹਤਮੰਦ ਭੋਜਨ ਦੇ ਵਿਕਲਪਾਂ ਨੂੰ ਪੇਸ਼ ਕਰਨ ਲਈ ਟ੍ਰੇਨਾਂ ਵਿੱਚ ਤਰਕਸੰਗਤ ਮੈਨਯੂ ਦਾ ਲਾਗੂਕਰਣ।
-
ਕੇਟਰਿੰਗ ਸਟਾਫ ਦੇ ਕੌਸ਼ਲ ਨੂੰ ਵਧਾਉਣ ਲਈ ਆਈਆਰਸੀਟੀਸੀ ਦੁਆਰਾ ਨਿਯਮਿਤ ਟ੍ਰੇਨਿੰਗ ਆਯੋਜਿਤ ਕੀਤਾ ਜਾਂਦਾ ਹੈ, ਜਿਸ ਵਿੱਚ ਗ੍ਰਾਹਕ ਸੇਵਾ ਦੇ ਖੇਤਰਾਂ ਯਾਨੀ ਸੰਚਾਰ,ਸ਼ਿਸ਼ਟਾਚਾਰ, ਸੇਵਾ ਮਾਪਦੰਡਾਂ, ਪਰਸਨਲ ਗ੍ਰੂਮਿੰਗ ਅਤੇ ਸਵੱਛਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ।
ਟ੍ਰੇਨਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਪਹਿਲਾਂ ਤੋਂ ਨੋਟੀਫਾਈਡ ਟੈਰਿਫ ‘ਤੇ ਵੇਚੀਆਂ ਜਾਂਦੀਆਂ ਹਨ। ਭਾਰਤੀ ਰੇਲਵੇ ਵਿੱਚ ਖਾਣ-ਪੀਣ ਦੀ ਵਸਤੂਆਂ ਦੀ ਦਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਵੇਟਰਾਂ ਦੁਆਰਾ ਮੈਨਯੂ ਅਤੇ ਟੈਰਿਫ ਦਿਖਾ ਕੇ ਐੱਸਐੱਮਐੱਸ/ਪੱਤਰਾਂ ਰਾਹੀਂ ਯਾਤਰੀਆਂ ਦਰਮਿਆਨ ਨਿਯਮਿਤ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ। ਇਸ ਦੇ ਇਲਾਵਾ, ਰੇਲਵੇ/ਆਈਆਰਸੀਟੀਸੀ ਅਧਿਕਾਰੀਆਂ ਦੁਆਰਾ ਵਿਸ਼ੇਸ਼ ਨਿਰੀਖਣ ਅਭਿਯਾਨ ਸਮੇਤ ਰੈਗੂਲਰ ਅਤੇ ਸਰਪ੍ਰਾਈਜ਼ ਨਿਰੀਖਣ ਵੀ ਆਯੋਜਿਤ ਕੀਤੇ ਜਾਂਦੇ ਹਨ।
ਇਹ ਜਾਣਕਾਰੀ ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਤੇ ਇਲੈਕਟ੍ਰੋਨਿਕ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਧਰਮੇਂਦਰ ਤਿਵਾਰੀ/ਸ਼ੰਤਰੁੰਜੇ ਕੁਮਾਰ
(रिलीज़ आईडी: 2078497)
आगंतुक पटल : 45