ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਸੰਵਿਧਾਨ ਦਿਵਸ 2024 ਅਤੇ ਭਾਰਤੀ ਸੰਵਿਧਾਨ ਦੇ 75 ਵਰ੍ਹੇ ਪੂਰੇ ਹੋਣ ਦਾ ਜਸ਼ਨ ਨਵੀਂ ਦਿੱਲੀ ਵਿੱਚ ਮਨਾਇਆ
ਸਮਾਨਤਾ, ਗੈਰ-ਭੇਦਭਾਵ ਅਤੇ ਸਮਾਜਿਕ ਨਿਆਂ ਦੇ ਸੰਵਿਧਾਨਿਕ ਆਦਰਸ਼ਾਂ ਨੂੰ ਸਾਕਾਰ ਕਰਨ ਵਿੱਚ ਮੰਤਰਾਲਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਡਾ. ਵੀਰੇਂਦਰ ਕੁਮਾਰ
प्रविष्टि तिथि:
26 NOV 2024 6:58PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਮੰਤਰਾਲੇ ਦੁਆਰਾ ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ (ਡੀਏਆਈਸੀ) ਵਿੱਚ 75ਵੇਂ ਸੰਵਿਧਾਨ ਦਿਵਸ ਦੇ ਅਵਸਰ ’ਤੇ ਆਯੋਜਿਤ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਵਿੱਚ ਵਿਕਸਿਤ ਭਾਰਤ ਦੇ ਪਰਿਕਲਪਨਾ ਦੀ ਪੁਸ਼ਟੀ ਨਿਆਂ, ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦੇ ਸਿਧਾਂਤਾਂ ਦੇ ਆਧਾਰ ’ਤੇ ਕੀਤੀ ਗਈ।

ਪ੍ਰੋਗਰਾਮ ਦੀ ਸ਼ੁਰੂਆਤ ਡਾ. ਵੀਰੇਂਦਰ ਕੁਮਾਰ ਦੀ ਅਗਵਾਈ ਵਿੱਚ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਰਸਮੀ ਗੱਲਬਾਤ ਤੋਂ ਹੋਈ। ਸਭਾ ਨੂੰ ਸੰਬੋਧਿਤ ਕਰਦੇ ਹੋਏ ਮੰਤਰੀ ਨੇ ਕਿਹਾ, “ਭਾਰਤੀ ਸੰਵਿਧਾਨ ਕੇਵਲ ਇੱਕ ਦਸਤਾਵੇਜ਼ ਨਹੀਂ ਹੈ, ਬਲਕਿ ਇਹ ਸਾਡੇ ਲੋਕਤੰਤਰ ਦੀ ਨੀਂਹ ਅਤੇ ਸਾਡੇ ਰਾਸ਼ਟਰ ਦੀ ਪ੍ਰਗਤੀ ਦਾ ਮਾਰਗ ਦਰਸ਼ਕ ਹੈ। ਸਾਡੇ ਰੋਜ਼ਾਨਾ ਜੀਵਨ ਵਿੱਚ ਇਸਦੇ ਮੁੱਲਾਂ ਨੂੰ ਬਣਾਏ ਰੱਖਣਾ ਜ਼ਰੂਰੀ ਹੈ ਕਿਉਂਕਿ ਅਸੀਂ ਇੱਕ ਅਜਿਹੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ ਜਿੱਥੇ ਸਾਰੇ ਨਾਗਰਿਕਾਂ ਦੇ ਲਈ ਸਮਾਨਤਾ, ਨਿਆਂ ਅਤੇ ਸਨਮਾਨ ਸੁਨਿਸ਼ਚਿਤ ਹੋਵੇ।”

.26 ਨਵੰਬਰ 1949 ਨੂੰ ਅਪਨਾਇਆ ਗਿਆ ਭਾਰਤੀ ਸੰਵਿਧਾਨ ਭਾਰਤ ਦੀ ਵਿਵਿਧਤਾ ਵਿੱਚ ਏਕਤਾ ਅਤੇ ਲੋਕਤੰਤਰ ਦੇ ਪ੍ਰਤੀ ਇਸਦੀ ਅਟੁੱਟ ਪ੍ਰਤੀਬੰਧ ਦਾ ਪ੍ਰਤੀਕ ਹੈ। ਇਸਦੇ ਨਿਹਿਤ ਸਿਧਾਂਤ ਰਾਸ਼ਟਰ ਨੂੰ ਸਮਾਵੇਸ਼ੀ ਵਿਕਾਸ, ਨਿਆਂ ਅਤੇ ਸਮਾਨ ਅਵਸਰਾਂ ਦੇ ਵੱਲ ਲੈ ਜਾਂਦੇ ਹਨ। ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਇਹ ਮੂਲ ਹਾਸ਼ੀਏ ’ਤੇ ਪਏ ਲੋਕਾਂ ਦੇ ਉਤਥਾਨ ਅਤੇ ਸਮਾਜ ਵਿੱਚ ਉਨ੍ਹਾਂ ਦੇ ਉਚਿਤ ਸਥਾਨ ਨੂੰ ਸੁਨਿਸ਼ਚਿਤ ਕਰਨ ਦੇ ਮੰਤਰਾਲੇ ਦੇ ਮਿਸ਼ਨ ਦੇ ਨਾਲ ਗਹਿਰਾਈ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਪਹਿਲੂਆਂ ਦੇ ਮਾਧਿਅਮ ਨਾਲ ਮੰਤਰਾਲਾ ਸਮਾਨਤਾ, ਗੈਰ-ਭੇਦਭਾਵ ਅਤੇ ਸਮਾਜਿਕ ਨਿਆਂ ਦੇ ਸੰਵਿਧਾਨਿਕ ਆਦਰਸ਼ਾਂ ਨੂੰ ਸਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਹਾਜ਼ਰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਸੰਵਿਧਾਨ ਦਿਵਸ ਯੁਵਾ ਮਨ ਵਿੱਚ ਗਿਆਨ ਦਾ ਦੀਵਾ ਜਗਾਉਂਦਾ ਹੈ, ਜਿਸ ਨਾਲ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਨੂੰ ਸਮਝਣ, ਉਸਦਾ ਸਨਮਾਨ ਕਰਨ ਅਤੇ ਉਸਦਾ ਪਾਲਨ ਕਰਨ ਵਿੱਚ ਮਦਦ ਮਿਲਦੀ ਹੈ। ਅਜਿਹੇ ਯੁੱਗ ਵਿੱਚ ਜਿੱਥੇ ਲੋਕਤੰਤਰ ਦੇ ਮਹੱਤਵ ਨੂੰ ਅਕਸਰ ਅਣਦੇਖਾ ਕੀਤਾ ਜਾਂਦਾ ਹੈ, ਰਾਸ਼ਟਰੀ ਸੰਵਿਧਾਨ ਦਿਵਸ ਮਨਾਉਣਾ ਸਾਨੂੰ ਆਪਸ ਵਿੱਚ ਜੋੜੇ ਰੱਖਦਾ ਹੈ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਦੇ ਫਲਸਫੇ ਅਤੇ ਵਿਚਾਰਾਂ ਦਾ ਪ੍ਰਸਾਰ ਕਰਕੇ ਉਨ੍ਹਾਂ ਨੂੰ ਆਦਰਾਂਜਲੀ ਦਿੰਦਾ ਹੈ।

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਇੱਕ ਅਜਿਹਾ ਸਮਾਜ ਬਣਾਉਣ ਲਈ ਪ੍ਰਤੀਬੱਧ ਹੈ, ਜਿੱਥੇ ਕੋਈ ਵੀ ਪਿੱਛੇ ਨਾ ਰਹੇ। ਅਨੁਸੂਚਿਤ ਜਾਤੀਆਂ (ਐੱਸਸੀ), ਹੋਰ ਪਿਛੜਾ ਵਰਗ (ਓਬੀਸੀ), ਆਰਥਿਕ ਰੂਪ ਵਿੱਚ ਪਿਛੜੇ ਵਰਗਾਂ (ਈਬੀਸੀ), ਡੀ ਨੋਟੀਫਾਇਡ ਜਨਜਾਤੀਆਂ (ਡੀਐੱਨਟੀ), ਟ੍ਰਾਂਸਜੇਂਡਰ ਵਿਅਕਤੀਆਂ ਅਤੇ ਸੀਨੀਅਰ ਸੀਟੀਜਨਸ ਨੂੰ ਸਸ਼ਕਤ ਬਣਾਉਣ ਦੇ ਆਪਣੇ ਯਤਨਾਂ ਦੇ ਮਾਧਿਅਮ ਨਾਲ, ਮੰਤਰਾਲਾ ਸਮਾਵੇਸ਼ਿਤਾ ਦੇ ਸੰਵਿਧਾਨਿਕ ਦ੍ਰਿਸ਼ਟੀਕੋਣ ਦੇ ਨਾਲ ਖੁਦ ਨੂੰ ਜੋੜਦਾ ਹੈ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਸ਼੍ਰੀ ਬੀਐੱਲ ਵਰਮਾ ਨੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਸਮਾਵੇਸ਼ਿਤਾ ਨੂੰ ਹੁਲਾਰਾ ਦੇਣ ਵਿੱਚ ਸੰਵਿਧਾਨ ਦੀ ਭੂਮਿਕਾ ’ਤੇ ਜੋਰ ਦਿੱਤਾ ਅਤੇ ਕਿਹਾ, “ਸਾਡਾ ਸੰਵਿਧਾਨ ਇੱਕ ਜੀਵੰਤ ਦਸਤਾਵੇਜ਼ ਹੈ ਜੋ ਹਰ ਨਾਗਰਿਕ ਦੇ ਲਈ ਨਿਆਂ, ਆਜਾਦੀ, ਸਮਾਨਤਾ ਅਤੇ ਭਾਈਚਾਰਾ ਸੁਨਿਸ਼ਚਿਤ ਕਰਦਾ ਹੈ। ਇਹ ਸਾਨੂੰ ਇੱਕ ਅਜਿਹਾ ਸਮਾਜ ਬਣਾਉਣ ਵਿੱਚ ਮਦਦ ਕਰਦਾ ਹੈ ਜਿੱਥੇ ਕੋਈ ਪਿੱਛੇ ਨਾ ਰਹੇ।”

ਸੰਵਿਧਾਨ-ਥੀਮ ਵਾਲੀ ਪ੍ਰਸ਼ਨੋਤਰੀ ਨੇ ਪ੍ਰੋਗਰਾਮ ਵਿੱਚ ਇੱਕ ਆਕਰਸ਼ਕ ਅਤੇ ਸੰਵਾਦਾਤਮਕ ਆਯਾਮ ਜੋੜਿਆ। ਇਸ ਪ੍ਰਸ਼ਨੋਤਰੀ ਵਿੱਚ ਦਸ ਟੀਮਾਂ ਨੇ ਭਾਗ ਲਿਆ, ਜਿਸ ਵਿੱਚ ਭਾਰਤੀ ਸੰਵਿਧਾਨ, ਇਸ ਦੇ ਇਤਿਹਾਸ ਅਤੇ ਇਸ ਦੇ ਮੂਲ ਸਿਧਾਂਤਾਂ ਦੇ ਵਿਭਿੰਨ ਪਹਿਲੂਆਂ ਨੂੰ ਕਵਰ ਕਰਦੇ ਹੋਏ 25 ਪ੍ਰਸ਼ਨ ਸ਼ਾਮਲ ਸਨ। ਪ੍ਰਸ਼ਨੋਤਰੀ ਦਾ ਉਦੇਸ਼ ਪ੍ਰਤਿਭਾਗੀਆਂ ਵਿੱਚ ਸੰਵਿਧਾਨ ਦੀ ਸਮਝ ਨੂੰ ਗਹਿਰਾ ਕਰਨਾ ਅਤੇ ਮਾਣ ਦੀ ਭਾਵਨਾ ਨੂੰ ਹੁਲਾਰਾ ਦੇਣਾ ਸੀ। ਸਿੱਖਣ ਦੇ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਅਤੇ ਪ੍ਰਤੀਬੰਧ ਨੂੰ ਦੇਖਦੇ ਹੋਏ ਸਾਰੇ ਪ੍ਰਤੀਭਾਗੀਆਂ ਨੂੰ ਇਨਾਮ ਦਿੱਤੇ ਗਏ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸਕੱਤਰੇਤ ਸਹਿਤ ਮਾਣਯੋਗ ਬੁਲਾਰਿਆਂ ਨੇ ਸੰਵਿਧਾਨ ਦੀ ਸਥਾਈ ਪ੍ਰਸੰਗਿਕਤਾ ਅਤੇ ਸਾਰੇ ਨਾਗਰਿਕਾਂ ਦੇ ਲਈ ਨਿਆਂ ਅਤੇ ਸਮਾਨ ਸੁਨਿਸ਼ਚਿਤ ਕਰਨ ਵਿੱਚ ਇਸ ਦੀ ਭੂਮਿਕਾ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਵਿਕਸਿਤ ਭਾਰਤ ਨੂੰ ਅਵਸਰਾਂ ਤੱਕ ਪਹੁੰਚ ਪ੍ਰਾਪਤ ਹੋਵੇ ਅਤੇ ਉਹ ਸਮਾਨ ਅਤੇ ਮਾਣ ਵਾਲਾ ਜੀਵਨ ਜੀ ਸਕਣ।
ਇਸ ਪ੍ਰੋਗਰਾਮ ਵਿੱਚ ਭਾਰਤੀ ਸੰਵਿਧਾਨ ਦੀ ਇਤਿਹਾਸਿਕ ਯਾਤਰਾ ਅਤੇ ਆਧੁਨਿਕ ਮਹੱਤਵ ਦੇ ਬਾਰੇ ਵਿੱਚ ਜਾਣਕਾਰੀ ਦਿੰਦੀ ਹੋਈ ਇੱਕ ਲਘੂ ਫਿਲਮ ਵੀ ਦਿਖਾਈ ਗਈ। ਇਸ ਵਰ੍ਹੇ ਡੀਏਆਈਸੀ ਵਿੱਚ ਸੰਵਿਧਾਨ ਦਿਵਸ ਸਮਾਰੋਹ ਨੇ ਰਾਸ਼ਟਰ ਨੂੰ ਇਕਜੁੱਟ ਕਰਨ ਵਾਲੇ ਮੁੱਲਾਂ ਨੂੰ ਸਫਲਤਾਪੂਰਵਕ ਰੇਖਾਂਕਿਤ ਕੀਤਾ ਅਤੇ ਭਾਰਤ ਦੇ ਵਿਕਸਿਤ ਭਾਰਤ 2047 ਦੇ ਵੱਲ ਅਗ੍ਰਸਰ ਹੋਣ ਦੇ ਨਾਲ ਨਿਆਂ, ਸਮਾਨਤਾ ਅਤੇ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਦੀ ਮੰਤਰਾਲੇ ਦੇ ਸੰਕਲਪ ਦੀ ਪੁਸ਼ਟੀ ਕੀਤੀ।
*****
ਵੀਐੱਮ
(रिलीज़ आईडी: 2078370)
आगंतुक पटल : 78