ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਾਹਿਤਯ ਆਜ ਤੱਕ (SAHITYA AAJ TAK) ਸਮਾਰੋਹ ਦੀ ਸ਼ੋਭਾ ਵਧਾਈ ਅਤੇ ਆਜ ਤੱਕ ਸਾਹਿਤਯ ਜਾਗ੍ਰਿਤੀ ਸਨਮਾਨ (AAJ TAK SAHITYA JAGRITI SAMMAN) ਪ੍ਰਦਾਨ ਕੀਤੇ
Posted On:
23 NOV 2024 7:48PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਨਵੰਬਰ, 2024) ਨਵੀਂ ਦਿੱਲੀ ਵਿੱਚ ਸਾਹਿਤਯ ਆਜ ਤੱਕ (SAHITYA AAJ TAK) ਸਮਾਰੋਹ ਨੂੰ ਸੁਸ਼ੋਭਿਤ ਕੀਤਾ ਅਤੇ ਆਜ ਤੱਕ ਸਾਹਿਤਯ ਜਾਗ੍ਰਿਤੀ ਸਨਮਾਨ (AAJ TAK SAHITYA JAGRITI SAMMAN)) ਪ੍ਰਦਾਨ ਕੀਤੇ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ‘ਆਜ ਤੱਕ ਸਾਹਿਤਯ ਜਾਗ੍ਰਿਤੀ ਸਨਮਾਨ’ (‘Aaj Tak Sahitya Jagriti Samman’) ਦੇ ਜੇਤੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਗੁਲਜ਼ਾਰ ਸਾਹੇਬ (Gulzar Saheb) ਨੂੰ ‘ਆਜ ਤੱਕ ਸਾਹਿਤਯ ਜਾਗ੍ਰਿਤੀ ਲਾਇਫਟਾਇਮ ਅਚੀਵਮੈਂਟ ਅਵਾਰਡ’(‘Aaj Tak Sahitya Jagriti Life Time Achievement Award’) ਮਿਲਣ ‘ਤੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਸਾਹਿਤ ਅਤੇ ਕਲਾ ਜਗਤ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਇਹ ਜਾਣ ਕੇ ਖੁਸ਼ੀ ਵਿਅਕਤ ਕੀਤੀ ਕੀਤੀ ਕਿ ਅੱਜ ਦੇ ਪੁਰਸਕਾਰ ਜੇਤੂਆਂ ਦੇ ਪੁਰਸਕ੍ਰਿਤ ਕਾਰਜਾਂ (award-winning works of today’s awardees) ਵਿੱਚ ਭਾਰਤ ਦੀ ਵਿਵਿਧਤਾ, ਅਤੀਤ ਤੋਂ ਵਰਤਮਾਨ ਤੱਕ, ਪ੍ਰਤੀਬਿੰਬਿਤ ਹੁੰਦੀ ਹੈ ਅਤੇ ਇਹ ਕਈ ਪੀੜ੍ਹੀਆਂ ਦੇ ਲੇਖਕਾਂ ਨੂੰ ਇਕੱਠਿਆਂ ਪ੍ਰਸਤੁਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਖੇਤਰੀ ਸਾਹਿਤਕ ਕਾਰਜਾਂ ਵਿੱਚ ਦੇਸ਼ਵਿਆਪੀ ਚੇਤਨਾ (pan-India consciousness) ਸਦਾ ਵਿਦਮਾਨ ਰਹੀ ਹੈ। ਇਹ ਚੇਤਨਾ ਸਾਡੀ ਪੂਰੀ ਯਾਤਰਾ ਵਿੱਚ, ਰਾਮਾਇਣ ਅਤੇ ਮਹਾਭਾਰਤ (Ramayana and Mahabharata) ਦੇ ਸਮੇਂ ਤੋਂ ਲੈ ਕੇ ਸਾਡੇ ਸੁਤੰਤਰਤਾ ਸੰਗ੍ਰਾਮ ਤੱਕ, ਅਤੇ ਅੱਜ ਦੇ ਸਾਹਿਤ ਵਿੱਚ ਭੀ ਦਿਖਾਈ ਦਿੰਦੀ ਹੈ।
ਰਾਸ਼ਟਰਪਤੀ ਨੇ ਇਸ ਸਮਾਗਮ ਦੇ ਆਯੋਜਨ ਦੇ ਲਈ ਇੰਡੀਆ ਟੂਡੇ ਗਰੁੱਪ (India Today Group) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗਰੁੱਪ ਨੂੰ ਖੇਤਰੀ ਸਾਹਿਤ ਦੀ ਪਹੁੰਚ ਆਮ ਜਨਤਾ ਤੱਕ ਵਧਾਉਣ ਦੇ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹੋਰ ਵੰਚਿਤ ਵਰਗਾਂ ਦੇ ਸਾਹਿਤ-ਜਿਨ੍ਹਾਂ ਨੂੰ ਨਿਮਨਵਰਗੀ ਸਾਹਿਤ (subaltern literature) ਕਿਹਾ ਜਾਂਦਾ ਹੈ- ਨੂੰ ਉਤਸ਼ਾਹਿਤ ਕਰਨ ਦੀ ਭੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਗਰੁੱਪ ਨੂੰ ਸਾਹਿਤ ਦੇ ਛੁਪੇ ਹੋਏ ਰਤਨਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਸਾਹਿਤਕ ਪੱਤ੍ਰਿਕਾਵਾਂ ਬੜੀ ਮੁਸ਼ਕਿਲ ਨਾਲ ਸਾਹਿਤਕ ਸੇਵਾ ਦਾ ਕੰਮ ਕਰ ਸਕਦੀਆਂ ਹਨ। ਲੇਕਿਨ ਇਹ ਗਰੁੱਪ ਟੈਕਨੋਲੋਜੀ ਦੇ ਜ਼ਰੀਏ ਇਸ ਕੰਮ ਨੂੰ ਬਹੁਤ ਬੜੇ ਪੈਮਾਨੇ ‘ਤੇ ਕਰ ਸਕਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਬਾਲ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਦੀ ਭੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਲਿਕ ਲੇਖਨ ਅਤੇ ਅਨੁਵਾਦ ਦੇ ਜ਼ਰੀਏ ਬਾਲ ਸਾਹਿਤ ਨੂੰ ਸਮ੍ਰਿੱਧ ਕਰਨ ਨਾਲ ਦੇਸ਼ ਅਤੇ ਸਮਾਜ ਨੂੰ ਸਮ੍ਰਿੱਧ ਕਰਨ ਵਿੱਚ ਮਦਦ ਮਿਲੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਜਿਨ੍ਹਾਂ ਲੇਖਕਾਂ ਦਾ ਜੁੜਾਅ ਜਨਤਾ ਦੇ ਸੁਖ-ਦੁਖ ਨਾਲ ਜੁੜਿਆ ਰਹਿੰਦਾ ਹੈ, ਉਨ੍ਹਾਂ ਦਾ ਕੰਮ ਪਾਠਕਾਂ ਨੂੰ ਪਸੰਦ ਆਉਂਦਾ ਹੈ। ਸਮਾਜ ਉਨ੍ਹਾਂ ਲੇਖਕਾਂ ਨੂੰ ਅਸਵੀਕਾਰ ਕਰਦਾ ਹੈ ਜੋ ਸਮਾਜ ਦੇ ਅਨੁਭਵਾਂ ਨੂੰ ਕੱਚੇ ਮਾਲ ਦੇ ਰੂਪ ਵਿੱਚ ਦੇਖਦੇ ਹਨ। ਅਜਿਹੇ ਲੇਖਕਾਂ ਦਾ ਕੰਮ ਇੱਕ ਛੋਟੇ ਜਿਹੇ ਸਾਹਿਤਕ ਪ੍ਰਤਿਸ਼ਠਾਨ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਜਿੱਥੇ ਬੌਧਿਕ ਅਡੰਬਰ (ਅਹੰਕਾਰ) ਅਤੇ ਪੱਖਪਾਤ ਹੁੰਦਾ ਹੈ, ਉੱਥੇ ਸਾਹਿਤ ਨਹੀਂ ਹੁੰਦਾ।(Where there is intellectual pomposity and prejudice, there is no literature.) ਲੋਕਾਂ ਦੇ ਦੁਖ-ਦਰਦ ਨੂੰ ਸਾਂਝਾ ਕਰਨਾ ਸਾਹਿਤ ਦੀ ਪਹਿਲੀ ਸ਼ਰਤ ਹੈ। ਦੂਸਰੇ ਸ਼ਬਦਾਂ ਵਿੱਚ, ਸਾਹਿਤ ਨੂੰ ਮਾਨਵਤਾ ਦੇ ਪ੍ਰਵਾਹ ਨਾਲ ਜੁੜਨਾ ਚਾਹੀਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਹਿਤ ਮਾਨਵਤਾ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਸਮਾਜ ਨੂੰ ਬਿਹਤਰ ਬਣਾਉਂਦਾ ਹੈ। ਸਾਹਿਤ ਬਦਲਦੇ ਪਰਿਵੇਸ਼ ਦੇ ਅਨੁਸਾਰ ਮਾਨਵਤਾ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਢਾਲ਼ਦਾ ਹੈ। ਸਾਹਿਤ ਸਮਾਜ ਨੂੰ ਨਵਾਂ ਜੀਵਨ ਦਿੰਦਾ ਹੈ। ਕਈ ਸੰਤਾਂ ਅਤੇ ਕਵੀਆਂ ਨੇ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ। ਸਾਹਿਤ ਦੇ ਇਸ ਪ੍ਰਭਾਵ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
*********
ਐੱਮਜੇਪੀਐੱਸ/ਐੱਸਆਰ
(Release ID: 2078005)
Visitor Counter : 20