ਸੂਚਨਾ ਤੇ ਪ੍ਰਸਾਰਣ ਮੰਤਰਾਲਾ
‘ਇਫਿਏਸਟਾ’ : ਕੇਂਦਰੀ ਸੰਚਾਰ ਬਿਊਰੋ ਨੇ 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਸਤਵ ਵਿੱਚ ਕਲਾ ਅਤੇ ਸੱਭਿਆਚਾਰ ਦਾ ਤੜਕਾ ਲਗਾਇਆ; ਇੱਫੀ 2024 ਵਿੱਚ ਭਾਰਤ ਭਰ ਤੋਂ 110 ਕਲਾਕਾਰਾਂ ਦੀ ਪ੍ਰਸਤੁਤੀ
ਸੀਬੀਸੀ ਨੇ ਭਾਰਤੀ ਸਿਨੇਮਾ ਦੇ ਦਿੱਗਜਾਂ- ਰਾਜ ਕਪੂਰ, ਮੁਹੰਮਦ ਰਫੀ, ਤਪਨ ਸਿਨਹਾ ਅਤੇ ਅੱਕਿਨੇਨੀ ਨਾਗੇਸ਼ਵਰ ਰਾਓ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਲਟੀਮੀਡੀਆ ਪ੍ਰਦਰਸ਼ਨੀ ਲਗਾਈ
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਤਹਿਤ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਗੋਆ ਦੇ ਪਣਜੀ ਵਿੱਚ ਕਲਾ ਅਕਾਦਮੀ ਵਿੱਚ ਮਲਟੀਮੀਡੀਆ ਪ੍ਰਦਰਸ਼ਨੀ ‘ਸਫਰਨਾਮਾ’ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਗੀਤ ਅਤੇ ਨਾਟਕ ਡਿਵੀਜ਼ਨ ਦੇ ਕਲਾਕਾਰਾਂ ਰਾਹੀਂ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਭਿੰਨਤਾ ਨੂੰ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਇੱਫੀ 2024 ਦੇ ਦੌਰਾਨ ‘ਇਫਿਏਸਟਾ’ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।


ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰੇਤ ਸ਼੍ਰੀ ਸੰਜੈ ਜਾਜੂ ਨੇ ਪ੍ਰਸਿੱਧ ਫਿਲਮ ਅਭਿਨੇਤਾ ਅਤੇ ਨਿਰਮਾਤਾ ਅੱਕਿਨੇਨੀ ਨਾਗਾਰਜੁਨ ਰਾਓ ਦੇ ਨਾਲ ਮਿਲ ਕੇ ਮੌਜੂਦਾ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਸਤਵ (ਇੱਫੀ) 2024 ਵਿੱਚ ‘ਸਫਰਨਾਮਾ: ਭਾਰਤੀ ਸਿਨੇਮਾ ਦਾ ਵਿਕਾਸ’ ਨਾਮਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

ਸੀਬੀਸੀ ਦਾ ਸਫਰਨਾਮਾ: ਇੱਫੀ 55 ਵਿੱਚ ਇੱਕ ਸੱਭਿਆਚਾਰਕ ਉਤਸਵ

ਦਿੱਲੀ. ਸ਼ਤਾਬਦੀ ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ, ਇੱਫੀ 2024 ਭਾਰਤੀ ਸਿਨੇਮਾ ਦੇ ਦਿੱਗਜਾਂ- ਰਾਜ ਕਪੂਰ, ਮੁਹੰਮਦ ਰਫ਼ੀ, ਤਪਨ ਸਿਨਹਾ ਅਤੇ ਅੱਕਿਨੇਨੀ ਨਾਗੇਸ਼ਵਰ ਰਾਓ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਸੀਬੀਸੀ ਨੇ 3000 ਵਰਗ ਫੁੱਟ ਤੋਂ ਜ਼ਿਆਦਾ ਦੀ ਪ੍ਰਦਰਸ਼ਨੀ ਨੂੰ ਡਿਜ਼ਾਇਨ ਕਰਕੇ ਇਮਰਸਿਵ ਪ੍ਰਦਰਸ਼ਨੀਆਂ ਦੀ ਮੇਜ਼ਬਾਨੀ ਕਰਨ ਅਤੇ ਵਰਚੁਅਲ ਰਿਐਲਟੀ ਪੈਨਲ ਦੇ ਮਾਧਿਅਮ ਨਾਲ ਵਿਜ਼ਿਟਰਾਂ ਨੂੰ ਇੱਕ ਇਮਰਸਿਵ ਸਿਨੇਮੈਟਿਕ ਅਨੁਭਵ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮਲਟੀਮੀਡੀਆ ਪ੍ਰਦਰਸ਼ਨੀ ਭਾਰਤ ਦੀ ਸਮ੍ਰਿੱਧ ਸਿਨੇਮੈਟਿਕ ਪਰੰਪਰਾ ਅਤੇ ਇਤਿਹਾਸ ਦੇ ਬਾਰੇ ਵਿੱਚ ਲੋਕਾਂ ਤੱਕ ਪਹੁੰਚਣ ਦੇ ਉਦੇਸ਼ ਨਾਲ ਸਥਾਪਿਤ ਕੀਤੀ ਗਈ ਹੈ।
ਆਕਰਸ਼ਕ ਸੱਭਿਆਚਾਰਕ ਪ੍ਰੋਗਰਾਮਾਂ ਦੀ ਇੱਕ ਲੜੀ ਦੇ ਮਾਧਿਅਮ ਨਾਲ, ਭਾਰਤ ਦੇ ਵਿਭਿੰਨ ਖੇਤਰਾਂ ਦੇ ਲੋਕ ਅਤੇ ਸ਼ਾਸਤ੍ਰੀ ਨ੍ਰਿਤ ਰੂਪਾਂ ਨੂੰ ਇੱਫੀ 2024 ਦੇ ਵਿਭਿੰਨ ਥਾਵਾਂ ’ਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੀ ਜੀਵੰਤ ਪਰੰਪਰਾਵਾਂ ਅਤੇ ਕਲਾਤਮਕ ਵਿਰਾਸਤ ਦਾ ਜਸ਼ਨ ਮਨਾ ਰਹੇ ਹਨ। ਹਰੇਕ ਨ੍ਰਿਤ ਰੂਪ ਇੱਕ ਵਿਲੱਖਣ ਕਹਾਣੀ ਦੱਸਦਾ ਹੈ ਅਤੇ ਆਪਣੇ ਖੇਤਰ ਦੇ ਸਥਾਨਕ ਰੀਤੀ-ਰਿਵਾਜਾਂ, ਅਨੁਸ਼ਠਾਨਾਂ ਅਤੇ ਅਧਿਆਤਮਿਕਤਾ ਨੂੰ ਦਰਸਾਉਂਦਾ ਹੈ, ਜੋ ਇਸ ਨੂੰ ਇੱਫੀ ਵਿੱਚ ਫਿਲਮ ਪ੍ਰੇਮੀਆਂ ਦੇ ਲਈ ਇੱਕ ਸ਼ਾਨਦਾਰ ਲੈਂਡਸਕੇਪ ਅਤੇ ਕਲਾਤਮਕ ਅਨੁਭਵ ਬਣਾਉਂਦਾ ਹੈ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 110 ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਕਲਾਕਾਰ ਹਿੱਸਾ ਲੈ ਰਹੇ ਹਨ, ਜੋ ਵਿਭਿੰਨ ਖੇਤਰੀ ਨ੍ਰਿਤ ਸ਼ੈਲੀਆਂ ਦਾ ਪ੍ਰਤੀਨਿਧੀਤਵ ਕਰਨਗੇ।
ਇਹ ਪ੍ਰਦਰਸ਼ਨ ਸੀਬੀਸੀ ਦੇ ਵਿਭਿੰਨ ਖੇਤਰੀ ਦਫਤਰਾਂ ਦੁਆਰਾ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਗੁਵਾਹਾਟੀ, ਹੈਦਰਾਬਾਦ, ਭੁਵਨੇਸ਼ਵਰ, ਜੰਮੂ, ਚੇੱਨਈ, ਹਿਮਾਚਲ ਪ੍ਰਦੇਸ਼, ਬੰਗਲੁਰੂ, ਪੁਣੇ ਅਤੇ ਦਿੱਲੀ ਦੇ ਦਫਤਰ ਸ਼ਾਮਲ ਹਨ।
ਨਿਮਨਲਿਖਤ ਪ੍ਰਸਤੁਤੀਆਂ ਦਿਖਾਈ ਜਾ ਰਹੀਆਂ ਹਨ:
-
ਅਸਮ ਤੋਂ ਸੱਤਿਤ੍ਰਯਾ, ਭੋਰਤਾਲ, ਦੇਵਧਨੀ ਅਤੇ ਬਿਹੂ ਨ੍ਰਿਤ- ਸੀਬੀਸੀ ਗੁਵਾਹਾਟੀ ਦੁਆਰਾ ਪ੍ਰਸਤੁਤ ਕੀਤਾ ਗਿਆ।
-
ਤੇਲੰਗਾਨਾ ਦਾ ਗੁਸਾਡੀ ਨ੍ਰਿਤ- ਸੀਬੀਸੀ ਹੈਦਰਾਬਾਦ ਦੁਆਰਾ ਪ੍ਰਸਤੁਤ
-
ਓਡੀਸ਼ਾ ਤੋਂ ਓਡੀਸੀ- ਸੀਬੀਸੀ ਭੁਵਨੇਸ਼ਰ ਦੁਆਰਾ ਪ੍ਰਸਤੁਤ
-
ਕਸ਼ਮੀਰ ਤੋਂ ਰੌਫ- ਸੀਬੀਸੀ ਜੰਮੂ ਖੇਤਰ ਦੁਆਰਾ ਪ੍ਰਸਤੁਤ
-
ਤਮਿਲਨਾਡੂ ਤੋਂ ਕਰਕੱਟਮ- ਸੀਬੀਸੀ ਚੇੱਨਈ ਦੁਆਰਾ ਪ੍ਰਸਤੁਤ
-
ਕੇਰਲ ਤੋਂ ਮੋਹਿਨੀਅੱਟਮ- ਸੀਬੀਸੀ ਕੇਰਲ ਦੁਆਰਾ ਪ੍ਰਸਤੁਤ
-
ਹਿਮਾਚਲ ਪ੍ਰਦੇਸ਼ ਤੋਂ ਸ਼ਿਰਮੋਰ ਨਾਟੀ, ਦਗਯਾਲੀ ਅਤੇ ਦੀਪ ਨ੍ਰਿਤ- ਸੀਬੀਸੀ ਹਿਮਾਚਲ ਦੁਆਰਾ ਪ੍ਰਸਤੁਤ
-
ਕਰਨਾਟਕ ਤੋਂ ਜੋਗਾਥੀ ਅਤੇ ਦੀਪਮ ਨ੍ਰਿਤ- ਸੀਬੀਸੀ ਬੰਗਲੁਰੂ ਦੁਆਰਾ ਪ੍ਰਸਤੁਤ ਕੀਤਾ ਗਿਆ
-
ਮਹਾਰਾਸ਼ਟਰ ਤੋਂ ਲਾਵਣੀ ਨ੍ਰਿਤ ਅਤੇ ਮੁਜਰਾ- ਸੀਬੀਸੀ ਪੁਣੇ ਦੁਆਰਾ ਪ੍ਰਸਤੁਤ
-
ਰਾਜਸਥਾਨ ਤੋਂ ਚੇਰੀ ਅਤੇ ਕਾਲਬੇਲਿਯਾ ਨ੍ਰਿਤ ਅਤੇ ਬਿਹਾਰ ਤੋਂ ਝਿਝਿਯਾ ਨ੍ਰਿਤ- ਸੀਬੀਸੀ ਦਿੱਲੀ ਦੁਆਰਾ ਪ੍ਰਸਤੁਤ


ਅਸੀਂ ‘ਸਫਰਨਾਮਾ’ ਤੋਂ ਰੰਗੀਨ ਤਸਵੀਰਾਂ ਚੁਣੀਆਂ ਹਨ। ਇੱਥੇ ਇੱਫੀ 2024 ਦੇ ਆਯੋਜਿਤ ਥਾਵਾਂ ’ਤੇ ਸੀਬੀਸੀ ਦੇ ਵਿਭਿੰਨ ਖੇਤਰੀ ਦਫਤਰਾਂ ਦੁਆਰਾ ਆਯੋਜਿਤ ਸੱਭਿਆਚਾਰਕ ਪ੍ਰਸਤੁਤੀਆਂ ਦੀਆਂ ਕੁਝ ਝਲਕੀਆਂ ਦਿੱਤੀਆਂ ਗਈਆਂ ਹਨ।
ਕਸ਼ਮੀਰ ਤੋਂ ਰੌਫ- ਸੀਬੀਸੀ ਜੰਮੂ ਖੇਤਰ ਦੁਆਰਾ ਪ੍ਰਸਤੁਤ


ਓਡੀਸ਼ਾ ਤੋਂ ਓਡੀਸ਼ੀ – ਸੀਬੀਸੀ ਭੁਵਨੇਸ਼ਵਰ ਦੁਆਰਾ ਪ੍ਰਸਤੁਤ


ਹਿਮਾਚਲ ਪ੍ਰਦੇਸ਼ ਤੋਂ ਸ਼ਿਰਮੋਰ ਨਾਟੀ, ਦਗਯਾਲੀ ਅਤੇ ਦੀਪ ਨ੍ਰਿਤ- ਸੀਬੀਸੀ ਹਿਮਾਚਲ ਦੁਆਰਾ ਪ੍ਰਸਤੁਤ


ਰਾਜਸਥਾਨ ਤੋਂ ਚੇਰੀ ਅਤੇ ਕਾਲਬੇਲਿਯਾ ਨ੍ਰਿਤ ਅਤੇ ਬਿਹਾਰ ਤੋਂ ਝਿਝਿਯਾ ਨ੍ਰਿਤ, ਸੀਬੀਸੀ ਦਿੱਲੀ ਦੁਆਰਾ ਪ੍ਰਸਤੁਤ ਹਰਿਆਣਵੀ ਨ੍ਰਿਤ



ਅਸਮ ਤੋਂ ਸੱਤਿਤ੍ਰਯਾ, ਭੋਰਤਾਲ, ਦੇਵਧਾਨੀ ਅਤੇ ਬਿਹੂ ਨ੍ਰਿਤ- ਸੀਬੀਸੀ ਗੁਵਾਹਾਟੀ ਦੁਆਰਾ ਪ੍ਰਸਤੁਤ

ਕਰਨਾਟਕ ਤੋਂ ਜੋਗਾਤੀ ਨ੍ਰਿਤ ਅਤੇ ਦੀਪਮ ਨ੍ਰਿਤ – ਸੀਬੀਸੀ ਬੰਗਲੁਰੂ ਦੁਆਰਾ ਪ੍ਰਸਤੁਤ


ਮਹਾਰਾਸ਼ਟਰ ਤੋਂ ਲਾਵਣੀ ਨ੍ਰਿਤ ਅਤੇ ਮੁਜਰਾ- ਸੀਬੀਸੀ ਪੁਣੇ ਦੁਆਰਾ ਪ੍ਰਸਤੁਤ

ਤੇਲੰਗਾਨਾ ਤੋਂ ਗੁਸਾਡੀ ਨ੍ਰਿਤ- ਸੀਬੀਸੀ ਹੈਦਰਾਬਾਦ ਦੁਆਰਾ ਪ੍ਰਸਤੁਤ

ਤਮਿਲ ਨਾਡੂ ਤੋਂ ਕਰਕੱਟਮ- ਸੀਬੀਸੀ ਚੇੱਨਈ ਦੁਆਰਾ ਪ੍ਰਸਤੁਤ


‘ਸਫਰਨਾਮਾ’ ਦੀਆਂ ਝਲਕੀਆਂ





















‘ਇਫਿਏਸਟਾ’ ਬਾਰੇ
55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਸਤਵ (ਇੱਫੀ) 2024 ਨੋ ਗੋਆ ਦੇ ਪੰਜਿਮ ਵਿੱਚ ਸੁਰਮਈ ਕਲਾ ਅਕਾਦਮੀ ਵਿੱਚ 21 ਨਵੰਬਰ ਤੋਂ 28 ਨਵੰਬਰ ਤੱਕ ਇੱਕ ਸ਼ਾਨਦਾਰ ਮਨੋਰੰਜਨ ਉਤਸਵ, ‘ਇਫਿਏਸਟਾ’ ਦੀ ਸ਼ੁਰੂਆਤ ਕੀਤੀ। ਫਿਲਮਾਂ, ਸੰਗੀਤ, ਕਲਾ ਅਤੇ ਭੋਜਨ ਦੇ ਜਾਦੂ ਦਾ ਜਸ਼ਨ ਮਨਾਉਣ ਦੇ ਲਈ ਡਿਜ਼ਾਇਨ ਕੀਤਾ ਗਿਆ ਇਹ ਮਹੋਸਤਵ ਸੱਭਿਆਚਾਰ ਅਤੇ ਮਨੋਰੰਜਨ ਦੇ ਇੱਕ ਆਕਸ਼ਰਕ ਮਿਸ਼ਰਣ ਦੇ ਮਾਧਿਅਮ ਦੇ ਭਾਈਚਾਰਿਆਂ ਨੂੰ ਇਕੱਠੇ ਲਿਆਉਂਦਾ ਹੈ।
ਕਲਾ ਅਕਾਦਮੀ ਅਤੇ ਉਸ ਦੇ ਆਸਪਾਸ ਦੇ ਮਨੋਰੰਜਨ ਖੇਤਰ ਨੌਜਵਾਨਾਂ ’ਤੇ ਕੇਂਦਰਿਤ ਹਨ। 22 ਨਵੰਬਰ ਨੂੰ ‘ਇਫਿਏਸਟਾ’ ਦੇ ਹਿੱਸੇ ਦੇ ਰੂਪ ਵਿੱਚ ‘ਭਾਰਤੀ ਸਿਨੇਮਾ ਦੀ ਯਾਤਰਾ’ ’ਤੇ ਇੱਕ ਕਾਰਨੀਵਲ ਪਰੇਡ ਵੀ ਆਯੋਜਿਤ ਕੀਤੀ ਗਈ ਸੀ।
************
ਪੀਆਈਬੀ ਇੱਫੀ ਕਾਸਟ ਐਂਡ ਕਰੂ। ਰਜਿਤ/ਧਨਲਕਸ਼ਮੀ/ਦਰਸ਼ਨਾ। ਇੱਫੀ 55-92
(Release ID: 2077925)
Visitor Counter : 26