ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 27 ਤੋਂ 30 ਨਵੰਬਰ ਤੱਕ ਤਮਿਲ ਨਾਡੂ ਦੇ ਦੌਰੇ ‘ਤੇ ਰਹਿਣਗੇ
Posted On:
26 NOV 2024 5:50PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 27 ਤੋਂ 30 ਨਵੰਬਰ, 2024 ਤੱਕ ਤਮਿਲ ਨਾਡੂ ਦਾ ਦੌਰਾ ਕਰਨਗੇ।
28 ਨਵੰਬਰ ਨੂੰ, ਰਾਸ਼ਟਰਪਤੀ ਰੱਖਿਆ ਸੇਵਾਵਾਂ ਸਟਾਫ਼ ਕਾਲਜ, ਵੈਲਿੰਗਟਨ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
29 ਨਵੰਬਰ ਨੂੰ ਰਾਸ਼ਟਰਪਤੀ ਉਧਗਮੰਡਲਮ (Udhagamandalam) ਸਥਿਤ ਰਾਜ ਭਵਨ (Raj Bhavan) ਵਿਖੇ ਆਦਿਵਾਸੀ ਮਹਿਲਾ ਸਵੈ ਸਹਾਇਤਾ ਸਮੂਹਾਂ (Tribal Women Self-Help Groups) ਦੇ ਮੈਂਬਰਾਂ ਅਤੇ ਨੀਲਗਿਰੀ ਜ਼ਿਲ੍ਹੇ (Nilgiris District) ਦੇ ਆਦਿਵਾਸੀ ਸਮੁਦਾਇ ਦੇ ਪ੍ਰਮੁੱਖ ਮੈਂਬਰਾਂ ਦੇ ਨਾਲ ਬਾਤਚੀਤ ਕਰਨਗੇ।
30 ਨਵੰਬਰ ਨੂੰ ਰਾਸ਼ਟਰਪਤੀ ਤਿਰੂਵਰੂਰ ਵਿੱਚ ਤਮਿਲ ਨਾਡੂ ਸੈਂਟਰਲ ਯੂਨੀਵਰਸਿਟੀ ਦੇ ਦੀਖਿਆਂਤ ਸਮਾਰੋਹ ਦੀ ਸ਼ੋਭਾ ਵਧਾਉਣਗੇ।
*****
ਐੱਮਜੇਪੀਐੱਸ/ਐੱਸਆਰ
(Release ID: 2077813)
Visitor Counter : 40