ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 6

ਮੈਂ 90 ਦੇ ਦਹਾਕੇ ਦੀ ਪੀੜ੍ਹੀ ਦੇ ਲਈ ‘ਵੰਦੇ ਮਾਤਰਮ’ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣਾ ਚਾਹੁੰਦਾ ਸੀ: ਭਾਰਤ ਬਾਲਾ


ਖੇਤਰੀ ਸਿਨੇਮਾ ਕਹਾਣੀਆਂ ਨੂੰ ਵਧਾਵਾ ਦੇਣ ਦੇ ਲਈ ਪ੍ਰਾਚੀਨ ਸਾਹਿਤ ਦੇ ਸਮ੍ਰਿੱਧ ਭੰਡਾਰ ਦਾ ਉਪਯੋਗ ਕਰ ਰਿਹਾ ਹੈ: ਅਮੀਸ਼ ਤ੍ਰਿਪਾਠੀ

ਮੋਬਾਇਲ ਫੋਨ ਸਾਡੇ ਘਰਾਂ ਵਿਚ ਪਾਰੰਪਰਿਕ ਕਹਾਣੀ ਕਹਿਣ ਦੀ ਕਲਾ ਨੂੰ ਖ਼ਤਮ ਕਰ ਰਹੇ ਹਨ: ਸੱਚਿਦਾਨੰਦ ਜੋਸ਼ੀ

ਇੱਫੀ 55 ਵਿਚ ‘ਸਿਨੇਮੈਟਿਕ ਸਟੋਰੀਟੇਲਿੰਗ ਦੇ ਸੰਦਰਭ ਵਿਚ ਸੱਭਿਆਚਾਰ ’ਤੇ ਪੈਨਲ ਚਰਚਾ ਦਾ ਆਯੋਜਨ

ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਪਟਕਥਾ ਲੇਖਕ ਭਾਰਤ ਬਾਲਾ ਨੇ ਕਿਹਾ, “ਮੇਰੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਸੀ ਅਤੇ 90 ਦੇ ਦਹਾਕੇ ਦੀ ਪੀੜ੍ਹੀ ਦੇ ਲਈ ਵੰਦੇ ਮਾਤਰਮ ਗੀਤ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਦੇ ਉਨ੍ਹਾਂ ਦੀ ਅਪੀਲ ’ਤੇ ਮੈਂ ਏ.ਆਰ. ਰਹਿਮਾਨ ਦੁਆਰਾ ਲੋਕਪ੍ਰਿਯ ਐਲਬਮ ‘ਵੰਦੇ ਮਾਤਰਮ’ ਬਣਾਇਆ।” ਉਹ ਗੋਆ ਦੇ 55ਵੇਂ ਇੱਫੀ ਵਿਚ ‘ਸਿਨੇਮੈਟਿਕ ਸਟੋਰੀਟੇਲਿੰਗ ਦੇ ਸੰਦਰਭ ਵਿਚ ਸੱਭਿਆਚਾਰ’ ਵਿਸ਼ੇ ’ਤੇ ਪੈਨਲ ਚਰਚਾ ਵਿਚ ਬੋਲ ਰਹੇ ਸਨ। ਪੈਨਲ ਵਿਚ ਹੋਰ ਵਕਤਾ ਪ੍ਰਤਿਸ਼ਿਠਤ ਲੇਖਕ ਡਾ. ਸੱਚਿਦਾਨੰਦ ਜੋਸ਼ੀ ਅਤੇ ਅਮੀਸ਼ ਤ੍ਰਿਪਾਠੀ ਸਨ।

 

ਸ਼੍ਰੀ ਬਾਲਾ ਨੇ ਕਿਹਾ ਕਿ ਵਿਗਿਆਪਨ ਦਾ ਮਤਲਬ ਕਿਸੇ ਉਤਪਾਦ ਦੇ ਪ੍ਰਤੀ ਉਤਸ਼ਾਹ ਅਤੇ ਰੋਮਾਂਚ ਪੈਦਾ ਕਰਨਾ ਹੈ। ਇਸੇ ਤਰ੍ਹਾਂ ਉਹ ਨਵੀਂ ਪੀੜ੍ਹੀ ਦੇ ਲਈ ‘ਵੰਦੇ ਮਾਤਰਮ’ ਨੂੰ ਕੂਲ ਬਣਾਉਂਣਾ ਚਾਹੁੰਦੇ ਸਨ ਅਤੇ ‘ਵੰਦੇ ਮਾਤਰਮ’ ਐਲਬਮ ਦਾ ਗੀਤ ਇਸੇ ਸੋਚ ਦਾ ਨਤੀਜਾ ਸੀ।

ਸ਼੍ਰੀ ਬਾਲਾ ਨੇ ਦੱਸਿਆ ਕਿ ਉਹ “ਵਰਚੁਅਲ ਭਾਰਤ” ਨਾਮਕ ਇਕ ਨਵੀਂ ਪਰਿਯੋਜਨਾ ’ਤੇ ਕੰਮ ਕਰ ਰਹੇ ਹਨ, ਜੋ ਦੇਸ਼ ਦੇ ਵਿਭਿੰਨ ਭਾਗਾਂ ਤੋਂ ਆਉਣ ਵਾਲੀ 1000 ਕਹਾਣੀਆਂ ਦੇ ਮਾਧਿਅਮ ਨਾਲ ਭਾਰਤ ਦਾ ਇਤਿਹਾਸ ਪੇਸ਼ ਕਰੇਗੀ। ਸ਼੍ਰੀ ਬਾਲਾ ਨੇ ਨਤੀਜਾ ਦਿੰਦੇ ਹੋਏ ਕਿਹਾ ਕਿ “ਵਰਤਮਾਨ ਪ੍ਰਣਾਲੀ ਦੇ ਉਲਟ, ਜਿੱਥੇ ਨਿਰਮਾਤਾ ਜਾਂ ਨਿਰਦੇਸ਼ਕ ਇਹ ਨਿਰਣਯ ਲੈਂਦੇ ਹਨ ਕਿ ਫਿਲਮ ਬਣਾਉਣ ਲਈ ਕਿਹੜੀ ਕਹਾਣੀ ਚੁਣਨੀ ਹੈ, ਫਿਲਮਾਂ ਦੀ ਕ੍ਰਾਉਡ ਫੰਡਿੰਗ ਆਮ ਜਨਤਾ ਨੂੰ ਆਪਣੀ ਪਸੰਦ ਦੀ ਕਹਾਣੀਆਂ ਚੁਣਨ ਦੀ ਸ਼ਕਤੀ ਦੇ ਸਕਦੀ ਹੈ।” 

‘ਦ ਸ਼ਿਵਾ ਟ੍ਰਿਲਾਜੀ’ ਅਤੇ ‘ਰਾਮ ਚੰਦ੍ਰ ਸੀਰੀਜ’ ਦੇ ਲੋਕਪ੍ਰਿਯ ਲੇਖਕ ਅਮੀਸ਼ ਤ੍ਰਿਪਾਠੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਫਿਲਮਾਂ ਸਮਾਜ ਦੀ ਅਸਲੀਅਤ ਨੂੰ ਚਿਤ੍ਰਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਦ ਕਹਾਣੀਕਾਰ ਆਪਣੇ ਸਾਂਸਕ੍ਰਿਤਕ ਪਰਿਵੇਸ਼ ਦੇ ਪ੍ਰਤੀ ਸਜਗ ਹੋਵੇਗਾ ਤਾਂ ਜ਼ਿਆਦਾ ਪ੍ਰਾਮਾਣਿਕ ਕਹਾਣੀਆਂ ਸਾਹਮਣੇ ਆਉਣਗੀਆਂ।

ਸ਼੍ਰੀ ਤ੍ਰਿਪਾਠੀ ਨੇ ਨਤੀਜਾ ਕੱਢਿਆ, “ਹਿੰਦੀ ਫਿਲਮ ਉਦਯੋਗ ਸਾਡੇ ਪ੍ਰਾਚੀਨ ਸਾਹਿਤ ਵਿੱਚ ਉਪਲਬਧ ਵਿਵਿਧ ਕਹਾਣੀਆਂ ਦਾ ਉਪਯੋਗ ਕਰਨ ਵਿਚ ਪਿਛੇ ਰਹਿ ਗਿਆ ਹੈ, ਜਦਕਿ ਖੇਤਰੀ ਸਿਨੇਮਾ ਅਜਿਹੀ ਕਹਾਣੀਆਂ ਨੂੰ ਚੁਣਨ ਵਿੱਚ ਕਿਤੇ ਬਿਹਤਰ ਸਥਿਤੀ ਵਿਚ ਰਿਹਾ ਹੈ।”

ਪ੍ਰਸਿੱਧ ਲੇਖਕ ਅਤੇ ਇੰਦਿਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ (ਆਈਜੀਐੱਨਸੀਏ) ਦੇ ਮੈਂਬਰ ਸਚਿਵ ਸ਼੍ਰੀ ਸੱਚਿਦਾਨੰਦ ਜੋਸ਼ੀ ਨੇ ਦੱਸਿਆ ਕਿ ਮੋਬਾਇਲ ਫੋਨ ਹੌਲੀ-ਹੌਲੀ ਸਾਡੇ ਘਰਾਂ ਵਿਚ ਬਜ਼ੁਰਗਾਂ ਦੇ ਮਾਧਿਅਮ ਨਾਲ ਦੱਸੀਆਂ ਜਾਣ ਵਾਲੀਆਂ ਪਾਰੰਪਰਿਕ ਕਹਾਣੀਆਂ ਨੂੰ ਕਹਿਣ ਦੀ ਕਲਾ ਨੂੰ  ਖਤਮ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦੀ ਅਸਾਧਾਰਨ ਕਹਾਣੀਆਂ ਜਿਹੜੀਆਂ ਹੁਣ ਸਾਡੇ ਬਜੁਰਗਾਂ ਦੇ ਮਾਧਿਅਮ ਨਾਲ ਨਹੀਂ ਦੱਸੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਸਿਨੇਮਾ ਦੁਆਰਾ ਸਾਹਮਣੇ ਲਿਆਇਆ ਜਾ ਰਿਹਾ ਹੈ ਅਤੇ ਫਿਲਮਾਂ ਦੇ ਮਾਧਿਅਮ ਨਾਲ ਸਾਡੇ ਤੱਕ ਪਹੁੰਚਿਆ ਜਾ ਰਿਹਾ ਹੈ। ਸ਼੍ਰੀ ਜੋਸੀ ਨੇ ਨਤੀਜਾ ਕੱਢਦੇ ਹੋਏ ਦੱਸਿਆ, “ਕਲਾਸਿਕ ਸਾਹਿਤ ’ਤੇ ਆਧਾਰਿਤ ਸਿਕ੍ਰਿਪਟ ਨੂੰ ਅੰਤਿਮ ਰੂਪ ਦਿੰਦੇ ਸਮੇਂ ਸ਼ੋਧ ਦੀ ਕਮੀ ਦੀ ਭਰਪਾਈ ਕਲਾਸਿਕ ਦੇ ਵਿਭਿੰਨ ਸੰਸਕਰਣਾਂ ਦੇ ਤੱਤਾਂ ਨੂੰ ਮਿਲਾ ਕੇ ਕੀਤੀ ਜਾ ਰਹੀ ਹੈ।”

ਸੁਪ੍ਰਸਿੱਧ ਲੇਖਕ, ਸ਼੍ਰੀ ਮਕਰੰਦ ਪਰਾਂਜਪੇ ਨੇ ਚਰਚਾ ਦਾ ਸੰਚਾਲਨ ਕੀਤਾ।

 

**********

 

ਪੀਆਈਬੀ ਇਫੀ ਕਾਸਟ ਐਂਡ ਕਰੂ। ਰਜਿਤ। ਅਥੀਰਾ। ਮਹੇਸ਼। ਦਰਸ਼ਨਾ। ਇਫੀ 55-78

iffi reel

(Release ID: 2076878) Visitor Counter : 2