ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਮੁੰਬਈ ਹਵਾਈ ਅੱਡੇ ’ਤੇ 3496 ਗ੍ਰਾਮ ਕੋਕੀਨ ਦੇ ਨਾਲ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ

Posted On: 23 NOV 2024 10:27AM by PIB Chandigarh

ਇੱਕ ਵੱਡੀ ਕਾਰਵਾਈ ਵਿਚ, ਡਾਇਰੈਕਟੋਰੇਟ ਆਫ਼ ਰੈਵੇਨਿਓ ਇੰਟੈਲੀਜੈਂਸ (ਡੀ ਆਰ ਆਈ) ਨੇ 22 ਨਵੰਬਰ, 2024 ਨੂੰ ਮੁੰਬਈ ਦੇ ਛੱਤ੍ਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਿਏਰਾ ਲਿਯੋਨ ਤੋਂ ਆਉਣ ਵਾਲੇ ਇਕ ਲਾਇਬੇਰੀਆ ਦੇ ਨਾਗਰਿਕ ਨੂੰ ਫੜਿਆ। ਯਾਤ੍ਰੀ ਦੇ ਟਰਾਲੀ ਬੈਗ ਦੀ ਜਾਂਚ ਦੌਰਾਨ, ਡੀਆਰਆਈ ਅਧਿਕਾਰੀਆਂ ਨੇ ਪਾਇਆ ਕਿ ਉਹ ਅਸਾਧਾਰਨ ਤੌਰ ’ਤੇ ਭਾਰੀ ਸੀ। ਗਹਿਰੀ ਜਾਂਚ ਦੌਰਾਨ ਉਸ ਵਿਚ ਦੋ ਪੈਕੇਟ ਮਿਲੇ, ਜਿਨ੍ਹਾਂ ਵਿੱਚ ਇੱਕ ਚਿੱਟਾ ਪਾਉਡਰ ਜਿਹਾ ਪਦਾਰਥ ਸੀ। ਉਸ ਨੇ ਟਰਾਲੀ ਬੈਗ ਨੂੰ ਨਕਲੀ ਤਲੀ ਵਿਚ ਬੜੀ ਚਲਾਕੀ ਨਾਲ ਛਿਪਾਇਆ ਗਿਆ ਸੀ। ਖੇਤਰੀ ਪੱਧਰ ’ਤੇ ਟੈਸਟਾਂ ਤੋਂ ਪੁਸ਼ਟੀ ਹੋਈ ਕਿ ਇਹ ਪਦਾਰਥ ਕੋਕੀਨ ਸੀ, ਜਿਸ ਦਾ ਕੁਲ ਵਜਨ 3,496 ਗ੍ਰਾਮ ਸੀ, ਜਿਸ ਦਾ ਗੈਰ ਕਾਨੂੰਨੀ ਬਾਜਾਰ ਵਿੱਚ ਅਨੁਮਾਨਿਤ ਮੁੱਲ ਲਗਭਗ 34.96 ਕਰੋੜ ਰੁਪਏ ਹੈ। ਉਸ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਜਾਂਚ ਜਾਰੀ ਹੈ। ਡੀਆਰਆਈ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਿੰਡਿਕੇਟ ਨੂੰ ਖ਼ਤਮ ਕਰਨ ਅਤੇ ਸਾਡੇ ਨਾਗਰਿਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਤੋਂ ਸੁਰੱਖਿਅਤ ਰੱਖਣ ਦੇ ਲਈ ਪ੍ਰਤੀਬੱਧ ਹੈ।

***********

ਪੀਆਈਬੀ ਮੁੰਬਈ । ਸ਼ਿਲਪਾ । ਐਡਗਰ । ਪੀਕੇ 


(Release ID: 2076867) Visitor Counter : 40