ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ੍ਰੀਮਤੀ ਅੰਨਪੂਰਨਾ ਦੇਵੀ ਭਲਕੇ ਰਾਸ਼ਟਰੀ ਮੁਹਿੰਮ "#ਅਬਕੋਈਬਹਾਨਾਨਹੀਂ" ਦੀ ਸ਼ੁਰੂਆਤ ਕਰਨਗੇ


'ਨਈ ਚੇਤਨਾ 3.0' ਮੁਹਿੰਮ ਦੇ ਨਾਲ ਸ਼ੁਰੂ ਕੀਤੀ ਜਾਣ ਵਾਲੀ ਇਹ ਮੁਹਿੰਮ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਦੇ ਸੱਦੇ ਨੂੰ ਫੈਲਾਉਣ ਲਈ ਵਿਆਪਕ ਪਹੁੰਚ ਨੂੰ ਯਕੀਨੀ ਬਣਾਏਗੀ

"#ਅਬਕੋਈਬਹਾਨਾਨਹੀਂ" ਮਹਿਲਾ ਅਤੇ ਬਾਲ ਵਿਕਾਸ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਵਿਚਕਾਰ ਇੱਕ ਸਹਿਯੋਗੀ ਯਤਨ ਹੈ। ਸੰਯੁਕਤ ਰਾਸ਼ਟਰ ਮਹਿਲਾ ਸੰਗਠਨ ਨੇ ਇਸ ਦਾ ਸਮਰਥਨ ਕੀਤਾ ਹੈ

Posted On: 24 NOV 2024 12:47PM by PIB Chandigarh

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅੰਨਪੂਰਨਾ ਦੇਵੀ ਕੱਲ੍ਹ 25 ਨਵੰਬਰ, 2024 ਨੂੰ ਰੰਗ ਭਵਨ, ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿਖੇ ਇੱਕ ਰਾਸ਼ਟਰੀ ਮੁਹਿੰਮ "#ਅਬਕੋਈਬਹਾਨਾਨਹੀਂ" ਦੀ ਸ਼ੁਰੂਆਤ ਕਰਨਗੇ।  ਕੇਂਦਰੀ ਪੇਂਡੂ ਵਿਕਾਸ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਡਾ. ਚੰਦਰ ਸੇਖਰ ਪੇਮਾਸਾਨੀ, ਰਾਜ ਮੰਤਰੀ, ਪੇਂਡੂ ਵਿਕਾਸ ਅਤੇ ਸੰਚਾਰ ਵੀ ਇਸ ਮੌਕੇ ਦੀ ਸ਼ੋਭਾ ਵਧਾਉਣਗੇ।

ਇਹ ਮੁਹਿੰਮ, ਜੋ ਜਨਤਾ, ਸਰਕਾਰ ਅਤੇ ਮੁੱਖ ਹਿੱਸੇਦਾਰਾਂ ਨੂੰ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਯੋਗ ਕਦਮ ਚੁੱਕਣ ਲਈ ਸੱਦਾ ਦਿੰਦੀ ਹੈ, ਅੰਤਰਰਾਸ਼ਟਰੀ ਮਹਿਲਾ ਸੰਗਠਨ ਦੇ ਸਮਰਥਨ ਨਾਲ ਮਹਿਲਾ ਅਤੇ ਬਾਲ ਵਿਕਾਸ ਅਤੇ ਪੇਂਡੂ ਵਿਕਾਸ ਮੰਤਰਾਲਿਆਂ ਵਿਚਕਾਰ ਇੱਕ ਸਹਿਯੋਗੀ ਯਤਨ ਹੈ।  ਇਹ ਮੁਹਿੰਮ ਪੇਂਡੂ ਵਿਕਾਸ ਮੰਤਰਾਲੇ ਦੀ ਅਗਵਾਈ ਵਾਲੀ 'ਨਈ ਚੇਤਨਾ 3.0 ਮੁਹਿੰਮ' ਦੇ ਨਾਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਲਈ ਕਾਰਵਾਈ ਦੇ ਸੱਦੇ ਨੂੰ ਫੈਲਾਉਣ ਲਈ ਵਿਆਪਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ, ਜਿਸ ਨਾਲ ਕਿ ਕੋਈ ਵੀ ਪਿੱਛੇ ਨਾ ਰਹੇ। ਵਿਸ਼ਵ ਪੱਧਰ 'ਤੇ ਹਰ ਸਾਲ, 25 ਨਵੰਬਰ ਤੋਂ ਔਰਤਾਂ ਵਿਰੁੱਧ ਹਿੰਸਾ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਦਿਹਾੜੇ ਤੋਂ 10 ਦਸੰਬਰ ਮਨੁੱਖੀ ਅਧਿਕਾਰ ਦਿਵਸ ਤੱਕ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਲਈ 16 ਦਿਨਾਂ ਦੀ ਮੁਹਿੰਮ ਚਲਾਈ ਜਾਂਦੀ ਹੈ।

ਇਸ ਸਾਲ,  #ਨੋਐਕਸਕਿਉਜ" ਦੀ ਸੰਯੁਕਤ ਰਾਸ਼ਟਰੀ ਆਲਮੀ ਮੁਹਿੰਮ, ਜੋ ਮਹਿਲਾਵਾਂ ਵਿਰੁੱਧ ਹਿੰਸਾ ਦੇ ਚਿੰਤਾਜਨਕ ਵਾਧੇ ਵੱਲ ਧਿਆਨ ਖਿੱਚਦੀ ਹੈ, ਇਸ ਪ੍ਰਤੀ ਵਚਨਬੱਧਤਾਵਾਂ ਨੂੰ ਮੁੜ ਸੁਰਜੀਤ ਕਰਨ, ਜਵਾਬਦੇਹੀ ਅਤੇ ਕਾਰਵਾਈ ਦੀ ਮੰਗ ਕਰਨ ਦਾ ਸੁਨੇਹਾ ਦਿੰਦੀ ਹੈ। ਭਾਰਤ ਸਰਕਾਰ ਇਸੇ ਦੇ ਲਈ #ਅਬਕੋਈਬਹਾਨਾਨਹੀਂ" ਮੁਹਿੰਮ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦਾ ਉਦੇਸ਼ ਔਰਤਾਂ ਅਤੇ ਲੜਕੀਆਂ ਦੇ ਖ਼ਿਲਾਫ਼ ਹਿੰਸਾ ਨੂੰ ਖ਼ਤਮ ਕਰਨਾ ਅਤੇ ਕਿਸੇ ਵੀ ਰੂਪ ਪ੍ਰਤੀ ਰਾਸ਼ਟਰੀ ਜ਼ੀਰੋ ਸਹਿਣਸ਼ੀਲਤਾ ਦੇ ਰੁਖ਼ ਨੂੰ ਦਰਸਾਉਣਾ ਹੈ।

 

ਮੁਹਿੰਮ ਵਿੱਚ ਲਿੰਗ-ਆਧਾਰਿਤ ਹਿੰਸਾ ਨੂੰ ਖ਼ਤਮ ਕਰਨ ਦੀ ਸਹੁੰ ਚੁੱਕਣ ਲਈ ਹਰ ਨਾਗਰਿਕ ਸਮੇਤ ਸਾਰੇ ਹਿੱਸੇਦਾਰਾਂ ਤੋਂ ਜਵਾਬਦੇਹੀ ਦੀ ਲੋੜ ਨੂੰ ਦਰਸਾਉਣ ਲਈ "#ਅਬਕੋਈਬਹਾਨਾਨਹੀਂ" 'ਤੇ ਆਧਾਰਿਤ ਇੱਕ ਫ਼ਿਲਮ ਰਿਲੀਜ਼ ਕੀਤੀ ਜਾਵੇਗੀ। 

*********

ਐੱਸਐੱਸ/ਐੱਮਐੱਸ


(Release ID: 2076866) Visitor Counter : 64