ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਬਕਾ ਮਨੋਰੰਜਨ : 55ਵੇਂ ਇੱਫੀ ਵਿੱਚ ਸਭ ਤੋਂ ਅੱਗੇ ਪਹੁੰਚਯੋਗਤਾ
ਮੈਨੇਜਿੰਗ ਡਾਇਰੈਕਟਰ ਐੱਨਡੀਐੱਫਸੀ ਪ੍ਰਿਥੁਲ ਕੁਮਾਰ ਨੇ ਮਨੋਰੰਜਨ ਉਦਯੋਗ ਵਿੱਚ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ
55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਨੇ ਸਾਰਿਆਂ ਲਈ ਪਹੁੰਚਯੋਗਤਾ ਅਤੇ ਸਮਾਵੇਸ਼ਿਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਹਨ। "ਇੱਫੀ ਵਿਖੇ ਪਹੁੰਚ" ਵਿਸ਼ੇ 'ਤੇ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਵਿੱਚ, ਸ਼੍ਰੀ ਪ੍ਰਿਥੁਲ ਕੁਮਾਰ, ਸੰਯੁਕਤ ਸਕੱਤਰ ਪ੍ਰਸਾਰਣ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਅਤੇ ਮੈਨੇਜਿੰਗ ਡਾਇਰੈਕਟਰ, ਐੱਨਐੱਫਡੀਸੀ, ਸ਼੍ਰੀ ਤਾਹਾ ਆਈ. ਹਾਜ਼ਿਕ, ਸਕੱਤਰ, ਸਟੇਟ ਦਿਵਿਯਾਂਗਜਨ ਕਮਿਸ਼ਨ, ਗੋਆ ਅਤੇ ਸਵਯਮ ਦੀ ਮੁਖੀ ਸ਼੍ਰੀਮਤੀ ਵੰਦਨਾ ਬੂਲਚੰਦ ਨੇ ਮਹੋਤਸਵ ਨੂੰ ਸਮਾਵੇਸ਼ ਦਾ ਮਾਡਲ ਬਣਾਉਣ ਲਈ ਚੁੱਕੇ ਗਏ ਪਰਿਵਰਤਨਸ਼ੀਲ ਕਦਮਾਂ 'ਤੇ ਚਾਨਣਾ ਪਾਇਆ। 55ਵੇਂ ਇੱਫੀ ਵਿੱਚ, ਸਬਕਾ ਮਨੋਰੰਜਨ ਥੀਮ ਦੇ ਤਹਿਤ, ਸਭ ਲਈ ਇੱਕ ਸੁਆਗਤ ਸਿਨੇਮੈਟਿਕ ਅਨੁਭਵ ਨੂੰ ਯਕੀਨੀ ਬਣਾਉਣ ਲਈ, ਸੰਕੇਤਕ ਭਾਸ਼ਾ ਦੀ ਵਿਆਖਿਆ, ਪਹੁੰਚਯੋਗ ਫਿਲਮ ਸਕ੍ਰੀਨਿੰਗ, ਰੁਕਾਵਟ-ਮੁਕਤ ਸਥਾਨ, ਸੰਵੇਦਨਸ਼ੀਲਤਾ-ਟ੍ਰੇਂਡ ਸਟਾਫ, ਅਤੇ ਮੂਵੀ ਬਫ ਐਪ ਵਰਗੇ ਡਿਜੀਟਲ ਟੂਲ ਜਿਹੀਆਂ ਸਮਾਵੇਸ਼ੀ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਗਈ।

ਸ਼੍ਰੀ ਪ੍ਰਿਥੁਲ ਕੁਮਾਰ ਨੇ ਫੈਸਟੀਵਲ ਦੀਆਂ ਸਮਾਵੇਸ਼ੀ ਪਹਿਲਕਦਮੀਆਂ 'ਤੇ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ “ਇਸ ਸਾਲ ਇੱਫੀ ਵਿਖੇ ਪਹੁੰਚਯੋਗਤਾ ਦਾ ਪੱਧਰ ਵਧਾ ਦਿੱਤਾ ਗਿਆ ਹੈ। ਟ੍ਰੇਂਡ ਵਲੰਟੀਅਰਾਂ ਅਤੇ ਸੰਵੇਦਨਸ਼ੀਲ ਅਧਿਕਾਰੀਆਂ ਤੋਂ ਲੈ ਕੇ ਦਿਵਿਯਾਂਗਜਨਾਂ ਲਈ ਛੇ ਫਿਲਮਾਂ ਅਤੇ 11 ਹੋਰ ਪਹੁੰਚਯੋਗ ਫਿਲਮਾਂ ਦੇ ਇੱਕ ਸਮਰਪਿਤ ਭਾਗ ਤੱਕ, ਅਸੀਂ ਪਹੁੰਚਯੋਗਤਾ ਨੂੰ ਮੂਲ ਰੂਪ ਵਿੱਚ ਸਮਾਹਿਤ ਕੀਤਾ ਹੈ।” ਸ਼੍ਰੀ ਕੁਮਾਰ ਨੇ ਸਿਨੇਮਾ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਬਣਾਉਣ ਲਈ ਮਨੋਰੰਜਨ ਉਦਯੋਗ ਲਈ ਜਾਰੀ ਕੀਤੇ ਗਏ ਪਹੁੰਚਯੋਗ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਸਮਾਵੇਸ਼ ਲਈ ਮੰਤਰਾਲੇ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਗੋਆ ਸਰਕਾਰ ਅਤੇ ਐਂਟਰਟੇਨਮੈਂਟ ਸੋਸਾਇਟੀ ਆਫ ਗੋਆ (ESG) ਦੇ ਅਜਿਹੇ ਸਮਾਵੇਸ਼ ਨਾਲ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਸ਼੍ਰੀ ਤਾਹਾ ਆਈ. ਹਾਜ਼ਿਕ ਨੇ ਪਹੁੰਚਯੋਗਤਾ ਪਹਿਲਕਦਮੀਆਂ ਵਿੱਚ ਗੋਆ ਦੀ ਮੋਹਰੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਇੱਫੀ ਨੇ ਸੱਚਮੁੱਚ ਸਬਕਾ ਮਨੋਰੰਜਨ ਦੀ ਭਾਵਨਾ ਨੂੰ ਮੂਰਤੀਮਾਨ ਕੀਤਾ ਹੈ। ਰੈਂਪ ਅਤੇ ਲਾਈਵ ਸੰਕੇਤਕ ਭਾਸ਼ਾ ਦੀ ਵਿਆਖਿਆ ਤੋਂ ਲੈ ਕੇ '12ਵੀਂ ਫੇਲ੍ਹ' ਵਰਗੀਆਂ ਪਹੁੰਚਯੋਗ ਫਿਲਮਾਂ ਦੀ ਸਕ੍ਰੀਨਿੰਗ ਤੱਕ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਮਹੋਤਸਵ ਹਰ ਕਿਸੇ ਲਈ ਹੋਵੇ।" ਸ਼੍ਰੀ ਹਾਜ਼ਿਕ ਨੇ ਨੋਟ ਕੀਤਾ ਕਿ ਪ੍ਰੋਡਕਸ਼ਨ ਹਾਊਸ ਅਤੇ ਓਟੀਟੀ ਪਲੈਟਫਾਰਮ ਵੀ ਪਹੁੰਚਯੋਗਤਾ ਸੁਵਿਧਾਵਾਂ ਨੂੰ ਅਪਣਾਉਣ ਵਿੱਚ ਹੌਲੀ-ਹੌਲੀ ਅੱਗੇ ਵਧ ਰਹੇ ਹਨ। ਉਨ੍ਹਾਂ ਇੱਫੀ 2024 ਦੌਰਾਨ ਪਹੁੰਚਯੋਗ ਬੁਨਿਆਦੀ ਢਾਂਚੇ, ਪਹੁੰਚਯੋਗ ਈ-ਰਿਕਸ਼ਾ ਦੀ ਉਪਲਬਧਤਾ, ਅਤੇ ਵਿਸ਼ੇਸ਼ ਤੌਰ 'ਤੇ ਯੋਗ ਅਤੇ ਚੰਗੀ ਸਿਖਲਾਈ ਪ੍ਰਾਪਤ ਵਲੰਟੀਅਰਾਂ ਲਈ ਵ੍ਹੀਲਚੇਅਰਸ ਅਤੇ ਪਹੁੰਚਯੋਗ ਵੈੱਬਸਾਈਟਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਹੁੰਚਯੋਗਤਾ ਲਈ ਇੱਕ ਮਾਡਲ ਰਾਜ ਬਣਨ ਲਈ ਗੋਆ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

ਸੁਸ਼੍ਰੀ ਵੰਦਨਾ ਬੂਲਚੰਦ ਨੇ ਪਹੁੰਚਯੋਗਤਾ ਆਡਿਟ ਅਤੇ ਟ੍ਰੇਨਿੰਗ ਦੇ ਸੰਚਾਲਨ ਵਿੱਚ ਸਵਯਮ ਦੀ ਭੂਮਿਕਾ ਨੂੰ ਉਜਾਗਰ ਕੀਤਾ। 55ਵੀਂ ਇੱਫੀ ਦੇ ਅਸੈੱਸਬਿਲਿਟੀ ਪਾਰਟਨਰ ਵਜੋਂ, ਸਵਯਮ ਨੇ ਮਹੋਤਸਵ ਨੂੰ ਸਮਾਵੇਸ਼ੀ ਬਣਾਉਣ ਲਈ ਕਈ ਪਹਿਲੂਆਂ 'ਤੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵਯਮ ਦੁਆਰਾ ਕੀਤੀਆਂ ਪਹਿਲਕਦਮੀਆਂ ਵਿੱਚ ਐੱਨਐੱਫਡੀਸੀ ਦੀ ਮੀਡੀਆ ਟੀਮ ਨੂੰ ਟ੍ਰੇਂਡ ਕਰਨਾ ਸ਼ਾਮਲ ਸੀ, ਤਾਂ ਜੋ ਸੋਸ਼ਲ ਮੀਡੀਆ ਪੋਸਟਾਂ, ਵੈੱਬਸਾਈਟ ਅਤੇ ਹੋਰ ਕਮਿਊਨੀਕੇਸ਼ਨ ਮਟੀਰੀਅਲ ਨੂੰ ਦ੍ਰਿਸ਼ਟੀਹੀਣ ਦਿਵਿਯਾਂਗਜਨਾਂ ਦੇ ਅਨੁਕੂਲ ਬਣਾਇਆ ਜਾ ਸਕੇ। ਸਵਯਮ ਨੇ ਵਲੰਟੀਅਰਾਂ ਅਤੇ ਅਧਿਕਾਰੀਆਂ ਨੂੰ ਵੀ ਸਿਖਲਾਈ ਦਿੱਤੀ ਤਾਂ ਜੋ ਮਹੋਤਸਵ ਵਿਚ ਸ਼ਾਮਲ ਹੋਣ ਵਾਲੇ ਦਿਵਿਯਾਂਗਜਨਾਂ ਨਾਲ ਸੰਵੇਦਨਸ਼ੀਲ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ।
ਸੁਸ਼੍ਰੀ ਬੂਲਚੰਦ ਨੇ ਮੌਜੂਦ ਲੋਕਾਂ ਨੂੰ ਟੈਕ ਪਵੇਲੀਅਨ ਦੇ ਸਿਮੂਲੇਸ਼ਨ ਜ਼ੋਨ ਦਾ ਅਨੁਭਵ ਕਰਨ ਲਈ ਸੱਦਾ ਦਿੱਤਾ। ਇੱਫੀ ਵਿੱਚ ਪਹਿਲੀ ਵਾਰ, ਟੇਕ ਪਵੇਲੀਅਨ ਵਿੱਚ ਸਵਯਮ ਦਾ ਸਿਮੂਲੇਸ਼ਨ ਜ਼ੋਨ ਹਾਜ਼ਰ ਲੋਕਾਂ ਨੂੰ ਦਿਵਿਯਾਂਗਜਨਾਂ ਨੂੰ ਦਰਪੇਸ਼ ਚੁਣੌਤੀਆਂ ਦਾ ਅਨੁਭਵ ਕਰਨ, ਪਹੁੰਚਯੋਗਤਾ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰਨ, ਜਨਤਕ ਸਥਾਨਾਂ ਅਤੇ ਆਪਸੀ ਗੱਲਬਾਤ ਵਿੱਚ ਵਧੇਰੇ ਸਮਾਵੇਸ਼ੀ ਅਤੇ ਹਮਦਰਦੀ ਵਾਲੇ ਡਿਜ਼ਾਈਨਾਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ।
ਇੱਫੀ 2024 ਸਾਰਿਆਂ ਲਈ ਇੱਕ ਸਮਾਵੇਸ਼ੀ ਸਿਨੇਮੈਟਿਕ ਅਨੁਭਵ ਕਰਵਾਉਣ ਵਿੱਚ ਹਿੱਸੇਦਾਰਾਂ ਦੇ ਸਮੂਹਿਕ ਯਤਨਾਂ ਦੇ ਪ੍ਰਮਾਣ ਵਜੋਂ ਖੜ੍ਹਾ ਹੈ।
ਹੋਰ ਪੜ੍ਹੋ: https://pib.gov.in/PressReleaseIframePage.aspx?PRID=2074789
* * *
ਪੀਆਈਬੀ ਇੱਫੀ ਕਾਸਟ ਐਂਡ ਕਰਿਊ।ਰਜਿਤ/ਮੋਨਿਕਾ/ਬਿਨੌਇ/ਦਰਸ਼ਨਾ/ਇੱਫੀ 55-48
(Release ID: 2076497)
ਵਿਜ਼ੀਟਰ ਕਾਊਂਟਰ : 71