ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਲੇਹ ਵਿੱਚ ਐੱਨਟੀਪੀਸੀ ਦੀ ਗ੍ਰੀਨ ਹਾਈਡ੍ਰੋਜਨ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ
ਲੇਹ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵਿੱਚ 1.7 ਮੈਗਾਵਾਟ ਦਾ ਸੋਲਰ ਪਲਾਂਟ, 80 ਕਿਲੋਗ੍ਰਾਮ/ਦਿਨ ਸਮਰੱਥਾ ਦਾ ਗ੍ਰੀਨ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਅਤੇ 5 ਹਾਈਡ੍ਰੋਜਨ ਇੰਟ੍ਰਾ-ਸਿਟੀ ਬੱਸਾਂ ਸ਼ਾਮਲ ਹਨ
ਸ਼੍ਰੀ ਮਨੋਹਰ ਨੇ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਤੋਂ ਲੇਹ ਏਅਰ ਪੋਰਟ ਤੱਕ ਇੱਕ ਹਾਈਡ੍ਰੋਜਨ ਬੱਸ ਵਿੱਚ 12 ਕਿਲੋਮੀਟਰ ਦੀ ਯਾਤਰਾ ਕੀਤੀ
Posted On:
23 NOV 2024 4:23PM by PIB Chandigarh
ਕੇਂਦਰੀ ਬਿਜਲੀ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਬਿਜਲੀ ਮੰਤਰਾਲੇ, ਲੇਹ ਪ੍ਰਸ਼ਾਸਨ ਅਤੇ ਐੱਨਟੀਪੀਸੀ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਲੇਹ ਵਿੱਚ ਐੱਨਟੀਪੀਸੀ ਦੀ ਗ੍ਰੀਨ ਹਾਈਡ੍ਰੋਜਨ ਬੱਸਾਂ ਦੇ ਫਲੀਟ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਬਾਅਦ, ਮੰਤਰੀ ਮਹੋਦਯ ਨੇ ਇੱਕ ਹਾਈਡ੍ਰੋਜਨ ਬੱਸ ਵਿੱਚ ਸਵਾਰ ਹੋ ਕੇ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਤੋਂ ਲੇਹ ਏਅਰ ਪੋਰਟ ਤੱਕ 12 ਕਿਲੋਮੀਟਰ ਦੀ ਯਾਤਰਾ ਕੀਤੀ।
ਕੇਂਦਰੀ ਮੰਤਰੀ ਨੇ ਐੱਨਟੀਪੀਸੀ ਨੂੰ ਗਤੀਸ਼ੀਲਤਾ, ਪੀਐੱਨਜੀ ਦੇ ਨਾਲ ਮਿਸ਼ਰਣ, ਗ੍ਰੀਨ ਮਿਥੇਨੌਲ ਜਿਹੇ ਵਿਭਿੰਨ ਮੋਰਚਿਆਂ ‘ਤੇ ਹਾਈਡ੍ਰੋਜਨ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਨਵਿਆਉਣਯੋਗ ਊਰਜਾ ‘ਤੇ ਸਮੁੱਚਾ ਜ਼ੋਰ ਦੇਣ ਦੇ ਮਾਧਿਅਮ ਨਾਲ ਦੇਸ਼ ਦੀ ਊਰਜਾ ਸੁਰੱਖਿਆ ਅਤੇ ਡੀਕਾਰਬੋਨਾਈਜ਼ੇਸ਼ਨ ਪ੍ਰਯਾਸਾਂ ਵਿੱਚ ਉਸ ਦੇ ਵਿਲੱਖਣ ਯੋਗਦਾਨ ਲਈ ਵਧਾਈ ਦਿੱਤੀ।
ਲੇਹ ਸਥਿਤ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵਿੱਚ 1.7 ਮੈਗਾਵਾਟ ਦਾ ਸੋਲਰ ਪਲਾਂਟ, 80 ਕਿਲੋਗ੍ਰਾਮ/ਦਿਨ ਸਮਰੱਥਾ ਵਾਲਾ ਗ੍ਰੀਨ ਹਾਈਡ੍ਰੋਜਨ ਫਿਲਿੰਗ ਸਟੇਸ਼ਨ ਅਤੇ 5 ਹਾਈਡ੍ਰੋਜਨ ਇੰਟ੍ਰਾ-ਸਿਟੀ ਬੱਸਾਂ ਸ਼ਾਮਲ ਹਨ। ਹਰੇਕ ਬੱਸ 25 ਕਿਲੋਗ੍ਰਾਮ ਹਾਈਡ੍ਰੋਜਨ ਭਰ ਕੇ 300 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਹ ਦੁਨੀਆ ਦਾ ਸਭ ਤੋਂ ਅਧਿਕ ਉੱਚਾਈ (3650 ਮੀਟਰ ਐੱਮਐੱਸਐੱਲ) ਵਾਲਾ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟ ਵੀ ਹੈ, ਜਿਸ ਨੂੰ ਘੱਟ ਘਣਤਾ ਵਾਲੀ ਹਵਾ, ਜ਼ੀਰੋ ਡਿਗਰੀ ਤੋਂ ਹੇਠਾਂ ਦੇ ਤਾਪਮਾਨ ਵਿੱਚ ਸੰਚਾਲਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ 350 ਬਾਰ ਪ੍ਰੈਸ਼ਰ (bar pressure) ‘ਤੇ ਹਾਈਡ੍ਰੋਜਨ ਭਰ ਸਕਦੀ ਹੈ।
ਇਹ ਸਟੇਸ਼ਨ ਪ੍ਰਤੀ ਵਰ੍ਹੇ ਲਗਭਗ 350 ਐੱਮਟੀ ਕਾਰਬਨ ਨਿਕਾਸੀ ਨੂੰ ਘੱਟ ਕਰੇਗਾ ਅਤੇ ਵਾਤਾਵਰਣ ਵਿੱਚ ਪ੍ਰਤੀ ਵਰ੍ਹੇ 230 ਐੱਮਟੀ ਸ਼ੁੱਧ ਆਕਸੀਜਨ ਦਾ ਯੋਗਦਾਨ ਦੇਵੇਗਾ, ਜੋ ਲਗਭਗ 13,000 ਰੁੱਖ ਲਗਾਉਣ ਦੇ ਬਰਾਬਰ ਹੈ।
ਲੱਦਾਖ ਵਿੱਚ ਗ੍ਰੀਨ ਹਾਈਡ੍ਰੋਜਨ ਮੋਬਿਲਿਟੀ ਸੋਲਿਊਸ਼ਨ ਦੀ ਸੰਭਾਵਨਾ ਬਹੁਤ ਮਜ਼ਬੂਤ ਹੈ, ਕਿਉਂਕਿ ਇੱਥੇ ਘੱਟ ਤਾਪਮਾਨ ਦੇ ਨਾਲ ਹਾਈ ਸੋਲਰ ਇਰੇਡੀਅਨਸ ਹੁੰਦਾ ਹੈ, ਜੋ ਸੋਲਰ ਐਨਰਜੀ ਅਤੇ ਗ੍ਰੀਨ ਹਾਈਡ੍ਰੋਜਨ ਦਾ ਕੁਸ਼ਲਤਾਪੂਰਵਕ ਉਤਪਾਦਨ ਕਰਨ ਲਈ ਇੱਕ ਉਪਯੁਕਤ ਸਥਾਨ ਹੈ। ਇਨ੍ਹਾਂ ਸਥਾਨਾਂ ‘ਤੇ ਇਸ ਗ੍ਰੀਨ ਫਿਊਲ ਦੇ ਉਤਪਾਦਨ ਅਤੇ ਉਪਯੋਗ ਦੇ ਜੈਵਿਕ ਈਂਧਣ ਲੌਜਿਸਟਿਕਸ ਤੋਂ ਬਚਿਆ ਜਾ ਸਕੇਗਾ ਅਤੇ ਊਰਜਾ ਜ਼ਰੂਰਤ ਦੇ ਮਾਮਲੇ ਵਿੱਚ ਇਹ ਸਥਾਨ ਆਤਮਨਿਰਭਰ ਬਣਨਗੇ।
ਐੱਨਟੀਪੀਸੀ ਵਿਭਿੰਨ ਗ੍ਰੀਨ ਹਾਈਡ੍ਰੋਜਨ ਟੈਕਨੋਲੋਜੀਆਂ ਦੀ ਤੈਨਾਤੀ ਦੇ ਇਲਾਵਾ ਪੂਰੇ ਦੇਸ਼ ਵਿੱਚ ਹੋਰ ਜ਼ਿਆਦਾ ਹਾਈਡ੍ਰੋਜਨ ਮੋਬਿਲਿਟੀ ਪ੍ਰੋਜੈਕਟਸ ਸਥਾਪਿਤ ਕਰ ਰਹੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਹਾਈਡ੍ਰੋਜਨ ਹੱਬ ਦੀ ਸਥਾਪਨਾ ਸਮੇਤ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਹੀ ਹੈ।
*****
ਜੇਐੱਨ/ਐੱਸਕੇ
(Release ID: 2076478)
Visitor Counter : 3