ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦਿੱਗਜ ਫਿਲਮ ਨਿਰਮਾਤਾਵਾਂ ਨੇ 55ਵੇਂ ਇੱਫੀ ਵਿੱਚ ਗਲੋਬਲ ਸਿਨੇਮਾ ਦੇ ਭਵਿੱਖ ਅਤੇ ਫਿਲਮ ਫੈਸਟੀਵਲਾਂ ਦੀ ਅਹਿਮ ਭੂਮਿਕਾ ‘ਤੇ ਚਰਚਾ ਕੀਤੀ
ਕਹਾਣੀਆਂ ਸਾਡੇ ਤੋਂ ਵੱਡੀਆਂ ਹੁੰਦੀਆਂ ਹਨ ਅਤੇ ਸਿਨੇਮਾ ਵਿੱਚ ਸਾਨੂੰ ਸਾਡੇ ਤੋਂ ਵੱਡੀ ਕਿਸੇ ਚੀਜ਼ ਨਾਲ ਜੋੜਨ ਦੀ ਸ਼ਕਤੀ ਹੁੰਦੀ ਹੈ: ਕੈਮਰੂਨ ਬੇਲੀ
ਸਿਨੇਮਾ ਕਿਤੇ ਜ਼ਿਆਦਾ ਜਟਿਲ ਹੈ: ਇਹ ਰਾਕੇਟ ਸਾਇੰਸ ਨਹੀਂ ਹੈ, ਲੇਕਿਨ ਇਹ ਬਹੁਤ ਨਿੱਜੀ ਵੀ ਨਹੀਂ ਹੈ: ਜੀਓਨਾ ਨੱਜ਼ਾਰੋ
ਟੈਕਨੋਲੋਜੀ ਆਪਣੇ ਆਪ ਵਿੱਚ ਦੁਸ਼ਮਣ ਨਹੀਂ ਹੈ, ਬਲਕਿ ਇਸ ਨਾਲ ਸਿਨੇਮੈਟਿਕ ਆਰਟ ਦੀ ਪਹੁੰਚ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ: ਐੱਮਾ ਬੋਆ
ਗੋਆ ਵਿੱਚ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਇੱਫੀ) ਦੇ ਹਿੱਸੇ ਵਜੋਂ ਆਯੋਜਿਤ ਪੈਨਲ ਚਰਚਾ- "360° ਸਿਨੇਮਾ: ਫਿਲਮ ਫੈਸਟੀਵਲ ਡਾਇਰੈਕਟਰਜ਼ ਰਾਊਂਡ ਟੇਬਲ” ਵਿੱਚ ਦਿੱਗਜ ਫਿਲਮ ਫੈਸਟੀਵਲ ਡਾਇਰੈਕਟਰਾਂ ਨੇ ਗਲੋਬਲ ਸਿਨੇਮਾ ਨੂੰ ਹੁਲਾਰਾ ਦੇਣ ਅਤੇ ਇਸ ਦੇ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਚਰਚਾ ਕੀਤੀ। ਪੈਨਲ ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (ਟੀਆਈਐੱਫਐੱਫ) ਦੇ ਸੀਈਓ ਕੈਮਰੂਨ ਬੇਲੀ, ਲੋਕਾਰਨੋ ਫਿਲਮ ਫੈਸਟੀਵਲ ਦੇ ਕਲਾਤਮਕ ਡਾਇਰੈਕਟਰ ਜੀਓਨਾ ਨੱਜ਼ਾਰੋ, ਐਡਿਨਬਰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਫੈਸਟੀਵਲ ਪ੍ਰੋਡਿਊਸਰ ਐੱਮਾ ਬੋਆ ਸ਼ਾਮਲ ਸਨ। ਚਰਚਾ ਦਾ ਸੰਚਾਲਨ ਪ੍ਰਸਿੱਧ ਭਾਰਤੀ ਫਿਲਮ ਨਿਰਮਾਤਾ ਅਤੇ ਇੱਫੀ ਦੇ ਫੈਸਟੀਵਲ ਡਾਇਰੈਕਟਰ ਸ਼ੇਖਰ ਕਪੂਰ ਨੇ ਕੀਤਾ।
ਸਿਨੇਮਾ ਜਗਤ ਵਿੱਚ ਟੈਕਨੋਲੋਜੀ ਦੀ ਭੂਮਿਕਾ ਅਤੇ ਉਸ ਦੇ ਪ੍ਰਭਾਵ ‘ਤੇ ਚਰਚਾ ਕਰਦੇ ਹੋਏ, ਪੈਨਲਿਸਟਾਂ ਨੇ ਇਸ ਗੱਲ ‘ਤੇ ਚਰਚਾ ਕੀਤੀ ਕਿ ਇਹ ਨਵੇਂ ਮਾਧਿਅਮ ਪਰੰਪਰਾਗਤ ਸਿਨੇਮਾ ਲਈ ਖਤਰਾ ਜਾਂ ਅਵਸਰ ਪੇਸ਼ ਕਰਦੇ ਹਨ। ਕੈਮਰੂਨ ਬੇਲੀ ਨੇ ਤੁਰੰਤ ਸਵੀਕਾਰ ਕੀਤਾ ਕਿ ਵਰਚੁਅਲ ਰਿਆਲਿਟੀ ਜਿਹੀ ਟੈਕਨੋਲੋਜੀ ਅਤੇ ਡਿਜੀਟਲ ਫਿਲਮ ਨਿਰਮਾਣ ਟੂਲਸ ਨੇ ਕਹਾਣੀ ਕਹਿਣ ਦੇ ਦਾਇਰੇ ਦਾ ਵਿਸਤਾਰ ਕੀਤਾ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਦੱਸਣ ਵਿੱਚ ਸਾਵਧਾਨੀ ਵਰਤੀ ਕਿ ਕੋਈ ਵੀ ਟੈਕਨੋਲੋਜੀ ਵਿਕਾਸ ਥੀਏਟਰ ਵਿੱਚ ਫਿਲਮ ਦੇਖਣ ਦੇ ਭਾਈਚਾਰਕ ਅਨੁਭਵ ਦੀ ਜਗ੍ਹਾ ਨਹੀਂ ਲੈ ਸਕਦਾ।
ਜੀਓਨਾ ਨੱਜ਼ਾਰੋ ਨੇ ਗਲੋਬਲ ਸਿਨੇਮੈਟਿਕ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਭਾਰਤੀ ਸਿਨੇਮਾ ਦੀ ਬੇਜੋੜ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਰਤੀ ਸਿਤਾਰਿਆਂ ਦੇ ਅੰਤਰਰਾਸ਼ਟਰੀ ਆਕਰਸ਼ਣ ਦਾ ਵਰਣਨ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਵੇਂ ਭਾਰਤੀ ਸਿਨੇਮਾ ਆਪਣੀ ਸਮ੍ਰਿੱਧ ਕਹਾਣੀ ਅਤੇ ਯੂਨੀਵਰਸਲ ਵਿਸ਼ਿਆਂ ਰਾਹੀਂ ਗਲੋਬਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ।
ਪੈਨਲਿਸਟਾਂ ਨੇ ਚਰਚਾ ਕੀਤੀ ਕਿ ਕਿਵੇਂ ਤਿਉਹਾਰ ਪ੍ਰਮੁੱਖ ਕਹਾਣੀਆਂ ਨੂੰ ਚੁਣੌਤੀਆਂ ਦੇਣ ਵਾਲੀਆਂ ਆਵਾਜ਼ਾਂ ਨੂੰ ਵਧਾਉਣ ਲਈ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਦੇ ਹਨ। ਫਿਲਮਾਂ ਦੇ ਪ੍ਰਦਰਸ਼ਨ ਤੋਂ ਪਰੇ, ਤਿਉਹਾਰ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਵਿਭਿੰਨ ਪਿਛੋਕੜ ਦੇ ਫਿਲਮ ਨਿਰਮਤਾਵਾਂ ਨੂੰ ਦਰਸ਼ਕਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ, ਜੋ ਕੰਮ ਮੁੱਖਧਾਰਾ ਦਾ ਸਿਨੇਮਾ ਅਕਸਰ ਨਹੀਂ ਕਰ ਪਾਉਂਦਾ। ਇਹ ਅਦਾਨ-ਪ੍ਰਦਾਨ ਇੱਕ ਕਲਾ ਰੂਪ ਅਤੇ ਸੱਭਿਆਚਾਰਕ ਅਨੁਭਵ ਦੋਵਾਂ ਦੇ ਰੂਪ ਵਿੱਚ ਸਿਨੇਮਾ ਦੇ ਵਿਕਾਸ ਅਤੇ ਸੰਭਾਲ਼ ਲਈ ਮਹੱਤਵਪੂਰਨ ਹੈ।
ਪੈਨਲਿਸਟਾਂ ਨੇ ਸਿਨੇਮਾ ਦੇ ਪ੍ਰਤੀ ਭਾਰਤ ਦੇ ਗਹਿਰੇ ਜੋਸ਼ ਦੀ ਵੀ ਪ੍ਰਸ਼ੰਸਾ ਕੀਤੀ। ਕੈਮਰੂਨ ਬੇਲੀ ਨੇ ਕਿਹਾ, “ਇਹ ਦੁਨੀਆ ਵਿੱਚ ਮੇਰੀ ਪਸੰਦੀਦਾ ਥਾਵਾਂ ਵਿੱਚੋਂ ਇੱਕ ਹੈ। ਭਾਰਤ ਸਿਨੇਮਾ ਦੇ ਪ੍ਰਤੀ ਸਭ ਤੋਂ ਜ਼ਿਆਦਾ ਜੋਸ਼ੀਲਾ ਦੇਸ਼ ਹੈ ਅਤੇ ਇਸ ਕਲਾ ਦੇ ਖੇਤਰ ਵਿੱਚ ਇਸ ਨੇ ਬਹੁਤ ਪ੍ਰਗਤੀ ਕੀਤੀ ਹੈ।” ਜੀਓਨਾ ਨੱਜ਼ਾਰੋ ਨੇ ਕਿਹਾ, “ਮੈਂ ਹਰ ਸਾਲ ਭਾਰਤ ਵਿੱਚ ਹੋਣ ਵਾਲੇ ਅਸਧਾਰਾਣ ਕੰਮ ਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਹਾਂ। ਮੈਂ ਇੱਥੇ ਆ ਕੇ ਬਹੁਤ ਖੁਸ਼ ਮਹਿਸੂਸ ਕਰਦੀ ਹਾਂ।” ਐੱਮਾ ਬੋਆ, ਜੋ ਕਈ ਵਾਰ ਭਾਰਤ ਆ ਚੁੱਕੀ ਹੈ, ਨੇ ਦੇਸ਼ ਦੇ ਨਾਲ ਆਪਣੇ ਪੁਰਾਣੇ ਸਬੰਧਾਂ ‘ਤੇ ਗੱਲ ਕਰਦੇ ਹੋਏ ਕਿਹਾ, “ਹਮੇਸ਼ਾ ਅਜਿਹਾ ਲਗਦਾ ਹੈ ਜਿਵੇਂ ਮੈਂ ਘਰ ਵਾਪਸ ਆ ਗਈ ਹਾਂ। ਇਹ ਮੇਰੀ ਛੇਂਵੀ ਯਾਤਰਾ ਹੈ ਅਤੇ ਮੈਂ ਇਹ ਦੇਖ ਕੇ ਹੈਰਾਨ ਰਹਿ ਜਾਂਦੀ ਹਾਂ ਕਿ ਇੱਥੇ ਹਰ ਕੋਈ ਸਿਨੇਮਾ ਬਾਰੇ ਕਿੰਨੀ ਲਗਨ ਨਾਲ ਗੱਲ ਕਰਦਾ ਹੈ।”
ਪੈਨਲ ਨੇ 21ਵੀਂ ਸਦੀ ਵਿੱਚ ਗਲੋਬਲ ਸਿਨੇਮਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ‘ਤੇ ਇੱਕ ਵਿਚਾਰ-ਉਤਸ਼ਾਹਿਤ ਪੇਸ਼ ਕੀਤੀ। ਜਿਵੇਂ-ਜਿਵੇਂ ਉਦਯੋਗ ਵਿਕਸਿਤ ਹੁੰਦਾ ਜਾ ਰਿਹਾ ਹੈ, ਸਿਨੇਮਾ ਦੀ ਕਲਾ ਨੂੰ ਸੁਰੱਖਿਅਤ ਰੱਖਣ, ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਅਤੇ ਸਾਰਥਕ ਕਹਾਣੀਆਂ ਨੂੰ ਆਲਮੀ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਇੱਫੀ ਜਿਹੇ ਫਿਲਮ ਫੈਸਟੀਵੈਲਾਂ ਦਾ ਮਹੱਤਵ ਪਹਿਲਾਂ ਦੀ ਤਰ੍ਹਾਂ ਹੀ ਮਹੱਤਵਪੂਰਨ ਬਣਿਆ ਹੋਇਆ ਹੈ।
* * *
ਪੀਆਈਬੀ ਇਫੀ ਕਾਸਟ ਐਂਡ ਕਰਿਊ|ਰਜਿਥ/ਮੋਨਿਕਾ/ਅਸ਼ਵਿਨੀ/ਦਰਸ਼ਨਾ| ਇਫੀ 55-35
(Release ID: 2075880)
Visitor Counter : 9