ਟੈਕਸਟਾਈਲ ਮੰਤਰਾਲਾ
azadi ka amrit mahotsav

ਕੇਂਦਰੀ ਟੈਕਸਟਾਈਲ ਮੰਤਰੀ ਗਿਰਿਰਾਜ ਸਿੰਘ ਨੇ ਪਾਣੀਪਤ ਦੇ ਕੱਪੜਾ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਵਿਭਿੰਨ ਮਿਸ਼ਰਨਾਂ ਨਾਲ ਨਵੇਂ ਕੱਪੜਾ ਉਤਪਾਦ ਵਿਕਸਿਤ ਕਰਨ ਦੀ ਅਪੀਲ ਕੀਤੀ


“ਗਰੀਨ ਐਨਰਜੀ ਦਾ ਉਪਯੋਗ ਕਰਕੇ 100 ਫ਼ੀਸਦੀ ਬਿਜਲੀ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਟੀਚਾ”

ਸ਼੍ਰੀ ਸਿੰਘ ਨੇ ਕੱਪੜਾ ਉਦਯੋਗਪਤੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ 2023 ਤੱਕ 150 ਬਿਲੀਅਨ ਡਾਲਰ ਦੇ ਨਿਰਮਾਣ ਦੇ ਨਾਲ 350 ਬਿਲੀਅਨ ਡਾਲਰ ਦੇ ਕੱਪੜਾ ਬਾਜ਼ਾਰ ਦੇ ਲਈ ਤਿਆਰ ਰਹਿਣ ਨੂੰ ਕਿਹਾ

Posted On: 18 NOV 2024 5:46PM by PIB Chandigarh

ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰਿਰਾਜ ਸਿੰਘ ਨੇ ਅੱਜ 18 ਨਵੰਬਰ, 2024 ਨੂੰ ਪਾਣੀਪਤ, ਹਰਿਆਣਾ ਦੇ ਆਪਣੇ ਦੌਰੇ ਦੇ ਦੌਰਾਨ ਕੱਪੜਾ ਨਿਰਮਾਤਾਵਾਂ ਅਤੇ ਨਿਰਯਾਤਕਾਂ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਕੱਪੜਾ ਖੇਤਰ ਦੇ ਨਿਰਮਾਤਾਵਾਂ ਅਤੇ ਨਿਰਯਾਤਕਾਂ ਦੇ 150 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਬੈਠਕ ਵਿੱਚ ਕੱਪੜਾ ਖੇਤਰ ਵਿੱਚ ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਸਐੱਮਈ) ਅਤੇ ਨਿਰਮਾਣ ਉਦਯੋਗਾਂ ਨੂੰ ਪ੍ਰਭਾਵਤ ਕਰਨ ਵਾਲੇ ਪ੍ਰਮੁੱਖ ਮੁੱਦਿਆਂ (ਖਾਸ ਤੌਰ ‘ਤੇ ਪਾਣੀਪਤ ਨਾਲ ਜੁੜੇ) ‘ ਤੇ ਚਰਚਾ ਕੀਤੀ ਗਈ। 

 

 

ਟੈਕਸਟਾਈਲ ਮੰਤਰੀ ਨੇ ਇਸ ਵਿੱਚ ਸ਼ਾਮਲ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਫਰਸ਼-ਕਵਰਿੰਗ ਅਤੇ ਕਾਲੀਨ ਉਤਪਾਦਾਂ ‘ਤੇ ਵਿਭਿੰਨ ਮਿਸ਼ਰਨਾਂ, ਜਿਵੇਂ ਬਾਂਸ ਦੇ ਨਾਲ ਜੂਟ, ਵਿਜੇਂ ਸਿੰਥੈਟਿਕ ਫਾਈਵਰ ਦੇ ਨਾਲ ਰੀਸਾਈਕਲ ਕੀਤੀ ਕਪਾਹ, ਦੇ ਨਾਲ ਨਵੇਂ ਉਤਪਾਦਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਟੈਕਸਟਾਈਲ ਮੰਤਰੀ ਅਤੇ ਇਸ ਉਦਯੋਗ ਦੇ ਵਿੱਚ ਬੈਠਕ ਦਾ ਆਯੋਜਨ ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਪਾਣੀਪਤ ਨਿਰਯਾਤਕ ਸੰਘ ਦੁਆਰਾ ਕੀਤਾ ਗਿਆ ਸੀ। ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲਾ ਦੇ ਹੈਂਡਲੂਮ ਵਿਕਾਸ ਕਮਿਸ਼ਨਰ ਦਫਤਰ ਦੇ ਅਧੀਨ ਇਕ ਸੰਗਠਨ ਹੈ। ਬੈਠਕ ਵਿੱਚ ਵਿਕਾਸ ਕਮਿਸ਼ਨਰ (ਹੈਂਡਲੂਮ) ਡਾ. ਐੱਮ ਬੀਨਾ, ਐੱਚਈਪੀਸੀ ਦੇ ਪ੍ਰਧਾਨ ਅਤੇ ਪਾਣੀਪਤ ਨਿਰਯਾਤਕ ਸੰਘ ਦੇ ਪ੍ਰਧਾਨ ਸ਼੍ਰੀ ਲਲਿਤ ਕੁਮਾਰ ਗੋਇਲ ਸਮੇਤ ਟੈਕਸਟਾਈਲ ਮੰਤਰਾਲੇ ਦੇ ਉੱਚ ਅਧਿਕਾਰੀ ਮੌਜੂਦ ਸਨ। 

 

ਬੈਠਕ ਵਿੱਚ ਕੱਪੜਾ ਉਦਯੋਗ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਨਿਰਯਾਤ ਪ੍ਰਮੋਸ਼ਨ ਰਣਨੀਤੀਆਂ, ਮੁੱਕਤ ਵਪਾਰ ਸਮਝੌਤਿਆਂ (ਐੱਫਟੀਐੱਸਜ਼) ਅਤੇ ਐੱਸਐੱਮਈ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸੁਧਾਰ ਦੇ ਲਈ ਨੀਤੀਗਤ ਸਮਰੱਥਨ ਨਾਲ ਸਬੰਧਤ ਕਈ ਮਾਮਲਿਆਂ ‘ਤੇ ਚਰਚਾ ਕੀਤੀ ਗਈ। ਬੈਠਕ ਵਿੱਚ ਇਨ੍ਹਾਂ ਚੁਣੌਤੀਆਂ ਦਾ ਹੱਲ ਕਰਨ ਅਤੇ ਭਾਰਤ ਦੇ ਕੱਪੜਾ ਅਤੇ ਨਿਰਯਾਤ ਖੇਤਰਾਂ ਦੇ ਦੂਰਗਾਮੀ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਸਰਕਾਰ ਅਤੇ ਉਦਯੋਗ ਹਿੱਤਧਾਰਕਾਂ ਦੇ ਵਿੱਚ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। 

ਟੈਕਸਟਾਈਲ ਮੰਤਰੀ ਨੇ ਪਾਣੀਪਤ ਦੀ ਆਪਣੀ ਯਾਤਰਾ ਦੇ ਦੌਰਾਨ ਖੇਤਰ ਦੀਆਂ ਕੁੱਝ ਅਗਾਹਵਧੂ ਹੈਂਡਲੂਮ, ਘਰੇਲੂ ਕੱਪੜਾ ਅਤੇ ਰੀਸਾਈਕਲਡ ਧਾਗਾ ਨਿਰਮਾਣ ਇਕਾਈਆਂ ਜਿਵੇਂ ਮਹਾਜਨ ਓਵਰਸੀਜ਼ ਫੈਬਟੇਕਸ, ਸ਼੍ਰੀ ਜੀ ਇੰਟਰਨੈਸ਼ਨਲ, ਏਐੱਸਐੱਮ ਹੋਮ ਫਰਨਿੰਸ਼ਿੰਗ ਅਤੇ ਐੱਚਆਰ ਓਵਰਸੀਜ਼ ਦੇ ਕਾਰਖਾਨਿਆਂ ਦਾ ਦੌਰਾ ਕਰਕੇ ਇਨ੍ਹਾਂ ਇਕਾਈਆਂ ਦੇ ਪ੍ਰਬੰਧਨ ਦੇ ਨਾਲ ਵਿਚਾਰ-ਵਟਾਂਦਰਾ ਕੀਤਾ। 

 

 

 

ਟੈਕਸਟਾਈਲ ਮੰਤਰੀ ਨੇ ਆਪਣੇ ਦੌਰੇ ਦੇ ਦੌਰਾਨ ਕਾਰਖਾਨਿਆਂ ਦੀ ਊਰਜਾ ਜ਼ਰੂਰਤਾਂ ਨੂੰ 100 ਫ਼ੀਸਦੀ ਪੂਰਾ ਕਰਨ ਦੇ ਲਈ ਗਰੀਨ ਊਰਜਾ ਦੇ ਉਦਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਾਣੀਪਤ ਦੇ ਕਾਲੀਨ ਅਤੇ ਫਰਸ਼ ਕਵਰਿੰਗ ਉਦਯੋਗਾਂ ਨੂੰ ਕੋਲਕਾਤਾ ਦੇ ਜੂਟ ਉਦਯੋਗ ਦੇ ਨਾਲ ਸਹਿਯੋਗ ਕਰਨ ਅਤੇ ਕੱਚੇ ਮਾਲ ਦੇ ਰੂਪ ਵਿੱਚ ਜੂਟ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ। 

 

 

 

ਸ਼੍ਰੀ ਸਿੰਘ ਨੇ ਉਦਯੋਗਾਂ ਨੂੰ ਅਪੀਲ ਕੀਤੀ ਕੀ ਉਹ ਸਾਲ 2030 ਤੱਕ 150 ਬਿਲੀਅਨ ਅਮਰੀਕੀ ਡਾਲਰ ਦੇ ਨਿਰਯਾਤ ਦੇ ਨਾਲ 350 ਬਿਲੀਅਨ ਅਮਰੀਕੀ ਡਾਲਰ ਦੇ ਕੱਪੜਾ ਬਾਜ਼ਾਰ ਦਾ ਟੀਚਾ ਹਾਸਲ ਕਰਨ ਦੇ ਲਈ ਪੂਰੀ ਤਿਆਰੀ ਕਰ ਲੈਣ। 

 

ਉਦਯੋਗ ਪ੍ਰਤੀਨਿਧੀਆਂ ਨਾਲ ਬੈਠਕ ਵਿੱਚ ਆਪਣੇ ਮੁੱਖ ਭਾਸ਼ਣ ਵਿੱਚ ਵਿਕਾਸ ਕਮਿਸ਼ਨਰ (ਹੈਂਡਲੂਮ) ਡਾ. ਬੀਨਾ ਨੇ ਪਾਣੀਪਤ ਦੇ ਵਿਭਿੰਨ ਉਤਪਾਦਾਂ ਦੀ ਨਿਰਯਾਤ ਸੰਭਾਵਨਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਨਿਰਯਾਤਕਾਂ ਨੂੰ ਮੌਕਿਆਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ। 

 

ਇਸ ਮੌਕੇ ‘ਤੇ ਮੈਸਰਜ਼ ਦੇਵਗਿਰੀ ਐਕਸਪੋਰਟਸ ਦੇ ਸ਼੍ਰੀ ਅਸ਼ੋਕ ਗੁਪਤਾ, ਹਰਿਆਣਾ ਚੈਂਬਰ ਆਫ ਕਾਮਰਸ ਦੇ ਸ਼੍ਰੀ ਵਿਨੋਦ ਧਮੀਜਾ ਅਤੇ ਸੀਈਪੀਸੀ ਦੇ ਪ੍ਰਧਾਨ ਸ਼੍ਰੀ ਕੁਲਦੀਪ ਵਟੁਲ ਨੇ ਵੀ ਪਾਣੀਪਤ ਕੱਪੜਾ ਉਦਯੋਗ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ। 

ਐੱਚਈਪੀਸੀ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਐੱਨ. ਸ਼੍ਰੀਧਰ ਨੇ ਧੰਨਵਾਦ ਭਾਸ਼ਨ ਦਿੱਤਾ।  

 

ਪਿਛੋਕੜ

ਹਰਿਆਣਾ ਭਾਰਤ ਦੇ ਚਾਰ ਪ੍ਰਮੁੱਖ ਕਾਲੀਨ ਉਤਪਾਦਕ ਖੇਤਰਾਂ ਵਿੱਚੋਂ ਇੱਕ ਹੈ। ਹਰਿਆਣਾ ਵਿੱਚ ਫਰਸ਼ ਕਵਰਿੰਗ ਅਤੇ ਕਾਲੀਨ ਨਿਰਮਾਤਾਵਾਂ ਦੇ ਲਈ ਪਾਣੀਪਤ ਇੱਕ ਪ੍ਰਮੁੱਖ ਕਲੱਸਟਰ ਹੈ, ਜਿਸ ਵਿੱਚ ਐੱਮਐੱਸਐੱਮਈ ਖੇਤਰ ਵਿੱਚ ਲਗਭਗ 200 ਇਕਾਈਆਂ ਹਨ। ਪਾਣੀਪਤ ਨੂੰ ਬੁਣਕਾਰਾਂ ਦਾ ਸ਼ਹਿਰ ਕਿਹਾ ਜਾਂਦਾ ਹੈ, ਕਿਉਂਕਿ ਇਹ ਕੱਪੜਾ ਅਤੇ ਕਾਲੀਨ ਬਣਾਉਂਦਾ ਹੈ। ਇਹ ਭਾਰਤ ਵਿੱਚ ਵਧੀਆ ਗੁਣਵੱਤਾ ਵਾਲੇ ਕੰਬਲ ਅਤੇ ਕਾਲੀਨਾਂ ਦਾ ਸਭ ਤੋਂ ਵੱਡਾ ਕੇਂਦਰ ਹੈ ਅਤੇ ਇਥੇ ਚੰਗੀ ਤਰ੍ਹਾਂ ਮਾਨਤਾ ਪ੍ਰਾਪਤ ਹੈਂਡਲੂਮ ਬੁਣਾਈ ਉਦਯੋਗ ਹੈ। 

 

ਊਨੀ ਕੰਬਲਾਂ ਦੇ ਨਿਰਯਾਤ ਦੇ ਲਈ ਪਾਣੀਪਤ ਨੂੰ ਵਿਦੇਸ਼ ਵਪਾਰ ਨੀਤੀ ਦੇ ਤਹਿਤ ਨਿਰਯਾਤ ਉੱਤਮਤਾ ਦੇ ਸ਼ਹਿਰ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਪਾਣੀਪਤ ਵਿੱਚ ਕੱਪੜਾ ਉਦਯੋਗ ਦਾ ਕੁੱਲ ਨਿਰਯਾਤ ਕਾਰੋਬਾਰ ਲਗਭਗ 12,000 ਕਰੋੜ ਰੁਪਏ ਪ੍ਰਤੀ ਵਰ੍ਹੇ ਹੈ, ਜੋ ਲਗਭਗ 8-10 ਲੱਖ ਬੁਣਕਾਰੇ/ਕਾਮਿਆਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੋਜ਼ਗਾਰ ਪ੍ਰਦਾਨ ਕਰਦਾ ਹੈ। ਪਾਣੀਪਤ ਤੋਂ ਕੱਪੜਾ ਉਦਪਾਦਾਂ ਦਾ ਨਿਰਯਾਤ ਪੂਰੀ ਦੁਨੀਆਂ ਵਿੱਚ ਕੀਤਾ ਜਾ ਰਿਹਾ ਹੈ। ਮੁੱਖ ਰੂਪ ਤੋਂ ਇਹ ਨਿਰਯਾਤ ਅਮਰੀਕਾ, ਯੂਰਪ, ਜਾਪਾਨ, ਆਸਟ੍ਰੇਲੀਆ ਅਤੇ ਵਾਲਮਾਰਟ ਅਤੇ ਆਈਕੇਈਐੱਸ ਵਰਗੇ ਪ੍ਰਮੁੱਖ ਪ੍ਰਚੂਨ ਸਟੋਰਾਂ ‘ਤੇ ਵਿਕਰੀ ਦੇ ਲਈ ਕੀਤਾ ਜਾਂਦਾ ਹੈ। 

 

ਹੈਂਡਲੂਮ ਐਕਸਪੋਰਟ ਪ੍ਰਮੋਸ਼ਨ ਕੌਂਸਲ ਵਿੱਚ ਪਾਣੀਪਤ ਦੇ 400 ਤੋਂ ਵੱਧ ਨਿਰਯਾਤਕ ਮੈਂਬਰ ਰਜਿਸਟਰ ਹਨ। 

************

ਐੱਮਜੀ/ਕੇਸੀ/ਜੇਕੇ/ਐੱਸਕੇ


(Release ID: 2075509) Visitor Counter : 7


Read this release in: English , Urdu , Hindi , Tamil