ਟੈਕਸਟਾਈਲ ਮੰਤਰਾਲਾ
ਟੈਕਨੀਕਲ ਟੈਕਸਟਾਈਲ ਭਾਰਤ ਦੀ ਇਕੋਨਮਿਕ ਬੈਕਬੌਨ (ਆਰਥਿਕ ਰੀੜ੍ਹ ਦੀ ਹੱਡੀ) ਬਣੇਗੀ: ਸ਼੍ਰੀ ਗਿਰੀਰਾਜ ਸਿੰਘ
ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੀ ਅਗਵਾਈ ਵਾਲੀ ਅਰਥਵਿਵਸਥਾ ਦੀ ਕਲਪਨਾ ਕੀਤੀ ਹੈ ਅਤੇ ਹੈਂਡੀਕਰਾਫਟਸ ਅਤੇ ਹੈਂਡਲੂਮ ਸੈਕਟਰ ਵਿੱਚ ਮਹਿਲਾਵਾਂ ਬਹੁਤ ਵੱਡਾ ਯੋਗਦਾਨ ਦੇ ਸਕਦੀਆਂ ਹਨ: ਸ਼੍ਰੀ ਗਿਰੀਰਾਜ ਸਿੰਘ
ਐੱਚਐੱਮਓਟੀ ਨੇ ਭਾਰਤ ਮੰਡਪਮ ਵਿਖੇ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) ਵਿੱਚ ਟੈਕਸਟਾਈਲ ਪਵੇਲੀਅਨ ਦਾ ਉਦਘਾਟਨ ਕੀਤਾ
ਭਾਰਤ ਬਿਰਸਾ ਮੁੰਡਾ ਦੀ 150ਵੀਂ ਜਨਮ ਜਯੰਤੀ ਮਨਾ ਰਿਹਾ ਹੈ, ਇਸ ਲਈ ਇਸ ਈਵੈਂਟ ਦੀ ਥੀਮ ‘ਜਨਜਾਤੀਯ ਕਮਿਊਨਿਟੀ ਤੋਂ ਪ੍ਰੇਰਿਤ ਹੈ: ਸ਼੍ਰੀ ਗਿਰੀਰਾਜ ਸਿੰਘ
ਟੈਕਸਟਾਈਲ ਪਵੇਲੀਅਨ ਵਿੱਚ ਸਪੈਸ਼ਲ ਹੈਂਡਲੂਮ ਐਂਡ ਹੈਂਡੀਕਰਾਫਟ ਐਗਜ਼ੀਬਿਸ਼ਨ –ਕਮ-ਸੇਲ ਦੀ ਪੇਸ਼ਕਸ਼ ਕੀਤੀ ਗਈ
ਹੈਂਡਲੂਮ ਐਂਡ ਹੈਂਡੀਕਰਾਫਟਸ, ਡਿਵੈਲਪਮੈਂਟ ਕਮਿਸ਼ਨਰ, ਟੈਕਸਟਾਈਲ ਮੰਤਰਾਲੇ ਦੇ ਦਫ਼ਤਰ ਨੇ ਟੈਕਸਟਾਈਲ ਪਵੇਲੀਅਨ ਨੂੰ ਕਿਯੂਰੇਟਿਡ ਕੀਤਾ
Posted On:
16 NOV 2024 5:00PM by PIB Chandigarh
ਕੇਂਦਰੀ ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) ਵਿੱਚ ਸਪੈਸ਼ਲ ਹੈਂਡਲੂਮ ਐਂਡ ਹੈਂਡੀਕਰਾਫਟ ਐਗਜ਼ੀਬਿਸ਼ਨ –ਕਮ-ਸੇਲ ਤਹਿਤ ਟੈਕਸਟਾਈਲ ਪਵੇਲੀਅਨ ਦਾ ਉਦਘਾਟਨ ਕੀਤਾ। ਇਸ ਮੌਕੇ ਟੈਕਸਟਾਈਲ ਰਾਜ ਮੰਤਰੀ ਸ਼੍ਰੀ ਪਬਿਤਰਾ ਮਾਰਗੇਰਿਟਾ ਵੀ ਮੌਜੂਦ ਸੀ। ਸ਼੍ਰੀ ਗਿਰੀਰਾਜ ਸਿੰਘ ਅਤੇ ਪਬਿਤਰਾ ਮਾਰਗੇਰਿਟਾ ਨੇ ਪਵੇਲੀਅਨ ਵਿਖੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਹੈਂਡਲੂਮ ਵੀਵਰਜ਼ ਅਤੇ ਕਾਰੀਗਰਾਂ ਨਾਲ ਗੱਲਬਾਤ ਕੀਤੀ। 43ਵੇਂ ਇੰਡੀਆ ਇੰਟਰਨੈਸ਼ਨਲ ਟ੍ਰੇਡ ਫੇਅਰ (ਆਈਆਈਟੀਐੱਫ) ਵਿੱਚ ਕੇਂਦਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਟੈਕਸਟਾਈਲ ਇੰਡਸਟਰੀ ਵਿੱਚ ਕਾਰਬਨ ਫਾਈਬਰ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਟੈਕਨੀਕਲ ਟੈਕਸਟਾਈਲ ਦੇ ਵਾਧੇ ਉੱਪਰ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੈਕਨੀਕਲ ਟੈਕਸਟਾਈਲ ਵਿੱਚ 12 ਵਰਟੀਕਲਜ਼ ਜਾਂ ਸੈਕਟਰ ਹੋਣ। ਸ਼੍ਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਸੈਕਟਰ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਲਈ 1500 ਕਰੋੜ ਰੁਪਏ ਦਿੱਤੇ ਹਨ।ਅਤੇ ਸਾਡਾ ਦੇਸ਼ ਟੈਕਨੀਕਲ ਟੈਕਸਟਾਈਲ ਦੇ ਨਿਰਯਾਤ ਉੱਪਰ ਪਹਿਲਾਂ ਨਾਲੋਂ ਵੱਧ ਧਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਕਨੀਕਲ ਟੈਕਸਟਾਈਲ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਬਣਨਗੇ। ਉਨ੍ਹਾਂ ਦੱਸਿਆ ਕਿ ਭਾਰਤ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਨਮ ਜਯੰਤੀ ਮਨਾ ਰਿਹਾ ਹੈ, ਸੋ ਇਸ ਪ੍ਰੋਗਰਾਮ ਦੀ ਵਿਸ਼ਾ ਜਨਜਾਤੀਯ ਕਮਿਊਨਿਟੀ ਤੋਂ ਪ੍ਰੇਰਿਤ ਹੈ।
ਸ਼੍ਰੀ ਗਿਰੀਰਾਜ ਸਿੰਘ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਸਰਕਾਰ ਵੀਵਰਜ਼ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੀਆ ਆਮਦਰ ਦੇ ਮੌਕਿਆਂ ਲਈ ਟੈਕਸਟਾਈਲ ਵੈਲਿਊ ਚੇਨ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਹੈਂਡਲੂਮ ਕਮਿਊਨਿਟੀ ਰਹਿੰਦੀ ਹੈ ਜੋ ਲਗਾਤਾਰ ਅਤੇ ਊਰਜਾ ਕੁਸ਼ਲਤਾ ਵੱਲ ਧਿਆਨ ਕੇਂਦ੍ਰਿਤ ਕਰਦਾ ਹੈ। ਦੁਨੀਆ ਸਸਟੇਨੇਬਲ ਪ੍ਰੋਡਕਟਸ ਦੀ ਵਰਤੋਂ ਵੱਲ ਵਧ ਰਹੀ ਹੈ ਅਤੇ ਹੈਂਡਲੂਮ ਇੰਡਸਟਰੀ ਅਤੇ ਫੁੱਟਪ੍ਰਿੰਟ ਪੈਦਾ ਕਰਦਾ ਹੈ ਅਤੇ ਕਿਸੇ ਊਰਜਾ ਦੀ ਖਪਤ ਨਹੀਂ ਕਰਦਾ ਅਤੇ ਹੈਂਡਲੂਮ ਉਦਯੋਗ ਵੀ ਜ਼ੀਰੋ-ਵਾਟਰ ਫੁੱਟਪ੍ਰਿੰਟ ਸੈਕਟਰ ਹੈ।
ਟੈਕਸਟਾਈਲ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਐਗਜ਼ੀਬਿਸ਼ਨ ਅਤੇ ਲਾਈਵ ਡਿਸਪਲੇ ਦਾ ਦੌਰਾ ਕਰਦੇ ਹੋਏ, ਉਤਪਾਦਨ ਨੂੰ ਵਧਾਉਣ ਅਤੇ ਕਮਿਊਨਿਟੀਆਂ ਨੂੰ ਸ਼ਾਮਲ ਕਰਨ ਲਈ ਆਪਣੀ ਕਮਾਈ ਵਧਾਉਣ ਲਈ ਹੈਂਡਲੂਮ ਅਤੇ ਹੈਂਡੀਕ੍ਰਾਫਟ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਧੁਨਿਕ ਬਾਜ਼ਾਰ ਦੀਆਂ ਜ਼ਰੂਰਤਾਂ ਅਨੁਸਾਰ ਢਾਲਦੇ ਹੋਏ ਭਾਰਤ ਦੀ ਅਮੀਰ ਸ਼ਿਲਪਕਾਰੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ। ਸ਼੍ਰੀਮਤੀ ਰਚਨਾ ਸ਼ਾਹ, ਸਕੱਤਰ ਟੈਕਸਟਾਈਲ, ਸ੍ਰੀਮਤੀ ਡਾ. ਅੰਮ੍ਰਿਤ ਰਾਜ, ਡਿਵੈਲਪਮੈਂਟ ਕਮਿਸ਼ਨਰ, ਹੈਂਡਲੂਮ ਅਤੇ ਟੈਕਸਟਾਈਲ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ।
ਭਾਰਤ ਮੰਡਪਮ ਵਿੱਚ ਸਪੈਸ਼ਲ ਹੈਂਡਲੂਮ ਅਤੇ ਹੈਂਡੀਕਰਾਫਟ ਐਗਜ਼ੀਬਿਸ਼ਨ ਦੇ ਆਕਰਸ਼ਣ ਹੇਠਾਂ ਦਿੱਤੇ ਗਏ ਹਨ
ਸਟਾਲਾਂ ਦੀ ਸੰਖਿਆ 206 (ਕੁੱਲ 27 ਰਾਜ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੀ ਨੁਮਾਇੰਦਗੀ ਕਰਦੇ ਹਨ) 100 ਹੈਂਡਲੂਮ (22 ਰਾਜ ਨੁਮਾਇੰਦਗੀ ਕਰਦੇ ਹਨ)
100 ਹੈਂਡੀਕਰਾਫਟਸ (27 ਰਾਜ ਨੁਮਾਂਇੰਦਗੀ ਕਰਦੇ ਹਨ)
06 ਥੀਮ ਪਵੇਲੀਅਨ ਲਈ (ਥੀਮ-ਇੰਡੀਅਨ ਟੈਕਸਟਾਈਲ ਦੇ ਕਬਾਇਲੀ ਖਜ਼ਾਨੇ)
08 ਲਾਈਵ ਹੈਂਡਲੂਮ, ਕਲਾ/ ਸ਼ਿਲਪਕਾਰੀ ਪ੍ਰਦਰਸ਼ਨ (ਕਾਨ੍ਹੀ ਸ਼ਾਲ (ਜੰਮੂ-ਕਸ਼ਮੀਰ), ਤੰਗਲੀਆ/ਕੱਛੀ ਸ਼ਾਲ (ਗੁਜਰਾਤ), ਕੁੱਲੂ/ਕਿਨੌਰੀ ਸ਼ਾਲ (ਐੱਚ.ਪੀ.), ਲੋਇਨ ਲੂਮ (ਮਨੀਪੁਰ ਅਤੇ ਨਾਗਾਲੈਂਡ), ਹੌਰਨ ਅਤੇ ਬੋਨ ਕਰਾਫਟ (ਯੂ.ਪੀ.), ਭਾਗਲਪੁਰੀ ਸਿਲਕ (ਬਿਹਾਰ), ਬਾਗ ਪ੍ਰਿੰਟ (ਓਡੀਸ਼ਾ)]
ਹੈਂਡਲੂਮ ਬੁਣਕਰਾਂ ਦੇ ਨਾਲ ਰਿਟੇਲਰਾਂ/ਬ੍ਰਾਂਡਾਂ ਆਦਿ ਦੇ B2B ਇੰਟਰੈਕਸ਼ਨ ਸੈਸ਼ਨ।
ਡਾ: ਰਜਨੀ ਦੁਆਰਾ ਜੀਆਈ ਟੈਗਡ ਹੈਂਡਲੂਮ ਅਤੇ ਹੈਂਡੀਕ੍ਰਾਫਟਸ 'ਤੇ ਵਰਕਸ਼ਾਪ, ਪ੍ਰਤਿਯੂਸ਼ ਕੁਮਾਰ ਦੁਆਰਾ ਸਸਟੇਨਬਿਲਿਟੀ/ਸਰਕੂਲਰਿਟੀ / ਰੀਸਾਈਕਲਿੰਗ / ਅਪਸਾਈਕਲਿੰਗ 'ਤੇ ਟਾਕ ਸ਼ੋਅ।
ਮਾਨਯੋਗ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ' (112ਵੇਂ ਐਪੀਸੋਡ) ਦੌਰਾਨ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਹੈਂਡਲੂਮ ਕਾਰੀਗਰਾਂ ਦਾ ਕੰਮ ਦੇਸ਼ ਦੇ ਹਰ ਕੋਨੇ ਵਿੱਚ ਫੈਲਿਆ ਹੋਇਆ ਹੈ ਅਤੇ ਜਿਸ ਤਰ੍ਹਾਂ ਹੈਂਡਲੂਮ ਉਤਪਾਦਾਂ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ, ਉਹ ਬਹੁਤ ਸਫਲ ਅਤੇ ਸ਼ਾਨਦਾਰ ਵੀ ਹੈ। ਉਨ੍ਹਾਂ ਨੇ '#MyProductMyPride' ਨਾਲ ਸੋਸ਼ਲ ਮੀਡੀਆ 'ਤੇ ਸਥਾਨਕ ਉਤਪਾਦਾਂ ਨਾਲ ਫੋਟੋਆਂ ਅਪਲੋਡ ਕਰਨ ਦੀ ਅਪੀਲ ਕੀਤੀ।
ਹੈਂਡਲੂਮ ਅਤੇ ਹੈਂਡੀਕ੍ਰਾਫਟ ਸੈਕਟਰ ਸਾਡੇ ਦੇਸ਼ ਦੀ ਅਮੀਰ ਅਤੇ ਵਿਭਿੰਨ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਹੈ। ਭਾਰਤ ਦਾ ਹੈਂਡਲੂਮ ਸੈਕਟਰ 35 ਲੱਖ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੋਜ਼ਗਾਰ ਦਿੰਦਾ ਹੈ ਜੋ ਦੇਸ਼ ਦੇ ਖੇਤੀਬਾੜੀ ਸੈਕਟਰ ਤੋਂ ਬਾਅਦ ਹੈ। ਹੈਂਡਲੂਮ ਬੁਣਾਈ ਅਤੇ ਹੈਂਡੀਕ੍ਰਾਫਟ ਦੀ ਕਲਾ ਇਸ ਨਾਲ ਜੁੜੀਆਂ ਟ੍ਰੈਡੀਸ਼ਨਲ ਵੈਲਿਊਜ਼ ਹਨ ਅਤੇ ਹਰੇਕ ਖੇਤਰ ਵਿੱਚ ਸ਼ਾਨਦਾਰ ਕਿਸਮਾਂ ਹਨ।
ਬਨਾਰਸੀ, ਜਾਮਦਾਨੀ, ਬਲੂਚਰੀ, ਮਧੂਬਨੀ, ਕੋਸਾ, ਇਕੱਟ, ਪਟੋਲਾ, ਟਸਰ ਸਿਲਕ, ਮਹੇਸ਼ਵਰੀ, ਮੋਇਰੰਗ ਫੀ, ਬਲੂਚਰੀ, ਫੁੱਲਕਾਰੀ, ਲਹਿਰੀਆ, ਖੰਡੂਆ, ਤੰਗਲੀਯਾ, ਮਧੂਬਨੀ ਪੇਂਟਿੰਗ, ਵਾਰਲੇ ਪੇਂਟਿੰਗ, ਆਰਟ ਮੈਟਲ ਵੇਅਰ, ਕਠਪੁਤਲੀ, ਹੈਂਡ ਬਲਾਕ ਪ੍ਰਿੰਟਿੰਗ, ਚਿਕਨਕਾਰੀ, ਟਾਈ ਅਤੇ ਡਾਈ, ਵਾਲ ਹੈਂਗਿੰਗ, ਟੈਰਾਕੋਟਾ, ਇਮੀਟੇਸ਼ਨ ਜਿਊਲਰੀ ਆਦਿ ਵਰਗੇ ਕੁਝ ਵਿਸ਼ੇਸ਼ ਨਾਮ ਹਨ, ਜੋ ਵਿਸ਼ੇਸ਼ ਬੁਣਾਈ, ਡਿਜ਼ਾਈਨ, ਅਤੇ ਰਵਾਇਤੀ ਨਮੂਨਿਆਂ ਨਾਲ ਦੁਨੀਆ ਭਰ ਦੇ ਗਾਹਕਾਂ ਨੂੰ ਆਕਰਸ਼ਿਤ ਕਰਦੇ ਹਨ।
ਭਾਰਤ ਸਰਕਾਰ ਨੇ ਹੈਂਡਲੂਮ ਅਤੇ ਹੈਂਡੀਕ੍ਰਾਫਟਸ ਲਈ ਵੱਖ-ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ, ਤਾਕਿ ਉਤਪਾਦਾਂ ਦੀ ਵਿਲੱਖਣਤਾ ਨੂੰ ਉਜਾਗਰ ਕਰਨ ਤੋਂ ਇਲਾਵਾ, ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵੱਖਰੀ ਪਛਾਣ ਦੇਣ ਲਈ ਜ਼ੀਰੋ ਡਿਫੈਕਟ ਅਤੇ ਵਾਤਾਵਰਣ 'ਤੇ ਜ਼ੀਰੋ ਇਫੈਕਟ ਵਾਲੇ ਉੱਚ-ਗੁਣਵੱਤਾ ਨਾਲ ਲੈਸ ਉਤਪਾਦਾਂ ਦੀ ਬ੍ਰਾਂਡਿੰਗ ਲਈ ਕੀਤੀ ਜਾ ਸਕੇ। ਇਹ ਖਰੀਦਦਾਰ ਲਈ ਇੱਕ ਗਾਰੰਟੀ ਵੀ ਹੈ ਕਿ ਖਰੀਦਿਆ ਜਾ ਰਿਹਾ ਉਤਪਾਦ ਅਸਲ ਵਿੱਚ ਹੈਂਡਕ੍ਰਾਫਟ ਹੈ। ਐਗਜ਼ੀਬਿਸ਼ਨ ਦੇ ਸਾਰੇ ਕਾਰੀਗਰਾਂ ਨੂੰ ਆਪਣੇ ਸ਼ਾਨਦਾਰ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਉਤਪਾਦਾਂ ਅਤੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਕਮਿਊਨਿਟੀ ਦੀ ਕਮਾਈ ਲਈ ਮਾਰਕਿਟ ਨੂੰ ਬਿਹਤਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।
“ਸਪੈਸ਼ਲ ਹੈਂਡਲੂਮ ਅਤੇ ਹੈਂਡੀਕ੍ਰਾਫਟ ਐਗਜ਼ੀਬਿਸ਼ਨ-ਕਮ-ਸੇਲ” ਹੈਂਡਲੂਮ ਅਤੇ ਹੈਂਡੀਕ੍ਰਾਫਟ ਦੇ ਡਿਵੈਲਪਮੈਂਟ ਕਮਿਸ਼ਨਰ ਦੇ ਦਫ਼ਤਰ, ਟੈਕਸਟਾਈਲ ਮੰਤਰਾਲੇ, ਭਾਰਤ ਸਰਕਾਰ ਦੇ ਨੈਸ਼ਨਲ ਹੈਂਡਲੂਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਹੈਂਡਲੂਮ ਬੁਣਕਰਾਂ ਅਤੇ ਕਾਰੀਗਰਾਂ ਨੂੰ ਸਿੱਧੀ ਪਹੁੰਚ ਪ੍ਰਦਾਨ ਕਰਨ ਲਈ ਇੱਕ ਪਹਿਲ ਹੈ। ਇਹ ਪਹਿਲ ਉਪਭੋਗਤਾਵਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਐਗਜ਼ੀਬਿਸ਼ਨ ਬੁਣਕਰਾਂ ਅਤੇ ਖਪਤਕਾਰਾਂ ਵਿਚਕਾਰ ਇੱਕ ਇੰਟਰਫੇਸ ਨੂੰ ਸਮਰੱਥ ਬਣਾਉਂਦੀ ਹੈ।
ਭਾਰਤ ਦੇ ਵਿਭਿੰਨ ਖੇਤਰਾਂ ਤੋਂ ਲਿਆਂਦੇ ਗਏ ਹੈਂਡਲੂਮ ਅਤੇ ਹੈਂਡੀਕਰਾਫਟ ਉਤਪਾਦ ਦੇਖਣ ਅਤੇ ਵੇਚਣ ਲਈ ਇਸ ਐਗਜ਼ੀਬਿਸ਼ਨ ਵਿੱਚ ਰੱਖੇ ਗਏ ਹਨ। ਇਨ੍ਹਾਂ ਵਿੱਚ ਭਾਗਲਪੁਰੀ ਸਿਲਕ, ਮਿਥਿਲਾ ਪੇਂਟਿੰਗ, ਕਬਾਇਲੀ ਗਹਿਣੇ, ਕੜ੍ਹਾਈ ਅਤੇ ਕ੍ਰੋਸ਼ੀਆਂ ਦੀ ਕੜ੍ਹਾਈ ਕੀਤੇ ਗਏ (ਕ੍ਰੋਚਡ) ਵਸਤਾਂ, ਲਾਖ ਦੀਆਂ ਚੂੜ੍ਹੀਆਂ, ਜੂਟ ਕ੍ਰਾਫਟ, ਮਥੁਬਨੀ ਪੇਂਟਿੰਗ, ਹੈਂਡ ਬਲੌਕ ਪ੍ਰਿੰਟ, ਵੈਂਕਟਾਗਿਰੀ ਸਾੜੀਆਂ, ਕਾਨ੍ਹੀ ਸ਼ਾਲ, ਬਨਾਰਸੀ ਸਾੜੀਆਂ ਅਤੇ ਸਟੌਲ, ਕੋਸਾ, ਚੰਦੇਰੀ, ਬਸਤਰ ਆਇਰਨ ਅਤੇ ਕਬਾਇਲੀ ਹੱਥ ਦੀ ਕੜ੍ਹਾਈ ਦਾ ਸਮਾਨ, ਲੱਕੜੀ ਦੀ ਨੱਕਾਸ਼ੀ, ਕੱਛ ਬਾਂਧਨੀ, ਸੋਜ਼ਨੀ ਕ੍ਰਾਫਟ, ਮੰਗਲਗਿਰੀ, ਮੇਖਲਾ ਚਾਦੋਰ, ਮੋਈਰਾਂਗ ਫੀ, ਇੱਕਟ, ਬੋਮਕਾਈ, ਸਾੜੀਆਂ, ਬਾਗ ਪ੍ਰਿੰਟ, ਮਿੱਟੀ ਦੇ ਬਰਤਨ ਅਤੇ ਵਸਤੂਆਂ, ਲੈਦਰ (ਬੈਗਸ ਅਤੇ ਉਪਕਰਣ) ਕੌਣਾ (Kauna) , ਕਬਾਇਲੀ ਹੱਥ ਦੀ ਕਢਾਈ, ਐਪਲੀਕ, ਆਰਟ ਮੈਟਲ ਵੇਅਰ, ਪੱਟਾ ਚਿਤਰ, ਕੋਟਪੈਡ, ਅਰਣੀ, ਫੁੱਲਕਾਰੀ, ਪੋਚਮਪੱਲੀ ਸਿਲਕ, ਜਾਮਦਾਨੀ, ਗਡਵਾਲ, ਕੇਨ ਐਂਡ ਬੈਂਬੂ ਅਤੇ ਧਨੀਆਖਲੀ, ਤੰਗੇਲ ਸੂਟ, ਕਾਂਥਾ ਵਰਕ, ਔਕਸੀਡਾਈਜ਼ਡ ਜਵੈਲਰੀ ਆਦਿ ਸ਼ਾਮਲ ਹਨ।
ਟੈਕਸਾਟਾਈਲ ਪਵੇਲੀਅਨ ਹਾਲ ਨੰਬਰ 05, ਭਾਰਤ ਮੰਡਪਮ ਵਿੱਚ ਹੈ ਅਤੇ ਐਗਜ਼ੀਬਿਸ਼ਨ ਸਵੇਰੇ 10 ਵਜੇ ਤੋਂ ਸ਼ਾਮ 7.30 ਵਜੇ ਤੱਕ ਜਨਤਾ ਲਈ ਖੁੱਲੀ ਰਹੇਗੀ। ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ (ਆਈਆਈਟੀਐੱਫ) 14 ਤੋਂ 27 ਨਵੰਬਰ 2024 ਤੱਕ ਚੱਲੇਗਾ।
*****
ਡੀਐੱਸਕੇ
(Release ID: 2075332)
Visitor Counter : 3