ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਿਜੀਟਲ ਸਸ਼ਕਤੀਕਰਣ ਦੇ ਜ਼ਰੀਏ ਪੈਨਸ਼ਨਰਜ਼ ਲਈ ਈਜ਼ ਆਫ ਲਿਵਿੰਗ: ਡੀਐੱਲਸੀ ਅਭਿਯਾਨ 3.0 ਨੇ ਦੂਸਰੇ ਹਫ਼ਤੇ ਵਿੱਚ ਹਾਸਲ ਕੀਤੀਆਂ ਉਪਲਬਧੀਆਂ


ਰਾਸ਼ਟਰਵਿਆਪੀ ਡੀਐੱਲਸੀ ਅਭਿਯਾਨ 3.0 ਵਿੱਚ ਸਾਰੇ ਰਾਜਾਂ ਤੋਂ ਭਾਰੀ ਪ੍ਰਤੀਕਿਰਿਆ ਅਤੇ ਉਤਸ਼ਾਹ, ਡੀਐੱਲਸੀ ਅਭਿਯਾਨ 3.0 ਦੀ ਸ਼ੁਰੂਆਤ ਦੇ ਦੂਸਰੇ ਹਫ਼ਤੇ ਦੇ ਅੰਤ ਤੱਕ ਦੇਸ਼ ਭਰ ਵਿੱਚ 77 ਲੱਖ ਤੋਂ ਵੱਧ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕੀਤੇ ਗਏ

24 ਲੱਖ ਡੀਐੱਲਸੀ ਯਾਨੀ 34 ਪ੍ਰਤੀਸ਼ਤ ਤੋਂ ਵੱਧ ਡੀਐੱਲਸੀ ਫੇਸ ਔਥੈਂਟੀਕੇਸ਼ਨ ਰਾਹੀਂ ਤਿਆਰ ਕੀਤੇ ਗਏ

Posted On: 18 NOV 2024 10:58AM by PIB Chandigarh

ਪੈਨਸ਼ਨਰਜ਼ ਦੇ ਡਿਜੀਟਲ ਸਸ਼ਕਤੀਕਰਣ ਲਈ ਜੀਵਨ ਪ੍ਰਮਾਣ (Jeevan Pramaan) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ। ਪੈਨਸ਼ਨ ਵੰਡ ਕਰਨ ਵਾਲੇ ਬੈਂਕ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ, ਕੰਟਰੋਲਰ ਜਨਰਲ ਆਫ ਡਿਫੈਂਸ ਅਕਾਊਂਟਸ, ਰੇਲਵੇ ਮੰਤਰਾਲਾ, ਡਿਪਾਰਟਮੈਂਟ ਆਫ ਟੈਲੀਕੌਮ, ਡਾਕ ਵਿਭਾਗ, ਆਈਆਈਪੀਬੀ, ਯੂਆਈਡੀਏਆਈ ਅਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਜ਼ ਦੇ ਸਾਰੇ ਪ੍ਰਮੁੱਖ ਸਟੇਕਹੋਲਡਰ ਡਿਜੀਟਲ ਸਸ਼ਕਤੀਕਰਣ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਪੂਰੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਨ।

ਪੈਨਸ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਡਿਪਾਰਟਮੈਂਟ ਨੇ 6 ਨਵੰਬਰ 2024 ਨੂੰ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿੱਚ ਪੈਨਸ਼ਨਰਜ਼ ਦੇ ਡਿਜੀਟਲ ਸਸ਼ਕਤੀਕਰਣ ਲਈ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਲਾਂਚ ਕੀਤੀ। 1-30 ਨਵੰਬਰ, 2024 ਤੱਕ ਭਾਰਤ ਦੇ 800 ਸ਼ਹਿਰਾਂ/ਕਸਬਿਆਂ ਵਿੱਚ ਡੀਐੱਲਸੀ ਅਭਿਯਾਨ 3.0 ਆਯੋਜਿਤ ਕੀਤਾ ਜਾ ਰਿਹਾ ਹੈ। 800 ਸ਼ਹਿਰਾਂ/ਜ਼ਿਲ੍ਹਿਆਂ ਵਿੱਚ 1-17 ਨਵੰਬਰ, 2024 ਤੱਕ 1575 ਕੈਂਪਸ ਆਯੋਜਿਤ ਕੀਤੇ ਗਏ ਹਨ, ਜਿਸ ਵਿੱਚ ਦੇਸ਼ ਭਰ ਵਿੱਚ 1.8 ਲੱਖ ਡਾਕੀਏ ਤੈਨਾਤ ਕੀਤੇ ਗਏ ਹਨ। 

ਇਸ ਅਭਿਯਾਨ ਵਿੱਚ, ਪੈਨਸ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਡਿਪਾਰਟਮੈਂਟ ਸਾਰੇ ਪੈਨਸ਼ਨਰਜ਼ ਦਰਮਿਆਨ ਡੀਐੱਲਸੀ-ਫੇਸ ਔਥੈਂਟੀਫਿਕੇਸ਼ਨ ਟੈਕਨੀਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਪ੍ਰਯਾਸ ਕਰ ਰਿਹਾ ਹੈ। ਇਸ ਲਈ ਦਫ਼ਤਰਾਂ ਅਤੇ ਸਾਰੀਆਂ ਬੈਂਕ ਸ਼ਾਖਾਵਾਂ/ਏਟੀਐੱਮਜ਼ ਵਿੱਚ  ਬੈਨਰ/ਪੋਸਟਰ ਲਗਾਏ ਗਏ ਹਨ। ਸਾਰੇ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਵਿੱਚ ਸਮਰਪਿਤ ਕਰਮਚਾਰੀਆਂ ਦੀ ਇੱਕ ਟੀਮ ਬਣਾਈ ਹੈ, ਜਿਨ੍ਹਾਂ ਨੇ ਆਪਣੇ ਸਮਾਰਟ ਫੋਨ ਵਿੱਚ ਜ਼ਰੂਰੀ ਐਪ ਡਾਊਨਲੋਡ ਕੀਤੇ ਹਨ। ਇਹ ਕਰਮਚਾਰੀ ਪੈਨਸ਼ਨਰਜ਼ ਦੁਆਰਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਇਸ ਤਕਨੀਕ ਦਾ ਵੱਡੇ ਪੈਮਾਣੇ ‘ਤੇ ਉਪਯੋਗ ਕਰ ਰਹੇ ਹਨ। ਜੇਕਰ ਪੈਨਸ਼ਨਰਜ਼ ਬੁਢਾਪੇ/ਬਿਮਾਰੀ/ਕਮਜ਼ੋਰੀ ਦੇ ਕਾਰਨ ਸ਼ਾਖਾਵਾਂ ਵਿੱਚ ਨਹੀਂ ਜਾ ਸਕਦੇ ਹਨ, ਤਾਂ ਬੈਂਕ ਅਧਿਕਾਰੀ ਉਪਰੋਕਤ ਉਦੇਸ਼ ਲਈ ਉਨ੍ਹਾਂ ਦੇ ਘਰ/ਹਸਪਤਾਲ ਵੀ ਜਾ ਰਹੇ ਹਨ। 

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਇਸ ਅਭਿਯਾਨ ਨੂੰ ਆਪਣਾ ਪੂਰਾ ਸਮਰਥਨ ਦੇ ਰਹੇ ਹਨ। ਉਨ੍ਹਾਂ ਦੇ ਪ੍ਰਤੀਨਿਧੀ ਪੈਨਸ਼ਨਰਜ਼ ਨੂੰ ਆਪਣੇ ਨਜਦੀਕੀ ਕੈਂਪ ਸਥਲਾਂ ‘ਤੇ ਜਾ ਕੇ ਆਪਣੇ ਡੀਐੱਲਸੀ ਜਮ੍ਹਾਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪੈਨਸ਼ਨ ਅਤੇ ਪੈਨਸ਼ਨਰਜ਼ ਵੈੱਲਫੇਅਰ ਡਿਪਾਰਟਮੈਂਟ ਦੇ ਅਧਿਕਾਰੀ ਵੀ ਦੇਸ਼ ਭਰ ਵਿੱਚ ਪ੍ਰਮੁੱਖ ਸਥਾਨਾਂ ‘ਤੇ ਜਾ ਕੇ ਪੈਨਸ਼ਨਰਜ਼ ਨੂੰ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਇਸਤੇਮਾਲ ਵਿੱਚ ਸਹਾਇਤਾ ਕਰ ਰਹੇ ਹਨ ਅਤੇ ਪ੍ਰਗਤੀ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਹਨ। 

ਨਤੀਜੇ ਵਜੋਂ, ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਅਭਿਯਾਨ 3.0 ਨੇ ਦੂਸਰੇ ਹਫ਼ਤੇ ਦੇ ਅੰਤ ਤੱਕ ਜ਼ਿਕਰਯੋਗ ਪ੍ਰਗਤੀ ਕੀਤੀ ਹੈ, ਅਤੇ ਦੇਸ਼ ਭਰ ਵਿੱਚ ਪੈਨਸ਼ਨਰਜ਼ ਨੂੰ ਸੁਵਿਧਾ ਅਤੇ ਪਹੁੰਚ ਲਿਆਉਣ ਦੇ ਆਪਣੇ ਮਿਸ਼ਨ ਵਿੱਚ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਅਭਿਯਾਨ ਨੇ 3.0 ਅਭਿਯਾਨ ਦੀ ਸ਼ੁਰੂਆਤ ਦੇ ਦੂਸਰੇ ਹਫ਼ਤੇ ਦੇ ਅੰਤ ਤੱਕ 77 ਲੱਖ ਤੋਂ ਵੱਧ ਡਿਜੀਟਲ ਲਾਈਫ ਸਰਟੀਫਿਕੇਟ ਸਫ਼ਲਤਾਪੂਰਵਕ ਤਿਆਰ ਕੀਤੇ ਹਨ, ਜਿਨ੍ਹਾਂ ਵਿੱਚੋਂ 90 ਵਰ੍ਹੇ ਤੋਂ ਵੱਧ ਉਮਰ ਦੇ ਲਗਭਗ 1,77,153 ਪੈਨਸ਼ਨਰਜ਼ ਅਤੇ 80-90 ਉਮਰ ਵਰਗ ਦੇ 17,212 ਪੈਨਸ਼ਨਰਜ਼ ਆਪਣੇ ਘਰ/ਸਥਾਨ/ ਦਫ਼ਤਰਾਂ/ ਸ਼ਾਖਾਵਾਂ ਤੋਂ ਅਰਾਮ ਨਾਲ ਆਪਣੇ ਡੀਐੱਲਸੀ ਜਮ੍ਹਾਂ ਕਰ ਸਕਣ। ਇਹ ਗ਼ੈਰ-ਭਰੋਸੇਯੋਗ ਗਤੀ ਸਾਡੇ ਪੈਨਸ਼ਨਰਜ਼, ਬੈਂਕਿੰਗ ਸੰਸਥਾਨਾਂ ਅਤੇ ਸਰਕਾਰੀ ਏਜੰਸੀਆਂ ਦੀ ਡਿਜੀਟਲ ਤੌਰ ‘ਤੇ ਸਸ਼ਕਤ ਭਾਰਤ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਸਾਰੇ ਸਥਾਨਾਂ ‘ਤੇ ਸਾਰੇ ਸਟੇਕਹੋਲਡਰਸ, ਵਿਸ਼ੇਸ਼ ਕਰਕੇ ਬੀਮਾਰ/ਬਹੁਤ ਬਜ਼ੁਰਗ ਪੈਨਸ਼ਨਰਜ਼ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ ਹੈ। 

 ਅਭਿਯਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

  • ਮੈਗਾ ਕੈਂਪ : ਅਭਿਯਾਨ ਦੇ ਤਹਿਤ 4 ਮੈਗਾ ਕੈਂਪ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚੋਂ 2 ਦਿੱਲੀ (4-5 ਨਵੰਬਰ), 1 ਬੰਗਲੁਰੂ ਵਿੱਚ (8 ਨਵੰਬਰ) ਅਤੇ 1 ਹੈਦਰਾਬਾਦ ਵਿੱਚ (12 ਨਵੰਬਰ) ਨੂੰ ਆਯੋਜਿਤ ਕੀਤੇ ਗਏ, ਜਿਸ ਵਿੱਚ ਸਾਰੇ ਹਿਤਧਾਰਕਾਂ ਨੇ ਹਿੱਸਾ ਲਿਆ। ਪੀਪੀਡਬਲਿਊ ਸਕੱਤਰ ਨੇ ਇਨ੍ਹਾਂ ਸਾਰੇ ਕੈਂਪਾਂ ਵਿੱਚ ਹਿੱਸਾ ਲਿਆ ਅਤੇ ਪੈਨਸ਼ਨਰਜ਼ ਨੂੰ ਐੱਲਸੀ ਜਮ੍ਹਾਂ ਕਰਨ ਲਈ ਡਿਜੀਟਲ ਤਰੀਕੇ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ। 

  • ਬੈਂਕਵਾਈਜ਼ ਅਚੀਵਮੈਂਟਸ : ਐੱਸਬੀਆਈ ਅਤੇ ਪੀਐੱਨਬੀ ਮਹੀਨੇ ਭਰ ਚਲਣ ਵਾਲੇ ਅਭਿਯਾਨ ਦੇ ਦੂਸਰੇ ਹਫ਼ਤੇ ਦੇ ਅੰਤ ਤੱਕ 9 ਲੱਖ ਤੋਂ ਵੱਧ ਡੀਐੱਲਸੀ ਬਣਾ ਕੇ ਅਭਿਯਾਨ ਦੀ ਅਗਵਾਈ ਕਰ ਰਹੇ ਹਨ, ਜਦਕਿ ਕੇਨਰਾ ਬੈਂਕ ਅਤੇ ਸੈਂਟਰਲ ਬੈਂਕ ਆਫ ਇੰਡੀਆ ਨੇ ਲੜੀਵਾਰ 1 ਲੱਖ ਅਤੇ 57,000 ਡੀਐੱਲਸੀ ਬਣਾ ਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਰਜ ਕੀਤਾ ਹੈ। 

  • ਸਟੇਟਵਾਈਜ਼ ਪ੍ਰੋਗਰੈੱਸ: ਮਹਾਰਾਸ਼ਟਰ 10 ਲੱਖ ਤੋਂ ਵੱਧ ਸਰਟੀਫਿਕੇਟ ਜਾਰੀ ਕਰਕੇ ਸਭ ਤੋਂ ਅੱਗੇ ਰਿਹਾ, ਉਸ ਦੇ ਬਾਅਦ ਤਮਿਲ ਨਾਡੂ ਅਤੇ ਪੱਛਮ ਬੰਗਾਲ ਨੇ 6-6 ਲੱਖ ਸਰਟੀਫਿਕੇਟ ਜਾਰੀ ਕੀਤੇ। ਉੱਤਰ ਪ੍ਰਦੇਸ਼ ਨੇ ਵੀ 5 ਲੱਖ ਤੋਂ ਵੱਧ ਡੀਐੱਲਸੀ ਜਾਰੀ ਕਰਕੇ ਵਧੀਆ ਪ੍ਰਦਰਸ਼ਨ ਕੀਤਾ ਹੈ। 

  • ਵਿਭਾਗੀ ਯੋਗਦਾਨ: ਰੱਖਿਆ ਵਿਭਾਗ ਨੇ 21 ਲੱਖ ਡੀਐੱਲਸੀ ਜਾਰੀ ਕੀਤੇ, ਜਦਕਿ ਟੈਲੀਕੌਮ ਡਿਪਾਰਟਮੈਂਟ ਨੇ 3.1 ਲੱਖ ਡੀਐੱਲਸੀ ਜਾਰੀ ਕੀਤੇ। ਸਿਵਿਲ ਡਿਪਾਰਟਮੈਂਟਾਂ ਨੇ ਵੀ 3.4 ਲੱਖ ਤੋਂ ਵੱਧ ਸਰਟੀਫਿਕੇਟ ਜਾਰੀ ਕਰਕੇ ਮਹੱਤਵਪੂਰਨ ਯੋਗਦਾਨ ਦਿੱਤਾ। 

  • ਆਈਪੀਪੀਬੀ ਦਾ ਪ੍ਰਦਰਸ਼ਨ: ਆਈਪੀਪੀਬੀ ਨੇ ਅਭਿਯਾਨ ਦੇ ਦੂਸਰੇ ਹਫ਼ਤੇ ਦੇ ਅੰਤ ਤੱਕ 4.4 ਲੱਖ ਡੀਐੱਲਸੀ ਤਿਆਰ ਕੀਤੇ। ਆਈਪੀਪੀਬੀ ਨੇ ਸੇਵਾਵਾਂ ਦੀ ਡੋਰਸਟੈੱਪ ਡਿਲੀਵਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

  • ਫੇਸ ਔਥੈਂਟੀਕੇਸ਼ਨ : ਫੇਸ ਰਿਕੌਗਨਿਸ਼ਨ (ਚਿਹਰੇ ਦੀ ਪਹਿਚਾਣ) ਜਿਹੀਆਂ ਉੱਨਤ ਪ੍ਰਮਾਣੀਕਰਨ ਵਿਧੀਆਂ ਨੇ 24 ਲੱਖ ਸਰਟੀਫਿਕੇਟਾਂ ਵਿੱਚ ਯੋਗਦਾਨ ਦਿੱਤਾ, ਜੋ ਕੁੱਲ ਡੀਐੱਲਸੀ ਦਾ 34 ਪ੍ਰਤੀਸ਼ਤ ਹੈ। ਡੀਐੱਲਸੀ ਅਭਿਯਾਨ 3.0 ਦੇ ਤਹਿਤ ਫੇਸ ਔਥੈਂਟੀਕੇਸ਼ਨ ਦੇ ਜ਼ਰੀਏ ਪੇਸ਼ ਡੀਐੱਲਸੀ ਵਿੱਚ 204 ਗੁਣਾ ਵਾਧਾ ਹੋਇਆ ਹੈ। 

ਇਹ ਅਭਿਯਾਨ ਹਰੇਕ ਪੈਨਸ਼ਨਰ ਦੇ ਲਾਭ ਲਈ ਡਿਜੀਟਲ ਟੂਲਸ ਦਾ ਉਪਯੋਗ ਕਰਨ ਲਈ ਡੀਓਪੀਪੀਡਬਲਿਊ ਦੀ ਅਟੁੱਟ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਸਾਰੇ ਹਿਤਧਾਰਕਾਂ ਨੇ ਇਸ ਅਭਿਯਾਨ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਇਹ ਗਤੀ ਡੀਐੱਲਸੀ ਅਭਿਯਾਨ 3.0 ਨੂੰ ਇਤਿਹਾਸਿਕ ਤੌਰ ’ਤੇ ਸਫ਼ਲ ਬਣਾਉਣ ਲਈ ਜਾਰੀ ਰਹੇਗੀ। 

*********

ਐੱਨਕੇਆਰ/ਏਜੀ/ਕੇਐੱਸ


(Release ID: 2074318) Visitor Counter : 13