ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦੀ 'ਵਿਕਸਿਤ ਭਾਰਤ' ਯਾਤਰਾ ਦਾ ਮੁੱਖ ਖਿਡਾਰੀ ਹੈ।
ਲੈਵੰਡਰ ਤੋਂ ਲੈਬ ਤੱਕ: ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਖੇਤਰ ਨੂੰ ਵਿਜ਼ਨ 2047 ਵੱਲ ਭਾਰਤ ਦੀ ਇਨੋਵੇਸ਼ਨ ਜਰਨੀ ਲਈ ਉਤਪ੍ਰੇਰਕ ਵਜੋਂ ਦੇਖਿਆ
ਸਪੇਸ, ਬਾਇਓਟੈਕਨੋਲੋਜੀ, ਸਾਇੰਸ ਅਤੇ ਸਟਾਰਟਅੱਪਸ: ਮੰਤਰੀ ਨੇ ਭਾਰਤ ਦੇ ਵਿਕਾਸ ਦੀ ਸੰਭਾਵਨਾ ਨੂੰ ਦਰਸਾਇਆ
Posted On:
16 NOV 2024 5:05PM by PIB Chandigarh
ਅੱਜ ਐੱਸਕੇਆਈਸੀਸੀ ਵਿਖੇ ਸੀਐੱਸਆਈਆਰ ਹੈਲਥਕੇਅਰ ਥੀਮ ਕਨਕਲੇਵ ਦੇ ਉਦਘਾਟਨੀ ਸੈਸ਼ਨ ਵਿੱਚ, ਡਾ. ਜਿਤੇਂਦਰ ਸਿੰਘ, ਸਾਇੰਸ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਨੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦੀ 'ਵਿਕਸਿਤ ਭਾਰਤ' ਯਾਤਰਾ ਵਿੱਚ ਇੱਕ ਪ੍ਰਮੁੱਖ ਖਿਡਾਰੀ ਦੱਸਿਆ।
ਕੇਂਦਰੀ ਮੰਤਰੀ ਨੇ ਬਾਇਓਟੈਕਨੋਲੋਜੀ, ਸਪੇਸ ਟੈਕਨੋਲੋਜੀ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਦੀ ਪਰਿਵਰਤਨਸ਼ੀਲ ਸੰਭਾਵਨਾਵਾਂ 'ਤੇ ਜ਼ੋਰ ਦਿੰਦੇ ਹੋਏ ਭਾਰਤ ਦੇ ਇਨੋਵੇਸ਼ਨ-ਸੰਚਾਲਿਤ ਭਵਿੱਖ ਦੀ ਇੱਕ ਜੀਵੰਤ ਤਸਵੀਰ ਪੇਸ਼ ਕੀਤੀ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਨੂੰ ਅਣਟੈਪਡ ਸਰੋਤਾਂ ਦੇ ਖਜ਼ਾਨੇ ਵਜੋਂ ਰੱਖਿਆ।
ਸਟਾਰਟਅੱਪਸ, ਡਾਕਟਰਾਂ, ਵਿਗਿਆਨੀਆਂ, ਇਨੋਵੇਟਰਸ ਅਤੇ ਨੌਜਵਾਨ ਉਦਮੀਆਂ ਨਾਲ ਭਰੇ ਸਰੋਤਿਆਂ ਨਾਲ ਗੱਲ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਐਲਾਨ ਕੀਤਾ, ਕਿ “ਭਾਰਤ ਦਾ ਸਟਾਰਟਅੱਪ ਈਕੋਸਿਸਟਮ, ਹੁਣ 1.6 ਲੱਖ ਤੋਂ ਵੱਧ ਉੱਦਮਾਂ ਦੇ ਨਾਲ ਦੁਨੀਆ ਵਿੱਚ ਤੀਸਰਾਸਭ ਤੋਂ ਵੱਡਾ ਸਟਾਰਟਅੱਪਸ ਈਕੋਸਿਸਟਮ ਹੈ, ਉਹ ਸਾਡੀ ਉੱਦਮਸ਼ੀਲਤਾ ਦੀ ਭਾਵਨਾ ਦਾ ਪ੍ਰਮਾਣ ਹੈ। ਇੱਕ ਦਹਾਕਾ ਪਹਿਲਾਂ ਸਿਰਫ਼ 350 ਸਟਾਰਟਅੱਪਸ ਸਨ ਅਤੇ ਅਸੀਂ ਤੇਜ਼ੀ ਨਾਲ ਵਧ ਰਹੇ ਹਾਂ ਅਤੇ ਇਨੋਵੇਸ਼ਨ ਦਾ ਪਾਵਰਹਾਊਸ ਬਣ ਗਏ ਹਾਂ।
ਕੇਂਦਰੀ ਮੰਤਰੀ ਨੇ ਜਨਤਕ-ਨਿੱਜੀ ਭਾਗੀਦਾਰੀ ਰਾਹੀਂ ਪ੍ਰਾਪਤ ਕੀਤੀ ਸਪੇਸ ਸੈਕਟਰ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਾਂਝਾ ਕੀਤਾ ਕਿ “ਤਿੰਨ ਸਾਲ ਪਹਿਲਾਂ, ਸਪੇਸ ਵਿੱਚ ਸਾਡੇ ਦਰਮਿਆਨ ਸਹਿਯੋਗ ਸਿਰਫ਼ ਇੱਕ-ਅੰਕ ਵਿੱਚ ਸੀ; ਅੱਜ, 300 ਤੋਂ ਵੱਧ ਵਿਸ਼ਵ-ਮਿਆਰੀ ਭਾਗੀਦਾਰ ਇਸਰੋ ਨਾਲ ਜੁੜ ਚੁੱਕੇ ਹਨ। ਸਾਡੀ ਪਹਿਲੀ ਪੀੜ੍ਹੀ ਦੇ ਸਪੇਸ ਸਟਾਰਟਅੱਪ ਹੁਣ ਮਸ਼ਹੂਰ ਉੱਦਮੀ ਅਤੇ ਗਿਆਨ ਦੇ ਨੇਤਾ ਹਨ,।”
ਡਾ: ਜਿਤੇਂਦਰ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਦੂਰਅੰਦੇਸ਼ੀ ਨੀਤੀਆਂ ਨੂੰ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਨੋਟ ਕੀਤਾ ਕਿ ,"ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਇੱਕ ਨਾਅਰੇ ਤੋਂ ਵੱਧ ਸੀ; ਇਹ ਉਹ ਸਲੋਗਨ ਸੀ ਜਿਸ ਨੇ ਰਾਸ਼ਟਰ ਵਿਆਪੀ ਅੰਦੋਲਨ ਨੂੰ ਤੇਜ਼ ਕੀਤਾ।”
ਕੇਂਦਰੀ ਮੰਤਰੀ ਨੇ ਬਾਇਓਟੈਕਨੋਲੋਜੀ ਵਿੱਚ ਅਸਾਧਾਰਣ ਤਰੱਕਿਆਂ ਦੀ ਰੂਪਰੇਖਾ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਵਿਸ਼ਵ ਅਰਥਵਿਵਸਥਾ ਦਾ ਭਵਿੱਖ ਦੱਸਿਆ। ਉਨ੍ਹਾਂ ਨੇ ਮੋਹਰੀ ਪ੍ਰਾਪਤੀਆਂ ਵੱਲ ਇਸ਼ਾਰਾ ਕੀਤਾ, ਜਿਵੇਂ ਕਿ ਭਾਰਤ ਦੀ ਪਹਿਲੀ ਡੀਐਨਏ ਵੈਕਸੀਨ ਅਤੇ ਸਰਵਾਈਕਲ ਕੈਂਸਰ ਲਈ ਐਚਪੀਵੀ ਵੈਕਸੀਨ, ਜੋ ਦੇਸ਼ ਦੀ ਵਿਗਿਆਨਕ ਸ਼ਕਤੀ ਨੂੰ ਦਰਸਾਉਂਦੀ ਹੈ।
ਉਨ੍ਹਾਂ ਨੇ ਐਲਾਨ ਕੀਤਾ ਕਿ “2014 ਵਿੱਚ, ਭਾਰਤ ਦੀ ਬਾਇਓ-ਇਕੌਨਮੀ ਸਿਰਫ਼ 10 ਬਿਲੀਅਨ ਡਾਲਰ ਦੀ ਸੀ। ਅੱਜ, ਇਹ $ 130 ਬਿਲੀਅਨ ਹੈ, ਅਤੇ ਅਸੀਂ 2030 ਤੱਕ $ 300 ਬਿਲੀਅਨ ਤੱਕ ਪਹੁੰਚਣ ਦੇ ਰਾਹ 'ਤੇ ਹਾਂ," । ਉਨ੍ਹਾਂ ਨੇ ਇਸ ਟ੍ਰਾਂਸਫਾਰਮੇਸ਼ਨ ਵਿੱਚ ਜੰਮੂ ਅਤੇ ਕਸ਼ਮੀਰ ਦੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ "ਇਹ ਖੇਤਰ ਇੱਕ ਬਾਇਓ-ਇਕੋਨਮੀ ਹੱਬ ਬਣਨ ਲਈ ਤਿਆਰ ਹੈ, ਜੋ ਆਪਣੇ ਵਿਲੱਖਣ ਕੁਦਰਤੀ ਸਰੋਤਾਂ ਨਾਲ ਅਗਲੀ ਉਦਯੋਗਿਕ ਕ੍ਰਾਂਤੀ ਨੂੰ ਅੱਗੇ ਵਧਾਏਗਾ।"
ਡਾ: ਜਿਤੇਂਦਰ ਸਿੰਘ ਨੇ ਨੌਜਵਾਨ ਇਨੋਵੇਟਰਸ ਨੂੰ ਦਿਲੋਂ ਅਪੀਲ ਕਰਦੇ ਹੋਏ, ਉਨ੍ਹਾਂ ਨੂੰ "2047 ਭਾਰਤ ਦੇ ਆਰਕੀਟੈਕਟ" ਬਣਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਮਾਜਿਕ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸੁਝਾਅ ਦਿੱਤਾ ਕਿ ਮਾਪੇ ਆਪਣੇ ਬੱਚਿਆਂ ਦੇ ਨਾਲ ਅਜਿਹੇ ਕਨਕਲੇਵਸ ਵਿੱਚ ਜਾਣ ਤਾਂ ਜੋ ਪੀੜ੍ਹੀਆਂ ਦੇ ਗਿਆਨ ਦੇ ਪਾੜੇ ਨੂੰ ਪੂਰਾ ਕੀਤਾ ਜਾ ਸਕੇ।
ਵਿਗਿਆਨ ਖੇਤਰ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਖੇਤਰ ਦੀ ਸੰਭਾਵਨਾ ਦੇ ਸਬੂਤ ਵਜੋਂ ਲੈਵੰਡਰ ਕਲਟੀਵੇਸ਼ਨ ਦੀ ਸਫਲਤਾ ਦੀ ਕਹਾਣੀ ਨੂੰ ਉਜਾਗਰ ਕੀਤਾ। "ਜਦੋਂ ਇੱਕ ਨੌਜਵਾਨ ਉੱਦਮੀ ਲੈਵੰਡਰ ਆਇਲ ਦੀ ਪ੍ਰਤੀ ਸ਼ੀਸ਼ੀ 15,000 ਰੁਪਏ ਕਮਾ ਲੈਂਦਾ ਹੈ, ਤਾਂ ਸਾਡੇ ਨੌਜਵਾਨ ਸਰਕਾਰੀ ਨੌਕਰੀਆਂ ਲਈ ਲਾਈਨ ਵਿੱਚ ਕਿਉਂ ਖੜ੍ਹੇ ਹੋਣਗੇ?" ਉਨ੍ਹਾਂ ਨੇ ਦਰਸ਼ਕਾਂ ਨੂੰ ਟ੍ਰੈਡੀਸ਼ਨਲ ਕਰੀਅਰ ਦੇ ਮਾਰਗਾਂ 'ਤੇ ਮੁੜ ਵਿਚਾਰ ਕਰਨ ਲਈ ਚੁਣੌਤੀ ਦਿੰਦੇ ਹੋਏ ਕਿਹਾ।
ਮੰਤਰੀ ਨੇ ਕਨਕਲੇਵ ਦੇ ਟੀਚਿਆਂ ਨੂੰ 2047 ਲਈ ਭਾਰਤ ਦੀਆਂ ਵਿਆਪਕ ਇੱਛਾਵਾਂ ਨਾਲ ਜੋੜ ਕੇ ਆਪਣਾ ਭਾਸ਼ਣ ਸਮਾਪਤ ਕੀਤਾ। ਉਨ੍ਹਾਂ ਨੇ ਟਿਕਾਊ ਵਿਕਾਸ ਅਤੇ ਇਨੋਵੇਸ਼ਨ ਨੂੰ ਚਲਾਉਣ ਵਿੱਚ ਜੰਮੂ ਅਤੇ ਕਸ਼ਮੀਰ ਸਮੇਤ ਹਿਮਾਲਿਅਨ ਰਾਜਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। “ਜਿਵੇਂ ਕਿ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਸਰੋਤ ਘਟਦੇ ਜਾ ਰਹੇ ਹਨ, ਇਸ ਖੇਤਰ ਦੀ ਅਛੂਤ ਸਮਰੱਥਾ ਭਾਰਤ ਦੀ ਵਿਕਾਸ ਕਹਾਣੀ ਦੀ ਅਗਵਾਈ ਕਰੇਗੀ,” ਉਨਾਂ ਨੇ ਕਿਹਾ ਇਸ ਟ੍ਰਾਂਜ਼ਿਸ਼ਨ ਨੂੰ ਮਜਬੂਤ ਸਰਕਾਰੀ ਨੀਤੀਆਂ ਅਤੇ ਦੇਸ਼ ਦੇ ਨੌਜਵਾਨਾਂ ਦੇ ਅਟੁੱਟ ਦ੍ਰਿੜ ਇਰਾਦੇ ਦੁਆਰਾ ਸਮਰਥਨ ਪ੍ਰਾਪਤ ਹੈ।
ਦੋ-ਦਿਨਾਂ ਕਨਕਲੇਵ ਵਿੱਚ ਹੈਲਥ ਕੇਅਰ ਐਡਵਾਂਸਮੈਂਟ, ਬਾਇਓਟੈਕਨੋਲੋਜੀ, ਅਤੇ ਟਿਕਾਊ ਵਿਕਾਸ ਰਣਨੀਤੀਆਂ 'ਤੇ ਚਰਚਾ ਕਰਨ ਲਈ ਮਾਹਿਰਾਂ ਅਤੇ ਹਿੱਸੇਦਾਰਾਂ ਨੂੰ ਇਕੱਠਾ ਕਰਦਾ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਨੌਜਵਾਨ ਸਟਾਰਟਅੱਪਸ ਤੋਂ ਅਤਿ-ਆਧੁਨਿਕ ਇਨੋਵੇਸ਼ਨਸ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਵੀ ਹਨ।
ਇਸ ਈਵੈਂਟ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਇੱਕ ਗਲੋਬਲ ਲੀਡਰ ਬਣਨ ਵੱਲ ਭਾਰਤ ਦੀ ਇਨੋਵੇਸ਼ਨ ਯਾਤਰਾ ਲਈ ਇੱਕ ਸਪਰਿੰਗ ਬੋਰਡ ਵਜੋਂ ਇਸ ਦੀ ਭੂਮਿਕਾ ਨੂੰ ਮਜ਼ਬੂਤ ਕਰਦੇ ਹੋਏ ਖੇਤਰ ਵਿੱਚ ਹੋਰ ਸਹਿਯੋਗ ਅਤੇ ਨਿਵੇਸ਼ਾਂ ਨੂੰ ਪ੍ਰੇਰਿਤ ਕਰੇਗਾ।
*****
ਐੱਨਕੇਆਰ/ਏਜੀ/ਕੇਐੱਸ
(Release ID: 2074243)
Visitor Counter : 8