ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਵਰਲਡ ਡਾਇਬੀਟੀਜ਼ ਡੇਅ 2024

Posted On: 13 NOV 2024 7:19PM by PIB Chandigarh

ਵਰਲਡ ਡਾਇਬੀਟੀਜ਼ ਡੇਅ, ਜੋ ਕਿ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ, ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਮਹੱਤਵਪੂਰਨ ਜਨਤਕ ਸਿਹਤ ਚੁਣੌਤੀ, ਡਾਇਬੀਟੀਜ਼ ਬਾਰੇ ਗਲੋਬਲ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਤੌਰ ‘ਤੇ ਕੰਮ ਕਰਦਾ ਹੈ। ਇਹ ਪ੍ਰੋਗਰਾਮ ਡਾਇਬੀਟੀਜ਼ ਦੀ ਰੋਕਥਾਮ, ਤੁਰੰਤ ਨਿਦਾਨ, ਪ੍ਰਭਾਵੀ ਪ੍ਰਬੰਧਨ ਅਤੇ ਨਿਆਂਸੰਗਤ ਦੇਖਭਾਲ ਪਹੁੰਚ ਵਿੱਚ ਵਿਆਪਕ ਕਾਰਵਾਈ ਦੀ ਤਤਕਾਲ ਜ਼ਰੂਰਤ ਨੂੰ ਉਜਾਗਰ ਕਰਦਾ ਹੈ। ਇਸ ਸਾਲ ਦਾ ਵਿਸ਼ਾ-ਵਸਤੂ, ‘ਬ੍ਰੇਕਿੰਗ ਬੈਰੀਅਰਸ, ਬ੍ਰਿਜ਼ਿੰਗ ਗੈਪਸ’, ਡਾਇਬੀਟੀਜ਼ ਦੀ ਦੇਖਭਾਲ ਵਿੱਚ ਰੁਕਾਵਟਾਂ ‘ਤੇ ਕਾਬੂ ਪਾਉਣ ਅਤੇ ਇਹ ਸੁਨਿਸ਼ਚਿਤ ਕਰਨ ਲਈ ਸਮੂਹਿਕ ਪ੍ਰਤੀਬੱਧਤਾ ਨੂੰ ਉਜਾਗਰ ਕਰਦੀ ਹੈ ਕਿ ਨਿਦਾਨ ਕੀਤੇ ਗਏ ਹਰ ਵਿਅਕਤੀ ਨੂੰ ਉੱਚ ਗੁਣਵੱਤਾ ਵਾਲਾ, ਕਿਫਾਇਤੀ ਇਲਾਜ ਤੱਕ ਪਹੁੰਚ ਪ੍ਰਾਪਤ ਹੋਵੇ।

2024 ਵਿੱਚ “ਬ੍ਰੇਕਿੰਗ ਬੈਰੀਅਰਸ, ਬ੍ਰਿਜ਼ਿੰਗ ਗੈਪਸ” ਦਾ ਉਦੇਸ਼ ਸਿਹਤ ਸੰਭਾਲ਼ ਵਿੱਚ ਸਮਾਵੇਸ਼ਿਤਾ ‘ਤੇ ਧਿਆਨ ਕੇਂਦ੍ਰਿਤ ਕਰਨ ਨੂੰ ਪ੍ਰੋਤਸਾਹਨ ਦੇਣਾ, ਡਾਇਬੀਟੀਜ਼ ਦੀ ਦੇਖਭਾਲ ਵਿੱਚ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਸਰਕਾਰਾਂ, ਸਿਹਤ ਸੰਗਠਨਾਂ ਅਤੇ ਭਾਈਚਾਰਿਆਂ ਦਰਮਿਆਨ ਸਹਿਯੋਗ ‘ਤੇ ਜ਼ੋਰ ਦੇਣਾ ਹੈ। ਇਹ ਥੀਮ ਨਾ ਕੇਵਲ ਡਾਇਬੀਟੀਜ਼ ਦੇ ਜੋਖਮ ਕਾਰਕਾਂ ਨੂੰ ਘੱਟ ਕਰਨ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਦੀ ਮੰਗ ਕਰਦੀ ਹੈ ਬਲਕਿ ਇਸ ਸਥਿਤੀ ਨਾਲ ਪੀੜ੍ਹਤ ਲੋਕਾਂ ਨੂੰ ਨਿਰੰਤਰ ਸਹਾਇਤਾ ਵੀ ਦਿੰਦੀ ਹੈ। ਸਮਾਰੋਹਾਂ, ਵਿਦਿਅਕ ਪ੍ਰੋਗਰਾਮਾਂ ਅਤੇ ਅਭਿਯਾਨਾਂ ਦਾ ਉਦੇਸ਼ ਸਮੁਦਾਇ ਅਤੇ ਲੋਕ, ਦੋਵਾਂ ਨੂੰ ਸਿਹਤ ਭਵਿੱਖ ਦੀ ਦਿਸ਼ਾ ਵਿੱਚ ਸਰਗਰਮ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਹੈ, ਜਿਸ ਦਾ ਟੀਤਾ ਇਲਾਜ ਦੇ ਅੰਤਰ ਨੂੰ ਘੱਟ ਕਰਨਾ ਅਤੇ ਡਾਇਬੀਟੀਜ਼ ਤੋਂ ਪ੍ਰਭਾਵਿਤ ਲੱਖਾਂ ਲੋਕਾਂ ਦੇ ਜੀਵਨ ਦਾ ਉੱਥਾਨ ਕਰਨਾ ਹੈ ।

ਡਾਇਬੀਟੀਜ਼ ਇੱਕ ਦੀਰਘਕਾਲੀ ਸਥਿਤੀ ਹੈ ਜੋ ਜਾਂ ਤਾਂ ਪੈਨਕ੍ਰੀਅਸ ਦੁਆਰਾ ਨਾਕਾਫ਼ੀ ਇਨਸੁਲਿਨ ਨਿਰਮਾਣ ਨਾਲ ਜਾਂ ਸਰੀਰ ਦੁਆਰਾ ਪ੍ਰਭਾਵਿਤ ਢੰਗ ਨਾਲ ਇਨਸੁਲਿਨ ਦਾ ਉਪਯੋਗ ਕਰਨ ਵਿੱਚ ਅਸਮਰਥਤਾ ਦੀ ਵਜ੍ਹਾ ਨਾਲ ਪੈਦਾ ਹੁੰਦੀ ਹੈ। ਇਨਸੁਲਿਨ ਬਲੱਡ ਸ਼ੂਗਰ ਨੂੰ ਨਿਯਮਿਤ ਕਰਨ ਲਈ ਜ਼ਰੂਰੀ ਹੈ, ਅਤੇ ਉਚਿਤ ਇਨਸੁਲਿਨ ਦੇ ਕੰਮ ਦੇ ਬਿਨਾ, ਬਲੱਡ ਸ਼ੂਗਰ ਬੇਕਾਬੂ ਤੌਰ ‘ਤੇ ਵਧ ਸਕਦੀ ਹੈ, ਇੱਕ ਸਥਿਤੀ ਜਿਸ ਨੂੰ ਹਾਈਪਰਗਲਾਈਸੀਮੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੇਕਾਬੂ ਸ਼ੂਗਰ, ਸਮੇਂ ਦੇ ਨਾਲ, ਸਰੀਰ ਦੀਆਂ ਵਿਭਿੰਨ ਪ੍ਰਣਾਲੀਆਂ, ਵਿਸ਼ੇਸ਼ ਤੌਰ ‘ਤੇ ਨਾੜੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚ ਸਕਦੀ ਹੈ। 2023 ਵਿੱਚ ਪ੍ਰਕਾਸ਼ਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ –ਇੰਡੀਆ ਡਾਇਬੀਟੀਜ਼ (ਆਈਸੀਐੱਮਆਰ ਆਈਐੱਨਡੀਆਈਏਬੀ) ਅਧਿਐਨ ਅਨੁਸਾਰ, ਡਾਇਬੀਟੀਜ਼ ਦੀ ਵਿਆਪਕਤਾ 10.1 ਕਰੋੜ ਹੈ ।

ਡਾਇਬੀਟੀਜ਼ ਦੇ ਲੱਛਣ

ਡਾਇਬੀਟੀਜ਼ ਦੇ ਲੱਛਣ ਅਚਾਨਕ ਪ੍ਰਗਟ ਹੋ ਸਕਦੇ ਹਨ, ਹਾਲਾਂਕਿ ਟਾਈਪ 2 ਡਾਇਬੀਟੀਜ਼ ਵਿੱਚ, ਉਹ ਹੌਲੀ-ਹੌਲੀ ਵਿਕਸਤਿ ਹੋ ਸਕਦੇ ਹਨ, ਜਿਸ ‘ਤੇ ਧਿਆਨ ਦੇਣ ਵਿੱਚ ਕਦੇ-ਕਦੇ ਸਾਲਾਂ ਲਗ ਜਾਂਦੇ ਹਨ। ਵਿਸ਼ੇਸ਼ ਸੰਕੇਤਾਂ ਵਿੱਚ ਅਧਿਕ ਪਿਆਸ ਲਗਣਾ, ਵਾਰ-ਵਾਰ ਪੇਸ਼ਾਬ ਆਉਣਾ, ਧੁੰਧਲੀ ਦ੍ਰਿਸ਼ਟੀ, ਥਕਾਵਟ ਅਤੇ ਅਕਾਰਨ ਵਜਨ ਘੱਟ ਹੋਣਾ ਸ਼ਾਮਲ ਹਨ। ਜੇਕਰ ਇਲਾਜ ਨਹੀਂ ਕੀਤਾ ਗਿਆ, ਤਾਂ ਡਾਇਬੀਟੀਜ਼ ਦਿਲ, ਅੱਖਾਂ, ਗੁਰਦੇ ਅਤੇ ਨਸਾਂ ਜਿਹੇ ਮੱਹਤਵਪੂਰਨ ਅੰਗਾਂ ਵਿੱਚ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਹ ਦਿਲ ਦੇ ਦੌਰੇ, ਸਟ੍ਰੋਕ, ਗੁਰਦੇ ਫੇਲ੍ਹ ਹੋਣਾ ਅਤੇ ਕੁਝ ਮਾਮਲਿਆਂ ਵਿੱਚ ਰੈਟੀਨਾ ਦੀਆਂ ਖੂਨ ਦੀਆਂ ਨਾੜੀਆਂ ਦੇ ਕਾਰਨ ਸਥਾਈ ਨਜ਼ਰ ਦੇ ਨੁਕਸਾਨ ਸਮੇਤ ਗੰਭੀਰ ਸਿਹਤ ਸਮੱਸਿਆਵਾਂ ਦੇ ਜੋਖਮ ਨੂੰ ਵਧਾਉਂਦੀ ਹੈ। ਡਾਇਬੀਟੀਜ਼ ਨਾਲ ਨਸਾਂ ਨੂੰ ਹਾਨੀ ਅਤੇ ਪੈਰਾਂ ਵਿੱਚ ਖਰਾਬ ਸਰਕੂਲੇਸ਼ਨ  ਵੀ ਹੋ ਸਕਦਾ ਹੈ, ਜਿਸ ਦੇ ਚਲਦੇ ਅਲਸਰ ਅਤੇ, ਸੰਭਾਵਿਤ ਤੌਰ ‘ਤੇ ਅੰਗ ਦਾ ਕੱਟੇ ਜਾਣਾ ਹੋ ਸਕਦਾ ਹੈ।

ਡਾਇਬੀਟੀਜ਼ ਨੂੰ ਕਿਵੇਂ ਰੋਕੀਏ?

ਟਾਈਪ 2 ਡਾਇਬੀਟੀਜ਼ ਨੂੰ ਰੋਕਣ ਜਾਂ ਦੇਰੀ ਕਰਨ ਲਈ ਸਵਸਥ ਜੀਵਨ ਸ਼ੈਲੀ ਅਪਣਾਉਣਾ ਸਭ ਤੋਂ ਪ੍ਰਭਾਵੀ ਤਰੀਕਾ ਹੈ। ਇਸ ਦੀ ਰੋਕਥਾਮ ਲਈ ਸਵਸਥ ਵਜਨ ਬਣਾਏ ਰੱਖਆ, ਰੋਜ਼ਾਨਾ ਘੱਟ ਤੋਂ ਘੱਟ 30 ਮਿੰਟ ਕਸਰਤ ਦੇ ਨਾਲ ਸਰੀਰਕ ਤੌਰ ‘ਤੇ ਸਰਗਰਮ ਰਹਿਣਾ, ਘੱਟ ਸ਼ੂਗਰ ਅਤੇ  ਸੰਤ੍ਰਪਿਤ ਚਰਬੀ ਵਾਲੇ ਸੰਤੁਲਿਤ ਆਹਾਰ ਦਾ ਪਾਲਣ ਕਰਨਾ ਅਤੇ ਤੰਬਾਕੂ ਦੇ ਉਪਯੋਗ ਤੋਂ ਬਚਣਾ ਸ਼ਾਮਲ ਹੈ। ਸਰਗਰਮ ਜੀਵਨ ਸ਼ੈਲੀ ਪ੍ਰਬੰਧਨ ਰਾਹੀਂ, ਵਿਅਕਤੀ ਟਾਈਪ 2 ਡਾਇਬੀਟੀਜ਼ ਅਤੇ ਉਸ ਨਾਲ ਸਬੰਧਿਤ  ਗੁੰਝਲਾਂ ਦੇ ਵਿਕਾਸ ਦੇ ਜੋਖਮਾਂ ਨੂੰ ਘੱਟ ਕਰ ਸਕਦੇ ਹਨ।

ਭਾਰਤ ਸਰਕਾਰ ਦੀ ਡਾਇਬੀਟੀਜ਼ ਰੋਕਥਾਮ ਦੀ ਪਹਿਲ

ਭਾਰਤ ਸਰਕਾਰ ਨੇ ਨੈਸ਼ਨਲ ਹੈਲਥ ਮਿਸ਼ਨ  (ਐੱਨਐੱਚਐੱਮ) ਦੇ ਤਹਿਤ ਰਾਸ਼ਟਰੀ ਗੈਰ ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਪ੍ਰੋਗਾਰਮ (ਐੱਨਪੀਐੱਨਸੀਡੀ) ਦੇ ਹਿੱਸੇ ਵਜੋਂ ਡਾਇਬੀਟੀਜ਼ ਨਾਲ ਨਜਿੱਠਣ ਲਈ ਕਈ ਸਰਗਰਮ ਉਪਾਅ ਸ਼ੁਰੂ ਕੀਤੇ ਹਨ।

  • ਭਾਰਤ ਸਰਕਾਰ, ਐੱਨਪੀ-ਐੱਨਸੀਡੀ ਦੇ ਤਹਿਤ, ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਕਨੀਕਲ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

  • ਡਾਇਬੀਟੀਜ਼ ਅਤੇ ਹੋਰ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ ‘ਤੇ ਧਿਆਨ ਦੇਣ ਦੇ ਨਾਲ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸਤਾਵਾਂ ਦੇ ਅਧਾਰ ‘ਤੇ ਸਹਾਇਤਾ ਦਿੱਤੀ ਜਾਂਦੀ ਹੈ।

  • ਸਥਾਨਕ ਪੱਧਰ ‘ਤੇ ਦੇਖਭਾਲ ਅਤੇ ਪਹੁੰਚਯੋਗ ਸੇਵਾਵਾਂ ਸੁਨਿਸ਼ਚਿਤ ਕਰਨ ਲਈ ਪੂਰੇ ਭਾਰਤ ਵਿੱਚ 743 ਜ਼ਿਲ੍ਹਾ ਐੱਨਸੀਡੀ ਕਲੀਨਿਕ ਸਥਾਪਿਤ ਕੀਤੇ ਗਏ ਹਨ।

  • ਸਿਹਤ ਕਰਮਚਾਰੀਆਂ ਨੂੰ ਟ੍ਰੇਨਡ ਕਰਨ, ਅਤੇ ਸਿਹਤ ਸੰਭਾਲ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਤੁਰੰਤ ਰੋਗ-ਨਿਦਾਨ ਅਤੇ ਸਲਾਹ-ਮਸ਼ਵਰੇ ਦੀ ਸੁਵਿਧਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

 

 

  • ਇੱਕ ਜਨਸੰਖਿਆ-ਅਧਾਰਿਤ ਪਹਿਲ ਅਮਲ ਵਿੱਚ ਲਿਆਂਦੀ ਗਈ ਜੋ ਡਾਇਬਿਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਕੁਝ ਕੈਂਸਰ ਜਿਹੀਆਂ ਸਾਧਾਰਣ ਐੱਨਸੀਡੀ ਲਈ ਸਕ੍ਰੀਨਿੰਗ ਅਤੇ ਕੰਟਰੋਲ ਪ੍ਰਦਾਨ ਕਰਦੀ ਹੈ।  30 ਤੋਂ ਵੱਧ ਉਮਰ ਦੇ ਲੋਕਾਂ ‘ਤੇ ਫੋਕਸ ਕਰਦੇ ਹੋਏ, ਆਯੁਸ਼ਮਾਨ ਆਰੋਗਯ ਮੰਦਿਰਾਂ ਵਿੱਚ ਦਿੱਤੀ ਜਾਣ ਵਾਲੀ ਸਕ੍ਰੀਨਿੰਗ ਸਿਹਤ ਸੇਵਾਵਾਂ ਦਾ ਇੱਕ ਮੁੱਖ ਹਿੱਸਾ ਹੈ।

  • ਇਹ ਕੇਂਦਰ ਨਿਵਾਰਕ ਸਿਹਤ ਪ੍ਰਥਾਵਾਂ ਨੂੰ ਹੁਲਾਰਾ ਦਿੰਦੇ ਹਨ, ਸਕ੍ਰੀਨਿੰਗ ਲਾਗੂ ਕਰਦੇ ਹਨ ਅਤੇ ਭਾਈਚਾਰਾ ਅਧਾਰਿਤ ਭਲਾਈ ਪਹਿਲ ਵਿੱਚ ਹਿੱਸੇਦਾਰੀ ਕਰਦੇ ਹਨ।

  • ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਹਤ ਦਿਵਸਾਂ ਦੇ ਆਯੋਜਨ ਦੇ ਜ਼ਰੀਏ ਡਾਇਬਿਟੀਜ਼ ’ਤੇ ਜਨਤਕ ਜਾਗਰੂਕਤਾ ਨੂੰ ਹੁਲਾਰਾ ਦਿੱਤਾ ਜਾਂਦਾ ਹੈ।ਨਿਰੰਤਰ ਭਾਈਚਾਰਕ ਜਾਗਰੂਕਤਾ ਅਤੇ ਸਿੱਖਿਆ ਸੁਨਿਸ਼ਚਿਤ ਕਰਨ ਲਈ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸਮਾਜਿਕ ਪਲੈਟਫਾਰਮ ਸਮੇਤ ਮੀਡੀਆ ਦੀ ਇੱਕ ਸੀਰੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ।

  • ਸਿਹਤਮੰਦ ਜੀਵਨਸ਼ੈਲੀ ਦੇ ਪ੍ਰਚਾਰ ਵਿੱਚ ਪੋਸ਼ਣ ’ਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਦਾ ਮਾਰਗਦਰਸ਼ਨ ਸ਼ਾਮਲ ਹੈ।ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਦੀ ਅਗਵਾਈ ਵਿੱਚ ਫਿੱਟ ਇੰਡੀਆ ਮੂਵਮੈਂਟ ਅਤੇ ਆਯੁਸ਼ ਮੰਤਰਾਲਾ ਦੇ ਯੋਗ ਪ੍ਰੋਗਰਾਮ ਕਿਰਿਆਸ਼ੀਲ ਅਤੇ ਜੀਵਨਸ਼ੈਲੀ ਨੂੰ ਪ੍ਰੋਤਸਾਹਿਤ ਕਰਦੇ ਹਨ।

  • ਐੱਨਪੀ-ਐੱਨਸੀਡੀ ਦੇ ਤਹਿਤ, ਪ੍ਰੋਗਰਾਮ ਲਾਗੂਕਰਨ ਯੋਜਨਾਵਾਂ ਅਨੁਸਾਰ ਡਾਇਬਿਟੀਜ਼ ਜਾਗਰੂਕਤਾ ਪ੍ਰੋਗਰਾਮਾਂ ਲਈ ਰਾਜਾਂ ਨੂੰ ਵਿੱਤੀ ਸਹਾਇਤਾ ਮਿਲਦੀ ਹੈ।

  • ਨਿਵਾਰਕ ਉਪਾਵਾਂ ਦੇ ਨਾਲ ਹੀ, ਐੱਨਪੀ-ਐੱਨਸੀਡੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਬੇਨਤੀ ਅਨੁਸਾਰ ਗਲੂਕੋਮੀਟਰ ਅਤੇ ਡਾਇਬਿਟੀਜ਼ ਦਵਾਈਆਂ ਦੀ ਖਰੀਦ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਐੱਨਐੱਚਐੱਮ ਦੀ ਮੁਫ਼ਤ ਔਸ਼ਧੀ ਸੇਵਾ ਪਹਿਲ ਆਰਥਿਕ ਤੌਰ ‘ਤੇ ਕਮਜ਼ੋਰ ਸਮੂਹਾਂ ਨੂੰ ਇੰਸੁਲੀਨ ਸਹਿਤ ਮੁਫ਼ਤ ਜ਼ਰੂਰੀ ਦਵਾਈਆਂ ਪ੍ਰਦਾਨ ਕਰਦੀ ਹੈ। 

  • ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ (ਪੀਐੱਮਬੀਜੇਪੀ) ਦੇ ਜ਼ਰੀਏ, ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਲਈ ਰਾਜਾਂ ਦੇ ਸਹਿਯੋਗ ਨਾਲ ਇੰਸੁਲੀਨ ਸਹਿਤ ਗੁਣਵੱਤਾਪੁਰਣ ਜੈਨੇਰਿਕ ਦਵਾਈਆਂ ਸਸਤੀਆਂ ਕੀਮਤਾਂ ‘ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਸਿੱਟਾ:

ਵਰਲਡ ਡਾਇਬਿਟੀਜ਼ ਡੇਅ ਸਾਨੂੰ ਆਲਮੀ ਸਿਹਤ ‘ਤੇ ਡਾਇਬਿਟੀਜ਼ ਦੇ ਵਧਦੇ ਪ੍ਰਭਾਵ ਅਤੇ ਇਸ ਪੁਰਾਣੀ ਸਥਿਤੀ ਨੂੰ ਰੋਕਣ, ਨਿਦਾਨ ਅਤੇ ਪ੍ਰਬੰਧਨ ਲਈ ਸਮੂਹਿਕ ਕਾਰਵਾਈ ਦੀ ਤੁਰੰਤ ਜ਼ਰੂਰਤ ਦੀ ਯਾਦ ਦਿਲਾਉਂਦਾ ਹੈ। 2024 ਵਿੱਚ, ਵਿਸ਼ਾ ਵਸਤੂ ‘ਬ੍ਰੇਕਿੰਗ ਬੈਰੀਅਰਸ, ਬ੍ਰਿਜ਼ਿੰਗ ਗੈਪਸ’ ਵਿਸ਼ੇਸ਼ ਤੌਰ ’ਤੇ ਘੱਟ ਪ੍ਰਤੀਨਿਧਤਾ ਵਾਲੇ ਭਾਈਚਾਰਿਆਂ ਦੇ ਲਈ ਸੁਲਭ, ਉੱਚ ਗੁਣਵੱਤਾ ਵਾਲੀ ਡਾਇਬਿਟੀਜ਼ ਕੇਅਰ ’ਤੇ ਵਿਸ਼ੇਸ਼ ਧਿਆਨ ਨੂੰ ਰੇਖਾਂਕਿਤ ਕਰਦਾ ਹੈ। ਭਾਰਤ ਸਰਕਾਰ ਦੀ ਪਹਿਲ ਉੱਨਤ ਸਿਹਤ ਦੇਖਭਾਲ ਪਹੁੰਚ, ਜਾਗਰੂਕਤਾ ਪ੍ਰੋਗਰਾਮਾਂ ਅਤੇ ਜੀਵਨਸ਼ੈਲੀ ਦੇ ਸੁਧਾਰ ਪ੍ਰੋਗਰਾਮਾਂ ਜ਼ਰੀਏ ਡਾਇਬਿਟੀਜ਼ ਦੀ ਰੋਕਥਾਮ ਲਈ ਇੱਕ ਸਰਗਰਮ, ਬਹੁਆਯਾਮੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਨ੍ਹਾਂ ਪਹਿਲਾਂ ਦਾ ਉਦੇਸ਼ ਜਾਗਰੂਕਤਾ ਨੂੰ ਹੁਲਾਰਾ ਦੇ ਕੇ, ਸੰਸਾਧਨ ਉਪਲਬਧ ਕਰਵਾ ਕੇ ਅਤੇ ਸਿਹਤਮੰਦ ਜੀਵਨ ਨੂੰ ਪ੍ਰੋਤਸਾਹਿਤ ਕਰਕੇ ਡਾਇਬਿਟੀਜ਼ ਦੀ ਵਿਆਪਕਤਾ ਨੂੰ ਘੱਟ ਕਰਨਾ ਅਤੇ ਇਸ ਦੀ ਦੀਰਘਕਾਲੀ ਜਟਿਲਤਾਵਾਂ ਨੂੰ ਘਟਾਉਣਾ ਹੈ, ਜਿਸ ਨਾਲ ਸਾਰੇ ਨਾਗਰਿਕਾਂ ਲਈ ਇੱਕ ਸਿਹਤਮੰਦ ਭਵਿੱਖ ਵਿੱਚ ਯੋਗਦਾਨ ਦਿੱਤਾ ਜਾ ਸਕੇ।  

 

ਸੰਦਰਭ:

https://www.who.int/campaigns/world-diabetes-day/2024

Rajya Sabha Unstarred Question No. 1864 Dated 19th December, 2023

https://x.com/MoHFW_INDIA/status/930367248799289345/photo/1

https://x.com/MoHFW_INDIA/status/1724319040200708300/photo/1

https://x.com/MoHFW_INDIA/status/1724326379410641094/photo/1

https://pib.gov.in/PressReleasePage.aspx?PRID=1944600#:~:text=As%20per%20Indian%20Council%20of,of%20diabetes%20is%2010.1%20crores.

https://www.who.int/news-room/fact-sheets/detail/diabetes

https://pib.gov.in/PressReleasePage.aspx?PRID=1944600#:~:text=As%20per%20Indian%20Council%20of,of%20diabetes%20is%2010.1%20crores.

ਪੀਡੀਐੱਫ ਦੇਖਣ ਦੇ ਲਈ ਇੱਥੇ ਕਲਿੱਕ ਕਰੋ।

 

******

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਅਵਸਥੀ ਨਾਇਰ


(Release ID: 2073630) Visitor Counter : 12


Read this release in: English , Urdu , Hindi , Tamil