ਟੈਕਸਟਾਈਲ ਮੰਤਰਾਲਾ
azadi ka amrit mahotsav

ਨਵੀਂ ਦਿੱਲੀ ਵਿੱਚ ਨਿਫਟ ਕੈਂਪਸਾਂ ਲਈ ਜੁਆਇੰਟ ਕਨਵੋਕੇਸ਼ਨ ਸੈਰੇਮਨੀ (ਸੰਯੁਕਤ ਕਨਵੋਕੇਸ਼ਨ ਸਮਾਰੋਹ)


ਟੈਕਸਟਾਈਲ ਮੰਤਰੀ ਨੇ ਨਿਫਟ ਗ੍ਰੈਜੂਏਟਸ ਨੂੰ ਕਿਹਾ- ‘ਨੌਕਰੀ ਮੰਗਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣੋ’

19 ਨਿਫਟਸ ਦੇ ਸਿਲੇਬਸ ਵਿੱਚ ਏਆਈ ਅਤੇ ਬਲੌਕਚੇਨ ਟੈਕਨੋਲੋਜੀ ਨੂੰ ਸ਼ਾਮਲ ਕੀਤਾ ਜਾਵੇਗਾ

2024 ਵਿੱਚ ਗ੍ਰੈਜੂਏਟ ਕਰਨ ਵਾਲੇ ਨਿਫਟ ਦੇ 80% ਤੋਂ ਵੱਧ ਵਿਦਿਆਰਥੀਆਂ ਨੇ ਕੈਂਪਸ ਪਲੇਸਮੈਂਟ ਦੇ ਜ਼ਰੀਏ ਨੌਕਰੀ ਹਾਸਲ ਕਰ ਲਈ ਹੈ

Posted On: 11 NOV 2024 7:27PM by PIB Chandigarh

ਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਟੈਕਨੋਲੋਜੀ (ਨਿਫਟ) ਨੇ 2023-24 ਗ੍ਰੈਜੂਏਟ ਬੈਚ ਦੇ ਵਿਦਿਆਰਥੀਆਂ ਲਈ ਭਾਰਤ ਮੰਡਪਮ ਵਿੱਚ ਕਨਵੋਕੇਸ਼ਨ ਸੈਰੇਮਨੀ ਆਯੋਜਿਤ ਕੀਤੀ। ਜੁਆਇੰਟ ਕਨਵੋਕੇਸ਼ਨ ਵਿੱਚ ਨਿਫਟ ਦੇ ਚਾਰ ਕੈਂਪਸਾਂ ਦਿੱਲੀ, ਰਾਏਬਰੇਲੀ, ਕਾਂਗੜਾ ਅਤੇ ਪੰਚਕੂਲਾ ਦੇ ਵਿਦਿਆਰਥੀ ਸ਼ਾਮਲ ਹੋਏ। ਮਾਣਯੋਗ ਟੈਕਸਟਾਈਲ ਮੰਤਰੀ ਸ਼੍ਰੀ ਗਿਰਿਰਾਜ ਸਿੰਘ ਨੇ ਡਿਜ਼ਾਈਨ, ਮੈਨੇਜਮੈਂਟ ਅਤੇ ਟੈਕਨੋਲੋਜੀ ਦੇ ਵਿਭਿੰਨ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦੇ ਕੁੱਲ 810 ਵਿਦਿਆਰਥੀਆਂ ਨੂੰ ਡਿਗਰੀ ਪ੍ਰਦਾਨ ਕੀਤੀ। ਸਮਾਰੋਹ ਵਿੱਚ ਚਾਰ ਪੀਐੱਚਡੀ ਵਿਦਿਆਰਥੀਆਂ ਨੂੰ ਵੀ ਡਾਕਟਰੇਟ ਦੀ ਡਿਗਰੀ ਮਿਲੀ।

ਸਮਾਰੋਹ ਵਿੱਚ ਬੋਲਦੇ ਹੋਏ, ਟੈਕਸਟਾਈਲ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਨਵੀਨਤਮ ਗ੍ਰੈਜੂਏਟਸ ਨੂੰ ਸਟਾਰਟਅੱਪ ਸਮੂਹ ਵਿੱਚ ਪ੍ਰਵੇਸ਼ ਕਰਨ ਅਤੇ ਭਾਰਤ ਦੇ ਯੂਨੀਕੌਰਨ ਈਕੋਸਿਸਟਮ ਦਾ ਹਿੱਸਾ ਬਣਨ ਲਈ ਪ੍ਰੋਤਸਾਹਿਤ ਕੀਤਾ। ਐੱਚਐੱਮਓਟੀ (HMOT) ਨੇ ਸਾਰੇ 19 ਐੱਨਆਈਐੱਫਟੀ ਦੇ ਸਿਲੇਬਸ ਵਿੱਚ ਏਆਈ ਅਤੇ ਬਲੌਕਚੇਨ ਟੈਕਨੋਲੋਜੀ ਨੂੰ ਸ਼ਾਮਲ ਕਰਨ ਦੀ ਲਾਜ਼ਮੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਕਸਿਤ ਦੇਸ਼ ਵੱਲ ਅੱਗੇ ਵਧ ਰਿਹਾ ਹੈ ਅਤੇ ਐੱਨਆਈਐੱਫਟੀ ਤੋਂ ਨਿਕਲੇ ਨਵੇਂ ਗ੍ਰੈਜੂਏਟਸ ਅਗਲੇ 4 ਤੋਂ 5 ਵਰ੍ਹਿਆਂ ਵਿੱਚ ਨੌਕਰੀ ਚਾਹੁਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨਗੇ। ਮਾਣਯੋਗ ਟੈਕਸਟਾਈਲ ਮੰਤਰੀ ਨੇ ਸਾਰੇ ਗ੍ਰੈਜੂਏਟਸ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਟੈਕਸਟਾਈਲ ਸੈਕਟਰ ਵਿੱਚ ਦੇਸ਼ ਦੇ ਗੌਰਵ ਨੂੰ ਮਜ਼ਬੂਤ ਕਰਕੇ ਬ੍ਰਾਂਡ ਇੰਡੀਆ ਬਣਾਉਣ ਦਾ ਵਿਜ਼ਨ ਦਿੱਤਾ। ਐੱਚਐੱਮਓਟੀ ਨੇ ਤਿੰਨ ਸ਼੍ਰੇਣੀਆਂ ਵਿੱਚ ਪੁਰਸਕਾਰ ਵੰਡੇ- ਸਰਬਸ਼੍ਰੇਸ਼ਠ ਅਕਾਦਮਿਕ ਪ੍ਰਦਰਸ਼ਨ, ਅਸਾਧਾਰਣ ਸੇਵਾ ਅਤੇ ਸਾਲ ਦਾ ਸਰਬਸ਼੍ਰੇਸ਼ਠ ਵਿਦਿਆਰਥੀ।

1986 ਵਿੱਚ ਸਥਾਪਿਤ ਅਤੇ ਹੁਣ ਭਾਰਤ ਭਰ ਵਿੱਚ 19 ਕੈਂਪਸਾਂ ਦਾ ਸੰਚਾਲਨ ਕਰਨ ਵਾਲੇ ਨਿਫਟ ਨੂੰ ਫੈਸ਼ਨ ਸਿੱਖਿਆ ਵਿੱਚ ਆਪਣੀ ਉਤਕ੍ਰਿਸ਼ਟਤਾ ਲਈ ਵਿਆਪਕ ਤੌਰ ’ਤੇ ਮਾਨਤਾ ਪ੍ਰਾਪਤ ਹੈ। ਇਸ ਵਿੱਚ ਅਜਿਹੇ ਪ੍ਰੋਗਰਾਮ ਹਨ ਜੋ ਵਿਦਿਆਰਥੀਆਂ ਨੂੰ ਫੈਸ਼ਨ ਅਤੇ ਐਪਰਲ ਸੈਕਟਰਾਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਤਿਆਰ ਕਰਦੇ ਹਨ। 2024 ਵਿੱਚ ਗ੍ਰੈਜੂਏਟ ਕਰਨ ਵਾਲੇ ਨਿਫਟ ਦੇ 80 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀਆਂ ਨੇ ਪਹਿਲਾਂ ਹੀ 18 ਲੱਖ ਰੁਪਏ ਦੇ ਟੌਪ ਪੈਕੇਜ ਨਾਲ ਕੈਂਪਸ ਪਲੇਸਮੈਂਟ ਦੇ ਜ਼ਰੀਏ ਨੌਕਰੀ ਹਾਸਲ ਕਰ ਲਈ ਹੈ।

ਸਮਾਰੋਹ ਵਿੱਚ ਸਕੱਤਰ (ਟੈਕਸਾਟਾਈਲ) ਸੁਸ਼੍ਰੀ ਰਚਨਾ ਸ਼ਾਹ, ਅਡੀਸ਼ਨਲ ਸਕੱਤਰ (ਟੈਕਸਟਾਈਲ) ਸ਼੍ਰੀ ਰੋਹਿਤ ਕੰਸਲ ਅਤੇ ਨਿਫਟ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਤਨੁ ਕਸ਼ਯਪ (Ms. Tanu Kashyap) ਸਹਿਤ ਹੋਰ ਪਤਵੰਤੇ ਸ਼ਾਮਲ ਹੋਏ। ਸਾਰੇ ਚਾਰ ਕੈਂਪਸਾਂ ਦੇ ਕੈਂਪਸ ਡਾਇਰੈਕਟਰਜ਼ ਵੀ ਮੌਜੂਦ ਸਨ। ਇਹ ਗ੍ਰੈਜੂਏਟ ਹੁਣ ਵਿਭਿੰਨ ਭੂਮਿਕਾਵਾਂ ਵਿੱਚ ਉਦਯੋਗ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚੋ ਕਈ ਭਵਿੱਖ ਦੇ ਉੱਦਮੀ ਹੋਣਗੇ।

ਨਿਫਟ ਦਿੱਲੀ ਨੇ ਆਲਮੀ ਪ੍ਰਸਿੱਧੀ ਹਾਸਲ ਕੀਤੀ ਹੈ, ਸੀਈਓ ਵਰਲਡ ਮੈਗਜ਼ੀਨ 2024 ਦੁਆਰਾ ਦੁਨੀਆ ਭਰ ਦੇ ਫੈਸ਼ਨ ਇੰਸਟੀਟਿਊਸ਼ਨਜ਼ ਵਿੱਚ 10ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਭਾਰਤ ਦੇ ਨੰਬਰ ਇੱਕ ਫੈਸ਼ਨ ਇੰਸਟੀਟਿਊਟ ਦੇ ਰੂਪ ਵਜੋਂ ਆਪਣਾ ਟੌਪ ਸਥਾਨ ਬਣਾ ਰੱਖਿਆ ਹੈ। ਸਾਰੇ ਸਹਿਭਾਗੀ ਕੈਂਪਸਾਂ ਨੇ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ। ਨਿਫਟ ਦਿੱਲੀ ਨੇ ਸੈਨਾ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਲਈ ਲੜਾਕੂ ਵਰਦੀ ਡਿਜ਼ਾਈਨ ਕੀਤੀ ਹੈ।

ਨਿਫਟ ਰਾਏਬਰੇਲੀ ਦੇ ਵਿਦਿਆਰਥੀਆਂ ਨੇ ਨਿਊਜ਼ੀਲੈਂਡ ਦੀ ਵਰਲਡ ਆਫ ਵਿਯਰੇਬਲ ਆਰਟ ਕੰਪੀਟੀਸ਼ਨ ਵਿੱਚ ਪੁਰਸਕਾਰ ਜਿੱਤ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਭਾਰਤ ਸਰਕਾਰ ਦੁਆਰਾ ਆਯੋਜਿਤ “ਸਮਾਰਕ ਸਿੱਕਿਆਂ ਦੀ ਬੌਕਸ ਪੈਕੇਜ਼ਿੰਗ” ਪ੍ਰਤੀਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਨਿਫਟ ਕਾਂਗੜਾ ਨੇ ਸਥਿਰਤਾ ‘ਤੇ ਧਿਆਨ ਕੇਂਦ੍ਰਿਤ ਕੀਤਾ, ਇਸ ਦੇ ਤਹਿਤ ਅੰਤਰਾਰਾਸ਼ਟਰੀ ਸੰਮੇਲਨ ਵਿੱਚ ਦੁਨੀਆ ਭਰ ਤੋਂ 600 ਤੋਂ ਵੱਧ ਬੇਨਤੀਆਂ ਪ੍ਰਾਪਤ ਹੋਈਆਂ, ਯੂਐੱਨਡੀਪੀ ਪ੍ਰੋਜੈਕਟ ਦੇ ਤਹਿਤ 160 ਮਹਿਲਾ ਕਾਰੀਗਰਾਂ ਨੂੰ ਸਸ਼ਕਤ ਬਣਾਇਆ ਗਿਆ, ਅਤੇ ਫੈਸ਼ਨ ਕ੍ਰਾਂਤੀ ਨਾਲ ‘ਮੈਂਡ ਇਨ ਪਬਲਿਕ’ ਪਹਿਲ ਦੇ ਤਹਿਤ ਕੈਂਪਸ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਸਿੱਖਿਆ ਦੇ ਕੇਂਦਰ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ।

ਨਿਫਟ ਪੰਚਕੂਲਾ ਇੱਕ ਜੀਆਰਆਈਐੱਚਏ (GRIHA)- ਰੇਟਿਡ ਗ੍ਰੀਨ ਕੈਂਪਸ ਹੈ ਅਤੇ ਇਸ ਨੂੰ ਆਦਿਤਯ ਬਿਰਲਾ ਗਰੁੱਪ ਦੁਆਰਾ ਉਤਕ੍ਰਿਸ਼ਟ ਕੰਕ੍ਰੀਟ ਸੰਰਚਨਾ ਪੁਰਸਕਾਰ ਪ੍ਰਾਪਤ ਹੋਇਆ ਹੈ।

 

******

ਡੀਐੱਸਕੇ


(Release ID: 2072744) Visitor Counter : 11


Read this release in: English , Urdu , Hindi , Tamil