ਬਿਜਲੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਐੱਨਐੱਚਪੀਸੀ ਅਤੇ ਐੱਨਟੀਪੀਸੀ ਦੇ 50ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕੀਤਾ


ਸ਼੍ਰੀ ਮਨੋਹਰ ਲਾਲ, ਮਾਣਯੋਗ ਕੇਂਦਰੀ ਮੰਤਰੀ, ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ, ਨੇ ਸ਼੍ਰੀ ਪੰਕਜ ਅਗਰਵਾਲ, ਸਕੱਤਰ (ਬਿਜਲੀ) ਭਾਰਤ ਸਰਕਾਰ, ਸ਼੍ਰੀ ਆਰ.ਕੇ. ਚੌਧਰੀ, ਸੀਐੱਮਡੀ, ਐੱਨਐੱਚਪੀਸੀ ਅਤੇ ਸ਼੍ਰੀ ਗੁਰਦੀਪ ਸਿੰਘ, ਸੀਐੱਮਡੀ, ਐੱਨਟੀਪੀਸੀ ਦੀ ਮੌਜੂਦਗੀ ਵਿੱਚ ਦੀਪ ਜਲਾਇਆ

Posted On: 09 NOV 2024 7:45PM by PIB Chandigarh

ਸ਼੍ਰੀ ਮਨੋਹਰ ਲਾਲ, ਮਾਣਯੋਗ ਕੇਂਦਰੀ ਮੰਤਰੀ, ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ, ਨੇ ਸ਼੍ਰੀ ਪੰਕਜ ਅਗਰਵਾਲ, ਸਕੱਤਰ (ਬਿਜਲੀ) ਭਾਰਤ ਸਰਕਾਰ, ਸ਼੍ਰੀ ਆਰ.ਕੇ. ਚੌਧਰੀ, ਸੀਐੱਮਡੀ, ਐੱਨਐੱਚਪੀਸੀ ਅਤੇ ਸ਼੍ਰੀ ਗੁਰਦੀਪ ਸਿੰਘ, ਸੀਐੱਮਡੀ, ਐੱਨਟੀਪੀਸੀ ਦੀ ਮੌਜੂਦਗੀ ਵਿੱਚ ਦੀਪ ਜਲਾਇਆ

ਐੱਨਐੱਚਪੀਸੀ, ਭਾਰਤ ਦੀ ਪ੍ਰਮੁੱਖ ਹਾਈਡ੍ਰੋਪਾਵਰ ਕੰਪਨੀ ਅਤੇ ਐੱਨਟੀਪੀਸੀ, ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਉਪਯੋਗਿਤਾ ਨੇ 9 ਨਵੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਇੱਕ ਸ਼ਾਨਦਾਰ ਸੰਯੁਕਤ ਸਮਾਰੋਹ ਦੇ ਨਾਲ ਆਪਣਾ 50ਵਾਂ ਸਥਾਪਨਾ ਦਿਵਸ ਮਨਾਇਆ ਅਤੇ ਗੋਲਡਨ ਜੁਬਲੀ ਵਰ੍ਹੇ ਵਿੱਚ ਪ੍ਰਵੇਸ਼ ਕੀਤਾ। ਦੋਵੇਂ ਉਪਯੋਗਿਤਾਵਾਂ ਨੂੰ 7 ਨਵੰਬਰ 1975 ਨੂੰ ਸ਼ਾਮਲ ਕੀਤਾ ਗਿਆ ਸੀ।

ਕੇਂਦਰੀ ਬਿਜਲੀ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਸਕੱਤਰ (ਬਿਜਲੀ) ਸ਼੍ਰੀ ਪੰਕਜ ਅਗਰਵਾਲ ਵਿਸ਼ੇਸ਼ ਮਹਿਮਾਨ ਸਨ। ਸ਼੍ਰੀ ਆਰ.ਕੇ. ਚੌਧਰੀ, ਸੀਐੱਮਡੀ, ਐੱਨਐੱਚਪੀਸੀ ਅਤੇ ਸ਼੍ਰੀ ਗੁਰਦੀਪ ਸਿੰਘ, ਸੀਐੱਮਡੀ, ਐੱਨਟੀਪੀਸੀ ਦੇ ਨਾਲ ਇਸ ਅਵਸਰ ‘ਤੇ ਐੱਨਐੱਚਪੀਸੀ ਨੂੰ ਸ਼੍ਰੀ ਆਰ.ਪੀ ਗੋਇਲ, ਡਾਇਰੈਕਟਰ (ਵਿੱਤ), ਸ਼੍ਰੀ ਉੱਤਮ ਲਾਲ, ਡਾਇਰੈਕਟਰ (ਪਰਸੋਨਲ), ਸ਼੍ਰੀ ਸੰਜੈ ਕੁਮਾਰ ਸਿੰਘ, ਡਾਇਰੈਕਟਰ (ਪ੍ਰੋਜੈਕਟ ਐਂਡ ਟੈਕਨੀਕਲ) ਅਤੇ ਸ਼੍ਰੀ ਸੰਤੋਸ਼ ਕੁਮਾਰ, ਸੀਵੀਓ ਅਤੇ ਐੱਨਟੀਪੀਸੀ ਤੋਂ ਸ਼੍ਰੀ ਜੈਕੁਮਾਰ ਸ੍ਰੀਨਿਵਾਸਨ, ਡਾਇਰੈਕਟਰ (ਵਿੱਤ), ਸ਼੍ਰੀ ਸ਼ਿਵਮ ਸ੍ਰੀਵਾਸਤਵ, ਡਾਇਰੈਕਟਰ (ਫਿਊਲ), ਸ਼੍ਰੀ ਕੇ.ਐੱਸ. ਸੁੰਦਰਮ, ਡਾਇਰੈਕਟਰ (ਪ੍ਰੋਜੈਕਟਸ), ਸ਼੍ਰੀ ਰਵਿੰਦਰ ਕੁਮਾਰ, ਡਾਇਰੈਕਟਰ (ਆਪ੍ਰੇਟਰਸ) ਅਤੇ ਸ਼੍ਰੀ ਏ.ਕੇ. ਜਦਲੀ, ਡਾਇਰੈਕਟਰ (ਐੱਚਆਰ) ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਮਾਣਯੋਗ ਕੇਂਦਰੀ ਬਿਜਲੀ, ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਦੋਵੇਂ ਸੰਗਠਨਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਨ ‘ਤੇ ਆਪਣੀ ਪ੍ਰਸੰਨਤਾ ਪ੍ਰਗਟਾਈ। ਮਾਣਯੋਗ ਮੰਤਰੀ ਨੇ ਕਿਹਾ ਕਿ ਬੀਤੇ ਪੰਜ ਦਹਾਕਿਆਂ ਵਿੱਚ ਭਾਰਤ ਦੇ ਬਿਜਲੀ ਖੇਤਰ ਵਿੱਚ ਐੱਨਐੱਚਪੀਸੀ ਅਤੇ ਐੱਨਟੀਪੀਸੀ ਦੀ ਤਰਫ਼ ਤੋਂ ਕੀਤਾ ਗਿਆ ਅਦੁੱਤੀ ਯੋਗਦਾਨ ਸਾਡੇ ਲਈ ਮਾਣ ਦਾ ਵਿਸ਼ਾ ਹੈ ਅਤੇ ਦੇਸ਼ ਦੇ ਟਿਕਾਊ ਵਿਕਾਸ ਲਈ ਸਥਿਰ ਅਤੇ ਨਿਰੰਤਰ ਬਿਜਲੀ ਦੀ ਸਪਲਾਈ ਪ੍ਰਦਾਨ ਕਰਨ ਦਾ ਉਨ੍ਹਾਂ ਦਾ ਸਮਰਪਣ ਅਤੇ ਪ੍ਰਤੀਬੱਧਤਾ ਮਹੱਤਵਪੂਰਨ ਹੈ। 

ਆਪਣੇ ਸੰਬੋਧਨ ਵਿੱਚ ਸ਼੍ਰੀ ਪੰਕਜ ਅਗਰਵਾਲ, ਸਕੱਤਰ (ਬਿਜਲੀ), ਭਾਰਤ ਸਰਕਾਰ ਨੇ ਐੱਨਐੱਚਪੀਸੀ ਅਤੇ ਐੱਨਟੀਪੀਸੀ ਦੀਆਂ ਮਹੱਤਵਪੂਰਨ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬੀਤੇ 50 ਵਰ੍ਹਿਆਂ ਵਿੱਚ ਭਾਰਤ ਦੇ ਊਰਜਾ ਖੇਤਰ ਵਿੱਚ ਬਦਲਾਅ ਲਿਆਉਣ ਵਿੱਚ ਐੱਨਟੀਪੀਸੀ ਅਤੇ ਐੱਨਐੱਚਪੀਸੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਅੱਗੇ ਜੋੜਿਆ ਕਿ ਦੋਵੇਂ ਸੰਗਠਨਾਂ ਨੇ ਭਾਰਤ ਦੀ ਊਰਜਾ ਸੁਰੱਖਿਆ ਅਤੇ ਆਰਥਿਕ ਵਿਕਾਸ ਨੂੰ ਜੋੜਿਆ ਹੈ ਅਤੇ ਇਹ ਸਵੀਕਾਰ ਕੀਤਾ ਕਿ ਦੋਵੇਂ ਸੰਗਠਨ ਸਵੱਛ ਊਰਜਾ ਸਮਾਧਾਨਾਂ ਦਾ ਪ੍ਰਚਾਰ ਕਰ ਰਹੇ ਹਨ। 

ਇਸ ਅਵਸਰ ’ਤੇ ਸੰਬੋਧਨ ਦੌਰਾਨ, ਐੱਨਐੱਚਪੀਸੀ ਦੇ ਸੀਐੱਮਡੀ ਸ਼੍ਰੀ ਆਰ.ਕੇ. ਚੌਧਰੀ ਨੇ ਗੋਲਡਨ ਜੁਬਲੀ ਈਅਰ ਵਿੱਚ ਪ੍ਰਵੇਸ਼ ਲਈ ਐੱਨਐੱਚਪੀਸੀ ਅਤੇ ਐੱਨਟੀਪੀਸੀ ਦੋਵੇਂ ਕਰਮਚਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਚੌਧਰੀ ਨੇ 1975 ਵਿੱਚ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਬਿਜਲੀ ਉਤਪਾਦਨ ਅਤੇ ਇਸ ਦੇ ਮੁਨਾਫੇ ਦੇ ਮਾਮਲੇ ਵਿੱਚ ਐੱਨਐੱਚਪੀਸੀ ਦੀਆਂ ਵਿਭਿੰਨ ਉਪਲਬਧੀਆਂ ਦੀ ਜਾਣਕਾਰੀ ਦਿੱਤੀ। ਐੱਨਐੱਚਪੀਸੀ ਦੇ ਸੀਐੱਮਡੀ ਨੇ ਕਿਹਾ ਕਿ ਐੱਨਐੱਚਪੀਸੀ ਦੀਆਂ ਸਫ਼ਲਤਾਵਾਂ ਅਣਗਿਣਤ ਹਨ ਅਤੇ ਅਸੀਂ ਨਾ ਕੇਵਲ ਵਿਚਾਰ ਤੋਂ ਲੈ ਕੇ ਇਸਤੇਮਾਲ ਵਿੱਚ ਲਿਆਂਦੇ ਜਾਣ ਤੱਕ ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਉਤਕ੍ਰਿਸ਼ਟਤਾ ਹਾਸਲ ਕੀਤੀ ਹੈ, ਬਲਕਿ ਸਥਾਈ ਵਿਕਾਸ ਦੇ ਸਿਧਾਂਤਾਂ ਨੂੰ ਵੀ ਅਪਣਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐੱਨਐੱਚਪੀਸੀ ਦਾ 50ਵਾਂ ਸਥਾਪਨਾ ਦਿਵਸ ਇਸ ਲਈ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿਉਂਕਿ ਐੱਨਐੱਚਪੀਸੀ ਨੇ ਇਸ ਵਰ੍ਹੇ 30 ਅਗਸਤ ਨੂੰ ਨਵਰਤਨ ਕੰਪਨੀ ਦਾ ਦਰਜਾ ਹਾਸਲ ਕੀਤਾ ਹੈ ਜੋ ਸਾਡੀ ਸਖ਼ਤ ਮਿਹਨਤ, ਸਮਰਪਣ ਅਤੇ ਉੱਚ ਮਾਪਦੰਡਾਂ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਐੱਨਐੱਚਪੀਸੀ ਦੇ ਸੀਐੱਮਡੀ ਨੇ ਦੱਸਿਆ ਕਿ ਵਰਤਮਾਨ ਵਿੱਚ ਐੱਨਐੱਚਪੀਸੀ ਦੀ ਕੁੱਲ ਸਥਾਪਿਤ ਸਮਰੱਥਾ 7000 ਮੈਗਾਵਾਟ ਤੋਂ ਵੱਧ ਹੈ ਅਤੇ ਐੱਨਐੱਚਪੀਸੀ ਲਗਾਤਾਰ ਗ੍ਰੀਨ ਐਨਰਜੀ ਜੈਨਰੇਸ਼ਨ ਵੱਲ ਵਧ ਰਹੀ ਹੈ ਅਤੇ ਨਵੀਆਂ ਉਚਾਈਆਂ ਨੂੰ ਛੂਹਣ ਦਾ ਪ੍ਰਯਾਸ ਕਰ ਰਹੀ ਹੈ।

ਇਸ ਅਵਸਰ ’ਤੇ ਬੋਲਦੇ ਹੋਏ, ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਇਸ ਇਤਿਹਾਸਿਕ ਅਵਸਰ ’ਤੇ ਐੱਨਟੀਪੀਸੀ ਅਤੇ ਐੱਨਐੱਚਪੀਸੀ ਦੇ ਹਰੇਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਸੀਐੱਮਡੀ ਨੇ ਕਿਹਾ ਕਿ ਇਸ ਜ਼ਿਕਰਯੋਗ ਉਪਲਬਧੀ ਨੂੰ ਹਾਸਲ ਕਰਨ ਵਿੱਚ ਸਾਡੇ ਕਰਮਚਾਰੀਆਂ ਦਾ ਸਮਰਪਣ ਅਤੇ ਲਚੀਲਾਪਣ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਕਿਹਾ, ਇਸ ਵਰ੍ਹੇ, ਜਿਵੇਂ ਕਿ ਅਸੀਂ ਆਪਣੀ ਵਿਰਾਸਤ ਦਾ ਸਨਮਾਨ ਕਰਦੇ ਹਾਂ, ਅਸੀਂ ਇਨੋਵੇਸ਼ਨ ਨੂੰ ਅਪਣਾਉਣ ਅਤੇ ਪ੍ਰਦਰਸ਼ਨ, ਸੁਰੱਖਿਆ ਅਤੇ ਵਾਤਾਵਰਣ ਪ੍ਰਬੰਧਨ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਦਾ ਵੀ ਸੰਕਲਪ ਲੈਂਦੇ ਹਾਂ। ਐੱਨਟੀਪੀਸੀ ਨੇ ਰਾਸ਼ਟਰ ਨੂੰ ਭਰੋਸੇਯੋਗ, ਕਿਫਾਇਤੀ ਅਤੇ ਸਥਾਈ ਬਿਜਲੀ ਪ੍ਰਦਾਨ ਕਰਨ ਲਈ ਹਮੇਸ਼ਾ ਹੀ ਆਪਣੀ ਪ੍ਰਤੀਬੱਧਤਾ ਦਿਖਾਈ ਹੈ। ਅਸੀਂ ਵਰ੍ਹਿਆਂ ਤੱਕ ਦੇਸ਼ ਦੀ ਪ੍ਰਗਤੀ ਲਈ ਇੱਕ ਵਿਕਾਸ ਦੇ ਇੰਜਣ ਦੇ ਤੌਰ ‘ਤੇ ਕੰਮ ਕੀਤਾ, ਲਗਾਤਾਰ ਵਿਕਸਿਤ ਹੋਏ ਅਤੇ ਰਾਸ਼ਟਰ ਦੀ ਵਿਕਾਸ ਗਾਥਾ ’ਤੇ ਗਹਿਰਾ ਪ੍ਰਭਾਵ ਪਾਇਆ। ਅੱਜ, ਜਦੋਂ ਲੋਕ ਦੇਸ਼ ਵਿੱਚ ਬਿਜਲੀ ਬਾਰੇ ਵਿਚਾਰ ਕਰਦੇ ਹਨ, ਤਾਂ ਉਹ ਤੁਰੰਤ ਐੱਨਟੀਪੀਸੀ ਬਾਰੇ ਸੋਚਦੇ ਹਨ, ਜੋ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਹੈ ਅਤੇ ਸਾਡੇ ’ਤੇ ਵਾਧੂ ਜ਼ਿੰਮੇਦਾਰੀ ਪਾਉਂਦਾ ਹੈ, ਉਨ੍ਹਾਂ ਨੇ ਜੋੜਿਆ।

ਪ੍ਰੋਗਰਾਮ ਦੌਰਾਨ, ਮਾਣਯੋਗ ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਐੱਨਐੱਚਪੀਸੀ ਦੀ ਕੌਮਿਕ ਬੁੱਕ, ‘ਜਲ ਸੇ ਜਯੋਤੀ’ ("Jal se Jyoti") ਅਤੇ ਐੱਨਟੀਪੀਸੀ ਦੀ ਕੌਫੀ ਟੇਬਲ ਬੁੱਕ ‘ਸਮੱਥਵਮ’ ("Samathvam") ਨਾਮ ਦੇ ਦੋ ਵਿਸ਼ੇਸ਼ ਪ੍ਰਕਾਸ਼ਨ ਰਿਲੀਜ਼ ਕੀਤੇ। ਐੱਨਐੱਚਪੀਸੀ ਦੀ ਕੌਮਿਕ ਬੁੱਕ  "ਜਲ ਸੇ ਜਯੋਤੀ" ਦਾ ਉਦੇਸ਼ ਕਹਾਣੀ ਨੂੰ ਆਕਰਸ਼ਕ ਢੰਗ ਨਾਲ ਕਹਿਣ ਅਤੇ ਜੀਵੰਤ ਚਿਤਰਣ ਦੇ ਜ਼ਰੀਏ ਬੱਚਿਆਂ ਨੂੰ ਹਾਈਡ੍ਰੋਪਾਵਰ ਜੈਨਰੇਸ਼ਨ ਦੇ ਮਹੱਤਵ ਅਤੇ ਪ੍ਰਕਿਰਿਆ ਬਾਰੇ ਸਿੱਖਿਅਤ ਕਰਨਾ ਹੈ। ਐੱਨਟੀਪੀਸੀ ਦੀ ਕੌਫੀ ਟੇਬਲ ਬੁੱਕ, "ਸਮੱਥਵਮ," ਸ਼ਾਨਦਾਰ ਚਿੱਤਰਾਂ ਅਤੇ ਪ੍ਰੇਰਕ ਕਹਾਣੀਆਂ ਦੇ ਜ਼ਰੀਏ ਐੱਨਟੀਪੀਸੀ ਦੇ ਸਮ੍ਰਿੱਧ ਇਤਿਹਾਸ ਨੂੰ ਲੜੀਵਾਰ ਤਰੀਕੇ ਨਾਲ ਦੱਸਦੀ ਹੈ। "ਸਮੱਥਵਮ," ਇੱਕ ਸੰਸਕ੍ਰਿਤ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਨਤਾ ਅਤੇ ਸੰਤੁਲਨ, ਜੋ ਬੀਤੇ 50 ਵਰ੍ਹਿਆਂ ਵਿੱਚ ਐੱਨਟੀਪੀਸੀ ਦੇ ਦਰਸ਼ਨ ਨੂੰ ਸ਼ਾਮਲ ਕਰਦਾ ਹੈ। ਇਹ ਪੁਸਤਕ ਇੱਕ ਸਿੰਗਲ ਥਰਮਲ ਪਾਵਰ ਪਲਾਂਟ ਤੋਂ ਸ਼ੁਰੂ ਹੋ ਕੇ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਬਿਜਲੀ ਇਕਾਈ ਹੋਣ ਤੱਕ ਐੱਨਟੀਪੀਸੀ ਦੀ ਯਾਤਰਾ ‘ਤੇ ਚਾਨਣਾ ਪਾਉਂਦੀ ਹੈ, ਜੋ ਊਰਜਾ ਸੁਰੱਖਿਆ, ਵਾਤਾਵਰਣ ਦੀ ਸਥਿਰਤਾ, ਇਨੋਵੇਸ਼ਨ, ਭਾਈਚਾਰਕ ਸਸ਼ਕਤੀਕਰਣ ਅਤੇ ਜੈਵ ਵਿਭਿੰਨਤਾ ਵਿੱਚ ਇਸ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੀ ਹੈ। 

ਪ੍ਰੋਗਰਾਮ ਦਾ ਵਿਸ਼ੇਸ਼ ਆਕਰਸ਼ਣ ਪ੍ਰਸਿੱਧ ਗਾਇਕ ਸ਼੍ਰੀ ਅਭਿਜੀਤ ਭੱਟਾਚਾਰਿਆ ਦਾ ਸੰਗੀਤਮਈ ਪ੍ਰਦਰਸ਼ਨ ਸੀ, ਜਿਨ੍ਹਾਂ ਦੇ ਮਨਮੋਹਕ ਸੁਰਾਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਉਤਸਵ ਵਿੱਚ ਇੱਕ ਅਦਭੁਤ ਰੰਗ ਭਰਿਆ।

 

*****

 

ਜੇਐੱਨ/ਐੱਸਕੇ


(Release ID: 2072396) Visitor Counter : 14


Read this release in: English , Urdu , Marathi , Hindi