ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਆਈਡੀਸੀਐੱਲ ਅਤੇ ਏਆਈਸੀਟੀਈ ਨੇ ਯੂਜੀ ਅਤੇ ਪੀਜੀ ਵਿਦਿਆਰਥੀਆਂ ਲਈ ਇੰਟਰਨਸ਼ਿਪ ਪ੍ਰੋਗਰਾਮ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ


ਇਹ ਰਾਸ਼ਟਰਵਿਆਪੀ ਪ੍ਰੋਗਰਾਮ ਯੂਜੀ ਅਤੇ ਪੀਜੀ ਵਿਦਿਆਰਥੀਆਂ ਲਈ ਅਨੁਭਵਾਤਮਕ ਲਰਨਿੰਗ ਦੇ ਅਵਸਰ ਪ੍ਰਦਾਨ ਕਰੇਗਾ

Posted On: 06 NOV 2024 7:10PM by PIB Chandigarh

ਭਾਰਤ ਸਰਕਾਰ ਦੇ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਤਹਿਤ ਆਉਣ ਵਾਲੇ ਇੱਕ ਜਨਤਕ ਖੇਤਰ ਦੇ ਉਪਕ੍ਰਮ ਨੈਸ਼ਨਲ ਹਾਈਵੇਜ਼ ਐਂਡ ਇਨਫ੍ਰਾਸਟ੍ਰਕਚਰ ਡਿਵੈਲਪਮਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਅੱਜ ਗ੍ਰੈਜੂਏਟ (ਯੂਜੀ)/ਪੋਸਟ ਗ੍ਰੈਜੂਏਟ (ਪੀਜੀ) ਵਿਦਿਆਰਥੀਆਂ ਨੂੰ ਇੰਟਰਨਸ਼ਿਪ ਦੇ ਅਵਸਰ ਪ੍ਰਦਾਨ ਕਰਨ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਐੱਨਐੱਚਆਈਡੀਸੀਐੱਲ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਨਿਤਿਨ ਸ਼ਰਮਾ ਅਤੇ ਏਆਈਸੀਟੀਈ ਦੇ ਮੁੱਖ ਕੋਆਰਡੀਨੇਟਿੰਗ ਅਫ਼ਸਰ ਡਾ. ਬੁੱਧ ਚੰਦਰਸ਼ੇਖਰ ਨੇ ਸਯੁਕਤ ਤੌਰ ‘ਤੇ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।

ਐੱਨਐੱਚਆਈਡੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨ ਕੁਮਾਰ ਨੇ ਇੰਟਰਨਸ਼ਿਪ ਪ੍ਰੋਗਰਾਮ ਲਈ ਇੱਕ ਔਨਲਾਈਨ ਪੋਰਟ ਲਾਂਚ ਕੀਤਾ। ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਵਿੱਚ ਵਿਸ਼ੇਸ਼ ਤੌਰ ‘ਤੇ ਉੱਤਰ-ਪੂਰਬ ਖੇਤਰ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਯੂਜੀ ਅਤੇ ਪੀਜੀ ਵਿਦਿਆਰਥੀਆਂ ਨੂੰ ਅਨੁਭਵਾਤਮਕ ਲਰਨਿੰਗ ਦੇ ਅਵਸਰ ਪ੍ਰਦਾਨ ਕਰਨਾ ਹੈ। ਪੋਰਟਲ ਦਾ ਉਦਘਾਟਨ ਐੱਨਐੱਚਆਈਡੀਸੀਐੱਲ ਅਤੇ ਏਆਈਸੀਟੀਈ ਦੋਵਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਪੰਜ ਸਾਲਾਂ ਦੀ ਮਿਆਦ ਲਈ ਹਸਤਾਖਰ ਕੀਤੇ ਇਸ ਸਹਿਮਤੀ ਪੱਤਰ ਵਿੱਚ ਏਆਈਸੀਟੀਈ ਅਤੇ ਐੱਨਐੱਚਆਈਡੀਸੀਐੱਲ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਏਆਈਸੀਟੀਈ ਇਸ ਪਲੈਟਫਾਰਮ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ, ਜਦਕਿ ਐੱਨਐੱਚਆਈਡੀਸੀਐੱਲ ਪ੍ਰੋਗਰਾਮ ਲਈ ਪ੍ਰੋਗਰਾਮ ਸਬੰਧੀ ਅਤੇ ਗੈਰ-ਤਕਨੀਕੀ ਸਹਾਇਤਾ ਦੀ ਦੇਖਰੇਖ ਕਰੇਗਾ।

ਐੱਨਐੱਚਆਈਡੀਸੀਐੱਲ ਅਤੇ ਏਆਈਸੀਟੀਈ ਦੋਵੇਂ, ਆਪਣੇ-ਆਪਣੇ ਖੇਤਰਾਂ ਵਿੱਚ ਮੋਹਰੀ ਰਾਸ਼ਟਰੀ ਸੰਗਠਨ ਹੋਣ ਦੇ ਨਾਤੇ, ਦੇਸ਼ ਵਿੱਚ ਯੂਜੀ/ਪੀਜੀ ਵਿਦਿਆਰਥੀਆਂ ਨੂੰ ਕੌਸਲ ਪ੍ਰਦਾਨ ਕਰਨ ਅਤੇ ਅਵਸਰ ਪ੍ਰਦਾਨ ਕਰਨ ਦੇ ਰਾਸ਼ਟਰੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹਨ।

 

**********

ਐੱਨਕੇਕੇ/ਜੀਐੱਸ


(Release ID: 2072320) Visitor Counter : 12


Read this release in: English , Urdu , Hindi , Tamil