ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਟੀਬੀ ਮੁਕਤ ਭਾਰਤ ਵੱਲ: ਉਪਲਬਧੀਆਂ, ਚੁਣੌਤੀਆਂ ਅਤੇ ਅੱਗੇ ਦਾ ਰਸਤਾ
Posted On:
05 NOV 2024 6:35PM by PIB Chandigarh
ਟੀਬੀ ਖ਼ਾਤਮੇ ਦੀ ਦਿਸ਼ਾ ਵਿੱਚ ਭਾਰਤ ਦੀ ਸਮਰਪਿਤ ਯਾਤਰਾ ਨੂੰ ਗਲੋਬਲ ਪੱਧਰ ‘ਤੇ ਮਾਨਤਾ ਮਿਲੀ ਹੈ, ਜਿਸ ਵਿੱਚ 2015 ਤੋਂ 2023 ਤੱਕ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ 17.7 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਇਹ ਦਰ ਗਲੋਬਲ ਔਸਤਨ ਗਿਰਾਵਟ 8.3% ਤੋਂ ਦੁੱਗਣੀ ਹੈ, ਜਿਵੇਂ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਆਪਣੀ ਗਲੋਬਲ ਟੀਬੀ ਰਿਪੋਰਟ 2024 ਵਿੱਚ ਦੱਸਿਆ ਹੈ। ਇਹ ਮੀਲ ਪੱਥਰ ਭਾਰਤ ਦੇ ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਦੇ ਪ੍ਰਭਾਵ ਨੂੰ ਜ਼ਾਹਿਰ ਕਰਦਾ ਹੈ, ਜੋ ਇੱਕ ਵਿਆਪਕ ਰਣਨੀਤੀ ਹੈ ਜੋ 2025 ਤੱਕ ਟੀਬੀ ਖ਼ਾਤਮੇ ਦੇ ਅਭਿਲਾਸ਼ੀ ਲਕਸ਼ ਨੂੰ ਪੂਰਾ ਕਰਨ ਲਈ ਅਤਿਆਧੁਨਿਕ ਨਿਦਾਨ, ਨਿਵਾਰਕ ਦੇਖਭਾਲ, ਮਰੀਜ਼ ਸਹਾਇਤਾ ਅਤੇ ਇੱਕ ਕ੍ਰਾੱਸ-ਸੈਕਟਰ ਸਾਂਝੇਦਾਰੀ ਹੈ।
ਭਾਰਤ ਵਿੱਚ ਟੀਬੀ ਨੂੰ ਖ਼ਤਮ ਕਰਨ ਦੀਆਂ ਰਣਨੀਤੀਆਂ ਅਤੇ ਲਕਸ਼
ਐੱਸਡੀਜੀ ਲਕਸ਼ 3.3 ਦਾ ਲਕਸ਼ “ਏਡਜ਼, ਟੀਬੀ, ਮਲੇਰੀਆ ਅਤੇ ਅਣਦੇਖੀ ਵਾਲੀਆਂ ਬਿਮਾਰੀਆਂ ਦੀਆਂ ਮਹਾਮਾਰੀਆਂ ਨੂੰ ਸਮਾਪਤ ਕਰਨਾ ਅਤੇ ਹੈਪੇਟਾਈਟਸ, ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਹੋਰ ਸੰਚਾਰੀ ਬਿਮਾਰੀਆਂ ਤੋਂ 2030 ਤੱਕ ਨਜਿੱਠਣਾ ਹੈ।” ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਟੀਚਿਆਂ (ਯੂਐੱਨ-ਐੱਸਡੀਜੀ) ਦੇ ਹਸਤਾਖਰਕਰਤਾ ਦੇ ਰੂਪ ਵਿੱਚ ਭਾਰਤ ਨੇ ਐੱਸਡੀਜੀ ਦੀ ਸਮਾਂ ਸੀਮਾ 2030 ਤੋਂ ਪੰਜ ਵਰ੍ਹੇ ਪਹਿਲਾਂ ਹੀ 2025 ਤੱਕ “ਟੀਬੀ ਨੂੰ ਸਮਾਪਤ” ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ।
ਇਸ ਟੀਚੇ ਦੇ ਤਹਿਤ ਟੀਬੀ ਦੇ ਸੰਕੇਤਕਾਂ ਵਿੱਚ ਸ਼ਾਮਲ ਹਨ:
-
2015 ਦੇ ਪੱਧਰ ਦੀ ਤੁਲਨਾ ਵਿੱਚ ਟੀਬੀ ਦੀ ਦਰ (ਪ੍ਰਤੀ ਲੱਖ ਜਨਸੰਖਿਆ ‘ਤੇ ਨਵੇਂ ਮਾਮਲੇ) ਵਿੱਚ 80% ਦੀ ਕਮੀ।
-
2015 ਦੇ ਪੱਧਰ ਦੀ ਤੁਲਨਾ ਵਿੱਚ ਟੀਬੀ ਮੌਤ ਦਰ ਵਿੱਚ 90% ਦੀ ਕਮੀ।
-
ਟੀਬੀ ਤੋਂ ਪ੍ਰਭਾਵਿਤ ਕੋਈ ਵੀ ਪਰਿਵਾਰ ਬਿਮਾਰੀ ਦੇ ਕਾਰਨ ਭਾਰੀ ਖਰਚ ਦਾ ਸਾਹਮਣਾ ਨਹੀਂ ਕਰ ਰਿਹਾ।
“ 2025 ਤੱਕ ਟੀਬੀ ਨੂੰ ਸਮਾਪਤ ਕਰਨ” ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਾਰਚ 2018 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ “ਐਂਡ ਟੀਬੀ ਸਮਿਟ” ਦੌਰਾਨ ਵਿਅਕਤ ਕੀਤਾ ਸੀ ਅਤੇ ਵਿਸ਼ਵ ਟੀਬੀ ਦਿਵਸ 2023 ‘ਤੇ ਵਾਰਾਣਸੀ ਵਿੱਚ “ਇੱਕ ਵਿਸ਼ਵ ਟੀਬੀ ਸਮਿਟ” ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਸੀ। ਇਸ ਸਮਿਟ ਵਿੱਚ, ਪ੍ਰਧਾਨ ਮੰਤਰੀ ਨੇ ਟੀਬੀ ਲਈ ਨਿਰਣਾਇਕ ਅਤੇ ਪੁਨਰਜੀਵਿਤ ਪ੍ਰਤੀਕ੍ਰਿਆ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਇਸ ਦੇ ਇਲਾਵਾ, ਭਾਰਤ ਗਾਂਧੀਨਗਰ ਘੋਸ਼ਣਾਪੱਤਰ ਦਾ ਵੀ ਹਸਤਾਖਰ ਕਰਤਾ ਹੈ, ਜੋ ਸਿਹਤ ਮੰਤਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਦੱਖਣ-ਪੂਰਬ ਏਸ਼ੀਆਈ ਖੇਤਰੀ ਦਫ਼ਤਰ (ਐੱਸਈਏਆਰਓ) ਦਾ ਸੰਯੁਕਤ ਘੋਸ਼ਣਾਪੱਤਰ ਹੈ, ਜਿਸ ‘ਤੇ ਅਗਸਤ 2023 ਵਿੱਚ ਦੱਖਣ-ਪੂਰਬ ਏਸ਼ੀਆ ਖੇਤਰ ਵਿੱਚ 2030 ਤੱਕ “ਟੀਬੀ ਨੂੰ ਸਮਾਪਤ ਕਰਨ ਲਈ ਨਿਰੰਤਰਤਾ, ਗਤੀ ਅਤੇ ਇਨੋਵੇਸ਼ਨ” ‘ਤੇ ਉੱਚ ਪੱਧਰੀ ਮੰਤਰੀ ਪੱਧਰੀ ਮੀਟਿੰਗ ਵਿੱਚ ਹਸਤਾਖਰ ਕੀਤੇ ਗਏ ਸਨ।
ਭਾਰਤ ਸਰਕਾਰ ਦੁਆਰਾ ਦਿਖਾਈ ਗਈ ਮਜ਼ਬੂਤ ਰਾਜਨੀਤਕ ਪ੍ਰਤੀਬੱਧਤਾ ਦੇ ਅਨੁਰੂਪ, ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਟੀਬੀ ਖ਼ਾਤਮੇ ਲਈ ਰਾਸ਼ਟਰੀ ਰਣਨੀਤਕ ਯੋਜਨਾ (ਐੱਨਐੱਸਪੀ) ਨੂੰ ਲਾਗੂ ਕਰ ਰਿਹਾ ਹੈ। ਐੱਨਐੱਸਪੀ 2017-2025 ਨੇ ਟੀਚਿਆਂ ਅਤੇ ਉਪਲਬਧੀਆਂ ਦਰਮਿਆਨ ਅੰਤਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਅਤੇ ਭਾਰਤ ਬੋਝ ਅਨੁਮਾਨ ਲਈ ਗਣਿਤਿਕ ਮਾਡਲ ਵਿਕਸਿਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ।
ਭਾਰਤ ਦਾ ਦ੍ਰਿਸ਼ਟੀਕੋਣ: ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ)
ਕੋਵਿਡ-19 ਮਹਾਮਾਰੀ ਬਾਅਦ, ਭਾਰਤ ਨੇ ਐੱਨਟੀਈਪੀ ਰਾਹੀਂ ਟੀਬੀ ਨੂੰ ਖ਼ਤਮ ਕਰਨ ਦੇ ਆਪਣੇ ਪ੍ਰਯਾਸਾਂ ਨੂੰ ਤੇਜ਼ ਕਰ ਦਿੱਤਾ, ਜੋ ਰਾਸ਼ਟਰੀ ਰਣਨੀਤਕ ਯੋਜਨਾ (ਐੱਨਐੱਸਪੀ) 2017-25 ਦੇ ਨਾਲ ਜੁੜਿਆ ਹੋਇਆ ਇੱਕ ਪ੍ਰੋਗਰਾਮ ਹੈ। 2023 ਵਿੱਚ ਪ੍ਰਮੁੱਖ ਉਪਲਬਧੀਆਂ ਵਿੱਚ ਲਗਭਗ 1.89 ਕਰੋੜ ਸਪੂਟਮ ਸਮੀਅਰ ਟੈਸਟ ਅਤੇ 68.3 ਲੱਖ ਨਿਊਕਲੀਕ ਐਸਿਡ ਐਂਪਲੀਫੀਕੇਸ਼ਨ ਟੈਸਟ ਸ਼ਾਮਲ ਹਨ, ਜੋ ਸਾਰੇ ਸਿਹਤ ਸੰਭਾਲ਼ ਪੱਧਰਾਂ ‘ਤੇ ਨਿਦਾਨ ਤੱਕ ਪਹੁੰਚ ਦਾ ਵਿਸਤਾਰ ਕਰਨ ਲਈ ਪ੍ਰੋਗਰਾਮ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਨੇ ਵਿਆਪਕ ਦੇਖਭਾਲ ਪੈਕੇਜ ਅਤੇ ਵਿਕੇਂਦਰੀਕ੍ਰਿਤ ਟੀਬੀ ਸੇਵਾਵਾਂ ਸ਼ੁਰੂ ਕੀਤੀਆਂ, ਜਿਸ ਵਿੱਚ ਡਰੱਗ-ਰੋਧਕ ਟੀਬੀ (ਡੀਆਰ-ਟੀਬੀ) ਦੇ ਮਰੀਜ਼ਾਂ ਲਈ ਛੋਟੀਆਂ ਮੌਖਿਕ ਵਿਵਸਥਾਵਾਂ ਦਾ ਵਿਸਤ੍ਰਿਤ ਰੋਲਆਊਟ ਸ਼ਾਮਲ ਹੈ। ਪ੍ਰੋਗਰਾਮ ਨੇ ਇਲਾਜ ਵਿੱਚ ਦੇਰੀ ਨੂੰ ਘੱਟ ਕਰਨ ਅਤੇ ਟੀਬੀ ਦੇਖਭਾਲ ਦੀ ਗੁਣਵੱਤਾ ਨੂੰ ਵਧਾਉਣ ਨੂੰ ਪ੍ਰਾਥਮਿਕਤਾ ਦਿੱਤੀ, ਜਿਸ ਵਿੱਚ ਇੱਕ ਅਲਗ ਦੇਖਭਾਲ ਦ੍ਰਿਸ਼ਟੀਕੋਣ ਰਾਹੀਂ ਕੁਪੋਸ਼ਣ, ਸ਼ੂਗਰ, ਐੱਚਆਈਵੀ ਅਤੇ ਮਾਦਕ ਪਦਾਰਥਾਂ ਦੇ ਸੇਵਨ ਜਿਹੀਆਂ ਸਿਹਤ ਸਥਿਤੀਆਂ ਨਾਲ ਨਜਿੱਠਣ ਅਤੇ ਸ਼ੁਰੂਆਤੀ ਨਿਦਾਨ ਨੂੰ ਪ੍ਰੋਤਸਾਹਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਨਿਵਾਰਕ ਉਪਾਅ ਐੱਨਟੀਈਪੀ ਦੇ ਦ੍ਰਿਸ਼ਟੀਕੋਣ ਦਾ ਇੱਕ ਕੇਂਦਰੀ ਕੇਂਦਰ ਬਣੇ ਹੋਏ ਹਨ, ਕਿਉਂਕਿ ਪ੍ਰੋਗਰਾਮ ਨੇ ਟੀਬੀ ਨਿਵਾਰਕ ਇਲਾਜ (ਟੀਪੀਟੀ) ਤੱਕ ਪਹੁੰਚ ਦਾ ਕਾਫੀ ਵਿਸਤਾਰ ਕੀਤਾ ਹੈ। ਵਿਭਿੰਨ ਰਾਜਾਂ ਦੀ ਮਜ਼ਬੂਤ ਪ੍ਰਤੀਬੱਧਤਾ ਦੇ ਨਾਲ, ਕਮਜ਼ੋਰ ਆਬਾਦੀ ਵਿੱਚ ਟੀਬੀ ਦੀ ਬਿਮਾਰੀ ਦੇ ਉਭਾਰ ਨੂੰ ਰੋਕਣ ਲਈ ਇੱਕ ਸਮੂਹਿਕ ਸੰਕਲਪ ਦਾ ਪ੍ਰਦਰਸ਼ਨ ਕੀਤਾ। ਇਸ ਨਾਲ ਕੁੱਲ ਮਿਲਾ ਕੇ ਲਗਭਗ 15 ਲੱਖ ਲਾਭਾਰਥੀਆਂ ਨੂੰ ਛੋਟੀ ਵਿਵਸਥਾ ਸਮੇਤ ਟੀਪੀਟੀ ਪ੍ਰਦਾਨ ਕੀਤਾ ਜਾ ਰਿਹਾ ਹੈ।
ਟੀਬੀ ਦੇ ਨਤੀਜਿਆਂ ‘ਤੇ ਵਾਧੂ ਸਿਹਤ ਸਮੱਸਿਆਵਾਂ ਦੇ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ, ਐੱਨਟੀਈਪੀ ਨੇ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਲ ਸਹਿਯੋਗ ਕਰਕੇ ਇਨ੍ਹਾਂ ਸਥਿਤੀਆਂ, ਵਿਸ਼ੇਸ਼ ਤੌਰ ‘ਤੇ ਕੁਪੋਸ਼ਣ, ਸ਼ੂਗਰ, ਐੱਚਆਈਵੀ ਅਤੇ ਮਾਦਕ ਪਦਾਰਥਾਂ ਦੇ ਸੇਵਨ ਨਾਲ ਨਜਿੱਠਣ ਲਈ ਪਹਿਲ ਸ਼ੁਰੂ ਕੀਤੀ। ਇਨ੍ਹਾਂ ਪ੍ਰਯਾਸਾਂ ਦਾ ਉਦੇਸ਼ ਟੀਬੀ ਮਰੀਜ਼ਾਂ ਨੂੰ ਅਧਿਕ ਸਮੁੱਚੀ ਸਹਾਇਤਾ ਪ੍ਰਦਾਨ ਕਰਨਾ ਸੀ, ਜਿਸ ਨਾਲ ਉਨ੍ਹਾਂ ਦੇ ਸਮੁੱਚੇ ਇਲਾਜ ਨਤੀਜਿਆਂ ਵਿੱਚ ਸੁਧਾਰ ਹੋ ਸਕੇ।
ਸਹਾਇਕ ਸੇਵਾਵਾਂ ਰਾਹੀਂ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਬਣਾਉਣਾ
ਨਿਕਸ਼ੈ ਪੋਸ਼ਣ ਯੋਜਨਾ ਦੇ ਤਹਿਤ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੇ ਤਹਿਤ ਲਗਭਗ 1 ਕਰੋੜ ਲਾਭਾਰਥੀਆਂ ਨੂੰ ਲਗਭਗ 2,781 ਕਰੋੜ ਰੁਪਏ ਵੰਡ ਕੇ ਟੀਬੀ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਉਪਚਾਰ ਸਮਰਥਕਾਂ ਅਤੇ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਜਕਰਤਾ) ਕਾਰਜਕਰਤਾਵਾਂ, ਟੀਬੀ ਜੇਤੂ (ਟੀਬੀ ਚੈਂਪੀਅਨ) ਅਤੇ ਨਿਕਸ਼ੈ ਸਾਥੀ (ਪਰਿਵਾਰਕ ਦੇਖਭਾਲਕਰਤਾ ਮਾਡਲ) ਨੂੰ ਪ੍ਰੋਤਸਾਹਿਤ ਕਰਨ ਸਮੇਤ ਨਵੀਆਂ ਪਹਿਲਾਂ ਦਾ ਉਦੇਸ਼ ਮਰੀਜ਼ ਸਹਾਇਤਾ ਪ੍ਰਣਾਲੀਆਂ ਨੂੰ ਹੋਰ ਬਿਹਤਰ ਬਣਾਉਣਾ ਸੀ।
ਸਤੰਬਰ 2022 ਵਿੱਚ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਯਾਨ (ਪੀਐੱਮਟੀਬੀਐੱਮਬੀਏ) ਦੀ ਸ਼ੁਰੂਆਤ ਨੇ ਟੀਬੀ ਦੇ ਵਿਰੁੱਧ ਲੜਾਈ ਵਿੱਚ ਭਾਈਚਾਰਕ ਭਾਗੀਦਾਰੀ ਅਤੇ ਮਾਲਕੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ। ਇਸ ਪਹਿਲ ਨੂੰ ਵਿਆਪਕ ਸਮਰਥਨ ਮਿਲਿਆ, ਰਾਜਨੀਤਕ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਨੇ ਇਸ ਦੀ ਪਹੁੰਚ ਵਧਾਉਣ ਲਈ ਜਾਗਰੂਕਤਾ ਅਭਿਯਾਨਾਂ ਅਤੇ ਪ੍ਰੋਗਰਾਮਾਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ, 1.5 ਲੱਖ ਤੋਂ ਅਧਿਕ ਨਿਕਸ਼ੈ ਮਿੱਤ੍ਰਾ ਨੇ ਟੀਬੀ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਕਰਨ ਦਾ ਸੰਕਲਪ ਲਿਆ ਹੈ।
ਵਕਾਲਤ, ਸੰਚਾਰ, ਸਮਾਜਿਕ ਗਤੀਸ਼ੀਲਤਾ ਅਤੇ ਭਾਈਚਾਰਕ ਜੁੜਾਅ ਨੈਸ਼ਨਲ ਟੀਬੀ ਐਲੀਮੀਨੇਸ਼ਨ ਪ੍ਰੋਗਰਾਮ (ਐੱਨਟੀਈਪੀ) ਦੇ ਮੂਲਭੂਤ ਪਹਿਲੂ ਬਣੇ ਹੋਏ ਹਨ, ਜਿਸ ਨੂੰ ਟੀਬੀ ਖ਼ਾਤਮੇ ਵਿੱਚ ਸਮੁਦਾਇ-ਅਧਾਰਿਤ ਪ੍ਰਯਾਸਾਂ ਨੂੰ ਅੱਗੇ ਵਧਾਉਣ ਲਈ ਪੀਐੱਮਟੀਬੀਐੱਮਬੀਏ ਰਾਹੀਂ ਹੋਰ ਮਜ਼ਬੂਤ ਕੀਤਾ ਗਿਆ ਹੈ।
ਅੱਗੇ ਦਾ ਰਸਤਾ: ਟੀਬੀ ਖ਼ਾਤਮੇ ਵੱਲ ਵਧਣਾ
ਟੀਬੀ ਖ਼ਾਤਮੇ ਦੀ ਦਿਸ਼ਾ ਵਿੱਚ ਲੜਾਈ ਵਿੱਚ ਗਤੀ ਨੂੰ ਬਣਾਏ ਰੱਖਣ ਲਈ, ਕਈ ਤਰ੍ਹਾਂ ਦੇ ਦਖ਼ਲਅੰਦਾਜੀ ਲਾਗੂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਵਰ੍ਹਿਆਂ ਲਈ ਵਿਕਾਸ ਵਿੱਚ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:
-
ਬਾਲਗ ਬੀਸੀਡੀ ਵੈਕਸੀਨੇਸ਼ਨ ਦਾ ਅਧਿਐਨ ਕਰਨਾ
-
ਨਵੇਂ ਅਤੇ ਛੋਟੇ ਇਲਾਜ ਆਹਾਰਾਂ ਸਮੇਤ ਟੀਬੀ ਨਿਵਾਰਕ ਚਿਕਿਤਸਾ (ਟੀਪੀਟੀ) ਦਾ ਵਿਸਤਾਰ ਅਤੇ ਤੇਜ਼ੀ ਨਾਲ ਵਿਸਤਾਰ ਕਰਨਾ।
-
ਵਿਆਪਕ ਰਿਕਾਰਡਿੰਗ ਅਤੇ ਰਿਪੋਰਟਿੰਗ ਵਿਧੀਆਂ ਦੇ ਨਾਲ-ਨਾਲ ਟੀਬੀ ਤੋਂ ਪੀੜ੍ਹਤ ਹੋਣ ਦੇ ਸੰਦੇਹ ਵਾਲੇ ਸਾਰੇ ਵਿਅਕਤੀਆਂ ਲਈ ਅਣੂ ਡਾਇਗਨੌਸਟਿਕ ਟੈਸਟਿੰਗ ਤੱਕ ਪਹੁੰਚ ਵਧਾਉਣਾ.
-
“ਆਯੁਸ਼ਮਾਨ ਆਰੋਗਯ ਮੰਦਿਰਾਂ” ਤੱਕ ਟੀਬੀ ਸੇਵਾ ਵੰਡ ਦਾ ਵਿਕੇਂਦ੍ਰੀਕਰਣ
-
ਪੀਐੱਮਟੀਬੀਐੱਮਬੀਏ ਪਹਿਲ ਦੇ ਮਾਧਿਅਮ ਨਾਲ ਸਮੁਦਾਇ-ਅਧਾਰਿਤ ਮਰੀਜ਼ ਸਹਾਇਤਾ ਪ੍ਰਣਾਲੀਆਂ ਨੂੰ ਵਧਾਉਣਾ
ਸਿੱਟਾ
ਭਾਰਤ ਦਾ ਵਿਆਪਕ ਟੀਬੀ ਖ਼ਾਤਮਾ ਦ੍ਰਿਸ਼ਟੀਕੋਣ ਸਕਾਰਾਤਮਕ ਨਤੀਜਾ ਦਿਖ ਰਿਹਾ ਹੈ, ਜਿਸ ਵਿੱਚ ਮਾਮਲਿਆਂ ਵਿੱਚ ਜ਼ਿਕਰਯੋਗ ਗਿਰਾਵਟ ਅਤੇ ਇੱਕ ਮਜ਼ਬੂਤ ਸਿਹਤ ਪ੍ਰਤੀਕ੍ਰਿਆ ਢਾਂਚਾ ਹੈ। ਵਿਭਿੰਨ ਖੇਤਰਾਂ ਵਿੱਚ ਸਾਂਝੇਦਾਰੀ, ਨਵੀਨਤਾਕਾਰੀ ਦੇਖਭਾਲ ਸਮਾਧਾਨਾਂ ਅਤੇ ਭਾਈਚਾਰਕ ਸ਼ਮੂਲੀਅਤ ‘ਤੇ ਨਿਰੰਤਰ ਜ਼ੋਰ ਦੇਣ ਦੇ ਨਾਲ, ਭਾਰਤ 2025 ਤੱਕ ਟੀਬੀ ਮੁਕਤ ਰਾਸ਼ਟਰ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਚੰਗੀ ਸਥਿਤੀ ਵਿੱਚ ਹੈ। ਇਹ ਪ੍ਰਗਤੀ ਗਲੋਬਲ ਹੈਲਥ ਪਹਿਲਾਂ ਦੇ ਪ੍ਰਤੀ ਦੇਸ਼ ਦੀ ਪ੍ਰਤੀਬੱਧਤਾ ਅਤੇ ਰਾਸ਼ਟਰੀ ਪੱਧਰ ‘ਤੇ ਟੀਬੀ ਨਾਲ ਨਜਿੱਠਣ ਵਿੱਚ ਸਹਿਯੋਗੀ, ਨਵੀਨਤਾਕਾਰੀ ਅਤੇ ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ਼ ਰਣਨੀਤੀਆਂ ਦੀ ਸ਼ਕਤੀ ਨੂੰ ਰੇਖਾਂਕਿਤ ਕਰਦੀ ਹੈ।
ਸੰਦਰਭ
https://x.com/JPNadda/status/1852636408449474651?ref_src=twsrc%5Etfw%7Ctwcamp%5Etweetembed%7Ctwterm%5E1853008149240066222%7Ctwgr%5Ebc77417f9af2e702915ffc3fb842da7706887d13%7Ctwcon%5Es3_&ref_url=https%3A%2F%2Fpib.gov.in%2FPressReleseDetailm.aspx%3FPRID%3D2070438reg%3D3lang%3D1
https://www.who.int/teams/global-tuberculosis-programme/tb-reports/global-tuberculosis-report-2024
https://www.newsonair.gov.in/pm-modi-says-decline-in-tuberculosis-cases-is-outcome-of-indias-dedicated-and-innovative-efforts/
https://tbcindia.mohfw.gov.in/wp-content/uploads/2024/10/TB-Report_for-Web_08_10-2024-1.pdf
INDIA TB REPORT 2024
https://x.com/MoHFW_INDIA/status/1853276572607750380/photo/1
https://x.com/MoHFW_INDIA/status/1830848472817562104
https://iris.who.int/bitstream/handle/10665/379339/9789240101531-eng.pdf?sequence=1
Click here to download PDF
*****
ਸੰਤੋਸ਼ ਕੁਮਾਰ/ਸ਼ੀਤਲ ਅੰਗਰਾਲ/ਅਸਵਤੀ ਨਾਇਰ
(Release ID: 2072235)
Visitor Counter : 6