ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰਾਖੰਡ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੀ ਟਿੱਪਣੀ ਦਾ ਮੂਲ ਪਾਠ

Posted On: 09 NOV 2024 12:55PM by PIB Chandigarh

ਅੱਜ ਤੋਂ ਹੀ ਉੱਤਰਾਖੰਡ ਦੀ ਸਿਲਵਰ ਜਯੰਤੀ ਦੀ ਸ਼ੁਰੂਆਤ ਹੋ ਰਹੀ ਹੈ। ਯਾਨੀ ਸਾਡਾ ਉੱਤਰਾਖੰਡ ਆਪਣੇ 25ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਸਾਨੂੰ ਹੁਣ ਉੱਤਰਾਖੰਡ ਦੇ ਉੱਜਵਲ ਭਵਿੱਖ ਦੇ ਲਈ 25 ਵਰ੍ਹੇ ਦੀ ਯਾਤਰਾ ਸ਼ੁਰੂ ਕਰਨੀ ਹੈ ਇਸ ਵਿੱਚ ਇੱਕ ਸੁਖਦ ਸੰਜੋਗ ਵੀ ਹੈ। ਇਹ ਯਾਤਰਾ ਅਜਿਹੇ ਸਮੇਂ ਵਿੱਚ ਹੋਵੇਗੀ ਜਦੋਂ ਦੇਸ਼ ਵੀ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਹੈ। ਯਾਨੀ ਵਿਕਸਿਤ ਭਾਰਤ ਲਈ ਵਿਕਸਿਤ ਉੱਤਰਾਖੰਡ, ਦੇਸ਼ ਇਸ ਸੰਕਲਪ ਵਿੱਚ ਇਸੇ ਕਾਲਖੰਡ ਵਿੱਚ ਪੂਰਾ ਹੁੰਦੇ  ਦੇਖੇਗਾ।

ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਦੇ ਤੁਸੀਂ ਲੋਕ ਆਉਣ ਵਾਲੇ 25 ਵਰ੍ਹਿਆਂ ਦੇ ਸੰਕਲਪਾਂ ਦੇ ਨਾਲ ਪੂਰੇ ਰਾਜ ਵਿੱਚ ਅਲੱਗ-ਅਲੱਗ ਪ੍ਰੋਗਰਾਮ ਕਰ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੇ ਜ਼ਰੀਏ ਉੱਤਰਾਖੰਡ ਦੇ ਗੌਰਵ ਦਾ ਪ੍ਰਸਾਰ ਵੀ ਹੋਵੇਗਾ ਅਤੇ ਵਿਕਸਿਤ ਉੱਤਰਾਖੰਡ ਦੇ ਲਕਸ਼ ਦੀ ਵੀ ਹਰ ਪ੍ਰਦੇਸ਼ਵਾਸੀ ਤੱਕ ਗੱਲ ਪਹੁੰਚੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਹੱਤਵਪੂਰਨ ਅਵਸਰ ’ਤੇ ਅਤੇ ਇਹ ਇਹ ਮਹੱਤਵਪੂਰਨ ਸੰਕਲਪ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਹੁਣੇ ਦੋ ਦਿਨ ਪਹਿਲਾਂ ਹੀ ਪ੍ਰਵਾਸੀ ਉੱਤਰਾਖੰਡ ਸੰਮੇਲਨ ਦਾ ਵੀ ਆਯੋਜਨ ਹੋਇਆ ਹੈ। ਮੈਨੂੰ ਵਿਸ਼ਵਾਸ ਹੈ ਸਾਡੇ ਪ੍ਰਵਾਸੀ ਉੱਤਰਾਖੰਡ ਵਾਸੀ ਰਾਜ ਦੀ ਵਿਕਾਸ ਯਾਤਰਾ ਵਿੱਚ ਇਸੇ ਤਰ੍ਹਾਂ ਹੀ ਬੜੀ ਭੂਮਿਕਾ ਨਿਭਾਉਂਦੇ ਰਹਿਣਗੇ।

ਸਾਥੀਓ,

ਉੱਤਰਾਖੰਡ ਦੇ ਲੋਕਾਂ ਨੂੰ ਆਪਣੀਆਂ ਆਸ਼ਾਵਾਂ ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਲੰਬੇ ਸਮੇਂ ਤੱਕ ਅਲੱਗ ਰਾਜ ਲਈ ਪ੍ਰਯਾਸ ਕਰਨਾ ਪਿਆ ਸੀ। ਇਹ ਪ੍ਰਯਾਸ ਤਦ ਪੂਰੇ ਹੋਏ ਜਦੋਂ ਕੇਂਦਰ ਵਿੱਚ ਸ਼੍ਰਧੇਯ ਅਟਲ ਜੀ ਦੀ ਅਗਵਾਈ ਵਿੱਚ, ਬੀਜੇਪੀ ਦੀ ਅਗਵਾਈ ਵਿੱਚ ਐੱਨਡੀਏ ਦੀ ਸਰਕਾਰ ਬਣੀ। ਮੈਨੂੰ ਖੁਸੀ ਹੈ ਕਿ ਜਿਸ ਸੁਪਨੇ ਦੇ ਨਾਲ ਉੱਤਰਾਖੰਡ ਦਾ ਗਠਨ ਹੋਇਆ ਸੀ, ਉਹ ਅਸੀਂ ਸਾਰੇ ਸਾਕਾਰ ਹੁੰਦੇ ਦੇਖ ਰਹੇ ਹਾਂ। ਦੇਵਭੂਮੀ ਉੱਤਰਾਖੰਡ ਨੇ ਸਾਨੂੰ ਸਾਰਿਆਂ ਨੂੰ, ਭਾਜਪਾ ਨੂੰ ਹਮੇਸ਼ਾ ਬਹੁਤ ਸਾਰਾ ਪਿਆਰ ਦਿੱਤਾ ਹੈ, ਅਪਣੱਤ ਦਿੱਤਾ ਹੈ। ਭਾਜਪਾ ਦੀ ਦੇਵਭੂਮੀ ਦੀ ਸੇਵਾ ਦੀ ਭਾਵਨਾ ਨਾਲ ਉੱਤਰਾਖੰਡ ਦੇ ਵਿਕਾਸ ਵਿੱਚ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਸਾਥੀਓ,

ਕੁਝ ਦਿਨ ਪਹਿਲਾਂ ਹੀ ਕੇਦਾਰਨਾਥ ਮੰਦਿਰ ਦੇ ਕਪਾਟ ਬੰਦ ਹੋਏ ਹਨ। ਕੁਝ ਸਾਲ ਪਹਿਲਾਂ ਬਾਬਾ ਕੇਦਾਰ ਦੇ ਦਰਸ਼ਨ ਦੇ ਬਾਅਦ ਉਨ੍ਹਾਂ ਦੇ ਚਰਨਾਂ ਵਿੱਚ ਬੈਠ ਕੇ ਮੈਂ ਬਹੁਤ ਵਿਸ਼ਵਾਸ ਨਾਲ ਕਿਹਾ ਸੀ ਕਿ ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਬੀਤੇ ਵਰ੍ਹਿਆਂ ਵਿੱਚ ਉੱਤਰਾਖੰਡ ਨੇ ਮੇਰੇ ਇਸ ਵਿਸ਼ਵਾਸ ਨੂੰ ਸਹੀ ਸਾਬਿਤ ਕੀਤਾ ਹੈ। ਅੱਜ ਉੱਤਰਾਖੰਡ ਵਿਕਾਸ ਦੇ ਨਵੇਂ ਰਿਕਾਰਡ ਬਣਾ ਰਿਹਾ ਹੈ। ਨਵੇਂ ਕੀਰਤੀਮਾਨ ਘੜ੍ਹ ਰਿਹਾ ਹੈ। ਪਿਛਲੇ ਸਾਲ ਦੇ sustainable development goals index ਵਿੱਚ ਉੱਤਰਾਖੰਡ ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। Ease of doing business ਵਿੱਚ ਰਾਜ ਨੂੰ achievers ਅਤੇ startup ranking ਵਿੱਚ leaders ਦੀ category ਵਿੱਚ ਰੱਖਿਆ ਗਿਆ ਹੈ।

ਪਿਛਲੇ ਡੇਢ ਦੋ ਵਰ੍ਹਿਆਂ ਵਿੱਚ ਉੱਤਰਾਖੰਡ ਦੀ ਰਾਜ ਵਿਕਾਸ ਦਰ ਵਿੱਚ ਸਵਾ ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਸਾਲ GST collection ਵਿੱਚ ਵੀ 14 ਪ੍ਰਤੀਸ਼ਤ ਦਾ ਉਛਾਲ ਆਇਆ ਹੈ। 2014 ਵਿੱਚ ਉੱਤਰਾਖੰਡ ਵਿੱਚ ਪ੍ਰਤੀ ਵਿਅਕਤੀ ਆਮਦਨ ਕਰੀਬ ਸਵਾ ਲੱਖ ਰੁਪਏ ਸਲਾਨਾ ਸੀ। ਜੋ ਅੱਜ ਦੋ ਲੱਖ ਸੱਠ ਹਜ਼ਾਰ ਰੁਪਏ ਹੋ ਚੁੱਕੀ ਹੈ। 2014 ਵਿੱਚ ਉੱਤਰਾਖੰਡ ਰਾਜ ਦਾ ਸਕਲ ਘਰੇਲੂ ਉਤਪਾਦ, ਯਾਨੀ State ਦੀ GDP ਇੱਕ ਲੱਖ ਪੰਜਾਹ ਹਜ਼ਾਰ ਕਰੋੜ ਦੇ ਆਸ-ਪਾਸ ਸੀ। ਹੁਣ ਇਹ ਵਧ ਕੇ ਕਰੀਬ-ਕਰੀਬ ਤਿੰਨ ਲੱਖ ਪੰਜਾਹ ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਹ ਅੰਕੜੇ ਦੱਸਦੇ ਹਨ ਕਿ ਉੱਤਰਾਖੰਡ ਵਿੱਚ ਕਿਵੇਂ ਨੌਜਵਾਨਾਂ ਲਈ ਨਵੇਂ ਅਵਸਰ ਪੈਦਾ ਹੋ ਰਹੇ ਹਨ, ਕਿਵੇਂ ਇੱਥੇ ਉਦਯੋਗਿਕ ਤਰੱਕੀ ਹੋ ਰਹੀ ਹੈ।

ਸਰਕਾਰ ਦੇ ਪ੍ਰਯਾਸ ਨਾਲ ਉੱਤਰਾਖੰਡ ਦੇ ਲੋਕਾਂ ਦਾ ਵਿਸ਼ੇਸ਼ ਕਰਕੇ ਰਾਜ ਦੀਆਂ ਸਾਡੀਆਂ ਮਾਤਾਵਾਂ, ਭੈਣਾਂ, ਬੇਟੀਆਂ ਦਾ ਜੀਵਨ ਵੀ ਅਸਾਨ ਬਣ ਰਿਹਾ ਹੈ। ਉੱਤਰਾਖੰਡ ਵਿੱਚ 2014 ਤੋਂ ਪਹਿਲਾਂ 5% ਤੋਂ ਘੱਟ ਘਰਾਂ ਵਿੱਚ ਨਲ ਸੇ ਜਲ ਆਉਂਦਾ ਸੀ। ਅੱਜ ਇਹ ਵਧ ਕੇ ਕਰੀਬ-ਕਰੀਬ 96% ਤੋਂ ਜ਼ਿਆਦਾ ਹੋ ਚੁੱਕਿਆ ਹੈ। ਕਰੀਬ-ਕਰੀਬ ਸੌ ਫੀਸਦੀ ਦੀ ਤਰਫ ਅੱਗੇ ਵਧ ਰਹੇ ਹਾਂ। 2014 ਤੋਂ ਪਹਿਲਾਂ ਉੱਤਰਾਖੰਡ ਵਿੱਚ ਸਿਰਫ਼ 6000 ਕਿਲੋਮੀਟਰ ਦੀ ਪੀਐੱਮ ਗ੍ਰਾਮ ਸੜਕ ਬਣੀ ਸੀ, 6000 ਕਿਲੋਮੀਟਰ। ਅੱਜ ਇਨ੍ਹਾਂ ਸੜਕਾਂ ਦੀ ਲੰਬਾਈ ਵਧ ਕੇ 20000 ਕਿਲੋਮੀਟਰ ਤੋਂ ਜ਼ਿਆਦਾ ਹੋ ਗਈ ਹੈ। ਅਤੇ ਮੈਨੂੰ ਪਤਾ ਹੈ ਪਹਾੜਾਂ ਵਿੱਚ ਸੜਕਾਂ ਬਣਾਉਣਾ ਕਿੰਨਾ ਜ਼ਿਆਦਾ ਮੁਸ਼ਕਲ ਕੰਮ ਹੁੰਦਾ ਹੈ ਅਤੇ ਕਿੰਨੀ ਵੱਡੀ ਜ਼ਰੂਰਤ ਹੁੰਦੀ ਹੈ। ਉੱਤਰਾਖੰਡ ਵਿੱਚ ਲੱਖਾਂ ਪਖਾਨਿਆਂ ਦਾ ਨਿਰਮਾਣ ਕਰਕੇ, ਹਰ ਘਰ ਬਿਜਲੀ ਪਹੁੰਚਾ ਕੇ, ਉੱਜਵਲਾ ਯੋਜਨਾ ਦੇ ਤਹਿਤ ਲੱਖਾਂ ਗੈਸ ਕਨੈਕਸ਼ਨ ਦੇ ਕੇ, ਆਯੁਸ਼ਮਾਨ ਯੋਜਨਾ ਦੇ ਤਹਿਤ ਮੁਫ਼ਤ ਇਲਾਜ ਦੀ ਸੁਵਿਧਾ ਦੇ ਕੇ, ਸਾਡੀ ਸਰਕਾਰ ਹਰ ਵਰਗ, ਹਰ ਆਮਦਨ ਦੇ ਲੋਕਾਂ ਦਾ ਸਾਥੀ ਬਣ ਕੇ ਕੰਮ ਕਰ ਰਹੀ ਹੈ।

ਸਾਥੀਓ,

ਡਬਲ ਇੰਜਣ ਦੀ ਸਰਕਾਰ ਦੀ ਅਰਥ ਕੀ ਹੁੰਦਾ ਹੈ, ਇਹ ਵੀ ਅਸੀਂ ਉੱਤਰਾਖੰਡ ਵਿੱਚ ਦੇਖਦੇ ਹਾਂ। ਉੱਤਰਾਖੰਡ ਨੂੰ ਕੇਂਦਰ ਤੋਂ ਪਹਿਲਾਂ ਜੋ ਫੰਡ ਮਿਲਦਾ ਸੀ ਉਹ ਅੱਜ ਕਰੀਬ-ਕਰੀਬ ਦੁੱਗਣਾ ਹੋ ਗਿਆ ਹੈ। ਡਬਲ ਇੰਜਣ ਦੀ ਸਰਕਾਰ ਵਿੱਚ ਉੱਤਰਾਖੰਡ ਨੂੰ ਏਮਸ ਦੇ ਸੈਟੇਲਾਈਟ ਸੈਂਟਰ ਦੀ ਸੌਗਾਤ ਮਿਲੀ। ਇਸੇ ਦੌਰਾਨ ਦੇਸ਼ ਦਾ ਪਹਿਲਾ ਡ੍ਰੋਨ ਐਪਲੀਕੇਸ਼ਨ ਰਿਸਰਚ ਸੈਂਟਰ ਦੇਹਰਾਦੂਨ ਵਿੱਚ ਖੋਲ੍ਹਿਆ ਗਿਆ। ਉਧਮ ਸਿੰਘ ਨਗਰ ਵਿੱਚ ਸਮਾਰਟ ਇੰਡਸਟ੍ਰੀਅਲ ਟਾਊਨਸ਼ਿਪ ਬਣਾਉਣ ਦੀ ਯੋਜਨਾ ਹੈ। ਅੱਜ ਉੱਤਰਾਖੰਡ ਵਿੱਚ ਕੇਂਦਰ ਸਰਕਾਰ ਦੇ 2 ਲੱਖ ਕਰੋੜ ਰੁਪਏ ਦੇ ਪ੍ਰੋਜੈਕਟਸ ਚੱਲ ਰਹੇ ਹਨ। ਕਨੈਕਟੀਵਿਟੀ ਨਾਲ ਜੁੜੇ ਪ੍ਰੋਜੈਕਟਾਂ ਨੂੰ ਤੇਜ਼ ਗਤੀ ਨਾਲ ਪੂਰਾ ਕੀਤਾ ਜਾ  ਰਿਹਾ ਹੈ।  ਰਿਸ਼ੀਕੇਸ਼ ਕਰਣਪ੍ਰਯਾਗ ਰੇਲ ਪ੍ਰੋਜੈਕਟ ਨੂੰ 2026 ਤੱਕ ਪੂਰਾ ਕਰਨ ਦੀ ਤਿਆਰੀ ਹੈ।

ਉੱਤਰਾਖੰਡ ਦੇ 11 ਸਟੇਸ਼ਨਾਂ ਨੂੰ ਅੰਮ੍ਰਿਤ ਸਟੇਸ਼ਨਾਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਦੇਹਰਾਦੂਨ-ਦਿੱਲੀ ਐਕਸਪ੍ਰੈੱਸਵੇ ਦੇ ਪੂਰਾ ਹੋਣ ਦੇ ਬਾਅਦ ਦੋਵਾਂ ਸ਼ਹਿਰਾਂ ਦੀ ਦੂਰੀ ਢਾਈ ਘੰਟੇ ਵਿੱਚ ਤੈਅ ਕਰ ਲਈ ਜਾਵੇਗੀ। ਯਾਨੀ ਇੱਕ ਤਰ੍ਹਾਂ ਨਾਲ ਉੱਤਰਾਖੰਡ ਵਿੱਚ ਵਿਕਾਸ ਦਾ ਮਹਾਯਗ ਚੱਲ ਰਿਹਾ ਹੈ। ਜੋ ਇਸ ਦੇਵਭੂਮੀ ਦੀ ਗਰਿਮਾ ਨੂੰ ਵੀ ਵਧਾ ਰਿਹਾ ਹੈ। ਇਸ ਨਾਲ ਪਹਾੜਾਂ ’ਤੇ ਹੋਣ ਵਾਲੇ ਪਲਾਇਨ ’ਤੇ ਰੋਕ ਲਗੀ ਹੈ।

ਸਾਥੀਓ,

ਸਾਡੀ ਸਰਕਾਰ ਵਿਕਾਸ ਦੇ ਨਾਲ ਵਿਰਾਸਤ ਨੂੰ ਵੀ ਸਮੇਟਣ ਵਿੱਚ ਜੁਟੀ ਹੈ। ਦੇਵਭੂਮੀ ਦੇ ਸੱਭਿਆਚਾਰ ਦੇ ਅਨੁਰੂਪ ਕੇਦਾਰਨਾਥ ਧਾਮ ਦਾ ਸ਼ਾਨਦਾਰ ਅਤੇ ਦਿੱਬ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਬਦ੍ਰੀਨਾਥ ਧਾਮ ਵਿੱਚ ਵਿਕਾਸ ਕਾਰਜ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਨ। ਮਾਨਸ ਖੰਡ ਮੰਦਿਰ ਮਾਲਾ ਮਿਸ਼ਨ ਦੇ ਤਹਿਤ ਪਹਿਲੇ ਪੜਾਅ ਵਿੱਚ 16 ਪੌਰਾਣਿਕ ਮੰਦਿਰ ਖੇਤਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ। ਆਲ ਵੈਦਰ ਰੋਡ ਤੋਂ ਚਾਰ ਧਾਮ ਯਾਤਰਾ ਨੂੰ ਸਰਲ ਕੀਤਾ ਹੈ। ਪਰਬਤਮਾਲਾ ਪ੍ਰੋਜੈਕਟ ਦੇ ਤਹਿਤ ਇੱਥੇ ਦੇ ਧਾਰਮਿਕ ਅਤੇ ਟੂਰਿਸਟ ਸਥਲਾਂ ਨੂੰ ਰੋਪਵੇਅ ਨਾਲ ਜੋੜਿਆ ਜਾ ਰਿਹਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਮਾਣਾ ਪਿੰਡ ਗਿਆ ਸੀ। ਮੈਂ ਉੱਥੇ ਬੌਰਡਰ ‘ਤੇ ਆਪਣੇ ਭਾਈ-ਭੈਣਾਂ ਦਾ ਅਪਾਰ ਸਨੇਹ ਦੇਖਿਆ ਸੀ। ਮਾਣਾ ਪਿੰਡ ਤੋਂ ਹੀ ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ।

ਸਾਡੀ ਸਰਕਾਰ ਬੌਰਡਰ ਕਿਨਾਰੇ ਦੇ ਪਿੰਡਾਂ ਨੂੰ ਆਖਰੀ ਪਿੰਡ ਨਹੀਂ ਬਲਕਿ ਦੇਸ਼ ਦੇ ਪ੍ਰਥਮ ਪਿੰਡ ਮੰਨਦੀ ਹੈ। ਅੱਜ ਇਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਵਿੱਚ ਕਰੀਬ 50 ਪਿੰਡਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਅਜਿਹੇ ਹੀ ਪ੍ਰਯਾਸਾਂ ਦਾ ਪਰਿਣਾਮ ਹੈ ਕਿ ਉੱਤਰਾਖੰਡ ਵਿੱਚ ਟੂਰਿਜ਼ਮ ਨਾਲ ਜੁੜੇ ਅਵਸਰਾਂ ਨੂੰ ਨਵੀਂ ਗਤੀ ਮਿਲ ਰਹੀ ਹੈ। ਅਤੇ ਟੂਰਿਜ਼ਮ ਵਧਣ ਦਾ ਮਤਲਬ ਹੈ ਉੱਤਰਾਖੰਡ ਦੇ ਨੌਜਵਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ। ਹੁਣੇ ਕੁਝ ਸਪਤਾਹ ਪਹਿਲੇ ਦੀ ਹੀ ਰਿਪੋਰਟ ਹੈ ਕਿ ਇਸ ਸਾਲ ਉੱਤਰਾਖੰਡ ਵਿੱਚ ਕਰੀਬ 6 ਕਰੋੜ ਟੂਰਿਸਟ ਅਤੇ ਸ਼ਰਧਾਲੂ ਪਹੁੰਚੇ ਹਨ। 2014 ਤੋਂ ਪਹਿਲਾਂ ਚਾਰਧਾਮ ਯਾਤਰੀਆਂ ਦੀ ਸੰਖਿਆ ਦਾ ਰਿਕਾਰਡ 24 ਲੱਖ ਸੀ, ਜਦਕਿ ਪਿਛਲੇ ਸਾਲ 54 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਚਾਰ ਧਾਮ ਦੇ ਦਰਸ਼ਨ ਕੀਤੇ ਹਨ। ਇਸ ਨਾਲ ਹੋਟਲ ਤੋਂ ਲੈ ਕੇ ਹੋਮ ਸਟੇਅ ਵਾਲਿਆਂ ਨੂੰ, ਟੈਕਸੀ ਤੋਂ ਲੈ ਕੇ ਟੈਕਸਟਾਇਲ ਵਾਲਿਆਂ ਨੂੰ, ਸਾਰਿਆਂ ਨੂੰ ਬਹੁਤ ਲਾਭ ਹੋਇਆ ਹੈ। ਬੀਤੇ ਵਰ੍ਹਿਆਂ ਵਿੱਚ 5000 ਤੋਂ ਜ਼ਿਆਦਾ ਹੋਮ ਸਟੇਅ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਹੈ। 

ਸਾਥੀਓ,

ਅੱਜ ਉੱਤਰਾਖੰਡ ਅਜਿਹੇ ਫੈਸਲੇ ਲੈ ਰਿਹਾ ਹੈ, ਅਜਿਹੀਆਂ ਨੀਤੀਆਂ ਬਣਾ ਰਿਹਾ ਹੈ ਜੋ ਦੇਸ਼ ਦੇ ਲਈ ਉਦਾਹਰਣ ਬਣ ਰਹੀ ਹੈ। ਉੱਤਰਾਖੰਡ ਨੇ ਗਹਿਨ ਅਧਿਐਨ ਦੇ ਬਾਅਦ ਯੂਨੀਫੌਰਮ ਸਿਵਿਲ ਕੋਡ ਲਾਗੂ ਕੀਤਾ, ਜਿਸ ਨੂੰ ਸੈਕੁਲਰ ਸਿਵਿਲ ਕੋਡ ਕਹਿੰਦਾ ਹਾਂ। ਅੱਜ ਯੂਨੀਫੌਰਮ ਸਿਵਿਲ ਕੋਡ ‘ਤੇ ਪੂਰਾ ਦੇਸ਼ ਚਰਚਾ ਕਰ ਰਿਹਾ ਹੈ, ਇਸ ਦੀ ਜ਼ਰੂਰਤ ਨੂੰ ਮਹਿਸੂਸ ਕਰ ਰਿਹਾ ਹੈ। ਉੱਤਰਾਖੰਡ ਸਰਕਾਰ ਨੇ ਪ੍ਰਦੇਸ਼ ਦੇ ਨੌਜਵਾਨਾਂ ਵਿੱਚ ਨਕਲ ਮਾਫੀਆ ‘ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਹੁਣ ਪ੍ਰਦੇਸ਼ ਵਿੱਚ ਪੂਰੀ ਪਾਰਦਰਸ਼ਿਤਾ ਅਤੇ ਸਮੇਂ ਨਾਲ ਭਰਤੀਆਂ ਹੋ ਰਹੀਆਂ ਹਨ। ਅਜਿਹੇ ਕਿੰਨੇ ਹੀ ਕਾਰਜ ਹਨ, ਜਿਨ੍ਹਾਂ ਵਿੱਚ ਉੱਤਰਾਖੰਡ ਦੀ ਸਫ਼ਲਤਾ ਦੂਸਰੇ ਰਾਜਾਂ ਲਈ ਉਦਾਹਰਣ ਬਣ ਰਹੀ ਹੈ।

ਸਾਥੀਓ,

ਅੱਜ 9 ਨਵੰਬਰ ਹੈ। ਨੌਂ ਦਾ ਅੰਕ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਸ਼ਕਤੀ ਦਾ ਪ੍ਰਤੀਕ ਹੁੰਦਾ ਹੈ। ਅੱਜ ਮੈਂ ਤੁਹਾਨੂੰ ਅਤੇ ਉੱਤਰਾਖੰਡ ਆਉਣ ਵਾਲੇ ਯਾਤਰੀਆਂ ਸ਼ਰਧਾਲੂਆਂ ਨੂੰ ਨੌਂ ਤਾਕੀਦ ਕਰਨਾ ਚਾਹੁੰਦਾ ਹਾਂ। ਪੰਜ ਤਾਕੀਦ ਉੱਤਰਾਖੰਡ ਦੇ ਲੋਕਾਂ ਨੂੰ ਅਤੇ ਚਾਰ ਤਾਕੀਦ ਯਾਤਰੀਆਂ, ਸ਼ਰਧਾਲੂਆਂ ਨੂੰ।

ਸਾਥੀਓ,

ਤੁਹਾਡੀਆਂ ਬੋਲੀਆਂ ਕਾਫੀ ਸਮ੍ਰਿੱਧ ਹਨ। ਗੜ੍ਹਵਾਲੀ, ਕੁਮਾਊਨੀ, ਜੌਨਸਾਰੀ ਅਜਿਹੀਆਂ ਬੋਲੀਆਂ ਦੀ ਸੰਭਾਲ਼ ਬਹੁਤ ਜ਼ਰੂਰੀ ਹੈ। ਮੇਰਾ ਪਹਿਲੀ ਤਾਕੀਦ ਹੈ ਕਿ ਉੱਤਰਾਖੰਡ ਦੇ ਲੋਕ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜ਼ਰੂਰ ਇਹ ਬੋਲੀਆਂ ਸਿਖਾਉਣ। ਇਹ ਬੋਲੀਆਂ ਉੱਤਰਾਖੰਡ ਦੀ ਪਹਿਚਾਣ ਨੂੰ ਮਜ਼ਬੂਤ ਬਣਾਉਣ ਲਈ ਵੀ ਜ਼ਰੂਰੀ ਹਨ। ਦੇਵ ਭੂਮੀ ਦੇ ਲੋਕ ਕੁਦਰਤ ਅਤੇ ਵਾਤਾਵਰਣ ਦੇ ਕਿੰਨੇ ਵੱਡੇ ਪ੍ਰੇਮੀ ਹੁੰਦੇ ਹਨ। ਇਹ ਪੂਰਾ ਦੇਸ਼ ਜਾਣਦਾ ਹੈ। ਉੱਤਰਾਖੰਡ ਤਾਂ ਗੌਰਾ ਦੇਵੀ ਦੀ ਭੂਮੀ ਹੈ ਅਤੇ ਇੱਥੇ ਹਰ ਮਹਿਲਾ ਮਾਂ ਨੰਦਾ ਦਾ ਰੂਪ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਕੁਦਰਤ ਦੀ ਰੱਖਿਆ ਕਰੀਏ। ਇਸ ਲਈ ਮੇਰੀ ਦੂਸਰੀ ਤਾਕੀਦ  ਹੈ- ਏਕ ਪੇੜ ਮਾਂ ਕੇ ਨਾਮ, ਹਰ ਕਿਸੇ ਨੇ ਇਸ ਅੰਦੋਲਨ ਨੂੰ ਅੱਗੇ ਵਧਾਉਣਾ ਹੈ। ਅੱਜਕਲ੍ਹ ਤੁਸੀਂ ਦੇਖ ਰਹੇ ਹੋ ਦੇਸ਼ ਭਰ ਵਿੱਚ ਇਹ ਅਭਿਯਾਨ ਤੇਜ਼ ਗਤੀ ਨਾਲ ਚੱਲ ਰਿਹਾ ਹੈ।

ਉੱਤਰਾਖੰਡ ਵੀ ਇਸੇ ਦਿਸ਼ਾ ਵਿੱਚ ਜਿੰਨੀ ਤੇਜ਼ੀ ਨਾਲ ਕੰਮ ਕਰੇਗਾ, ਉੰਨਾ ਹੀ ਅਸੀਂ ਕਲਾਈਮੇਟ ਚੇਂਜ ਦੀ ਚੁਣੌਤੀ ਨਾਲ ਲੜ੍ਹ ਪਾਵਾਂਗੇ। ਉੱਤਰਾਖੰਡ ਵਿੱਚ ਤਾਂ ਨੌਲੋ ਧਾਰੋ ਦੀ ਪੂਜਾ ਦੀ ਪੰਰਪਰਾ ਹੈ। ਤੁਸੀਂ ਸਾਰੇ ਨਦੀ-ਨਾਲਿਆਂ ਦੀ ਸੰਭਾਲ਼ ਕਰੋ, ਪਾਣੀ ਦੀ ਸਵੱਛਤਾ ਨੂੰ ਵਧਾਉਣ ਵਾਲੇ ਅਭਿਯਾਨਾਂ ਨੂੰ ਗਤੀ ਦਿਓ, ਇਹ ਮੇਰੀ ਤੁਹਾਨੂੰ ਤੀਸਰੀ ਤਾਕੀਦ ਹੈ। ਮੇਰੀ ਚੌਥੀ ਤਾਕੀਦ ਹੈ – ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ, ਆਪਣੇ ਪਿੰਡ ਲਗਾਤਾਰ ਜਾਓ ਅਤੇ ਰਿਟਾਇਰਮੈਂਟ ਦੇ ਬਾਅਦ ਤੋਂ ਜ਼ਰੂਰ ਆਪਣੇ ਪਿੰਡ ਵਿੱਚ ਜਾਓ। ਉੱਥੇ ਨਾਲ ਸਬੰਧ ਮਜ਼ਬੂਤ ਰੱਖੋ। ਉੱਤਰਾਖੰਡ ਦੇ ਲੋਕਾਂ ਨੂੰ ਮੇਰੀ ਪੰਜਵੀਂ ਤਾਕੀਦ ਹੈ- ਆਪਣੇ ਪਿੰਡ ਦੇ ਪੁਰਾਣੇ ਘਰਾਂ, ਜਿਨ੍ਹਾਂ ਨੂੰ ਤੁਸੀਂ ਤਿਵਰੀ ਵਾਲੇ ਘਰ ਕਹਿੰਦੇ ਹੋ, ਉਨ੍ਹਾਂ ਨੂੰ ਵੀ ਬਚਾਓ। ਇਨ੍ਹਾਂ ਘਰਾਂ ਨੂੰ ਭੂਲੋ ਨਹੀਂ। ਇਨ੍ਹਾਂ ਨੂੰ ਤੁਸੀਂ ਹੋਮ ਸਟੇਅ  ਬਣਾ ਕੇ, ਆਪਣੀ ਆਮਦਨ ਵਧਾਉਣ ਦਾ ਸਾਧਨ ਬਣਾ ਸਕਦੇ ਹੋ।

ਸਾਥੀਓ,

ਉੱਤਰਾਖੰਡ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਹਰ ਵਰ੍ਹੇ ਵਧ ਰਹੀ ਹੈ। ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਆਉਂਦੇ ਹਨ, ਵਿਦੇਸ਼ਾਂ ਤੋਂ ਆਉਂਦੇ ਹਨ। ਮੈਂ ਅੱਜ ਸਾਰੇ ਟੂਰਿਸਟਾਂ ਨੂੰ ਵੀ ਚਾਰ ਤਾਕੀਦ ਕਰਾਂਗਾ। ਪਹਿਲੀ ਤਾਕੀਦ ਹੈ- ਜਦੋਂ ਵੀ ਤੁਸੀਂ ਹਿਮਾਲਿਆ ਦੀ ਗੋਦ ਵਿੱਚ ਪਹਾੜਾਂ ‘ਤੇ ਘੁੰਮਣ ਜਾਓ। ਸਵੱਛਤਾ ਨੂੰ ਸਭ ਤੋਂ ਉੱਪਰ ਰੱਖੋ। ਇਸ ਪ੍ਰਣ ਦੇ ਨਾਲ ਜਾਓ ਕਿ ਤੁਸੀਂ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਹੀਂ ਕਰੋਗੇ। ਦੂਸਰੀ ਤਾਕੀਦ ਹੈ- ਵੋਕਲ ਫੋਰ ਲੋਕਲ ਦੇ ਮੰਤਰਾ ਨੂੰ ਉੱਥੇ ਵੀ ਯਾਦ ਰੱਖੋਗੇ। ਤੁਹਾਡੀ ਯਾਤਰਾ ਦਾ ਜੋ ਖਰਚ ਹੁੰਦਾ ਹੈ, ਉਸ ਵਿੱਚੋਂ ਘੱਟ ਤੋਂ ਘੱਟ 5% ਸਥਾਨਕ ਲੋਕਾਂ ਦੁਆਰਾ ਤਿਆਰ ਕੀਤੇ ਗਏ ਪ੍ਰੋਡਕਟ ਖਰੀਦਣ ਵਿੱਚ ਖਰਚ ਕਰੋ।

ਤੀਸਰੀ ਤਾਕੀਦ ਹੈ- ਪਹਾੜ ‘ਤੇ ਜਾਓ ਤਾਂ ਉੱਥੇ ਦੇ ਟ੍ਰੈਫਿਕ ਨਿਯਮਾਂ ਦਾ ਜ਼ਰੂਰ ਧਿਆਨ ਰੱਖੋ। ਸਾਵਧਾਨ ਰਹੋ, ਹਰ ਕਿਸੇ ਦਾ ਜੀਵਨ ਅਨਮੋਲਹ ਹੈ। ਮੇਰੀ ਚੌਥੀ ਤਾਕੀਦ  ਹੈ- ਧਾਰਮਿਕ ਸਥਲਾਂ ਦੇ ਰੀਤੀ-ਰਿਵਾਜਾਂ ਉੱਥੋਂ ਦੇ ਨਿਯਮ ਕਾਇਦਿਆਂ ਬਾਰੇ ਯਾਤਰਾ ਤੋਂ ਪਹਿਲਾਂ ਜ਼ਰੂਰ ਪਤਾ ਕਰ ਲਓ। ਉੱਥੇ ਦੀ ਮਰਿਆਦਾ ਦਾ ਜ਼ਰੂਰ ਧਿਆਨ ਰੱਖੋ। ਇਸ ਵਿੱਚ ਤੁਹਾਨੂੰ ਉੱਤਰਾਖੰਡ ਦੇ ਲੋਕਾਂ ਤੋਂ ਬਹੁਤ ਮਦਦ ਮਿਲ ਸਕਦੀ ਹੈ। ਉੱਤਰਾਖੰਡ ਦੇ ਲੋਕਾਂ ਨੂੰ ਪੰਜ ਅਤੇ ਉੱਤਰਾਖੰਡ ਆਉਣ ਵਾਲੇ ਲੋਕਾਂ ਨੂੰ ਮੇਰੀ ਇਹ ਚਾਰ ਤਾਕੀਦ ਦੇਵਭੂਮੀ ਦੇ ਵਿਕਾਸ ਵਿੱਚ ਦੇਵ ਭੂਮੀ ਦੀ ਪਹਿਚਾਣ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ। 

ਸਾਥੀਓ,

ਸਾਨੂੰ ਉੱਤਰਾਖੰਡ ਨੂੰ ਪ੍ਰਗਤੀ ਦੇ ਪਥ ‘ਤੇ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਣਾ ਹੈ। ਮੈਨੂੰ ਵਿਸ਼ਵਾਸ ਹੈ ਸਾਡਾ ਉੱਤਰਾਖੰਡ ਰਾਸ਼ਟਰ ਦੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਇਸੇ ਤਰ੍ਹਾਂ ਮਹੱਤਵਪੂਰਨ ਯੋਗਦਾਨ ਦਿੰਦਾ ਰਹੇਗਾ। ਮੈਂ ਇੱਕ ਵਾਰ ਫਿਰ ਉੱਤਰਾਖੰਡ ਸਥਾਪਨਾ ਸਿਲਵਰ ਜਯੰਤੀ ਵਰ੍ਹੇ ਦੀਆਂ ਆਪ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਾਬਾ ਕੇਦਾਰ ਆਪ ਸਾਰਿਆਂ ਦੇ ਜੀਵਨ ਨੂੰ  ਮੰਗਲਕਾਰੀ ਬਣਾਉਣ। ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਵੀਜੇ/ਡੀਕੇ


(Release ID: 2072232) Visitor Counter : 7