ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, 6 ਨਵੰਬਰ, 2024 ਨੂੰ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਲਾਂਚ ਕਰਨਗੇ


ਡੀਓਪੀਪੀਡਬਲਿਊ 1 ਤੋਂ 30 ਨਵੰਬਰ, 2024 ਤੱਕ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਆਯੋਜਿਤ ਕਰੇਗਾ, ਦੇਸ਼ ਭਰ ਦੇ 800 ਜ਼ਿਲ੍ਹਿਆਂ/ਸ਼ਹਿਰਾਂ ਵਿੱਚ ਕੈਂਪਸ ਆਯੋਜਿਤ ਕੀਤੇ ਜਾਣਗੇ, ਹੁਣ ਤੱਕ ਦੀ ਸਭ ਤੋਂ ਵੱਡੀ ਡੀਐੱਲਸੀ ਕੈਂਪੇਨ

ਪੈਨਸ਼ਨਰਜ਼ ਲਈ ਫੇਸ ਔਥੈਂਟੀਫਿਕੇਸ਼ਨ (ਚਿਹਰੇ ਦੀ ਪਹਿਚਾਣ) ਤਕਨੀਕ ਦਾ ਉਪਯੋਗ ਕਰਕੇ ਡਿਜੀਟਲ ਸਸ਼ਕਤੀਕਰਣ ਨੂੰ ਹੁਲਾਰਾ ਦੇਵੇਗਾ

ਮਹੀਨਾ ਭਰ ਚੱਲਣ ਵਾਲੀ ਇਸ ਕੈਂਪੇਨ ਵਿੱਚ 19 ਬੈਂਕ, 785 ਜ਼ਿਲ੍ਹਾ ਡਾਕਘਰ, 57 ਵੈੱਲਫੇਅਰ ਐਸੇਸੀਏਸ਼ਨਜ਼, ਇਲੈਕਟ੍ਰੋਨਿਕਸ ਅਤੇ ਸੂਚਨਾ ਪ੍ਰਸਾਰਣ ਮੰਤਰਾਲਾ ਅਤੇ ਯੂਆਈਡੀਏਆਈ ਟੀਮਾਂ, ਸੀਜੀਡੀਏ ਸਹਿਯੋਗ ਕਰਨਗੇ

Posted On: 05 NOV 2024 4:29PM by PIB Chandigarh

ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਯੂ) ਦੁਆਰਾ 1 ਤੋਂ 30 ਨਵੰਬਰ, 2024 ਤੱਕ ਦੇਸ਼ ਦੇ 800 ਜ਼ਿਲ੍ਹਿਆਂ/ਸ਼ਹਿਰਾਂ ਵਿੱਚ ਆਯੋਜਿਤ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 3.0 ਦੀ ਸ਼ੁਰੂਆਤ 6 ਨਵੰਬਰ, 2024 ਨੂੰ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿਖੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਕੀਤੇ ਜਾਵੇਗੀ।

 

ਪੈਨਸ਼ਨ ਦੀ ਨਿਯਮਿਤਤਾ ਲਈ ਪੈਨਸ਼ਨਰਜ਼ ਨੂੰ ਸਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਹੁੰਦਾ ਹੈ। ਰਸਮੀ ਤੌਰ ‘ਤੇ ਲਾਈਫ ਸਰਟੀਫਿਕੇਟ ਫਿਜ਼ੀਕਲ ਮੋਡ ਵਿੱਚ ਜਮ੍ਹਾਂ ਕੀਤੇ ਜਾਂਦੇ ਸਨ, ਜੋ ਪੈਨਸ਼ਨਰਾਂ ਲਈ ਅਸੁਵਿਧਾਜਨਕ ਸੀ। ਨਵੰਬਰ, 2014 ਵਿੱਚ, ਪ੍ਰਧਾਨ ਮੰਤਰੀ ਦੁਆਰਾ ਔਨਲਾਈਨ ਡਿਜੀਟਲ ਲਾਈਫ ਸਰਟੀਫਿਕੇਟ, ਜੀਵਨ ਪ੍ਰਮਾਣ,ਜਮ੍ਹਾਂ ਕਰਨ ਲਈ ਆਧਾਰ ਅਧਾਰਿਤ ਯੋਜਨਾ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਸੁਨਿਸ਼ਚਿਤ ਕਰਨਾ ਅਤੇ ਪੈਨਸ਼ਨਰਜ਼ ਨੂੰ ਉਨ੍ਹਾਂ ਦੀ ਸੁਵਿਧਾ ਅਨੁਸਾਰ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਵਿੱਚ ਸਹਾਇਤਾ ਕਰਨਾ ਸੀ, ਜਿਸ ਨਾਲ ਉਨ੍ਹਾਂ ਦੀ ਈਜ਼ ਆਫ਼ ਲਿਵਿੰਗ ਵਿੱਚ ਕਾਫੀ ਅਸਾਨੀ ਹੋਈ ਹੈ।

ਡਿਜੀਟਲ ਲਾਈਫ ਸਰਟੀਫਿਕੇਟਸ ਦੇ ਲਾਭ ਅਤੇ ਉਨ੍ਹਾਂ ਨੂੰ ਜੈਨਰੇਟ ਕਰਨ ਦੀਆਂ ਤਕਨੀਕਾਂ ਬਾਰੇ ਜਾਗਰੂਕਤਾ ਫੈਲਾਉਣ ਲਈ, 1 ਨਵੰਬਰ ਤੋਂ 30 ਨਵੰਬਰ, 2022 ਤੱਕ 37 ਸ਼ਹਿਰਾਂ ਵਿੱਚ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਲਈ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ ਆਯੋਜਿਤ ਕੀਤੀ ਗਈ ਸੀ। ਡੀਐੱਲਸੀ ਕੈਂਪੇਨ 2.0 ਨਵੰਬਰ 2023 ਵਿੱਚ 100 ਸ਼ਹਿਰਾਂ ਵਿੱਚ 597 ਸਥਾਨਾਂ ’ਤੇ ਆਯੋਜਿਤ ਕੀਤੀ ਗਈ ਸੀ, ਜਿਸ ਦੇ ਤਹਿਤ ਕੁੱਲ 1.47 ਕਰੋੜ ਡੀਐੱਲਸੀ ਜੈਨਰੇਟ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 45.46 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੇ ਸਨ। 25.41 ਲੱਖ ਡੀਐੱਲਸੀ ਚਿਹਰਿਆਂ ਦੀ ਪਹਿਚਾਣ ਤਕਨੀਕ ਦਾ ਉਪਯੋਗ ਕਰਕੇ ਜੈਨਰੇਟ ਕੀਤੇ ਗਏ ਸਨ ਅਤੇ 90 ਵਰ੍ਹੇ ਤੋਂ ਵੱਧ ਦੀ ਉਮਰ ਦੇ 30,500 ਤੋਂ ਵੱਧ ਪੈਨਸ਼ਨਰਜ਼ ਨੇ ਡੀਐੱਲਸੀ ਦਾ ਲਾਭ ਉਠਾਇਆ ਸੀ।

ਇਸ ਸਾਲ, ਡੀਓਪੀਡਬਲਿਊ ਤੀਸਰੀ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ ਦਾ ਆਯੋਜਨ ਕਰ ਰਿਹਾ ਹੈ, ਜੋ 1 ਤੋਂ 30 ਨਵੰਬਰ, 2024 ਤੱਕ ਭਾਰਤ ਦੇ 800 ਸ਼ਹਿਰਾਂ/ਜ਼ਿਲ੍ਹਿਆਂ ਵਿੱਚ ਹੋਣਗੇ। ਇਸ ਦੇ ਲਈ, ਵਿਭਾਗ ਨੇ 9 ਅਗਸਤ, 2024 ਦੇ ਓ.ਐੱਮ ਦੇ ਜ਼ਰੀਏ ਦਿਸ਼ਾ ਨਿਰਦੇਸ਼ਾਂ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਕੁੱਲ 800 ਜ਼ਿਲ੍ਹਿਆਂ, 1900 ਕੈਂਪ ਲੋਕੇਸ਼ਨਾਂ ਅਤੇ 1000 ਨੋਡਲ ਅਫ਼ਸਰਾਂ ਦੀ ਮੈਪਿੰਗ ਕਰਦੇ ਹੋਏ ਇੱਕ ਡੈਡੀਕੇਟਿਡ ਡੀਐੱਲਸੀ ਪੋਰਟਲ ਬਣਾਇਆ ਗਿਆ ਹੈ।

ਇਹ ਕੈਂਪੇਨ ਪੈਨਸ਼ਨ ਡਿਸਬਰਸਿੰਗ ਬੈਂਕਸ, ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ), ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਜ਼, ਸੀਜੀਡੀਏ, ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ, ਰੇਲਵੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਕੋਨਿਆਂ ਵਿੱਚ ਸਾਰੇ ਪੈਨਸ਼ਨਰਜ਼ ਤੱਕ ਪਹੁੰਚਣਾ ਹੈ, ਅਤੇ ਇਸ ਵਿੱਚ ਸਾਰੇ ਹਿਤਧਾਰਕਾਂ ਨਾਲ ਵਿਆਪਕ ਆਊਟਰੀਚ ਮੀਟਿੰਗਾਂ ਅਤੇ ਟ੍ਰੇਨਿੰਗਾਂ ਦਾ ਆਯੋਜਨ ਕੀਤਾ ਗਿਆ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਯੂਆਈਡੀਏਆਈ ਇਸ ਕੈਂਪੇਨ ਦੌਰਾਨ ਪੂਰਨ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੇ।

ਆਈਪੀਪੀਬੀ ਆਪਣੇ 1.8 ਲੱਖ ਪੋਸਟਮੈਨ ਅਤੇ ਗ੍ਰਾਮੀਣ ਡਾਕ ਸੇਵਕਾਂ ਦੇ ਵਿਸ਼ਾਲ ਨੈੱਟਵਰਕ ਜ਼ਰੀਏ 785 ਜ਼ਿਲ੍ਹਿਆਂ ਵਿੱਚ ਕੈਂਪਸ ਆਯੋਜਿਤ ਕਰੇਗਾ। ਆਈਪੀਪੀਬੀ ਦੇਸ਼ ਭਰ ਦੇ ਸਾਰੀਆਂ ਸ਼੍ਰੇਣੀਆਂ ਦੇ ਪੈਨਸ਼ਨਜ਼ ਲਈ ਉਨ੍ਹਾਂ ਦੇ ਦਵਾਰ ਤੱਕ ਡੀਐੱਲਸੀ ਸੇਵਾਵਾਂ ਪ੍ਰਦਾਨ ਕਰਦਾ ਹੈ।

ਪੈਨਸ਼ਨ ਡਿਸਬਰਸਿੰਗ 19 ਬੈਂਕਸ  ਵੀ 150 ਸ਼ਹਿਰਾਂ ਵਿੱਚ 750 ਤੋਂ ਵੱਧ ਸਥਾਨਾਂ ‘ਤੇ ਕੈਂਪਸ ਆਯੋਜਿਤ ਕਰਨਗੇ। ਬਜ਼ੁਰਗ/ਦਿੱਵਿਯਾਂਗ/ਬੀਮਾਰ ਪੈਨਸ਼ਨਰਜ਼ ਲਈ ਉਨ੍ਹਾਂ ਦੇ ਘਰਾਂ/ਹਸਪਤਾਲਾਂ ਦਾ ਦੌਰਾ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਨੂੰ ਡਿਜੀਟਲ ਤੌਰ ‘ਤੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਸੁਵਿਧਾ ਮਿਲੇਗੀ। ਇਹ ਕਦਮ ਇਹ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਹੈ ਕਿ ਸਾਰੇ ਪੈਨਸ਼ਨਰਜ਼ ਨੂੰ ਕੈਂਪੇਨ ਤੋਂ ਲਾਭ ਹੋਵੇ ਅਤੇ ਇਹ ਵਿਸ਼ੇਸ਼ ਤੌਰ ‘ਤੇ ਸੁਪਰ ਸੀਨੀਅਰ ਪੈਨਸ਼ਨਰਜ਼ ਲਈ ਸਹਾਇਕ ਹੈ।

ਡੀਓਪੀਪੀਡਬਲਿਊ ਨਾਲ ਰਜਿਸਟਰਡ 57 ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਜ਼ ਇਸ ਕੈਂਪੇਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਹ ਆਰਗੇਨਾਈਜ਼ਿੰਗ ਕੈਂਪਸ ਦਾ ਆਯੋਜਨ ਕਰਨਗੇ ਅਤੇ ਆਈਪੀਪੀਬੀ ਅਤੇ ਪੈਨਸ਼ਨ ਡਿਸਬਰਸਿੰਗ ਬੈਂਕਸ ਦੁਆਰਾ ਆਯੋਜਿਤ ਕੈਂਪਸ ਲਈ ਪੈਨਸ਼ਨਰਜ਼ ਨੂੰ ਇਕੱਠੇ ਕਰਨਗੇ।

ਕੈਂਪੇਨ ਦਾ ਮੁੱਖ ਫੋਕਸ ਫੇਸ ਔਥੈਂਟੀਫਿਕੇਸ਼ਨ (ਚਿਹਰੇ ਦੀ ਪਹਿਚਾਣ) ਤਕਨੀਕ ਨੂੰ ਹੁਲਾਰਾ ਦੇਣਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਯੂਆਈਡੀਏਆਈ ਇਸ ਕੈਂਪੇਨ ਦੌਰਾਨ ਤਕਨੀਕੀ ਸਹਾਇਤਾ ਪ੍ਰਦਾਨ ਕਰਨਗੇ। ਬਜ਼ੁਰਗ ਪੈਨਸ਼ਨਰਜ਼ ਲਈ ਚਿਹਰੇ ਦੀ ਪਹਿਚਾਣ ਤਕਨੀਕ ਨੂੰ ਹੋਰ ਵਧੇਰੇ ਸਹਿਜ ਅਤੇ ਸੁਵਿਧਾਜਨਕ ਬਣਾਇਆ ਗਿਆ ਹੈ, ਅਤੇ ਇਸ ਨੂੰ ਐਂਡਰੌਇਡ ਅਤੇ ਆਈਓਐੱਸ ਦੋਵਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਡਿਜੀਟਲ ਲਾਈਫ ਸਰਟੀਫਿਕੇਟ ਜੈਨਰੇਸ਼ਨ (ਜੀਵਨ ਪ੍ਰਮਾਣ) ਦੇ ਲਾਭਾਂ ਦਾ ਉਪਯੋਗ ਰਾਜ ਸਰਕਾਰਾਂ, ਈਪੀਐੱਫਓ ਅਤੇ ਖੁਦਮੁਖਤਿਆਰੀ ਸੰਸਥਾਵਾਂ ਜਿਹੀਆਂ ਹੋਰ ਸੰਗਠਨਾਂ ਦੇ ਪੈਨਸ਼ਨਰਜ਼ ਦੁਆਰਾ ਵੀ ਕੀਤਾ ਜਾ ਰਿਹਾ ਹੈ।

 

 

ਡੀਡੀ, ਏਆਈਆਰ ਅਤੇ ਪੀਆਈਬੀ ਟੀਮਾਂ ਇਸ ਕੈਂਪੇਨ ਲਈ ਆਡੀਓ, ਵਿਜ਼ੁਅਲ ਅਤੇ ਪ੍ਰਿੰਟ ਪ੍ਰਚਾਰ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਐੱਸਐੱਮਐੱਸ, ਟਵੀਟਸ  (#DLCCampaign3), ਜਿੰਗਲ ਅਤੇ ਸ਼ੌਰਟ ਫਿਲਮਾਂ ਜ਼ਰੀਏ ਕੈਂਪੇਨ ਬਾਰੇ ਜਾਗਰੂਕਾਤ ਫੈਲਾਉਣ ਦੇ ਆਊਟਰੀਚ ਪ੍ਰਯਾਸਾਂ ਨੂੰ ਹੋਰ ਵਧਾਇਆ ਜਾ ਰਿਹਾ ਹੈ।

ਇਹ ਹੁਣ ਤੱਕ ਦਾ ਸਭ ਤੋਂ ਵੱਡੀ ਡਿਜੀਟਲ ਸਸ਼ਕਤੀਕਰਣ ਕੈਂਪੇਨ ਹੋਵੇਗੀ ਅਤੇ ਇਸ ਦਾ ਉਦੇਸ਼ ਸਾਰੀਆਂ ਸ਼੍ਰੇਣੀਆਂ ਦੇ ਪੈਨਸ਼ਨਰਜ਼ ਤੱਕ ਵਧੇਰੇ ਪਹੁੰਚ ਪ੍ਰਦਾਨ ਕਰਨਾ ਹੈ।

*****

ਐੱਨਕੇਆਰ/ਕੇਐੱਸ/ਏਜੀ


(Release ID: 2071367) Visitor Counter : 14


Read this release in: English , Urdu , Hindi , Tamil