ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲਾ 5 ਤੋਂ 7 ਨਵੰਬਰ 2024 ਤੱਕ ਲੰਦਨ ਵਿੱਚ ਆਯੋਜਿਤ ਵਰਲਡ ਟਰੈਵਲ ਮਾਰਕਿਟ (ਡਬਲਿਊਟੀਐੱਮ) ਵਿੱਚ ਹਿੱਸਾ ਲੈ ਰਿਹਾ ਹੈ
Posted On:
05 NOV 2024 4:38PM by PIB Chandigarh
ਟੂਰਿਜ਼ਮ ਮੰਤਰਾਲਾ ਅੱਜ ਤੋਂ ਐਕਸਲ ਲੰਦਨ ਵਿੱਚ ਸ਼ੁਰੂ ਵਰਲਡ ਟ੍ਰੈਵਲ ਮਾਰਕਿਟ (ਡਬਲਿਊਟੀਐੱਮ) ਵਿੱਚ ਹਿੱਸਾ ਲੈ ਰਿਹਾ ਹੈ ਜੋ 7 ਨਵੰਬਰ 2024 ਤੱਕ ਚੱਲੇਗਾ। ਬ੍ਰਿਟੇਨ, ਭਾਰਤ ਵਿੱਚ ਆਉਣ ਵਾਲੇ ਟੂਰਿਸਟਾਂ ਲਈ ਦੂਸਰਾ ਸਭ ਤੋਂ ਵੱਡਾ ਸਰੋਤ ਬਜ਼ਾਰ ਹੈ। ਲਗਭਗ 19 ਲੱਖ ਦੀ ਵੱਡੀ ਪ੍ਰਵਾਸੀ ਆਬਾਦੀ ਨਾਲ, ਯੂਨਾਈਟਿਡ ਕਿੰਗਡਮ ਵਿੱਚ ਸਭ ਤੋਂ ਵੱਧ ਭਾਰਤੀ ਪ੍ਰਵਾਸੀ ਰਹਿੰਦੇ ਹਨ। ਟੂਰਿਜ਼ਮ ਮੰਤਰਾਲਾ ਭਾਰਤ ਦੀ ਜੀਵੰਤ ਸੱਭਿਆਚਾਰਕ ਵਿਭਿੰਨਤਾ, ਟੂਰਿਜ਼ਮ ਉਤਪਾਦਾਂ ਅਤੇ ਗਹਿਣ ਅਨੁਭਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਰਾਜ ਸਰਕਾਰਾਂ, ਅੰਤਰਗਾਮੀ ਟੂਰ ਓਪਰੇਟਰਾਂ, ਏਅਰਲਾਈਂਸ, ਇੰਡੀਅਨ ਟ੍ਰੈਵਲ ਇੰਡਸਟ੍ਰੀ ਦੇ ਹੋਟਲ ਵਪਾਰੀਆਂ ਸਮੇਤ ਲਗਭਗ 50 ਹਿਤਧਾਰਕਾਂ ਦੇ ਵਫ਼ਦ ਦੇ ਨਾਲ ਵਰਲਡ ਟ੍ਰੈਵਲ ਮਾਰਕਿਟ, ਲੰਦਨ ਵਿੱਚ ਹਿੱਸਾ ਲੈ ਰਹੇ ਹਨ। ਇਹ ਪਹਿਲ ਦੇਸ਼ ਦੇ ਅੰਦਰਲੇ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਨੂੰ ਇੱਕ ਪ੍ਰਮੁੱਖ ਵਰਲਡ ਟ੍ਰੈਵਲ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਭਾਰਤ ਦੇ ਰਣਨੀਤਕ ਲਕਸ਼ ਦੇ ਅਨੁਰੂਪ ਹੈ।
ਵਰਲਡ ਟ੍ਰੈਵਲ ਮਾਰਕਿਟ, 2024 ਵਿੱਚ ਬਣਿਆ ਭਾਰਤ ਮੰਡਪ ਦੀ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਦੀ ਸਮ੍ਰਿੱਧ ਬਹੁਰੂਪਤਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜਿਨ੍ਹਾਂ ਵਿੱਚੋਂ ਹਰ ਇੱਕ ਨਾ ਸਿਰਫ਼ ਇਸ ਦੇ ਸਮ੍ਰਿੱਧ ਟੂਰਿਜ਼ਮ ਲੈਂਡਸਕੇਪ ਵਿੱਚ ਯੋਗਦਾਨ ਦਿੰਦਾ ਹੈ, ਬਲਕਿ ਅਧਿਆਤਮਿਕ ਅਤੇ ਭਲਾਈ, ਵਿਆਹ, ਸਾਹਸਿਕ ਕਾਰਜ, ਈਕੋ ਟੂਰਿਜ਼ਮ ਅਤੇ ਅਤੇ ਸਵਾਦਿਸ਼ਟ ਭੋਜਨ ਜਿਹੇ ਵਿਸ਼ੇਸ਼ ਟੂਰਿਜ਼ਮ ਅਨੁਭਵਾਂ ਦੀ ਲੜੀ ਵੀ ਪ੍ਰਦਾਨ ਕਰਦਾ ਹੈ। ਇਸ ਸਾਲ ਦੇ ਭਾਰਤ ਮੰਡਪ ਦਾ ਫੋਕਸ ਐੱਮਆਈਸੀਈ ਯਾਨੀ ਬੈਠਕ, ਪ੍ਰੋਤਸਾਹਨ ਸੰਮੇਲਨ ਅਤੇ ਪ੍ਰਦਰਸ਼ਨੀ ਟੂਰਿਜ਼ਮ (ਬੈਠਕ ਉਦਯੋਗ ਜਾਂ ਪ੍ਰੋਗਰਾਮ ਉਦਯੋਗ), ਮਹਾਕੁੰਭ ਅਤੇ ਵੈਡਿੰਗ ਟੂਰਿਜ਼ਮ ਹੈ। ਮੰਡਪ ਵਿੱਚ ਇੱਕ ਵਿਸ਼ੇਸ਼ ਨਕਲੀ ਮਂਡਪ ਬਣਾਇਆ ਗਿਆ ਹੈ, ਜੋ ਭਾਰਤੀ ਵਿਆਹ ਦੇ ਰੂਪ ਅਤੇ ਅਨੁਭਵ ਦਿਵਾਉਂਦਾ ਹੈ।
ਕੇਂਦਰੀ ਟੂਰਿਜ਼ਮ ਮੰਤਰਾਲੇ ਦੇ ਇਲਾਵਾ, ਸਟੇਟ ਟੂਰਿਜ਼ਮ ਡਿਪਾਰਟਮੈਂਟ, ਟੂਰ ਓਪਰੇਟਰ, ਏਅਰਲਾਇੰਸ, ਜਨਤਕ ਉਪਕ੍ਰਮ ਆਦਿ ਸਮੇਤ ਕਈ ਹੋਰ ਹਿਤਧਾਰਕ ਡਬਲਿਊਟੀਐੱਮ ਵਿੱਚ ਬਣੇ ਭਾਰਤ ਮੰਡਪ ਵਿੱਚ ਹਿੱਸਾ ਲੈ ਰਹੇ ਹਨ। ਸਹਿ-ਪ੍ਰਤੀਭਾਗੀਆਂ ਵਿੱਚ ਉੱਤਰਾਖੰਡ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਪੁਡੁਚੇਰੀ, ਦਾਦਾਰਾ ਅਤੇ ਨਾਗਰ ਹਵੇਲੀ ਅਤੇ ਦਮਨ ਅਤੇ ਦੀਓ, ਟੂਰ ਓਪਰੇਟਰ/ਡੈਸਟੀਨੇਸ਼ਨ ਮੈਨੇਜਮੈਂਟ ਕੰਪਨੀਆਂ, ਏਅਰਲਾਇੰਸ, ਰਿਸੌਰਟ ਅਤੇ ਆਈਆਰਸੀਟੀਸੀ ਸ਼ਾਮਲ ਹਨ। ਗੋਆ, ਓਡੀਸ਼ਾ, ਕੇਰਲ, ਤਮਿਲ ਨਾਡੂ, ਤੇਲੰਗਾਨਾ, ਕਰਨਾਟਕ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਸਟੇਟ ਟੂਰਿਜ਼ਮ ਡਿਪਾਰਟਮੈਂਟ ਵੀ ਆਪਣੇ ਵਿਸ਼ੇਸ਼ ਟੂਰਿਜ਼ਮ ਅਨੁਭਵਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸੰਭਾਵਿਤ ਗ੍ਰਾਹਕਾਂ ਅਤੇ ਭਾਗੀਦਾਰਾਂ ਨਾਲ ਜੁੜਨ ਲਈ ਇਸ ਵਰਲਡ ਟ੍ਰੈਵਲ ਮਾਰਕਿਟ ਵਿੱਚ ਹਿੱਸਾ ਲੈ ਰਹੇ ਹਨ। ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਵਿਕਰਮ ਦੋਰਾਈਸਵਾਮੀ ਅਤੇ ਟੂਰਿਜ਼ਮ ਮੰਤਰਾਲੇ ਦੇ ਡਾਇਰੈਕਟਰ ਜਨਰਲ ਸੁਸ਼੍ਰੀ ਮੁਗਧਾ ਸਿਨਹਾ ਨੇ ਸੰਯੁਕਤ ਤੌਰ ‘ਤੇ ਓਡੀਸ਼ਾ ਦੀ ਉਪ ਮੁੱਖ ਮੰਤਰੀ ਸ਼੍ਰੀਮਤੀ ਪਾਰਵਤੀ ਪਰਿਦਾ ਅਤੇ ਤੇਲੰਗਾਨਾ, ਗੋਆ ਅਤੇ ਉੱਤਰਾਖੰਡ ਦੇ ਟੂਰਿਜ਼ਮ ਮੰਤਰੀਆਂ ਦੀ ਮੌਜੂਦਗੀ ਵਿੱਚ ਭਾਰਤ ਮੰਡਪ ਦਾ ਉਦਘਾਟਨ ਕੀਤਾ।
ਵਰ੍ਹੇ 2023 ਦੌਰਾਨ ਕੁੱਲ 95 ਲੱਖ ਵਿਦੇਸ਼ੀ ਟੂਰਿਸਟਾਂ ਨੇ ਭਾਰਤ ਦਾ ਦੌਰਾ ਕੀਤਾ, ਜਿਨ੍ਹਾਂ ਵਿੱਚੋਂ 9 ਲੱਖ 20 ਹਜ਼ਾਰ ਟੂਰਿਸਟ ਬ੍ਰਿਟੇਨ ਤੋਂ ਆਏ ਸਨ। ਇਸ ਨਾਲ ਬ੍ਰਿਟੇਨ, ਭਾਰਤ ਵਿੱਚ ਆਉਣ ਵਾਲੇ ਟੂਰਿਸਟਾਂ ਲਈ ਤੀਸਰਾ ਸਭ ਤੋਂ ਵੱਡਾ ਸਰੋਤ ਬਾਜ਼ਾਰ ਬਣ ਗਿਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਚਲੋ ਇੰਡੀਆ’ ਪਹਿਲ ਸ਼ੁਰੂ ਕੀਤੀ ਸੀ ਜਿਸਦਾ ਉਦੇਸ਼ ਭਾਰਤੀ ਪ੍ਰਵਾਸੀਆਂ ਨੂੰ ਆਪਣੇ ਗੈਰ-ਭਾਰਤੀ ਮਿੱਤਰਾਂ ਦਰਮਿਆਨ ਭਾਰਤ ਦਾ ਪ੍ਰਚਾਰ ਕਰਨ ਦੇ ਕੰਮ ਵਿੱਚ ਸ਼ਾਮਲ ਕਰਨਾ ਸੀ। ਟੂਰਿਜ਼ਮ ਮੰਤਰਾਲੇ ਨੇ ਚਲੋ ਇੰਡੀਆ ਪੋਰਟਲ ਵਿਕਸਿਤ ਕੀਤਾ ਹੈ, ਜਿੱਥੇ ਪ੍ਰਵਾਸੀ ਰਜਿਸਟਰ ਕਰ ਸਕਦੇ ਹਨ ਅਤੇ ਆਪਣੇ ਗੈਰ-ਭਾਰਤੀ ਮਿੱਤਰਾਂ ਨੂੰ ਭਾਰਤ ਆਉਣ ਲਈ ਪ੍ਰੇਰਿਤ ਕਰ ਸਕਦੇ ਹਨ। ਪ੍ਰੋਗਰਾਮ ਦੇ ਤਹਿਤ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਪ੍ਰੋਤਸਾਹਨ ਦੇ ਰੂਪ ਵਿੱਚ ਮੁਫ਼ਤ ਟੂਰਿਸਟ ਵੀਜ਼ਾ ਵੀ ਦਿੱਤਾ ਜਾਂਦਾ ਹੈ। ਇਸ ਪਹਿਲ ਦੇ ਜ਼ਰੀਏ, ਪ੍ਰਵਾਸੀ ਭਾਰਤੀ ਦੁਨੀਆ ਨੂੰ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਵਿਭਿੰਨ ਸੱਭਿਆਚਾਰ ਦਿਖਾਉਂਦੇ ਹੋਏ ਇਸ ਨੂੰ ਇੱਕ ਪ੍ਰਮੁੱਖ ਗਲੋਬਲ ਟ੍ਰੈਵਲ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਪਹਿਲ ਨੂੰ ਵੱਡੇ ਪੈਮਾਨੇ 'ਤੇ ਲਾਗੂ ਕਰਨ ਲਈ ਅਤੇ ਯੂਨਾਈਟਿਡ ਕਿੰਗਡਮ ਵਿੱਚ ਦੂਸਰੀ ਸਭ ਤੋਂ ਵੱਡੀ ਭਾਰਤੀ ਯਾਤਰਾ ਕਮਿਊਨਿਟੀ ਹੋਣ ਦੇ ਮੱਦੇਨਜ਼ਰ, ਟੂਰਿਜ਼ਮ ਮੰਤਰਾਲਾ ਡਬਲਿਊਟੀਐੱਮ, ਲੰਦਨ ਦੌਰਾਨ 'ਚਲੋ ਇੰਡੀਆ' ਪ੍ਰਚਾਰ ਅਭਿਯਾਨ ਸ਼ੁਰੂ ਕਰ ਰਿਹਾ ਹੈ।
ਟੂਰਿਜ਼ਮ ਮੰਤਰਾਲੇ ਨੇ ਆਪਣੀਆਂ ਹੋਰ ਪਹਿਲਾਂ ਦੇ ਇਲਾਵਾ, ਹਾਲ ਹੀ ਵਿੱਚ ਵਰਲਡ ਟੂਰਿਜ਼ਮ ਡੇਅ, 27 ਸਤੰਬਰ 2024 ਨੂੰ ਸੰਸ਼ੋਧਿਤ ਅਤੁਲਯ ਭਾਰਤ ਡਿਜੀਟਲ ਪੋਰਟਲ 'ਤੇ 'ਅਤੁਲਯ ਭਾਰਤ ਕੰਟੈਂਟ ਹੱਬ ਅਤੇ ਡਿਜੀਟਲ ਪੋਰਟਲ' ਲਾਂਚ ਕੀਤਾ ਹੈ। ਅਤੁਲਯ ਭਾਰਤ ਕੰਟੈਂਟ ਹੱਬ ਸਰਕਾਰੀ ਅਧਿਕਾਰੀਆਂ, ਰਾਜਦੂਤਾਂ, ਟੂਰ ਓਪਰੇਟਰਾਂ, ਪੱਤਰਕਾਰਾਂ, ਵਿਦਿਆਰਥੀਆਂ, ਖੋਜਕਰਤਾਵਾਂ, ਫਿਲਮਾਂ ਨਿਰਮਾਤਾਵਾਂ, ਲੇਖਕਾਂ ਅਤੇ ਕੰਟੈਂਟ ਕ੍ਰਿਏਟਰਸ ਸਮੇਤ ਵੱਖ-ਵੱਖ ਹਿੱਤਧਾਰਕਾਂ ਦੇ ਉਪਯੋਗ ਲਈ ਇੱਕ ਵਿਆਪਕ ਡਿਜੀਟਲ ਸੰਗ੍ਰਹਿ ਹੈ। ਅਤੁਲਯ ਭਾਰਤ ਡਿਜੀਟਲ ਪੋਰਟਲ ਇੱਕ ਟੂਰਿਸਟ ਕੇਂਦ੍ਰਿਤ ਵਨ ਸਟੌਪ ਡਿਜੀਟਲ ਸਮਾਧਾਨ ਹੈ ਜਿਸ ਨੂੰ ਭਾਰਤ ਆਉਣ ਵਾਲੇ ਟੂਰਿਸਟਾਂ ਦੇ ਯਾਤਰਾ ਅਨੁਭਵ ਨੂੰ ਪਹਿਲਾਂ ਤੋਂ ਬਿਹਤਰੀਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ। ਭਾਰਤ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਕਿ ਇਸ ਦਾ ਨਿਰੰਤਰ ਵਿਕਾਸ ਪੱਥ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਹੈ। ਭਾਰਤ ਦਾ ਟੀਚਾ ਵਰ੍ਹੇ 2070 ਤੱਕ ਨੈੱਟ-ਜ਼ੀਰੋ ਕਾਰਬਨ ਨਿਕਾਸੀ ਪ੍ਰਾਪਤ ਕਰਨਾ ਹੈ। ਜੀ-20 ਲੀਡਰਸ਼ਿਪ ਸਾਲ ਨੇ ਦੁਨੀਆ ਸਾਹਮਣੇ ਭਾਰਤ ਦੀ ਟੂਰਿਸਟ ਸਮਰੱਥਾ ਦੀ ਵਿਭਿੰਨਤਾ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਹੈ। ਹੌਸਪਿਟੈਲਿਟੀ ਨੈੱਟਵਰਕ ਅਤੇ ਐਵੀਏਸ਼ਨ ਇੰਡੀਆ ਜਿਹੇ ਟੂਰਿਜ਼ਮ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੇ ਨਾਲ ਭਾਰਤ ਟੂਰਿਜ਼ਮ ਵਿੱਚ ਛਲਾਂਗ ਲਗਾਉਣ ਲਈ ਤਿਆਰ ਹੈ। ਨਾਲ ਹੀ, ਭਾਰਤ ਟਿਕਾਊ ਅਤੇ ਪ੍ਰਕਿਰਤੀ ਦੇ ਅਨੁਕੂਲ, ਧਰਤੀ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਗ੍ਰੀਨ ਟੂਰਿਜ਼ਮ ਡੈਸਟੀਨੇਸ਼ਨ ਨੂੰ ਵਿਕਸਿਤ ਕਰਨ ਲਈ ਜੀ-20 ਗੋਆ ਰੋਡਮੈਪ ਲਈ ਪ੍ਰਤੀਬੱਧ ਹੈ।
*****
ਸੁਨੀਲ ਕੁਮਾਰ ਤਿਵਾਰੀ/
(Release ID: 2071364)
Visitor Counter : 9