ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ ਨੇ ਵਿਸ਼ੇਸ਼ ਅਭਿਯਾਨ 4.0 ਸਫ਼ਲਤਾਪੂਰਵਕ ਪੂਰਾ ਕੀਤਾ


Posted On: 04 NOV 2024 5:01PM by PIB Chandigarh

ਪੀਣ ਵਾਲੇ ਪਾਣੀ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) ਨੇ ਡਾ.ਸ਼ਯਾਮਾ ਪ੍ਰਸਾਦ ਮੁਖਰਜੀ ਨੈਸ਼ਨਲ ਇੰਸਟੀਟਿਊਟ ਆਫ਼ ਵਾਟਰ ਐਂਡ ਸੈਨੀਟੇਸ਼ਨ (ਐੱਸਪੀਐੱਮ-ਨਿਵਾਸ) ਅਤੇ ਆਪਣੀਆਂ ਪ੍ਰੋਗਰਾਮ ਡਿਵੀਜ਼ਨਾਂ ਨਾਲ ਮਿਲ ਕੇ ਵਿਸ਼ੇਸ਼ ਅਭਿਯਾਨ 4.0 ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਆਯੋਜਿਤ ਵਿਸ਼ੇਸ਼ ਅਭਿਯਾਨ 4.0 ਵਿੱਚ ਡੀਡੀਡਬਲਿਊਐੱਸ ਅਤੇ ਐੱਸਪੀਐੱਮ-ਨਿਵਾਸ ਦੀਆਂ ਸਾਰੀਆਂ ਡਿਵੀਜ਼ਨਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। 

ਅਭਿਯਾਨ ਦਾ ਉਦੇਸ਼ ਦਫ਼ਤਰਾਂ ਦੀ ਸਵੱਛਤਾ ਵਿੱਚ ਸੁਧਾਰ ਲਿਆਉਣਾ, ਸਾਂਸਦਾਂ ਦੇ ਸੰਦਰਭਾਂ, ਰਾਜ ਸਰਕਾਰਾਂ ਦੇ ਸੰਦਰਭਾਂ, ਅੰਤਰ-ਮੰਤਰਾਲੀ ਸੰਦਰਭਾਂ, ਪਾਰਲੀਆਮੈਂਟਰੀ ਐਸ਼ੋਰੈਂਸ, ਪ੍ਰਧਾਨ ਮੰਤਰੀ ਦਫ਼ਤਰ ਦੇ ਸੰਦਰਭਾਂ, ਜਨਤਕ ਸ਼ਿਕਾਇਤਾਂ ਅਤੇ ਜਨਤਕ ਸ਼ਿਕਾਇਤ ਅਪੀਲਾਂ ਆਦਿ ਦੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨਾ ਸੀ। ਇਸ ਦੇ ਇਲਾਵਾ, ਦਫ਼ਤਰਾਂ ਦੇ ਰਿਕਾਰਡਸ ਦੀ ਸਮੀਖਿਆ ਕੀਤੀ ਗਈ ਅਤੇ ‘ਸੀਐੱਸਐੱਮਓਪੀ, ਜੀਐੱਫਆਰ ਅਤੇ ਪਬਲਿਕ ਰਿਕਾਰਡ ਐਕਟ, 1993 ਦੇ ਅਨੁਸਰਣ ਵਿੱਚ’ ਰਿਕਾਰਡਸ ਨੂੰ ਹਟਾਉਣ/ਰੱਖਣ ਲਈ ਕਾਰਵਾਈ ਕੀਤੀ ਗਈ।

 

 

A stone courtyard with trees and a treeDescription automatically generated with medium confidence

 

ਸੀਜੀਓ ਕੰਪਲੈਕਸ (ਸਵੱਛਤਾ ਪਾਰਕ ਸਮੇਤ) ਵਿੱਚ ਕਈ ਸਫ਼ਾਈ ਅਭਿਯਾਨ ਚਲਾਏ ਗਏ। ਇਸ ਦੌਰਾਨ 5 ਪ੍ਰਧਾਨ ਮੰਤਰੀ ਦਫ਼ਤਰਾਂ ਅਤੇ ਸਾਂਸਦ ਸੰਦਰਭ ਅਤੇ ਭਰੋਸਿਆਂ ਦਾ ਨਿਪਟਾਰਾ ਕੀਤਾ ਗਿਆ। 163 ਲੰਬਿਤ ਜਨਤਕ ਸ਼ਿਕਾਇਤਾਂ ਪਟੀਸ਼ਨਾਂ ਅਤੇ 22 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਦਫ਼ਤਰਾਂ ਨੇ ਸਕ੍ਰੈਪ ਅਤੇ ਗੈਰ-ਜ਼ਰੂਰੀ ਵਸਤੂਆਂ ਦੇ ਨਿਪਟਾਰੇ ਨਾਲ 1.60 ਲੱਖ ਰੁਪਏ ਦਾ ਰੈਵੇਨਿਊ ਹਾਸਲ ਕੀਤਾ। ਰਿਕਾਰਡ ਪ੍ਰਬੰਧਨ ਦੇ ਸਬੰਧ ਵਿੱਚ ਸਾਰੇ ਰਿਕਾਰਡਸ ਦੀ ਸਮੀਖਿਆ ਕੀਤੀ ਗਈ ਹੈ ਅਤੇ ਪੁਰਾਣੇ ਅਤੇ ਗੈਰ-ਜ਼ਰੂਰੀ ਰਿਕਾਰਡਾਂ ਨੂੰ ਸ਼ਡਿਊਲ ਦੇ ਅਨੁਸਾਰ ਹਟਾ ਦਿੱਤਾ ਗਿਆ ਹੈ ਅਤੇ ਬਾਕੀ ਰਿਕਾਰਡ ਪਹਿਲਾਂ ਹੀ ਡਿਜੀਟਲ ਕਰ ਦਿੱਤਾ ਗਿਆ ਹੈ।

*****

ਡੀਐੱਸ


(Release ID: 2071051) Visitor Counter : 10