ਇਸਪਾਤ ਮੰਤਰਾਲਾ
ਸੇਲ ਨੇ ਵਿਦਿਅਕ ਸਹਿਯੋਗ ਦੇ ਲਈ ਏ.ਐਸ.ਸੀ.ਆਈ ਹੈਦਰਾਬਾਦ ਦੇ ਨਾਲ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ
प्रविष्टि तिथि:
04 NOV 2024 3:43PM by PIB Chandigarh
ਸਟੀਲ ਅਥਾਰਿਟੀ ਆਫ ਇੰਡੀਆ ਲਿਮਟਿਡ (ਸੇਲ) ਨੇ ਪ੍ਰਬੰਧਕੀ ਸਟਾਫ ਕਾਲਜ ਆਫ ਇੰਡੀਆ (ਏ.ਐਸ.ਸੀ.ਆਈ), ਹੈਦਰਾਬਾਦ ਨਾਲ 04 ਨਵੰਬਰ, 2024 ਨੂੰ ਅਪਣੇ ਨਵੀਂ ਦਿੱਲੀ ਸਥਿਤ ਕਾਰਪੋਰੇਟ ਦਫ਼ਤਰ ਵਿੱਚ ਵਿਦਿਅਕ ਸਹਿਯੋਗ ਲਈ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ।

ਸਹਿਮਤੀ ਪੱਤਰ ਤੋਂ ਸੇਲ ਦੇ ਨਵੇਂ ਪ੍ਰਮੋਟਿਡ ਅਧਿਕਾਰੀਆਂ ਲਈ ਅਨੁਕੂਲਿਤ ਪ੍ਰਬੰਧਨ ਵਿਕਾਸ ਸਮਾਗਮਾਂ ਦੇ ਸੰਚਾਲਨ ਦੀ ਸੁਵਿਧਾ ਪ੍ਰਾਪਤ ਹੋਵੇਗੀ। ਪ੍ਰਤੀਸ਼ਠਿਤ ਸੰਸਥਾਵਾਂ ਦੇ ਨਾਲ ਸਹਿਯੋਗ ਸੇਲ ਦੀ ਸਮੁੱਚੀ ਸਿਖਲਾਈ ਅਤੇ ਵਿਕਾਸ (ਐੱਲ ਐਂਡ ਡੀ) ਰਣਨੀਤੀ ਦਾ ਹਿੱਸਾ ਹੈ, ਤਾਕਿ ਕੰਪਨੀ ਦੇ ਅਧਿਕਾਰੀਆਂ ਨੂੰ ਹੋਰ ਜਿਆਦਾ ਅਕਾਦਮਿਕ ਤਜ਼ਰਬਾ ਦਿੱਤਾ ਜਾ ਸਕੇ ਅਤੇ ਉਨ੍ਹਾਂ ਨੂੰ ਅਪਣੀ ਲੀਡਰਸ਼ਿਪ ਪੁਜੀਸ਼ਨ ਤੇ ਅੱਗੇ ਵਧਣ ਵਿੱਚ ਮਦਦ ਮਿਲ ਸਕੇ।
ਸੇਲ ਦੇ ਨਿਰਦੇਸ਼ਕ (ਪਰਸੋਨਲ) ਸ਼੍ਰੀ ਕੇ.ਕੇ ਸਿੰਘ ਅਤੇ ਏ.ਐੱਸ.ਸੀ.ਆਈ, ਹੈਦਰਾਬਾਦ ਦੇ ਨਿਦੇਸ਼ਕ ਡਾ. ਨਿਰਮਲਾ ਬਾਗਚੀ ਦੀ ਹਾਜ਼ਰੀ ਵਿੱਚ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ।
****
ਐੱਮਜੀ/ਐੱਸਕੇ
(रिलीज़ आईडी: 2070846)
आगंतुक पटल : 61