ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕ੍ਰਿਏਟ ਇਨ ਇੰਡੀਆ ਚੈਲੇਂਜ- ਸੀਜ਼ਨ 1 ਨੇ ਵਿਸ਼ਵ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਤੋਂ ਪਹਿਲਾਂ ਗਤੀ ਫੜੀ


ਕ੍ਰਿਏਟਰ ਇਕੌਨਮੀ ਨਾਲ ਜੁੜੋ: ਕ੍ਰਿਏਟ ਇਨ ਇੰਡੀਆ ਚੈਲੇਂਜ ਲਈ ਹੁਣੇ ਰਜਿਸਟ੍ਰੇਸ਼ਨ ਕਰਵਾਓ ਅਤੇ ਗਲੋਬਲ ਪਲੈਟਫਾਰਮ ‘ਤੇ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰੋ

ਕ੍ਰਿਏਟ ਇਨ ਇੰਡੀਆ ਚੈਲੇਂਜ ਲਈ 10,000 ਤੋਂ ਅਧਿਕ ਰਜਿਸਟ੍ਰੇਸ਼ਨ ਹੋਏ, ਜੋ ਦੇਸ਼ ਭਰ ਵਿੱਚ ਭਾਰੀ ਉਤਸ਼ਾਹ ਨੂੰ ਦਰਸਾਉਂਦਾ ਹੈ

ਰਾਸ਼ਟਰਵਿਆਪੀ ਰੋਡ ਸ਼ੋਅ ਨੇ ਕ੍ਰਿਏਟ ਇਨ ਇੰਡੀਆ ਚੈਲੇਂਜ ਲਈ ਵੱਡੇ ਪੈਮਾਨੇ ‘ਤੇ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ, ਜਿਸ ਨੇ ਪ੍ਰਮੁੱਖ ਸ਼ਹਿਰਾਂ ਵਿੱਚ ਵਿਦਿਆਰਥੀਆਂ ਅਤੇ ਉਦਯੋਗ ਪੇਸ਼ੇਵਰਾਂ ਨੂੰ ਸਸ਼ਕਤ ਕੀਤਾ ਹੈ

Posted On: 04 NOV 2024 4:38PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਕ੍ਰਿਏਟ ਇਨ ਇੰਡੀਆ ਚੈਲੇਂਜ-ਸੀਜ਼ਨ 1 (ਸੀਆਈਸੀ) ਨੂੰ ਮਿਲੀ ਜ਼ਬਰਦਸਤ ਪ੍ਰਤਿਕਿਰਿਆ ਦਾ ਐਲਾਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ, ਜੋ ਵਿਸ਼ਵ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਪੂਰਵ ਅਨੁਮਾਨ ਹੈ। ਵੇਵਸ ਦੇ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ ਕ੍ਰਿਏਟ ਇਨ ਇੰਡੀਆ ਚੈਲੇਂਜ ਰਚਨਾਤਮਕ ਪ੍ਰਗਟਾਵੇ ਅਤੇ ਇਨੋਵੇਸ਼ਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਕੇ ਇਸ ਵਿਜ਼ਨ ਨੂੰ ਜੀਵੰਤ ਬਣਾਉਂਦਾ ਹੈ।

ਸੀਆਈਸੀ ਦਾ ਉਦੇਸ਼ ਭਾਰਤ ਦੀ ਕ੍ਰਿਏਟਰਸ ਇਕੌਨਮੀ ‘ਤੇ ਗਹਿਰਾ ਪ੍ਰਭਾਵ ਪਾਉਣਾ, ਕੰਟੈਂਟ ਕ੍ਰਿਏਟਰਸ ਅਤੇ ਨਵੀਨਤਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ, ਆਪਣੇ ਹੁਨਰ ਦਾ ਮੁਦਰੀਕਰਣ ਕਰਨ ਅਤੇ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਵਿਕਾਸ ਵਿੱਚ ਆਪਣੇ ਯੋਗਦਾਨ ਨੂੰ ਸਸ਼ਕਤ ਬਣਾਉਣਾ ਹੈ। ਇਹ ਗਲਬੋਲ ਪੱਧਰ ‘ਤੇ ਭਾਰਤ ਦੀ ਸੌਫਟ ਪਾਵਰ ਨੂੰ ਵਧਾਉਂਦਾ ਹੈ ਅਤੇ ਭਾਰਤ ਦੀਆਂ ਉਭਰਦੀਆਂ ਰਚਨਾਤਮਕ ਪ੍ਰਤਿਭਾਵਾਂ ਲਈ ਇੱਕ ਲਾਂਚਪੈਡ ਦੇ ਰੂਪ ਵਿੱਚ ਕੰਮ ਕਰਦਾ ਹੈ, ਜਿਸ ਨਾਲ ਉਨ੍ਹਾਂ ਨੂੰ ਗਲਬੋਲ ਮਾਨਤਾ ਮਿਲਦੀ ਹੈ।

ਸਾਰੀਆਂ ਚੈਲੇਂਜ ਸ਼੍ਰੇਣੀਆਂ ਲਈ ਰਜਿਸਟ੍ਰੇਸ਼ਨ ਵੇਵਸ ਵੈੱਬਸਾਈਟ https://wavesindia.org/challenges-2025  ‘ਤੇ ਜਾ ਕੇ ਕੀਤਾ ਜਾ ਸਕਦਾ ਹੈ।

ਸੀਆਈਸੀ: ਇਨੋਵੇਸ਼ਨ ਲਈ ਇੱਕ ਵਿਭਿੰਨ ਪਲੈਟਫਾਰਮ

ਸੀਆਈਸੀ ਦੀ ਸ਼ੁਰੂਆਤ 22 ਅਗਸਤ, 2024 ਨੂੰ ਕੀਤੀ ਗਈ ਸੀ ਅਤੇ ਇਸ ਨੇ 27 ਚੈਲੇਂਜ ਸ਼੍ਰੇਣੀਆਂ ਦੇ ਨਾਲ ਦੇਸ਼ ਭਰ ਵਿੱਚ ਹੋਰ ਗਲੋਬਲ ਪੱਧਰ ‘ਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ, ਜਿਸ ਵਿੱਚ ਟਰੂਥ ਟੈੱਲ ਹੈਕਾਥੌਨ, ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ, ਇਸਪੋਰਟਸ ਟੂਰਨਾਮੈਂਟ, ਟ੍ਰੇਲਰ ਮੇਕਿੰਗ ਪ੍ਰਤੀਯੋਗਿਤਾ, ਥੀਮ ਮਿਊਜ਼ਿਕ ਪ੍ਰਤੀਯੋਗਿਤਾ, ਐਕਸਆਰ ਕ੍ਰਿਏਟਰ ਹੈਕਾਥੌਨ, ਏਆਈ ਅਵਤਾਰ ਕ੍ਰਿਏਟਰ ਚੈਲੇਂਜ, ਐਨੀਮੇ ਚੈਲੇਂਜ ਆਦਿ ਸ਼ਾਮਲ ਹਨ।

 ਇਹ ਚੈਲੇਂਜਿਜ਼ ਅਤੇ ਮਨੋਰੰਜਨ ਉਦਯੋਗ ਦੇ ਵਿਭਿੰਨ ਖੇਤਰਾਂ ਵਿੱਚ ਹਨ, ਵਿਸ਼ੇਸ਼ ਤੌਰ ‘ਤੇ ਪ੍ਰਸਾਰਣ, ਵਿਗਿਆਪਨ, ਸੰਗੀਤ, ਏਵੀਜੀਸੀ-ਐਕਸ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਫਿਲਮ ਅਤੇ ਉਭਰਦੀਆਂ ਟੈਕਨੋਲੋਜੀਆਂ ਆਦਿ ਵਿੱਚ।

ਸੀਆਈਸੀ ਦੀਆਂ ਗਤੀਵਿਧੀਆਂ ਜ਼ੋਰਾਂ ‘ਤੇ

ਰਾਸ਼ਟਰਵਿਆਪੀ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨ ਲਈ, ਉਦਯੋਗ ਸੰਘਾਂ ਦੇ ਸਹਿਯੋਗ ਨਾਲ ਕਈ ਸਫ਼ਲ ਰੋਡ ਸ਼ੋਅ ਆਯੋਜਿਤ ਕੀਤੇ ਗਏ। 20 ਸਤੰਬਰ, 2024 ਨੂੰ  ਹੈਦਰਾਬਾਦ ਵਿੱਚ, ਇੰਡੀਆ ਗੇਮ ਡਿਵੈਲਪਰ ਕਾਨਫਰੰਸ (ਆਈਜੀਡੀਸੀ) ਦੇ ਸਹਿਯੋਗ ਨਾਲ 50 ਉਦਯੋਗ ਪੇਸ਼ੇਵਰਾਂ ਸਮੇਤ 250 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ। 28 ਸਤੰਬਰ ਨੂੰ ਚੇੱਨਈ ਵੇਗਾਸ ਫੈਸਟ ਵਿੱਚ 5,000 ਤੋਂ ਅਧਿਕ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿੱਚ ਏਵੀਜੀਸੀ ਖੇਤਰ ਦੇ ਮੱਹਤਵ ‘ਤੇ ਬਲ ਦਿੱਤਾ ਗਿਆ ਅਤੇ ਜਿਸ ਦਾ ਆਯੋਜਨ ਐੱਫਆਈਸੀਸੀਆਈ ਦੇ ਤਾਲਮੇਲ ਨਾਲ ਕੀਤਾ ਗਿਆ ਸੀ। 5 ਅਕਤੂਬਰ ਨੂੰ ਬੰਗਲੁਰੂ ਰੋਡ ਸ਼ੋਅ, ਜਿਸ ਨੂੰ ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ (ਐੱਮਈਏਆਈ) ਅਤੇ ਏਬੀਏਆਈ ਏਵੀਜੀਸੀ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਗਿਆ ਸੀ, ਨੇ 40-50 ਉਦਯੋਗਪਤੀਆਂ ਅਤੇ ਉਦਯੋਗ ਸੰਘਾਂ ਦਰਮਿਆਨ ਕੀਮਤੀ ਗੱਲਬਾਤ ਦੀ ਸੁਵਿਧਾ ਪ੍ਰਦਾਨ ਕੀਤੀ।

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਵੀ ਦੇਸ਼ ਭਰ ਵਿੱਚ ਆਗਾਮੀ ਮੀਡੀਆ ਅਤੇ ਮਨੋਰੰਜਨ ਪ੍ਰੋਗਰਾਮਾਂ ਦੇ ਨਾਲ ਸਰਗਰਮ ਤੌਰ ‘ਤੇ ਸਹਿਯੋਗ ਕਰ ਰਿਹਾ ਹੈ, ਜੋ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਸੀਜ਼ਨ -1 ਅਤੇ ਵਿਸ਼ਵ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਦੀ ਆਊਟਰੀਚ ਨੂੰ ਵੱਡੀ ਸੰਖਿਆ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕਰਕੇ ਅਤੇ ਦੇਸ਼ ਦੇ ਰਚਨਾਤਮਕ ਉਦਯੋਗਾਂ ਦੇ ਅੰਦਰ ਭਾਗੀਦਾਰੀ ਨੂੰ ਅਧਿਕਤਮ ਕਰਕੇ ਬਿਹਤਰ ਕਰ ਰਿਹਾ ਹੈ।

ਹੁਣ ਤੱਕ, ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਲਈ 10,000 ਤੋਂ ਅਧਿਕ ਰਜਿਸਟ੍ਰੇਸ਼ਨ ਪ੍ਰਾਪਤ ਹੋਏ ਹਨ ਅਤੇ ਇਸ ਦੀ ਸੰਖਿਆ ਰੋਜ਼ਾਨਾ ਵਧ ਰਹੀ ਹੈ। ਇਸ ਦੀ ਸਫ਼ਲਤਾ ਨੂੰ ਦੇਖਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਜੋੜਨ ਲਈ ਉੱਚ ਵਿਦਿਅਕ ਸੰਸਥਾਵਾਂ ਦੇ ਨਾਲ ਭਾਗੀਦਾਰੀ ਕਰਦੇ ਹੋਏ ਪੂਰੇ ਦੇਸ਼ ਵਿੱਚ ਕਈ ਰੋਡ ਸ਼ੋਅ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਆਊਟਰੀਚ ਦਾ ਉਦੇਸ਼ ਵਿਦਿਆਰਥੀਆਂ ਅਤੇ ਉਭਰਦੇ ਹੋਏ ਸਿਰਜਣਹਾਰਾਂ ਨੂੰ ਪ੍ਰੇਰਿਤ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਡਿਜੀਟਲ ਮੀਡੀਆ, ਏਵੀਜੀਸੀ ਅਤੇ ਉਭਰਦੀਆਂ ਟੈਕਨੋਲੋਜੀਆਂ ਜਿਵੇਂ ਰਚਨਾਤਮਕ ਖੇਤਰਾਂ ਵਿੱਚ ਸੰਭਾਵਨਾਵਾਂ ਨੂੰ ਜਾਣਨ ਵਿੱਚ ਮਦਦ ਮਿਲੇਗੀ।

ਵੇਵਸ ਅਤੇ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਅਸਰ ਨੂੰ ਹੋਰ ਵਧਾਉਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇੱਕ ਵਿਆਪਕ ਆਊਟਰੀਚ ਅਭਿਯਾਨ ਦੀ ਯੋਜਨਾ ਬਣਾ ਰਿਹਾ ਹੈ। ਇਸ ਅਭਿਯਾਨ ਵਿੱਚ ਸੋਸ਼ਲ਼ ਮੀਡੀਆ ਸਹਿਯੋਗ, ਦੇਸ਼ ਭਰ ਵਿੱਚ ਲਗਭਗ 28 ਸਥਾਨਾਂ ‘ਤੇ ਰੋਡ ਸ਼ੋਅ ਅਤੇ ਸੰਯੁਕਤ ਰਾਜ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਵਿੱਚ ਇੰਟਰਨੈਸ਼ਨਲ ਰੋਡ ਸ਼ੋਅ ਸ਼ਾਮਲ ਹਨ। ਇਸ ਤਰ੍ਹਾਂ ਦੇ ਆਯੋਜਨ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ, ਉਤਸ਼ਾਹ ਪੈਦਾ ਕਰਨਗੇ ਅਤੇ ਗਲੋਬਲ ਸਾਂਝੇਦਾਰੀ ਨੂੰ ਆਕਰਸ਼ਿਤ ਕਰਨਗੇ।

*****

ਧਰਮੇਂਦਰ ਤਿਵਾਰੀ/ਸ਼ਿਤਿਜ਼ ਸਿੰਘਾ


(Release ID: 2070783) Visitor Counter : 12