ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਨੇ ਲੰਬਿਤ ਮਾਮਲਿਆਂ ਦੇ ਨਿਪਟਾਨ ਅਤੇ ਸਵੱਛਤਾ ਅਭਿਯਾਨ ਦੇ ਲਈ ਵਿਸ਼ੇਸ਼ ਅਭਿਯਾਨ 4.0 ਦਾ ਸਫਲਤਾਪੂਰਵਕ ਸਮਾਪਨ ਕੀਤਾ
ਮੰਤਰਾਲੇ ਨੇ ਲੋਕ ਸ਼ਿਕਾਇਤ (986), ਲੋਕ ਸ਼ਿਕਾਇਤ ਅਪੀਲ (211), ਆਈਐੱਮਸੀ ਸੰਦਰਭ (ਕੈਬਨਿਟ ਪ੍ਰਸਤਾਵ) ਅਤੇ ਰਿਕਾਰਡ ਪ੍ਰਬੰਧਨ (ਓਲਡ ਫਿਜ਼ੀਕਲ/ਈ-ਫਾਈਲਾਂ ਦੀ ਸਮੀਖਿਆ (25635) ਦੇ ਨਿਪਟਾਨ ਵਿੱਚ ਸ਼ਤ-ਪ੍ਰਤੀਸ਼ਤ ਲਕਸ਼ ਹਾਸਲ ਕੀਤੇ
Posted On:
01 NOV 2024 5:16PM by PIB Chandigarh
ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਅਤੇ ਇਸ ਦੀਆਂ ਏਜੰਸੀਆਂ ਨੇ 2 ਤੋਂ 31 ਅਕਤੂਬਰ, 2024 ਤੱਕ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ 4.0 ਨੂੰ ਸਫਲਤਾਪੂਰਵਕ ਸੰਪੰਨ ਕੀਤਾ ਹੈ।
ਮੰਤਰਾਲੇ ਨੇ ਲੋਕ ਸ਼ਿਕਾਇਤ (986), ਲੋਕ ਸ਼ਿਕਾਇਤ ਅਪੀਲ (211), ਆਈਐੱਮਸੀ ਸੰਦਰਭ (ਕੈਬਨਿਟ ਪ੍ਰਸਤਾਵ) ਅਤੇ ਰਿਕਾਰਡ ਪ੍ਰਬੰਧਨ (ਓਲਡ ਫਿਜ਼ੀਕਲ/ਈ-ਫਾਈਲਾਂ ਦੀ ਸਮੀਖਿਆ (25635)) ਦੇ ਨਿਪਟਾਨ ਵਿੱਚ ਸ਼ਤ-ਪ੍ਰਤੀਸ਼ਤ ਲਕਸ਼ ਹਾਸਲ ਕਰ ਲਿਆ ਹੈ। ਇਸ ਦੇ ਇਲਾਵਾ, ਮੰਤਰਾਲੇ ਨੇ 95 ਪ੍ਰਤੀਸ਼ਤ ਲੰਬਿਤ ਸਾਂਸਦ ਸੰਦਰਭ ਦਾ ਨਿਪਟਾਨ ਕਰ ਦਿੱਤਾ ਹੈ। ਅਭਿਯਾਨ ਦੌਰਾਨ 583 ਵਿੱਚੋਂ 555 ਅਜਿਹੇ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ ਹੈ। ਅਵਧੀ ਦੇ ਦੌਰਾਨ 53 ਸੰਸਦੀ ਆਸ਼ਵਾਸਨਾਂ ਵਿੱਚੋਂ 28 ਮਾਮਲਿਆਂ ਦਾ ਵੀ ਨਿਪਟਾਨ ਕੀਤਾ ਗਿਆ ਹੈ। ਅਭਿਯਾਨ ਦੇ ਦੌਰਾਨ, ਮੰਤਰਾਲੇ ਨੇ ਸਕ੍ਰੈਪ ਦੇ ਨਿਪਟਾਨ ਨਾਲ 3,03,200/- ਰੁਪਏ ਦਾ ਰੈਵੇਨਿਊ ਹਾਸਲ ਕੀਤਾ ਹੈ। ਸਵੱਛਤਾ ਹੀ ਸੇਵਾ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 4.0 ਦੌਰਾਨ, ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ ਅਤੇ ਇਸ ਦੀਆਂ ਏਜੰਸੀਆਂ ਨੇ 19,000 ਤੋਂ ਅਧਿਕ ਸਥਲਾਂ ‘ਤੇ ਸਵੱਛਤਾ ਸਬੰਧੀ ਕ੍ਰਿਆਕਲਾਪ ਆਯੋਜਿਤ ਕੀਤੇ, ਜਿਨ੍ਹਾਂ ਵਿੱਚ ਦਫਤਰ, ਨਿਰਮਾਣ ਕੈਂਪ/ਸਥਲ, ਰਾਸ਼ਟਰੀ ਰਾਜਮਾਰਗ ਖੰਡ, ਟੋਲ ਪਲਾਜ਼ਾ, ਸੜਕ ਦੇ ਕਿਨਾਰੇ ਦੀਆਂ ਸੁਵਿਧਾਵਾਂ, ਸੜਕ ਕਿਨਾਰੇ ਸਥਿਤ ਢਾਬੇ, ਬਸ ਸਟੌਪ, ਫਲਾਈਓਵਰ ਆਦਿ ਸ਼ਾਮਲ ਸਨ।
ਅਭਿਯਾਨ ਦੇ ਵਿਭਿੰਨ ਮਿਆਰਾਂ ਦੇ ਤਹਿਤ ਚੁਣੇ ਲਕਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਨੋਡਲ ਅਧਿਕਾਰੀ ਨੇ ਦੈਨਿਕ ਅਧਾਰ ‘ਤੇ ਅਭਿਯਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਾਰੀਆਂ ਏਜੰਸੀਆਂ ਦੇ ਨਾਲ ਅਨੁਵਰਤੀ ਕਾਰਵਾਈ ਕੀਤੀ। ਰੋਡ ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਅਤੇ ਐੱਨਐੱਚਆਈਡੀਸੀਐੱਲ ਦੇ ਅਧਿਕਾਰੀਆਂ ਨੇ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 4.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ।
ਅਭਿਯਾਨ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਦੇ ਲਈ ਐਕਸ (ਟਵਿਟਰ), ਇੰਸਟਾਗ੍ਰਾਮ ਅਤੇ ਫੇਸਬੁਕ ਜਿਹੇ ਵਿਭਿੰਨ ਸੋਸ਼ਲ ਮੀਡੀਆ ਪਲੈਟਫਾਰਮਾਂ ਦਾ ਇਸਤੇਮਾਲ ਕੀਤਾ ਗਿਆ।
*****
ਐੱਨਕੇਕੇ/ਏਕੇ
(Release ID: 2070348)
Visitor Counter : 14