ਰੇਲ ਮੰਤਰਾਲਾ
azadi ka amrit mahotsav

ਰੇਲਵੇ ਸੁਰੱਖਿਆ ਬਲ ਨੇ ਦੀਵਾਲੀ 2024 ਵਿੱਚ ਯਾਤਰਾ ਦੌਰਾਨ ਭੀੜ ਲਈ ਸੁਰੱਖਿਆ ਉਪਾਅ ਵਧਾਏ - ਰੇਲ ਯਾਤਰੀਆਂ ਲਈ ਜ਼ਰੂਰੀ ਸੁਰੱਖਿਆ ਸਲਾਹ ਸਾਂਝੀ ਕੀਤੀ


ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰਾਂ ਦੇ ਚਲਦਿਆਂ ਯਾਤਰੀਆਂ ਦੀ ਰੋਜ਼ਾਨਾ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ, ਅਜਿਹੇ ਵਿੱਚ, ਆਰਪੀਐੱਫ ਭਾਰਤ ਦੇ ਵਿਆਪਕ ਰੇਲਵੇ ਨੈੱਟਵਰਕ ਵਿੱਚ ਰੇਲ ਯਾਤਰੀਆਂ ਲਈ ਸੁਰੱਖਿਅਤ ਅਤੇ ਆਨੰਦਦਾਇਕ (ਸੁਖਦ) ਯਾਤਰਾਵਾਂ ਸੁਨਿਸ਼ਚਿਤ ਕਰਨ ਲਈ ਸਮਰਪਿਤ ਹੈ

ਭਾਰਤੀ ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਜ਼ਰੂਰੀ ਸੁਰੱਖਿਆ ਸੁਝਾਅ ਸਾਂਝੇ ਕੀਤੇ; ਆਰਪੀਐੱਫ ਨੇ ਯਾਤਰੀਆਂ ਨੂੰ ਖਤਰਨਾਕ ਅਤੇ ਜਲਣਸ਼ੀਲ ਵਸਤੂਆਂ ਨੂੰ ਲੈ ਜਾਣ ਦੀ ਸੂਚਨਾ ਦੇਣ ਦੀ ਅਪੀਲ ਕੀਤੀ

Posted On: 30 OCT 2024 8:51PM by PIB Chandigarh

ਤਿਉਹਾਰਾਂ ਦੀ ਭੀੜ ਦਰਮਿਆਨ, ਭਾਰਤੀ ਰੇਲਵੇ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਹਰ ਸੰਭਵ ਪ੍ਰਯਾਸ ਕਰ ਰਿਹਾ ਹੈ। ਦੀਵਾਲੀ ਅਤੇ ਛਠ ਦੌਰਾਨ ਪੂਰੇ ਭਾਰਤ ਵਿੱਚ ਲੋਕਾਂ ਨੂੰ ਲਿਜਾਣਾ ਇੱਕ ਚੁਣੌਤੀਪੂਰਣ ਕਾਰਜ ਹੈ, ਲੇਕਿਨ ਨਵਰਾਤਰੀ ਅਤੇ ਦੁਰਗਾ ਪੂਜਾ ਦੌਰਾਨ ਇਸ ਤਰ੍ਹਾਂ ਦੇ ਸੰਚਾਲਨ ਨੂੰ ਸਫ਼ਲਤਾਪੂਰਵਕ ਪ੍ਰਬੰਧਿਤ ਕਰਨ ਤੋਂ ਬਾਅਦ, ਭਾਰਤੀ ਰੇਲਵੇ ਹੁਣ ਚਲ ਰਹੀ ਦੀਵਾਲੀ ਅਤੇ ਆਉਣ ਵਾਲੇ ਛਠ ਸਮਾਰੋਹਾਂ ਲਈ ਯਾਤਰੀਆਂ ਨੂੰ ਉਨ੍ਹਾਂ ਦੇ ਜੱਦੀ (ਮੂਲ) ਸਥਾਨਾਂ ਤੱਕ ਪਹੁੰਚਣ ਵਿੱਚ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਜੇਕਰ ਤੁਹਾਨੂੰ ਰੇਲਵੇ ਕੰਪਲੈਕਸ ਵਿੱਚ ਕੋਈ ਸ਼ੱਕੀ ਪਦਾਰਥ ਦਿਖਾਈ ਦਿੰਦਾ ਹੈ, ਤਾਂ ਕਿਰਪਾ ਕਰਕੇ ਮਨੋਨੀਤ ਹੈਲਪਲਾਈਨ 139 ਅਤੇ ਰੇਲ ਮਦਦ ਪੋਰਟਲ ਦਾ ਉਪਯੋਗ ਕਰਕੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੂੰ ਸੂਚਿਤ ਕਰੋ। ਦੀਵਾਲੀ ਦੇ ਨਜ਼ਦੀਕ ਆਉਣ ਨਾਲ, ਦੇਸ਼ ਭਰ ਵਿੱਚ ਰੋਸ਼ਨੀ, ਖੁਸ਼ੀ ਅਤੇ ਯਾਤਰਾ ਵਿੱਚ ਉਛਾਲ ਦੇ ਨਾਲ, RPF ਨੇ ਲੱਖਾਂ ਯਾਤਰੀਆਂ ਲਈ ਸੁਰੱਖਿਅਤ ਅਤੇ ਨਿਰਵਿਘਨ ਰੇਲ ਯਾਤਰਾਵਾਂ ਸੁਨਿਸ਼ਚਤ ਕਰਨ ਲਈ ਮਜ਼ਬੂਤ ​​ਸੁਰੱਖਿਆ ਉਪਾਅ ਲਾਗੂ ਕੀਤੇ ਹਨ।

ਇਸ ਵਾਰ ਤਿਉਹਾਰ ਦੇ ਸੀਜ਼ਨ ਵਿੱਚ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਲਈ, RPF ਨੇ ਰੇਲਵੇ ਨੈੱਟਵਰਕ 'ਤੇ ਅੱਗ ਦੇ ਖਤਰਿਆਂ ਨੂੰ ਘਟਾਉਣ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਇੱਕ ਵਿਆਪਕ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਹੈ। ਰੇਲਵੇ ਵਿੱਚ ਵੱਖ-ਵੱਖ ਹਿਤਧਾਰਕਾਂ ਦੇ ਸਹਿਯੋਗ ਨਾਲ, RPF ਦੀ ਜਾਗਰੂਕਤਾ ਮੁਹਿੰਮ ਵਿੱਚ ਮਿੰਨੀ ਮੈਗਜ਼ੀਨ ਰਾਹੀਂ ਜਾਣਕਾਰੀ ਸਾਂਝੀ ਕਰਨਾ, ਆਕਰਸ਼ਕ ਪੋਸਟਰ ਲਗਾਉਣਾ, ਆਕਰਸ਼ਕ ਨੁੱਕੜ ਨਾਟਕ (ਨੁਕੜ ਨਾਟਕ) ਕਰਨਾ ਅਤੇ ਜਨਤਕ ਘੋਸ਼ਣਾਵਾਂ  ਪ੍ਰਸਾਰਿਤ ਕਰਨਾ ਸ਼ਾਮਲ ਹੈ। ਸਾਰੇ ਯਾਤਰੀਆਂ ਤੱਕ ਪਹੁੰਚਣ ਲਈ ਸੋਸ਼ਲ, ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਵੀ ਸਰਗਰਮ ਕੀਤਾ ਜਾ ਰਿਹਾ ਹੈ। ਕਿਸੇ ਵੀ ਅੱਗ ਦੇ ਜੋਖਮ ਨੂੰ ਰੋਕਣ ਲਈ, ਪੋਰਟੇਬਲ ਸਟੋਵ (ਸਿਗੜੀ) ਦਾ ਉਪਯੋਗ ਕਰਨ ਵਾਲੇ ਵਿਕਰੇਤਾਵਾਂ ਅਤੇ ਫੇਰੀਵਾਲਿਆਂ ਦੀ ਨਿਗਰਾਨੀ ਦੇ ਨਾਲ-ਨਾਲ ਨਿਰੰਤਰ ਸਾਮਾਨ ਨਿਰੀਖਣ ਅਤੇ ਪਾਰਸਲ ਜਾਂਚ 15 ਅਕਤੂਬਰ, 2024 ਤੋਂ ਜਾਰੀ ਹੈ।

ਹੁਣ ਤੱਕ, ਇਸ ਸਰਗਰਮ ਮੁਹਿੰਮ ਦੇ ਕਾਰਨ 56 ਵਿਅਕਤੀਆਂ ‘ਤੇ ਖਤਰਨਾਕ, ਜਲਣਸ਼ੀਲ ਵਸਤੂਆਂ  ਲੈ ਕੇ ਜਾਣ ਲਈ ਰੇਲਵੇ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਟ੍ਰੇਨਾਂ ਵਿੱਚ ਸਮੋਕਿੰਗ ਕਰਨ ਲਈ 550 ਲੋਕਾਂ ਨੂੰ ਸਜ਼ਾ ਦਿੱਤੀ ਗਈ ਹੈ ਅਤੇ 2,414 ਵਿਅਕਤੀਆਂ ‘ਤੇ ਸਿਗਰੇਟ ਐਂਡ ਅਦਰ ਤਬੈਕੋ ਪ੍ਰੋਡਕਟ ਐਕਟ  (COTPA) ਦੇ ਵੱਖ-ਵੱਖ ਪ੍ਰਾਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਆਰਪੀਐੱਫ ਦੇ ਡਾਇਰਕਚਰ ਜਨਰਲ ਸ਼੍ਰੀ ਮਨੋਜ ਯਾਦਵ ਨੇ ਕਿਹਾ, "ਦੀਵਾਲੀ ਅਤੇ ਛਠ ਖੁਸ਼ੀ ਅਤੇ ਇੱਕਜੁਟਤਾ ਦੇ ਤਿਉਹਾਰ ਹਨ ਅਤੇ ਸਾਡੇ ਯਾਤਰੀਆਂ ਦੀ ਸੁਰੱਖਿਆ ਸਾਡੀ ਸਰਵਉੱਚ ਪ੍ਰਾਥਮਿਕਤਾ ਹੈ।" ਉਨ੍ਹਾਂ ਨੇ ਕਿਹਾ, "ਅਸੀਂ ਯਾਤਰੀਆਂ ਨੂੰ ਚੌਕਸ ਰਹਿਣ ਅਤੇ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਲਈ ਸਾਡੇ ਕਰਮਚਾਰੀਆਂ ਦੇ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹਾਂ।"

ਦੁਰਘਟਨਾਵਾਂ ਅਤੇ ਅਪਰਾਧਾਂ ਨੂੰ ਰੋਕਣ ਦੇ ਮਕਸਦ ਨਾਲ ਆਰਪੀਐੱਫ ਨੇ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਲਈ ਇੱਕ ਵਿਆਪਕ ਸੁਰੱਖਿਆ ਸਲਾਹ ਜਾਰੀ ਕੀਤੀ ਹੈ -

  • ਟ੍ਰੇਨਾਂ ਜਾਂ ਸਟੇਸ਼ਨਾਂ 'ਤੇ ਕਿਸੇ ਵੀ ਪਟਾਖੇ, ਜਲਣਸ਼ੀਲ ਸਮਗਰੀ ਜਾਂ ਸ਼ੰਕੀ ਵਸਤੂ ਜਾਂ ਵਿਅਕਤੀ ਦੀ ਸੂਚਨਾ ਤੁਰੰਤ ਆਰਪੀਐੱਫ/ਜੀਆਰਪੀ ਕਰਮਚਾਰੀਆਂ ਜਾਂ ਰੇਲਵੇ ਅਧਿਕਾਰੀਆਂ ਨੂੰ ਦੋ।

  •  ਆਪਣੇ ਕੀਮਤੀ ਸਮਾਨ ਨੂੰ ਆਪਣੇ ਕੋਲ ਅਤੇ ਨਿਗਰਾਨੀ ਵਿੱਚ ਰੱਖੋ।

  •  ਘੱਟ ਸਾਮਾਨ ਦੇ ਨਾਲ ਯਾਤਰਾ ਕਰੋ ਅਤੇ ਵਾਧੂ ਸੁਰੱਖਿਆ ਲਈ ਡਿਜੀਟਲ ਭੁਗਤਾਨ ਚੁਣੋ।

  •  ਸੁਨਿਸ਼ਚਿਤ ਕਰੋ ਕਿ ਬੱਚਿਆਂ ਦੇ ਨਾਲ ਹਮੇਸ਼ਾ ਵੱਡੇ ਰਹਿਣ।

  • • ਘੋਸ਼ਣਾਵਾਂ 'ਤੇ ਧਿਆਨ ਦੋ ਅਤੇ ਰੇਲਵੇ ਕਰਮਚਾਰੀਆਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ।

 

ਸੁਰੱਖਿਆ ਉਪਾਅ ਪੂਰੀ ਤਰ੍ਹਾਂ ਪੁਖਤਾ

  • ਪ੍ਰਮੁੱਖ ਸਟੇਸ਼ਨਾਂ 'ਤੇ ਸੀਸੀਟੀਵੀ ਕੈਮਰਾਂ ਦੇ ਮਾਧਿਅਮ ਨਾਲ ਨਿਗਰਾਨੀ ਵਧਾਈ ਗਈ।

  • ਟ੍ਰੇਨਾਂ ਅਤੇ ਸਟੇਸ਼ਨਾਂ ਵਿੱਚ ਆਰਪੀਐੱਫ ਕਰਮਚਾਰੀਆਂ ਦੁਆਰਾ ਗਸ਼ਤ ਤੇਜ਼ ਕੀਤੀ ਗਈ।

  • ਅਪਰਾਧ ਦੀ ਪ੍ਰਭਾਵੀ ਰੋਕਥਾਮ ਲਈ ਗਵਰਨਮੈਂਟ ਰੇਲਵੇ ਪੁਲਿਸ (ਜੀਆਰਪੀ) ਨਾਲ ਸਹਿਯੋਗ ।

  • ਸਾਮਾਨ ਅਤੇ ਯਾਤਰੀਆਂ ਦੀ ਨਿਯਮਿਤ ਜਾਂਚ

ਯਾਤਰੀ ਕਿਸੇ ਵੀ ਸੁਰੱਖਿਆ ਸਬੰਧੀ ਚਿੰਤਾ ਦੀ ਰਿਪੋਰਟ  ਰੇਲ ਮਦਦ ਵੈੱਬ ਪੋਰਟਲ (https://railmad.indianrailways.gov.in) ਜਾਂ ਮੋਬਾਈਲ ਐਪ ਰਾਹੀਂ ਜਾਂ 139 ਹੈਲਪਲਾਈਨ ਨੰਬਰ 'ਤੇ ਡਾਇਲ ਕਰ ਸਕਦੇ ਹਨ।

***

ਧਰਮੇਂਦਰ ਤਿਵਾਰੀ/ਸ਼ੰਤਰੁਜੈ ਕੁਮਾਰ


(Release ID: 2069889) Visitor Counter : 17