ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਐੱਫਸੀਆਈ ਅਤੇ ਸੂਬਾ ਏਜੰਸੀਆਂ ਨੇ 28 ਅਕਤੂਬਰ ਤੱਕ ਸਾਉਣੀ ਮੰਡੀਕਰਨ ਪ੍ਰਣਾਲੀ (ਕੇਐੱਮਐੱਸ) 2024-2025 ਦੌਰਾਨ ਪੰਜਾਬ ਵਿੱਚ 60.63 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਝੋਨੇ ਦੀ ਖ਼ਰੀਦ ਕੀਤੀ
ਕੇਂਦਰ ਨੇ ਹੁਣ ਤੱਕ ਪੰਜਾਬ ਵਿੱਚ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਸਿੱਧੇ ਤੌਰ 'ਤੇ 12200 ਕਰੋੜ ਰੁਪਏ ਵੰਡੇ ਹਨ
ਹੁਣ ਤੱਕ ਕੁੱਲ 14,066 ਕਰੋੜ ਰੁਪਏ ਦਾ ਝੋਨਾ ਖ਼ਰੀਦਿਆ ਜਾ ਚੁੱਕਾ ਹੈ, ਜਿਸ ਨਾਲ 3,51,906 ਕਿਸਾਨਾਂ ਨੂੰ ਫਾਇਦਾ ਹੋਇਆ ਹੈ
Posted On:
29 OCT 2024 7:42PM by PIB Chandigarh
28 ਅਕਤੂਬਰ, 2024 ਤੱਕ ਮੰਡੀਆਂ ਵਿੱਚ ਕੁੱਲ 65.75 ਐੱਲਐੱਮਟੀ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 60.63 ਐੱਲਐੱਮਟੀ ਦੀ ਸਰਕਾਰੀ ਏਜੰਸੀਆਂ ਅਤੇ ਭਾਰਤੀ ਖ਼ੁਰਾਕ ਨਿਗਮ (ਐੱਫਸੀਆਈ) ਵੱਲੋਂ ਖ਼ਰੀਦ ਕੀਤੀ ਗਈ ਹੈ। 28 ਅਕਤੂਬਰ ਤੱਕ ਪੰਜਾਬ ਦੇ ਕਿਸਾਨਾਂ ਨੂੰ ਸਿੱਧੇ ਬੈਂਕ ਖ਼ਾਤਿਆਂ ਵਿੱਚ 12200 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਸਾਉਣੀ ਦੇ ਮੰਡੀਕਰਨ ਸੀਜ਼ਨ (ਕੇਐੱਮਐੱਸ) 2024-25 ਵਿੱਚ ਝੋਨੇ ਦੀ ਖ਼ਰੀਦ 1 ਅਕਤੂਬਰ, 2024 ਤੋਂ ਸ਼ੁਰੂ ਹੋਈ ਅਤੇ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਪੰਜਾਬ ਭਰ ਵਿੱਚ 1000 ਆਰਜ਼ੀ ਯਾਰਡਾਂ ਸਮੇਤ 2,927 ਨਿਰਧਾਰਤ ਮੰਡੀਆਂ ਖੋਲ੍ਹੀਆਂ ਗਈਆਂ ਹਨ। ਕੇਂਦਰ ਨੇ ਇਸ ਕੇਐੱਮਐੱਸ 2024-25 ਲਈ 185 ਐੱਲਐੱਮਟੀ ਦਾ ਅਨੁਮਾਨਿਤ ਟੀਚਾ ਮਿਥਿਆ ਹੈ।
ਕੇਐੱਮਐੱਸ 2024-25 ਲਈ ਗ੍ਰੇਡ 'ਏ' ਝੋਨੇ ਲਈ ਕੇਂਦਰ ਵੱਲੋਂ ਤੈਅ ਕੀਤੇ ਗਏ ਘੱਟੋ-ਘੱਟ ਸਮਰਥਨ ਮੁੱਲ 2320 ਰੁਪਏ 'ਤੇ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਝੋਨੇ ਦੀ ਕੁੱਲ ਖ਼ਰੀਦ 14,066 ਕਰੋੜ ਰੁਪਏ ਦੀ ਹੋਈ ਹੈ ਅਤੇ 3,51,906 ਕਿਸਾਨਾਂ ਨੂੰ ਇਸ ਦਾ ਲਾਭ ਹੋਇਆ ਹੈ।
ਇਸ ਤੋਂ ਇਲਾਵਾ 4145 ਮਿੱਲ ਮਾਲਕਾਂ ਨੇ ਝੋਨੇ ਦੀ ਸ਼ੈਲਿੰਗ ਲਈ ਅਰਜ਼ੀਆਂ ਦਿੱਤੀਆਂ ਹਨ ਅਤੇ ਉਹ ਮੰਡੀਆਂ ਵਿੱਚੋਂ ਝੋਨਾ ਚੁੱਕ ਰਹੇ ਹਨ। ਇਸ ਤਰ੍ਹਾਂ ਸੂਬਾ ਨਵੰਬਰ ਦੇ ਅੰਤ ਤੱਕ 185 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਣ ਦਾ ਟੀਚਾ ਹਾਸਲ ਕਰਨ ਵੱਲ ਵਧ ਰਿਹਾ ਹੈ।
************
ਏਡੀ/ਏਐੱਮ
(Release ID: 2069529)
Visitor Counter : 39