ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ 28 ਅਕਤੂਬਰ ਤੋਂ 3 ਨਵੰਬਰ 2024 ਤੱਕ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਮੁਹਿੰਮ ਦੀ ਸ਼ੁਰੂਆਤ ਕੀਤੀ
ਆਰਆਰਆਰ ਕੇਂਦਰ ਮੁਹਿੰਮ ਦੇ ਤਹਿਤ ਪੁਰਾਣੀਆਂ ਵਸਤੂਆਂ ਦੇ ਸੰਗ੍ਰਹਿ ਨੂੰ ਪ੍ਰੋਤਸਾਹਿਤ ਕਰਨਗੇ, ਇਸ ਨਾਲ ਘੱਟ ਕਰਨ, ਰੀਯੂਜ਼ ਅਤੇ ਰੀਸਾਈਕਲ ਦੇ ਸਿਧਾਂਤਾਂ ਨੂੰ ਹੁਲਾਰਾ ਦਿੱਤਾ ਜਾ ਸਕੇਗਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸਵਭਾਵ ਸਵੱਛਤਾ ਪੋਰਟਲ ਅਤੇ ਦਿਵਾਲੀ ਕੈਂਪੇਨ ਡੈਸ਼ਬੋਰਡ ਦਾ ਉਦਘਾਟਨ ਕੀਤਾ
Posted On:
28 OCT 2024 6:33PM by PIB Chandigarh
ਦਿਵਾਲੀ, ਰੌਸ਼ਨੀ ਦਾ ਤਿਉਹਾਰ, ਸਵੱਛਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ। ਜਦੋਂ ਪਰਿਵਾਰ ਖੁਸ਼ੀ, ਸਮ੍ਰਿੱਧੀ ਅਤੇ ਏਕਤਾ ਦਾ ਜਸ਼ਨ ਮਨਾਉਣ ਲਈ ਇਕੱਠੇ ਹੁੰਦੇ ਹਨ, ਤਾਂ ਹਰ ਘਰ ਵਿੱਚ ਸਫਾਈ ਦੀ ਪਰੰਪਰਾ ਹੁੰਦੀ ਹੈ। ਦਿਵਾਲੀ ਘਰਾਂ ਤੋਂ ਇਲਾਵਾ ਆਂਢ-ਗੁਆਂਢ ਅਤੇ ਭਾਈਚਾਰਿਆਂ ਤੱਕ ਸਵੱਛਤਾ ਪ੍ਰਤੀ ਵਚਨਬੱਧਤਾ ਨੂੰ ਵਧਾਉਣ ਦਾ ਸਹੀ ਸਮਾਂ ਹੈ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (MoHUA) ਦੇ ਸਵੱਛ ਭਾਰਤ ਮਿਸ਼ਨ ਤਹਿਤ 28 ਅਕਤੂਬਰ ਤੋਂ 3 ਨਵੰਬਰ 2024 ਤੱਕ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਸਵੱਛ ਦਿਵਾਲੀ ਸ਼ੁਭ ਦਿਵਾਲੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਐੱਮ.ਐੱਲ. ਖੱਟਰ ਨੇ ਕਿਹਾ ਕਿ ਦਿਵਾਲੀ ਅਤੇ ਸਵੱਛਤਾ ਦੇ ਤਿਉਹਾਰ ਕਿਸ ਤਰ੍ਹਾਂ ਨਾਲ ਇੱਕ ਦੂਸਰੇ ਨਾਲ ਜੁੜੇ ਹਨ ਅਤੇ ਇਸ ਨੇ ਕਿਸ ਤਰ੍ਹਾਂ ਨਾਲ ਸਵਭਾਵ ਸਵੱਛਤਾ ਸੰਸਕਾਰ ਸਵੱਛਤਾ ਦੇ ਸਿਧਾਂਤ ਨੂੰ ਏਕੀਕ੍ਰਿਤ (ਇਕੱਠਾ) ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਸਵੱਛਤਾ ਦੀ ਇਸ ਪਰੰਪਰਾ ਨੂੰ ਕੇਵਲ ਆਪਣੇ ਘਰਾਂ ਅਤੇ ਵਿਹੜਿਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਬਲਕਿ ਇਸ ਨੂੰ ਸੜਕਾਂ, ਮੁੱਹਲਿਆਂ ਤੋਂ ਲੈ ਕੇ ਸ਼ਹਿਰਾਂ ਤੱਕ ਲੈ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਤਿਉਹਾਰਾਂ ਦੌਰਾਨ ਆਪਣੇ ਦੇਸ਼ ਨੂੰ ਸਵੱਛ ਰੱਖਣਾ ਚਾਹੀਦਾ ਹੈ।” ਸਵੱਛਤਾ ਹੀ ਸੇਵਾ ਦੇ ਸਮੂਹਿਕ ਪ੍ਰਯਾਸ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਇੱਕ ਪਖਵਾੜੇ ਦੀ ਪਹਿਲ ਦੇ ਰੂਪ ਵਿੱਚ ਜੋ ਸ਼ੁਰੂ ਹੋਇਆ, ਉਹ ਇੱਥੇ ਹੀ ਖਤਮ ਨਹੀਂ ਹੋਣਾ ਚਾਹੀਦਾ। ਸਾਨੂੰ ਇਸ ਗਤੀ ਨੂੰ ਉਦੋਂ ਤੱਕ ਬਣਾਏ ਰੱਖਣਾ ਚਾਹੀਦਾ ਹੈ ਜਦੋਂ ਤੱਕ ਕਿ ਸਾਰੀਆਂ ਸਵੱਛਤਾ ਲਕਸ਼ ਯੂਨਿਟਾਂ ਪੂਰੀ ਤਰ੍ਹਾਂ ਨਾਲ ਸਾਫ ਨਹੀਂ ਹੋ ਜਾਂਦੀਆਂ ਅਤੇ ਅਸੀਂ ਕਚਰਾ ਮੁਕਤ ਸ਼ਹਿਰਾਂ ਦੇ ਆਪਣੇ ਟੀਚੇ ਨੂੰ ਹਾਸਲ ਨਹੀਂ ਕਰ ਲੈਂਦੇ।” ਮਹਾਤਮਾ ਗਾਂਧੀ ਦੇ ਸਵੱਛਤਾ ਦੇ ਵਿਚਾਰਾਂ ਦੀ ਸਵੱਛਤਾ ਸਭ ਤੋਂ ਮਹੱਤਵਪੂਰਨ ਚੀਜ਼ ਹੈ ਨੂੰ ਯਾਦ ਦਿਲਾਉਂਦੇ ਹੋਏ ਕਿ ਉਨ੍ਹਾਂ ਨੇ ਸਾਰਿਆਂ ਨੂੰ ਵਾਤਾਵਰਣ ਦੇ ਅਨੁਕੂਲ, ਪਲਾਸਟਿਕ ਮੁਕਤ ਦਿਵਾਲੀ ਮਨਾਉਣ ਅਤੇ ਵੋਕਲ ਫੋਰ ਲੋਕਲ ਹੋਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਇਸ ਦਿਵਾਲੀ ਨੂੰ ਦੀਵੇ ਜਗਾਉਣ ਅਤੇ ਖੁਸ਼ੀਆਂ ਫੈਲਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਸਾਨੂੰ ਖੁਸ਼ੀਆਂ ਫੈਲਾਉਣ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਹੁਲਾਰਾ ਦੇਣ ਲਈ ਠੋਸ ਪ੍ਰਯਾਸ ਕਰਨਾ ਚਾਹੀਦਾ ਹੈ। ਆਓ ਅਸੀਂ ਸ਼ਹਿਰੀ ਝੁੱਗੀਆਂ, ਰੈਨ ਬਸੇਰਿਆਂ, ਅਨਾਥਆਸ਼ਰਮਾਂ ਅਤੇ ਹੋਰ ਸੰਗਠਨਾਂ ਵਿੱਚ ਰਹਿਣ ਵਾਲਿਆਂ ਦੇ ਨਾਲ ਦਿਵਾਲੀ ਦੀ ਭਾਵਨਾ ਸਾਂਝਾ ਕਰਕੇ ਉਨ੍ਹਾਂ ਦੇ ਜੀਵਨ ਨੂੰ ਰੌਸ਼ਨ ਕਰੀਏ। ਇਹ ਇਸ਼ਾਰਾ ਬਹੁਤ ਮਾਇਨੇ ਰੱਖੇਗਾ ਅਤੇ ਉਨ੍ਹਾਂ ਦੇ ਤਿਉਹਾਰੀ ਆਨੰਦ ਨੂੰ ਮੁੜ ਤੋਂ ਜਗਾਉਣ ਵਿੱਚ ਮਦਦ ਕਰੇਗਾ।” ਉਨ੍ਹਾਂ ਨੇ ਕਿਹਾ, “ਚਲੋ ਜਲਾਏਂ ਦੀਪ ਵਹਾਂ ਜਹਾਂ ਅਬ ਭੀ ਅੰਧੇਰਾ ਹੈ” (“Chalo jalayein deep wahan jahan ab bhi andhera hai”)।
ਇਸ ਅਵਸਰ 'ਤੇ ਐੱਮਓਐੱਚਯੂਏ (MOHUA), ਰਾਜ ਮੰਤਰੀ, ਸ਼੍ਰੀ ਤੋਖਨ ਸਾਹੂ ਨੇ ਕਿਹਾ, "ਲਕਸ਼ਮੀ ਪੂਜਾ ਦੇ ਇਸ ਸ਼ੁਭ ਅਵਸਰ 'ਤੇ, ਲੋਕਾਂ ਦਰਮਿਆਨ ਸਵੱਛਤਾ ਨੂੰ ਹੁਲਾਰਾ ਦੇਣ ਲਈ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਦੇਵੀ ਲਕਸ਼ਮੀ ਸਿਰਫ ਉਨ੍ਹਾਂ ਹੀ ਘਰਾਂ ਨੂੰ ਆਸ਼ੀਰਵਾਦ ਦਿੰਦੀ ਹੈ ਜੋ ਸਵੱਛਤਾ ਨੂੰ ਅਪਣਾਉਂਦੇ ਹਨ। ਇਹ ਪਰੰਪਰਾ ਸਾਡੇ ਸੱਭਿਆਚਾਰ ਵਿੱਚ ਡੂੰਘਾਈ ਨਾਲ ਸ਼ਾਮਲ ਹੈ, ਜਿੱਥੇ ਅਸੀਂ ਆਪਣੀਆਂ ਗਲੀਆਂ ਨੂੰ ਸਾਫ਼ ਕਰਦੇ ਹਾਂ, ਸੁੰਦਰ ਰੰਗੋਲੀ ਬਣਾਉਂਦੇ ਹਾਂ ਅਤੇ ਆਪਣੇ ਅਨੁਸ਼ਠਾਨਾਂ ਦੇ ਹਿੱਸੇ ਦੇ ਰੂਪ ਵਿੱਚ ਦੀਵੇ ਜਗਾਉਂਦੇ ਹਾਂ। ਆਓ, ਅਸੀਂ ਇਨ੍ਹਾਂ ਪ੍ਰਥਾਵਾਂ ਨੂੰ ਅਪਣਾਈਏ ਅਤੇ ਇਨ੍ਹਾਂ ਦੇ ਮਹੱਤਵ ਨੂੰ ਸਾਰਿਆਂ ਨਾਲ ਸਾਂਝਾ ਕਰੀਏ।
ਰਾਜਾਂ, ਸ਼ਹਿਰਾਂ ਅਤੇ ਮੰਤਰਾਲਿਆਂ ਦੀ ਐੱਸਐੱਚਐੱਸ 2024 ਵਿੱਚ ਭਾਗੀਦਾਰੀ ਦੇ ਜ਼ਰੀਏ ਨਾਲ ਉਨ੍ਹਾਂ ਦੀ ਉਤਕ੍ਰਿਸ਼ਟ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹੋਏ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਸ੍ਰੀਨਿਵਾਸ ਕਟਿਕਿਥਲਾ (Srinivas Katikithala) ਨੇ ਕਿਹਾ ਕਿ “ਤੁਹਾਡੇ ਨਿਰੰਤਰ ਪ੍ਰਯਾਸ ਇਹ ਸੁਨਿਸ਼ਚਿਤ ਕਰ ਰਹੇ ਹਨ ਕਿ ਸਵੱਛਤਾ ਕੇਵਲ ਇੱਕ ਪਹਿਲ ਨਹੀਂ ਬਲਕਿ ਸਾਡੇ ਸਾਰਿਆਂ ਲਈ ਜੀਵਨ ਦਾ ਇੱਕ ਤਰੀਕਾ ਅਤੇ ਸੰਸਕਾਰ ਬਣ ਜਾਵੇ।” ਸਵੱਛ ਦਿਵਾਲੀ ਸ਼ੁਭ ਦਿਵਾਲੀ ਮੁਹਿੰਮ ‘ਤੇ ਬੋਲਦੇ ਹੋਏ ਸਕੱਤਰ ਨੇ ਕਿਹਾ, “ਆਓ ਅਸੀਂ ‘ਸਵਭਾਵ ਸਵੱਛਤਾ’ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖੀਏ ਤਾਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਇਹ ਦਿਵਾਲੀ ਨਾ ਕੇਵਲ ਸਾਡੇ ਘਰਾਂ ਵਿੱਚ, ਬਲਕਿ ਸਾਡੇ ਸ਼ਹਿਰਾਂ ਅਤੇ ਕਸਬਿਆਂ ਦੇ ਹਰ ਕੋਨੇ ਵਿੱਚ ਰੌਸ਼ਨੀ ਲਿਆਏ- ਅਤੇ ਤਿਉਹਾਰੀਂ ਸੀਜ਼ਨ ਤੋਂ ਅੱਗੇ ਵੀ ਚਮਕਦੀ ਰਹੇ।”
ਮੁਹਿੰਮ ਵਿੱਚ ਸ਼ਾਮਲ ਹਨ:
ਕ) ਸਵੱਛਤਾ ਲਕਸ਼ ਯੂਨਿਟਾਂ (ਸੀਟੀਯੂ) ਦਾ ਪਰਿਵਰਤਨ (ਖ) ਸਧਾਰਣ ਸਵੱਛਤਾ ਮੁਹਿੰਮ: ਮੁਹਿੰਮ ਦੇ ਦੌਰਾਨ ਅਤੇ ਦਿਵਾਲੀ ਦੇ 24 ਘੰਟਿਆਂ ਦੇ ਅੰਦਰ ਗੁਆਂਢ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਤਾਕਿ ਸਥਾਨਕ ਸਵੱਛਤਾ ਅਤੇ ਸੁਰੱਖਿਆ ਨੂੰ ਹੁਲਾਰਾ ਦਿੱਤਾ ਜਾ ਸਕੇ। (ਗ) ਆਰਆਰਆਰ ਕੇਂਦਰਾਂ ਦੇ ਨਾਲ ਜਨਤਕ ਜੁੜਾਅ: ਪੁਰਾਣੀਆਂ ਵਸਤੂਆਂ ਦੇ ਸੰਗ੍ਰਹਿ ਨੂੰ ਪ੍ਰੋਤਸਾਹਿਤ ਕਰਨਾ ਤਾਕਿ ਘੱਟ, ਰੀਯੂਜ਼ ਕਰਨ ਅਤੇ ਰੀਸਾਈਕਲ ਕਰਨ ਦੇ ਸਿਧਾਂਤਾਂ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ (ਘ) ਸਵੱਛਤਾ ਵਿੱਚ ਭਾਗੀਦਾਰੀ: ‘ਵੋਕਲ ਫੋਰ ਲੋਕਲ’ ‘ਤੇ ਧਿਆਨ ਕੇਂਦ੍ਰਿਤ ਕਰਨਾ, ਸਵੱਛ ਫੂਡ ਸਟ੍ਰੀਟ ਦੀ ਸਥਾਪਨਾ ਕਰਨਾ, ਕਚਰੇ ਤੋਂ ਕਲਾ ਪ੍ਰੋਜੈਕਟਸ ਬਣਾਉਣਾ, ‘ਦੀਪ ਜਲਾਓ’ ਪਹਿਲਕਦਮੀਆਂ ਨੂੰ ਹੁਲਾਰਾ ਦੇਣਾ ਅਤੇ ਸਿੰਗਲ ਯੂਜ਼ ਪਲਾਸਟਿਕ ਮੁਕਤ ਦਿਵਾਲੀ ਦੀ ਵਕਾਲਤ ਕਰਨਾ। ਆਰਆਰਆਰ ਕੇਂਦਰਾਂ ਦੇ ਵੇਰਵੇ ਲਈ, www.swabhavswachhata.in ‘ਤੇ ਜਾਓ।
ਮੁਹਿੰਮ ਦੀ ਸ਼ੁਰੂਆਤ ‘ਤੇ ਮਾਣਯੋਗ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਸਵੱਛਤਾ ਹੀ ਸੇਵਾ 2024 ਪਖਵਾੜੇ ਦੌਰਾਨ ਉਨ੍ਹਾਂ ਦੇ ਉਤਕ੍ਰਿਸ਼ਟ ਪ੍ਰਯਾਸਾਂ ‘ਤੇ ਚਰਚਾ ਕਰਨ ਲਈ ਵਿਭਿੰਨ ਰਾਜਾਂ ਅਤੇ ਸ਼ਹਿਰਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਦੁਆਰਾ ਬਣਾਏ ਗਏ ਵਾਤਾਵਰਣ ਅਨੁਕੂਲ ਉਤਪਾਦਾਂ, ਸਜਾਵਟੀ ਵਸਤੂਆਂ ਅਤੇ ਵਿਭਿੰਨ ਪ੍ਰਕਾਰ ਦੇ ਖੁਰਾਕੀ ਪਦਾਰਥਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਟਾਲਾਂ ਦਾ ਉਦਘਾਟਨ ਕੀਤਾ। ਪ੍ਰੋਗਰਾਮ ਵਿੱਚ ਮੰਤਰੀ ਨੇ ਸਵੈ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਨਾਲ ਗੱਲਬਾਤ ਵੀ ਕੀਤੀ। ਲੋਕਅਰਪਣ ਪ੍ਰੋਗਰਾਮ ਵਿੱਚ ਮਾਣਯੋਗ ਕੇਂਦਰੀ ਮੰਤਰੀ ਨੇ ਸਵਭਾਵ ਸਵੱਛਤਾ ਪੋਰਟਲ ਅਤੇ ਦਿਵਾਲੀ ਕੈਂਪੇਨ ਡੈਸ਼ਬੋਰਟ ਦਾ ਉਦਘਾਟਨ ਕੀਤਾ। ਸਵੱਛ ਭਾਰਤ ਮਿਸ਼ਨ ਸ਼ਹਿਰੀ 2.0 ਨਿਊਜ਼ਲੇਟਰ, ‘ਸਵੱਛ ਵਾਰਤਾ’ ਦਾ ਡਿਜੀਟਲ ਸੰਸਕਰਣ ਵੀ ਸ਼ੁਰੂ ਕੀਤਾ।
ਇੱਥੇ ਪੜ੍ਹੋ-
https://sbmurban.org/swachh-vaarta-english
/ https://sbmurban.org/swachh-vaarta-hindi
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਦੀ 115ਵੇਂ ਐਪੀਸੋਡ ਵਿੱਚ ਕਿਹਾ ਕਿ-
“ਇਹ ਤਿਉਹਾਰਾਂ ਦਾ ਸਮਾਂ ਹੈ। ਤੁਹਾਨੂੰ ਸਾਰਿਆਂ ਨੂੰ ਪੂਰੇ ਉਤਸ਼ਾਹ ਦੇ ਨਾਲ ਤਿਉਹਾਰ ਮਨਾਉਣਾ ਚਾਹੀਦਾ ਹੈ, ਵੋਕਲ ਫੋਰ ਲੋਕਲ ਦਾ ਮੰਤਰ ਯਾਦ ਰੱਖਣਾ ਚਾਹੀਦਾ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਿਉਹਾਰਾਂ ਦੇ ਦੌਰਾਨ ਤੁਹਾਡੇ ਘਰਾਂ ਤੱਕ ਪਹੁੰਚਣ ਵਾਲੇ ਉਤਪਾਦ ਸਥਾਨਕ ਦੁਕਾਨਦਾਰਾਂ ਤੋਂ ਹੀ ਖਰੀਦੇ ਜਾਣ। ”
*****
ਜੇਐੱਨ/ਐੱਸਕੇ
(Release ID: 2069406)
Visitor Counter : 25