ਵਿੱਤ ਮੰਤਰਾਲਾ
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਇਨਕਮ-ਟੈਕਸ ਐਕਟ, 1961 (ਐਕਟ) ਦੇ ਤਹਿਤ ਮੁਲਾਂਕਣ ਵਰ੍ਹੇ 2024-25 ਲਈ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਵਧਾ ਕੇ 15 ਨਵੰਬਰ, 2024 ਕਰ ਦਿੱਤੀ ਹੈ
Posted On:
26 OCT 2024 11:56AM by PIB Chandigarh
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ ਮੁਲਾਂਕਣ ਵਰ੍ਹੇ 2024-25 ਲਈ ਐਕਟ ਦੀ ਧਾਰਾ 139 ਦੀ ਉਪ-ਧਾਰਾ (1) ਦੇ ਤਹਿਤ ਇਨਕਮ ਟੈਕਸ ਰਿਟਰਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਨੂੰ ਐਕਟ ਦੀ ਧਾਰਾ 139 ਦੀ ਉਪ-ਧਾਰਾ (1) ਦੇ ਸਪਸ਼ਟੀਕਰਣ 2 ਦੇ ਸੈਕਸ਼ਨ (ਏ) ਵਿੱਚ ਸੰਦਰਭਿਤ ਟੈਕਸਪੇਅਰਸ ਦੇ ਮਾਮਲੇ ਵਿੱਚ 31 ਅਕਤੂਬਰ 2024 ਤੋਂ ਵਧਾ ਕੇ 15 ਨਵੰਬਰ, 2024 ਕਰ ਦਿੱਤਾ ਹੈ।
ਸੀਬੀਡੀਟੀ ਸਰਕੂਲਰ ਨੰਬਰ13/2024, F.No.225/205/2024/ITA-II ਮਿਤੀ 26.10.2024 ਜਾਰੀ ਕਰ ਦਿੱਤਾ ਗਿਆ ਹੈ। ਇਹ ਸਰਕੂਲਰ www.incometaxindia.gov.in ‘ਤੇ ਉਪਲਬਧ ਹੈ।
*****
ਐੱਨਬੀ/ਯੂਡੀ
(Release ID: 2068861)
Visitor Counter : 28